ਦੀਦੀ, ਤੁਹਾਨੂੰ ਕੁਝ ਨਹੀਂ ਮਿਲਿਆ, ਕਿਤਾਬ ਵੇਚਣ ਦੇ ਚੱਕਰ ਚ ਆਪਣਾ ਈਮਾਨ ਵੇਚ ਗਈ, ਬਬੀਤਾ ਫੋਗਾਟ ਦਾ ਸਾਕਸ਼ੀ ਮਲਿਕ ‘ਤੇ ਪਲਟਵਾਰ

Updated On: 

23 Oct 2024 13:40 PM IST

Babita Phogat Vs Sakshi Malik: ਸਾਕਸ਼ੀ ਮਲਿਕ ਦੇ ਲਾਏ ਇਲਜ਼ਾਮਾਂ ਤੋਂ ਬਾਅਦ ਹੁਣ ਬਬੀਤਾ ਫੋਗਾਟ ਨੇ ਉਨ੍ਹਾਂ 'ਤੇ ਪਲਟਵਾਰ ਕੀਤਾ ਹੈ। ਬਬੀਤਾ ਫੋਗਾਟ ਨੇ ਸਾਕਸ਼ੀ ਦੀਆਂ ਗੱਲਾਂ ਦਾ ਜਵਾਬ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਬਿਨਾਂ ਉਨ੍ਹਾਂ ਦਾ ਨਾਂ ਲਏ ਦਿੱਤਾ। ਦਰਅਸਲ, ਸਾਕਸ਼ੀ ਮਲਿਕ ਦੀ ਬੀਤੇ ਦਿਨੀਂ ਰਿਲੀਜ਼ ਹੋਈ ਕਿਤਾਬ 'ਵਿਟਨੈੱਸ 'ਚ ਉਨ੍ਹਾਂ ਨੇ ਬਬੀਤਾ ਫੋਗਾਟ 'ਤੇ ਗੰਭੀਰ ਆਰੋਪ ਲਗਾਉਣ ਤੋਂ ਇਲਾਵਾ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੀ ਵੀ ਪੋਲ ਖੋਲ੍ਹੀ ਹੈ।

ਦੀਦੀ, ਤੁਹਾਨੂੰ ਕੁਝ ਨਹੀਂ ਮਿਲਿਆ, ਕਿਤਾਬ ਵੇਚਣ ਦੇ ਚੱਕਰ ਚ ਆਪਣਾ ਈਮਾਨ ਵੇਚ ਗਈ, ਬਬੀਤਾ ਫੋਗਾਟ ਦਾ ਸਾਕਸ਼ੀ ਮਲਿਕ ਤੇ ਪਲਟਵਾਰ

ਬਬੀਤਾ ਫੋਗਾਟ ਦਾ ਸਾਕਸ਼ੀ ਮਲਿਕ 'ਤੇ ਪਲਟਵਾਰ

Follow Us On

ਜੋ ਦੇਸ਼ ਲਈ ਦੰਗਲ ਲੜੇ। ਮੈਟ ‘ਤੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਭਾਰਤ ਲਈ ਤਗਮੇ ਜਿੱਤੇ। ਹੁਣ ਉਹ ਆਪਸ ਵਿੱਚ ਸ਼ਬਦੀ ਜੰਗ ਵਿੱਚ ਆਹਮੋ-ਸਾਹਮਣੇ ਹਨ। ਪਹਿਲਾਂ ਹਮਲਾ ਸਾਕਸ਼ੀ ਮਲਿਕ ਨੇ ਬੋਲਿਆ ਅਤੇ ਹੁਣ ਬਬੀਤਾ ਫੋਗਾਟ ਨੇ ਜਵਾਬੀ ਹਮਲਾ ਕੀਤਾ ਹੈ। ਸਾਕਸ਼ੀ ਮਲਿਕ ਨੇ ਆਪਣੀ ਕਿਤਾਬ ‘ਚ ਖੁਲਾਸਾ ਕਰਦੇ ਹੋਏ ਬਬੀਤਾ ਫੋਗਾਟ ‘ਤੇ ਸਾਜ਼ਿਸ਼ ਕਰਨ ਦਾ ਆਰੋਪ ਲਗਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਬਬੀਤਾ ਭਾਰਤੀ ਕੁਸ਼ਤੀ ਮਹਾਸੰਘ ਦੀ ਪ੍ਰਧਾਨ ਬਣਨਾ ਚਾਹੁੰਦੀ ਸੀ, ਜਿਸ ਲਈ ਉਨ੍ਹਾਂ ਨੇ ਅਜਿਹਾ ਕੀਤਾ ਸੀ।

