IND vs PAK: ਪਾਕਿਸਤਾਨ ਨੇ ਬਿਨਾਂ ਕਾਰਨ ਕੀਤਾ ਪੰਗਾ… ਜਵਾਬ ਤਾਂ ਬਣਦਾ ਸੀ, ਹਾਰਿਸ ਰਉਫ ਨਾਲ ਲੜਾਈ ‘ਤੇ ਬੋਲੇ ਅਭਿਸ਼ੇਕ ਸ਼ਰਮਾ

Published: 

22 Sep 2025 09:02 AM IST

Abhishek Sharma vs Haris Rauf: ਭਾਰਤ-ਪਾਕਿਸਤਾਨ ਮੈਚਾਂ 'ਚ ਖਿਡਾਰੀਆਂ ਵਿਚਕਾਰ ਤਣਾਅ ਆਮ ਹੈ। ਏਸ਼ੀਆ ਕੱਪ 2025 ਦੇ ਸੁਪਰ ਫੋਰ ਮੈਚ 'ਚ ਵੀ ਅਜਿਹੀ ਹੀ ਘਟਨਾ ਵਾਪਰੀ, ਜਦੋਂ ਅਭਿਸ਼ੇਕ ਸ਼ਰਮਾ ਤੇ ਹਰੀਸ ਰਉਫ ਆਹਮੋ-ਸਾਹਮਣੇ ਹੋਏ। ਮੈਚ ਤੋਂ ਬਾਅਦ ਹਰੀਸ ਨਾਲ ਲੜਾਈ ਬਾਰੇ ਅਭਿਸ਼ੇਕ ਸ਼ਰਮਾ ਨੇ ਕੀ ਕਿਹਾ, ਇਹ ਵੀ ਜਾਣ ਲਓ।

IND vs PAK: ਪਾਕਿਸਤਾਨ ਨੇ ਬਿਨਾਂ ਕਾਰਨ ਕੀਤਾ ਪੰਗਾ... ਜਵਾਬ ਤਾਂ ਬਣਦਾ ਸੀ, ਹਾਰਿਸ ਰਉਫ ਨਾਲ ਲੜਾਈ ਤੇ ਬੋਲੇ ਅਭਿਸ਼ੇਕ ਸ਼ਰਮਾ

ਹਾਰਿਸ ਰਉਫ ਨਾਲ ਲੜਾਈ 'ਤੇ ਬੋਲੇ ਅਭਿਸ਼ੇਕ ਸ਼ਰਮਾ (Photo:X)

Follow Us On

ਮਾਹੌਲ ਗਰਮ ਕੀਤੇ ਬਿਨਾਂ ਭਾਰਤ-ਪਾਕਿਸਤਾਨ ਮੈਚ ਕਿਵੇਂ ਹੋ ਸਕਦਾ ਹੈ? 21 ਸਤੰਬਰ ਦੀ ਸ਼ਾਮ ਨੂੰ ਦੁਬਈ ‘ਚ ਕੁਝ ਅਜਿਹਾ ਹੀ ਸਾਹਮਣੇ ਆਇਆ। ਸੁਪਰ ਫੋਰ ਮੁਕਾਬਲੇ ‘ਚ ਭਾਰਤੀ ਪਾਰੀ ਦੇ ਪੰਜਵੇਂ ਓਵਰ ਦੌਰਾਨ, ਅਭਿਸ਼ੇਕ ਸ਼ਰਮਾ ਤੇ ਹਰੀਸ ਰਉਫ ਵਿਚਕਾਰ ਬਹਿਸ ਹੋਣ ‘ਤੇ ਸਥਿਤੀ ਗਰਮ ਹੋ ਗਈ। ਸਥਿਤੀ ਇੰਨੀ ਵਧ ਗਈ ਕਿ ਅੰਪਾਇਰ ਨੂੰ ਦੋਵਾਂ ਨੂੰ ਰੋਕਣ ਲਈ ਦਖਲ ਦੇਣਾ ਪਿਆ। ਹਿਸ ਰਉਫ ਦਾ ਸਾਹਮਣਾ ਕਰਨ ਵਾਲ ਅਭਿਸ਼ੇਕ ਇਕੱਲ ਨਹੀਂ ਸੀ, ਉਨ੍ਹਾਂ ਨੂੰ ਇਸ ਬਹਿਸ ‘ਚ ਸ਼ੁਭਮਨ ਗਿੱਲ ਦਾ ਪੂਰਾ ਸਮਰਥਨ ਵੀ ਮਿਲਿਆ।

