ਅਰਸ਼ਦੀਪ ਸਿੰਘ ਨੇ ਆਪਣੇ ਰਿਸ਼ਤੇ ਦੀ ਕੀਤੀ ਪੁਸ਼ਟੀ! ਪ੍ਰੇਮਿਕਾ ਨਾਲ ਨਵਾਂ Video ਵਾਇਰਲ

Updated On: 

13 Apr 2026 22:35 PM IST

Arshdeep Singh and Samreen Kaur: ਆਈਪੀਐਲ 2026 ਦੇ ਵਿਚਕਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਨਾਮ ਪੰਜਾਬੀ ਮਾਡਲ ਅਤੇ ਅਦਾਕਾਰਾ ਸਮਰੀਨ ਕੌਰ ਨਾਲ ਜੁੜ ਰਿਹਾ ਹੈ। ਹੁਣ ਇਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਅਰਸ਼ਦੀਪ ਸਿੰਘ ਨੇ ਆਪਣੇ ਰਿਸ਼ਤੇ ਦੀ ਕੀਤੀ ਪੁਸ਼ਟੀ! ਪ੍ਰੇਮਿਕਾ ਨਾਲ ਨਵਾਂ Video ਵਾਇਰਲ

(Photo Credit: PTI)

Arshdeep Singh-Samreen Kaur Viral Video: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇਨ੍ਹਾਂ ਦਿਨੀਂ ਮੈਦਾਨ ‘ਤੇ ਆਪਣੀ ਗੇਂਦਬਾਜ਼ੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਬਣੇ ਹੋਏ ਹਨ। ਆਈਪੀਐਲ 2026 ਦੇ ਦੌਰਾਨ ਅਰਸ਼ਦੀਪ ਨੇ ਆਪਣੇ ਸਨੈਪਚੈਟ ਅਕਾਊਂਟ ‘ਤੇ ਇੱਕ ਖਾਸ ਫੋਟੋ ਪੋਸਟ ਕੀਤੀ ਸੀ। ਜਿਸ ਵਿੱਚ ਉਹ ਇੱਕ ਕੁੜੀ ਦਾ ਹੱਥ ਫੜੇ ਨਜ਼ਰ ਆ ਰਹੇ ਹਨ। ਫੋਟੋ ਵਿੱਚ ਕੁੜੀ ਦਾ ਚਿਹਰਾ ਲੁਕਿਆ ਹੋਇਆ ਹੈ, ਪਰ ਸੋਸ਼ਲ ਮੀਡੀਆ ‘ਤੇ ਫੈਂਸ ਨੇ ਤੁਰੰਤ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

ਅਰਸ਼ਦੀਪ ਨੇ ਆਪਣਾ ਰਿਸ਼ਤਾ ਕੀਤਾ ਕੰਫਰਮ!

ਇੰਟਰਨੈੱਟ ਯੂਜ਼ਰਸ ਦਾ ਦਾਅਵਾ ਸੀ ਕਿ ਇਸ ਫੋਟੋ ਵਿੱਚ ਨਜ਼ਰ ਆਉਣ ਵਾਲੀ ਕੁੜੀ ਕੋਈ ਹੋਰ ਨਹੀਂ, ਬਲਕਿ ਪੰਜਾਬੀ ਮਾਡਲ ਅਤੇ ਅਦਾਕਾਰਾ ਸਮਰੀਨ ਕੌਰ ਹੈ। ਹੱਥ ‘ਤੇ ਬਣੇ ਟੈਟੂ ਅਤੇ ਬਾਕੀ ਛੋਟੇ-ਛੋਟੇ ਸੰਕੇਤਾਂ ਨੂੰ ਮਿਲਾ ਕੇ ਫੈਂਸ ਨੇ ਇਹ ਕਿਆਸ ਲਗਾਇਆ ਹੈ। ਹੁਣ ਇੱਕ ਹੋਰ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿੱਚ ਅਰਸ਼ਦੀਪ ਅਤੇ ਸਮਰੀਨ ਕੌਰ ਏਅਰ ਪੋਰਟ ‘ਤੇ ਇੱਕਠੇ ਨਜ਼ਰ ਆਏ। ਇਸ ਵੀਡੀਓ ਨੇ ਫੈਂਸ ਵਿਚਕਾਰ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕਿਆਸਅਰਾਈਆਂ ਨੂੰ ਹੋਰ ਹਵਾਂ ਦੇ ਦਿੱਤੀ ਹੈ। ਕਈ ਲੋਕ ਹੁਣ ਇਸ ਨੂੰ ਪੱਕਾ ਮੰਨਣ ਰਹੇ ਹਨ, ਹਲਾਂਕਿ ਦੋਵਾਂ ਪਾਸੋਂ ਹਾਲੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਦੱਸ ਦਈਏ ਕਿ, ਸਮਰੀਨ ਕੌਰ ਗਲੈਮਰ ਅਤੇ ਮਨੋਰੰਜਨ ਜਗਤ ਵਿੱਚ ਉਭਰਦਾ ਹੋਇਆ ਚਿਹਰਾ ਹੈ। ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਵੀਡੀਓ ਵਿੱਚ ਆਪਣੀ ਬੋਲਡ ਪਰਫੋਰਮੈਨਸ ਦੇ ਲਈ ਖੁਬ ਪਸੰਦ ਕੀਤਾ ਜਾ ਰਿਹਾ ਹੈ। ਬਾਲੀਵੁੱਡ ਵਿੱਚ ਉਨ੍ਹਾਂ ਨੇ ਫਿਲਮ ’83’ ਵਿੱਚ ਛੋਟੀ ਪਰ ਯਾਦਗਾਰ ਭੁਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ‘ਨੇਲ ਪੌਲਿਸ਼’ ਵਰਗੀ ਫਿਲਮ ਅਤੇ ਕਈ ਹਿੱਟ ਪੰਜਾਬੀ ਗੀਤਾਂ ਵਿੱਚ ਉਨ੍ਹਾਂ ਨੇ ਕੰਮ ਕੀਤਾ ਹੈ। ਸਿਮਰਨ ਮਿਸ ਇੰਡੀਆ ਜੰਮੂ-ਕਸ਼ਮੀਰ ਵੀ ਰਹਿ ਚੁੱਕੀ ਹੈ ਅਤੇ ਉਹ ਸੋਸ਼ਲ ਮੀਡੀਆ ‘ਤੇ ਆਪਣੇ ਸਟਾਇਲਿਸ਼ ਇਮੇਜ਼ ਲਈ ਜਾਣੀ ਜਾਂਦੀ ਹੈ।