ਸਾਕਸ਼ੀ ਮਲਿਕ ‘ਤੇ ਬਬੀਤਾ ਫੋਗਾਟ ਦਾ ਜਵਾਬੀ ਹਮਲਾ

ਹੁਣ ਬਬੀਤਾ ਫੋਗਾਟ ਨੇ ਸਾਕਸ਼ੀ ਮਲਿਕ ਦੇ ਆਰੋਪਾਂ ‘ਤੇ ਪਲਟਵਾਰ ਕੀਤਾ ਹੈ। ਬਬੀਤਾ ਫੋਗਾਟ ਨੇ 23 ਅਕਤੂਬਰ ਦੀ ਸਵੇਰ ਨੂੰ ਆਪਣੇ ਐਕਸ ਹੈਂਡਲ ‘ਤੇ ਲਿਖਿਆ ਕਿ ਦੀਦੀ ਤੁਹਾਨੂੰ ਕੁਝ ਨਹੀਂ ਮਿਲਿਆ। ਅਸੀਂ ਤੁਹਾਡੇ ਦਰਦ ਨੂੰ ਸਮਝ ਸਕਦੇ ਹਾਂ। ਕਿਤਾਬ ਵੇਚਣ ਦੇ ਚੱਕਰ ਵਿੱਚ ਤੁਸੀਂ ਆਪਣਾ ਈਮਾਨ ਵੇਚ ਦਿੱਤਾ। ਸਾਕਸ਼ੀ ਦੇ ਲਗਾਏ ਆਰੋਪਾਂ ਤੋਂ ਬਾਅਦ ਬਬੀਤਾ ਦੀ ਇਹ ਪਹਿਲੀ ਪ੍ਰਤੀਕਿਰਿਆ ਹੈ।

ਬਬੀਤਾ ਨੇ ਬਿਨਾਂ ਨਾਮ ਲਏ ਕਹਿ ਦਿੱਤਾ ਸਭ ਕੁਝ

ਬਬੀਤਾ ਫੋਗਾਟ ਦੁਆਰਾ ਕੀਤੀ ਗਈ ਇਸ ਪੋਸਟ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਸਾਕਸ਼ੀ ਮਲਿਕ ਦਾ ਨਾਮ ਲਏ ਬਿਨਾਂ ਆਪਣੀ ਗੱਲ ਰੱਖੀ। ਦਰਅਸਲ, ਸਾਕਸ਼ੀ ਨੇ ਖੁਦ ਆਪਣੀ ਕਿਤਾਬ ਵਿੱਚ ਬਬੀਤਾ ਨੂੰ ਇਸ ਅੰਦੋਲਨ ਦੇ ਪਿੱਛੇ ਮਾਸਟਰਮਾਈਂਡ ਕਿਹਾ ਸੀ, ਇਸ ਲਈ ਇਹ ਸਮਝਣਾ ਮੁਸ਼ਕਲ ਨਹੀਂ ਸੀ ਕਿ ਇਹ ਪੋਸਟ ਕਿਸ ਲਈ ਸੀ।

ਸਾਕਸ਼ੀ ਮਲਿਕ ਨੇ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨਾਲ ਮਿਲ ਕੇ ਪਿਛਲੇ ਸਾਲ ਜੰਤਰ-ਮੰਤਰ ‘ਤੇ WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਖਿਲਾਫ ਮੋਰਚਾ ਖੋਲ੍ਹਿਆ ਸੀ। ਸਾਕਸ਼ੀ ਮੁਤਾਬਕ ਇਹ ਪ੍ਰਦਰਸ਼ਨ ਬਬੀਤਾ ਦੇ ਕਹਿਣ ‘ਤੇ ਹੀ ਹੋਇਆ ਸੀ। ਸਾਕਸ਼ੀ ਮੁਤਾਬਕ ਉਸ ਪ੍ਰਦਰਸ਼ਨ ‘ਚ ਬਬੀਤਾ ਦਾ ਆਪਣਾ ਏਜੰਡਾ ਸੀ। ਉਹ ਬ੍ਰਿਜਭੂਸ਼ਣ ਸਿੰਘ ਦੀ ਥਾਂ ਲੈ ਕੇ ਖੁਦ ਪ੍ਰਧਾਨ ਬਣਨਾ ਚਾਹੁੰਦੀ ਸੀ।

ਸਾਕਸ਼ੀ ਮਲਿਕ ਨੇ ਹਾਲ ਹੀ ‘ਚ ਆਪਣੀ ਇਕ ਕਿਤਾਬ ‘ਵਿਟਨੈੱਸ’ ਰਿਲੀਜ਼ ਕੀਤੀ ਹੈ। ਇਸ ਕਿਤਾਬ ‘ਚ ਬਬੀਤਾ ਫੋਗਾਟ ‘ਤੇ ਗੰਭੀਰ ਆਰੋਪ ਲਗਾਉਣ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਦੋਸਤਾਂ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਵੀ ਬੇਨਕਾਬ ਕੀਤਾ ਹੈ। ਸਾਕਸ਼ੀ ਮੁਤਾਬਕ ਵਿਨੇਸ਼ ਅਤੇ ਬਜਰੰਗ ਦੇ ਸਵਾਰਥੀ ਫੈਸਲਿਆਂ ਕਾਰਨ ਪਹਿਲਵਾਨਾਂ ਦੇ ਪ੍ਰਦਰਸ਼ਨ ਨੂੰ ਕੋਈ ਫਾਇਦਾ ਨਹੀਂ ਹੋਇਆ।