ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

IPL 2023: ਜਿਸਨੇ ਵਧਾਈ ਸੈਲਰੀ, ਉਸਦੇ ਖਿਲਾਫ ਹੀ ਖੇਡਣਗੇ ਅਰਜ਼ੁਨ ਤੇਂਦੂਲਕਰ

Arjun Tendulkar, IPL 2023: ਅਰਜੁਨ ਤੇਂਦੁਲਕਰ ਦੀ ਬੇਸ ਪ੍ਰਾਈਸ 20 ਲੱਖ ਰੁਪਏ ਸੀ, ਪਰ ਉਨ੍ਹਾਂ ਨੂੰ ਇਸ ਤੋਂ ਵੀ ਜ਼ਿਆਦਾ ਮਿਲੀ। ਪਰ ਕਿਸੇ ਕਾਰਨ ਕਰਕੇ ਮੁੰਬਈ ਇੰਡੀਅਨਜ਼ ਨੂੰ ਅਰਜੁਨ ਦੀ ਕੀਮਤ ਵਧਾਉਣੀ ਪਈ।

IPL 2023: ਜਿਸਨੇ ਵਧਾਈ ਸੈਲਰੀ, ਉਸਦੇ ਖਿਲਾਫ ਹੀ ਖੇਡਣਗੇ ਅਰਜ਼ੁਨ ਤੇਂਦੂਲਕਰ
Arjun Tendulkar, IPL 2023: ਜਿਸਨੇ ਵਧਾਈ ਸੈਲਰੀ, ਉਸਦੇ ਖਿਲਾਫ ਹੀ ਖੇਡਣਗੇ ਅਰਜ਼ੁਨ ਤੇਂਦੂਲਕਰ।
Follow Us
tv9-punjabi
| Published: 25 Apr 2023 14:11 PM

ਨਵੀਂ ਦਿੱਲੀ। ਅਰਜੁਨ ਤੇਂਦੁਲਕਰ ਦੀ ਗੇਂਦ ਇੱਕ ਵਾਰ ਫੇਰ ਵਿਕਟਾਂ ਲੈਣ ਨੂੰ ਤਿਆਰ ਹੈ। ਪਰ ਹੁਣ ਅਰਜੁਨ ਆਪਣੀ ਤਨਖਾਹ ਵਧਾਉਣ ਵਾਲੀ ਟੀਮ ਦੇ ਖਿਲਾਫ ਤਬਾਹੀ ਮਚਾਉਣ ਦੀ ਤਿਆਰੀ ਕਰ ਰਿਹਾ ਹੈ। ਅਸਲ ‘ਚ ਅਰਜੁਨ ਦੀ ਬੇਸ ਪ੍ਰਾਈਸ 20 ਲੱਖ ਰੁਪਏ ਸੀ ਪਰ ਗੁਜਰਾਤ ਟਾਇਟਨਸ (Gujarat Titans) ਦੇ ਕਾਰਨ ਮੁੰਬਈ ਨੂੰ ਉਨ੍ਹਾਂ ਨੂੰ 30 ਲੱਖ ਰੁਪਏ ‘ਚ ਖਰੀਦਣਾ ਪਿਆ। ਹੁਣ ਅਰਜੁਨ ਆਪਣਾ ਚੌਥਾ IPL ਮੈਚ ਉਸੇ ਗੁਜਰਾਤ ਖਿਲਾਫ ਖੇਡਣਗੇ। ਅਰਜੁਨ ਨੇ ਇਸ ਸੀਜ਼ਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈਪੀਐਲ ਵਿੱਚ ਡੈਬਿਊ ਕੀਤਾ ਸੀ।

ਅਰਜ਼ੁਨ ਨੇ ਲਿਆ ਪਹਿਲਾ ਵਿਕੇਟ

ਅਗਲੇ ਮੈਚ ਵਿੱਚ ਅਰਜੁਨ ਤੇਂਦੁਲਕਰ (Arjun Tendulkar) ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਭੁਵਨੇਸ਼ਵਰ ਕੁਮਾਰ ਨੂੰ ਆਊਟ ਕਰਕੇ ਆਪਣਾ ਪਹਿਲਾ ਆਈਪੀਐਲ ਵਿਕਟ ਲਿਆ। ਹੁਣ ਉਹ ਹਾਰਦਿਕ ਪੰਡਯਾ ਦੀ ਗੁਜਰਾਤ ਨੂੰ ਚੁਣੌਤੀ ਦੇਣ ਲਈ ਤਿਆਰ ਹੈ। ਸ਼ਾਇਦ ਹੀ ਲੋਕਾਂ ਨੂੰ ਇਹ ਯਾਦ ਹੋਵੇ ਕਿ ਅਰਜੁਨ ਦੀ ਕੀਮਤ ਗੁਜਰਾਤ ਕਾਰਨ ਹੀ ਨਿਲਾਮੀ ਵਿੱਚ ਵਧੀ ਸੀ। ਦਰਅਸਲ, ਮੁੰਬਈ ਨੇ ਅਰਜੁਨ ਨੂੰ 2021 ਦੀ ਨੀਲਾਮੀ ਵਿੱਚ 20 ਲੱਖ ਰੁਪਏ ਦੀ ਬੇਸ ਪ੍ਰਾਈਜ਼ ਵਿੱਚ ਖਰੀਦਿਆ ਸੀ, ਪਰ ਉਹ ਸੱਟ ਕਾਰਨ ਆਈਪੀਐਲ ਤੋਂ ਬਾਹਰ ਹੋ ਗਿਆ ਸੀ।