ਿਸ ਰਉਫ ਨਾਲ ਅਭਿਸ਼ੇਕ ਤੇ ਗਿੱਲ ਦਾ ਟਕਰਾਅ

ਅਭਿਸ਼ੇਕ ਤੇ ਹਿਸ ਪਹਿਲਾਂ ਹੀ ਜ਼ੁਬਾਨੀ ਝਗੜਾ ਸ਼ੁਰੂ ਕਰ ਚੁੱਕੇ ਸਨ। ਹਾਲਾਂਕਿ, ਉਨ੍ਹਾਂ ਵਿਚਕਾਰ ਬਹਿਸ ਉਦੋਂ ਗਰਮ ਹੋ ਗਈ, ਜਦੋਂ ਆਖਰੀ ਗੇਂਦ ‘ਤੇ ਚੌਕਾ ਲਗਾਉਣ ਤੋਂ ਬਾਅਦ ਸ਼ੁਭਮਨ ਗਿੱਲ ਵੀ ਬਹਿਸ ਵਿਚਕਾਰ ਆ ਗਏ। ਉਸ ਨੂੰ ਰਉਫ ਨੂੰ ਕੁਝ ਕਹਿੰਦੇ ਦੇਖਿਆ ਗਿਆ। ਹਾਰਿਸ ਰਉਫ ਤੋਂ ਪਹਿਲਾਂ, ਗਿੱਲ ਨੂੰ ਸ਼ਾਹੀਨ ਅਫਰੀਦੀ ਨਾਲ ਬਹਿਸ ਕਰਦੇ ਵੀ ਦੇਖਿਆ ਗਿਆ ਸੀ।

ਭਾਰਤੀ ਪਾਰੀ ਦੀ ਪਹਿਲੀ ਗੇਂਦ ‘ਤੇ ਹੀ ਅਭਿਸ਼ੇਕ ਸ਼ਰਮਾ ਦਾ ਸ਼ਾਹੀਨ ਅਫਰੀਦੀ ਨਾਲ ਝਗੜਾ ਸਪੱਸ਼ਟ ਹੋ ਗਿਆ, ਜਦੋਂ ਉਨ੍ਹਾਂ ਨੇ ਛੱਕਾ ਲਗਾਇਆ। ਹਾਲਾਂਕਿ, ਹਰਿਸ ਨਾਲ ਉਨ੍ਹਾਂ ਦੀ ਬਾਅਦ ਦੀ ਬਹਿਸ ਨੇ ਭਾਰਤ-ਪਾਕਿਸਤਾਨ ਮੈਚ ਦਾ ਮਾਹੌਲ ਗਰਮ ਕਰ ਦਿੱਤਾ। ਹਾਲਾਂਕਿ, ਅਭਿਸ਼ੇਕ ਸ਼ਰਮਾ ਦੀ ਜ਼ੁਬਾਨ ਹੀ ਨਹੀਂ, ਉਨ੍ਹਾਂ ਦਾ ਬੱਲਾ ਵੀ ਪਾਕਿਸਤਾਨੀ ਖਿਡਾਰੀਆਂ ਖਿਲਾਫ਼ ਚੱਲਿਆ

ਇਹੀ ਕਾਰਨ ਹੈ ਕਿ ਅਭਿਸ਼ੇਕ ਨੇ ਪਾਕਿਸਤਾਨ ਨੂੰ ਜਵਾਬ ਦਿੱਤਾ

ਮੈਚ ਤੋਂ ਬਾਅਦ, ਵਿਸਫੋਟਕ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਨੇ ਕਿਹਾ, “ਮੈਨੂੰ ਲੱਗਾ ਕਿ ਉਹ ਬਿਨਾਂ ਕਿਸੇ ਕਾਰਨ ਸਾਡੇ ‘ਤੇ ਹਾਵੀ ਹੋ ਰਹੇ ਨ, ਜੋ ਮੈਨੂੰ ਪਸੰਦ ਨਹੀਂ ਸੀ।” ਅਜਿਹੀ ਸਥਿਤੀ ‘ਚ, ਮੈਂ ਸੋਚਿਆ ਕਿ ਬੱਲੇ ਨਾਲ ਜਵਾਬ ਦੇਣਾ ਸਭ ਤੋਂ ਵਧੀਆ ਰਹੇਗਾ ਤੇ ਇਹੀ ਮੈਂ ਕੀਤਾ। ਅੰਤ ‘ਚ, ਟੀਮ ਦੀ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਮੈਂ ਉਹ ਪ੍ਰਾਪਤ ਕਰਨ ‘ਚ ਸਫਲ ਰਿਹਾ ਜੋ ਮੈਂ ਕਰਨ ਲਈ ਨਿਕਲਿਆ ਸੀ, ਜਿਸ ਤਰ੍ਹਾਂ ਮੈਂ ਚਾਹੁੰਦਾ ਸੀ।

ਅਭਿਸ਼ੇਕ ਸ਼ਰਮਾ ਨੇ ਪਾਕਿਸਤਾਨ ਵਿਰੁੱਧ ਸੁਪਰ 4 ਮੈਚ ‘ਚ ਸਿਰਫ਼ 39 ਗੇਂਦਾਂ ਵਿੱਚ 74 ਦੌੜਾਂ ਬਣਾਈਆਂ। 189.74 ਦੇ ਸਟ੍ਰਾਈਕ ਰੇਟ ਨਾਲ ਖੇਡੀ ਗਈ ਇਸ ਪਾਰੀ ‘ਚ ਅਭਿਸ਼ੇਕ ਨੇ 6 ਚੌਕੇ ਤੇ 5 ਛੱਕੇ ਲਗਾਏ।