ਸਮ੍ਰਿਤੀ ਮੰਧਾਨਾ ਕਰਕੇ ਟ੍ਰੋਲ ਹੋਏ ਬਾਬਰ ਆਜ਼ਮ, ਵਜ੍ਹਾ ਬਣੀ WPLਦੀ ਰਕਮ

Published: 

13 Feb 2023 19:00 PM

WPL Auction: ਸਮ੍ਰਿਤੀ ਮੰਧਾਨਾ ਦੀ ਬੇਸ ਪ੍ਰਾਈਸ 50 ਲੱਖ ਰੁਪਏ ਸੀ। ਪਰ ਉਨ੍ਹਾਂ ਉਨ੍ਹਾਂ ਦੇ ਬੇਸ ਪ੍ਰਾਈਸ ਤੋਂ 6 ਗੁਣਾ ਵੱਧ ਰਕਮ ਮਿਲੀ।

ਸਮ੍ਰਿਤੀ ਮੰਧਾਨਾ ਕਰਕੇ ਟ੍ਰੋਲ ਹੋਏ ਬਾਬਰ ਆਜ਼ਮ, ਵਜ੍ਹਾ ਬਣੀ WPLਦੀ ਰਕਮ
Follow Us On

ਭਾਰਤ ਵਿੱਚ ਕੁਝ ਵੀ ਹੋਵੇ ਅਤੇ ਪਾਕਿਸਤਾਨ ‘ਤੇ ਉਸਦਾ ਨਾ ਦਿਖੇ, ਭਲਾ ਇਹ ਕਿਵੇਂ ਹੋ ਸਕਦਾ ਹੈ? ਮੁੰਬਈ ‘ਚ WPLਦੀ ਪਹਿਲਾ ਆਕਸ਼ਨ ਹੋਇਆ ਅਤੇ ਟਵਿਟਰ ‘ਤੇ ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜਮ ਟ੍ਰੋਲ ਹੋ ਗਏ। ਦਰਅਸਲ, ਇਸਦੇ ਪਿੱਛੇ ਦਾ ਕਾਰਨ ਹੈ ਸਮ੍ਰਿਤੀ ਮੰਧਾਨਾ ਨੂੰ WPL Auction ਵਿੱਚ ਮਿਲੀ ਕਰੋੜਾਂ ਦੀ ਰਕਮ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੰਧਾਨਾ ਨੂੰ ਮਿਲੇ ਕਰੋੜਾਂ ਰੁਪਏ ਦੀ ਰਕਮ ਨਾਲ ਭਲਾ ਬਾਬਰ ਆਜ਼ਮ ਦੇ ਟ੍ਰੋਲ ਹੋਣ ਪਿੱਛੇ ਕੀ ਵਜ੍ਹਾ ਹੈ। ਇਸ ਦਾ ਕਾਰਨ WPL ਅਤੇ PSL ਵਿੱਚ ਦੋਵਾਂ ਖਿਡਾਰੀਆਂ ਨੂੰ ਮਿਲਣ ਵਾਲੇ ਪੈਸੇ।

ਸਮ੍ਰਿਤੀ ਨੂੰ ਮਿਲੀ ਬੇਸ ਪ੍ਰਾਈਸ ਤੋਂ 6.5 ਗੁਣਾ ਵੱਧ ਰਕਮ

WPL ਵਿੱਚ ਸਮ੍ਰਿਤੀ ਮੰਧਾਨਾ ਦੀ ਬੇਸ ਪ੍ਰਾਈਸ 50 ਲੱਖ ਰੁਪਏ ਸੀ। ਪਰ ਉਨ੍ਹਾਂ ਨੂੰ ਉਨ੍ਹਾਂ ਦੇ ਬੇਸ ਪ੍ਰਾਈਸ ਤੋਂ 6.5 ਗੁਣਾ ਜ਼ਿਆਦਾ ਰਕਮ ਮਿਲੀ। ਮੰਧਾਨਾ ‘ਤੇ ਵਰ੍ਹਿਆ ਇਹ ਪੈਸਾ ਟਵਿੱਟਰ ‘ਤੇ ਬਾਬਰ ਆਜ਼ਮ ਅਤੇ ਪੀਐਸਐਲ ਦੀ ਟ੍ਰੋਲਿੰਗ ਦਾ ਕਾਰਨ ਬਣ ਗਿਆ ਹੈ।

ਮੰਧਾਨਾ ਤੋਂ ਮੋਟੀ ਰਕਮ ਮਿਲਣ ਤੇ ਬਾਬਰ ਆਜ਼ਮ ਟ੍ਰੋਲ

ਸਮ੍ਰਿਤੀ ਮੰਧਾਨਾ ਨੂੰ WPL Auctionਵਿੱਚ 3.40 ਕਰੋੜ ਰੁਪਏ ਮਿਲੇ ਹਨ। ਇਸ ਰਕਮ ਨਾਲ ਉਹ ਲੀਗ ਦੀ ਸਭ ਤੋਂ ਮਹਿੰਗਾ ਖਿਡਾਰੀ ਬਣ ਗਈ ਹੈ।