ਗੁਜਰਾਤ ਟਾਈਟਨਸ ਨੇ ਟੱਕਰ ਦਿੱਤੀ

ਅਗਲੇ ਸੀਜ਼ਨ ਯਾਨੀ 2022 ‘ਚ ਮੁੰਬਈ (Mumbai) ਨੇ ਅਰਜੁਨ ਨੂੰ ਫਿਰ ਖਰੀਦ ਲਿਆ ਸੀ ਪਰ ਇਸ ਵਾਰ ਮੁੰਬਈ ਨੇ ਅਰਜ਼ੁਨ ਤੇਂਦੂਲਕਰ ਲਈ ਲਈ ਗੁਜਰਾਤ ਨੂੰ ਟੱਕਰ ਦਿੱਤੀ। ਹਾਲਾਂਕਿ ਮੁੰਬਈ ਨੇ ਬਾਜ਼ੀ ਜਿੱਤ ਲਈ ਪਰ ਮੁਕਾਬਲੇ ਕਾਰਨ ਅਰਜੁਨ ਦੀ ਕੀਮਤ 10 ਲੱਖ ਤੋਂ ਵੱਧ ਗਈ। ਅਸਲ ‘ਚ ਉਸਨੂੰ 20 ਲੱਖ ਰੁਪਏ ਦੀ ਬੇਸ ਪ੍ਰਾਈਸ ਨਾਲ ਨਿਲਾਮੀ ‘ਚ ਉਤਰਿਆ ਸੀ। ਮੁੰਬਈ ਨੇ ਉਸ ‘ਤੇ ਪਹਿਲਾਂ ਬੋਲੀ ਲਗਾਈ। ਫਿਰ ਗੁਜਰਾਤ ਨੇ ਇਸ਼ਾਰਾ ਕੀਤਾ ਅਤੇ 25 ਲੱਖ ਦੀ ਬੋਲੀ ਲਗਾਈ, ਪਰ ਉਸ ਤੋਂ ਬਾਅਦ ਮੁੰਬਈ ਫਿਰ 30 ਲੱਖ ਵਿੱਚ ਉਨ੍ਹਾਂ ਨਾਲ ਜੁੜ ਗਿਆ।

ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ ਅਰਜੁਨ

ਗੁਜਰਾਤ ਦੇ ਕਾਰਨ ਮੁੰਬਈ ਨੂੰ ਅਰਜੁਨ ਨੂੰ 10 ਲੱਖ ਰੁਪਏ ਹੋਰ ‘ਚ ਖਰੀਦਣਾ ਪਿਆ। ਹਾਲਾਂਕਿ ਅਰਜੁਨ ਨੂੰ 2 ਸੀਜ਼ਨ ਤੱਕ ਬੈਂਚ ‘ਤੇ ਬੈਠਣਾ ਪਿਆ। ਉਸ ਨੂੰ ਆਪਣੇ ਤੀਜੇ ਸੀਜ਼ਨ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਜੁਨ ਨੂੰ ਡੈਬਿਊ ਮੈਚ ‘ਚ ਸਫਲਤਾ ਨਹੀਂ ਮਿਲ ਸਕੀ ਪਰ ਉਸ ਨੇ ਆਖਰੀ ਦੋ ਮੈਚਾਂ ‘ਚ 1-1 ਵਿਕਟਾਂ ਲਈਆਂ। ਹਾਲਾਂਕਿ ਪੰਜਾਬ ਕਿੰਗਜ਼ ਖਿਲਾਫ ਪਿਛਲੇ ਮੈਚ ‘ਚ ਉਸਨੇ ਕਾਫੀ ਰਨ ਬਣਾਏ ਸਨ। ਅਰਜੁਨ ਨੇ 1 ਓਵਰ ‘ਚ 31 ਦੌੜਾਂ ਦਿੱਤੀਆਂ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਗੁਜਰਾਤ ਖਿਲਾਫ ਅਰਜੁਨ ਨੂੰ ਲੈ ਕੇ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਕੀ ਫੈਸਲਾ ਲੈਂਦੇ ਹਨ। ਕੀ ਅਰਜੁਨ ਨੂੰ ਮੌਕਾ ਦਿੱਤਾ ਜਾਵੇਗਾ ਜਾਂ ਉਹ ਬੈਂਚ ‘ਤੇ ਬੈਠਣਗੇ?

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...