ਪੰਜਾਬ ਕਿੰਗ ਨੂੰ ਸਪੋਰਟ ਕਰਦੀ ਨਜ਼ਰ ਆਈ

ਆਈਪੀਐਲ 2026 ਸੀਜ਼ਨ ਦੌਰਾਨ ਸਮਰੀਨ ਕੌਰ ਨੂੰ ਪੰਜਾਬ ਕਿੰਗਸ ਦੇ ਕਈ ਮੈਚਾਂ ਵਿੱਚ ਸਟੈਂਡ ਵਿੱਚ ਟੀਮ ਨੂੰ ਸਪੋਰਟ ਕਰਦਿਆਂ ਦੇਖਿਆ ਗਿਆ ਹੈ। ਉਨ੍ਹਾਂ ਦੀ ਵਾਰ-ਵਾਰ ਸਟੇਡੀਅਮ ਵਿੱਚ ਮੌਜੂਦਗੀ ਨੇ ਫੈਨਸ ਨੂੰ ਅਰਸ਼ਦੀਪ ਸਿੰਘ ਨਾਲ ਉਨ੍ਹਾਂ ਦਾ ਖਾਸ ਕੁਨੈਕਸ਼ਨ ਵਲ ਇਸ਼ਾਰਾ ਕੀਤਾ ਹੈ। ਅਰਸ਼ਦੀਪ ਪੰਜਾਬ ਕਿੰਗਸ ਲਈ ਖੇਡਦੇ ਹੋਇਆਂ ਆਪਣੀ ਸਵਿੰਗ ਅਤੇ ਡੈਥ ਓਵਰ ਦੀ ਗੇਂਦਬਾਜ਼ੀ ਕਾਰਨ ਪਹਿਲਾਂ ਹੀ ਚਰਚਾਵਾਂ ਵਿੱਚ ਰਹਿੰਦੇ ਹਨ, ਪਰ ਹੁਣ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਧਿਆਨ ਖਿੱਚ ਰਹੀ ਹੈ। ਫਿਲਹਾਲ ਇਹ ਸਾਰਾ ਮਾਮਲਾ ਸੋਸ਼ਲ ਮੀਡੀਆ ਦੀ ਅਟਕਲਾਂ ‘ਤੇ ਟਿਕਿਆ ਹੋਇਆ ਹੈ। ਨਾ ਤਾਂ ਅਰਸ਼ਦੀਪ ਸਿੰਘ ਅਤੇ ਨਾ ਹੀ ਸਮਰੀਨ ਕੌਰ ਨੇ ਇਨ੍ਹਾਂ ਖ਼ਬਰਾਂ ਬਾਰੇ ਕੋਈ ਬਿਆਨ ਦਿੱਤਾ ਹੈ।

ਇਨਪੁਟ: ਮੋਹਿਦ ਖਾਨ

Follow Us