ਅਕਾਸ਼ਦੀਪ ਸਿੰਘ: ਭਰਾ ਵੱਲੋਂ ਵਿਖਾਏ ਰਸਤੇ ਤੇ ਤੁਰ ਕੇ ਸ਼ੁਰੂ ਕੀਤਾ ਸੀ ਹਾਕੀ ਖੇਡਨਾ, ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਬਣਿਆ ਟੀਮ ਇੰਡੀਆ ਦਾ ਹੀਰੋ
ਅਕਾਸ਼ਦੀਪ ਸਿੰਘ ਦਾ ਜਨਮ ਵੈਰੋਵਾਲ ਨਾਂ ਦੇ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਅੱਜ ਦੀ ਤਰੀਕ ਵਿੱਚ ਅਕਾਸ਼ਦੀਪ ਨਾ ਸਿਰਫ਼ ਅਪਣੇ ਪਿੰਡ ਬਲਕਿ ਪੂਰੇ ਖਡੂਰ ਸਾਹਿਬ ਦਾ ਇਕ ਵੱਡਾ ਸਟਾਰ ਹੈ।
ਭਰਾ ਵੱਲੋਂ ਵਿਖਾਏ ਰਸਤੇ ਤੇ ਤੁਰ ਕੇ ਸ਼ੁਰੂ ਕੀਤਾ ਸੀ ਹਾਕੀ ਖੇਡਨਾ, ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਬਣਿਆ ਟੀਮ ਇੰਡੀਆ ਦਾ ਹੀਰੋ
ਭਰਾ ਨੂੰ ਵੇਖ ਕੇ ਸ਼ੁਰੂ ਕੀਤਾ ਸੀ ਹਾਕੀ ਖੇਡਣਾ
ਅਕਾਸ਼ਦੀਪ ਸਿੰਘ ਦਾ ਜਨਮ ਵੈਰੋਵਾਲ ਨਾਂ ਦੇ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਅੱਜ ਦੀ ਤਰੀਕ ਵਿੱਚ ਅਕਾਸ਼ਦੀਪ ਨਾ ਸਿਰਫ਼ ਅਪਣੇ ਪਿੰਡ ਬਲਕਿ ਪੂਰੇ ਖਡੂਰ ਸਾਹਿਬ ਦਾ ਇਕ ਵੱਡਾ ਸਟਾਰ ਹੈ। ਉਹਨਾਂ ਦਾ ਹਾਕੀ ਖੇਡਣ ਦਾ ਸਫ਼ਰ ਉੱਤਮ ਸਿੰਘ ਸੀਨੀਅਰ ਸਕੂਲ ਵਿੱਚ ਸ਼ੁਰੂ ਹੋਇਆ ਸੀ। ਸਭ ਤੋਂ ਪਹਿਲੀ ਵਾਰੀ ਉਹਨਾਂ ਨੇ ਹਾਕੀ ਚੌਥੀ ਕਲਾਸ ਵਿੱਚ ਖੇਡੀ ਸੀ। ਉਨ੍ਹਾਂ ਦੇ ਵੱਡੇ ਭਰਾ ਪ੍ਰਭਦੀਪ ਸਿੰਘ ਵੀ ਟੀਮ ਇੰਡੀਆ ਵਾਸਤੇ ਖੇਡ ਚੁੱਕੇ ਹਨ। ਵਰਸ਼ 2006 ਦੇ ਵਿੱਚ ਅਕਾਸ਼ਦੀਪ ਆਪਣੇ ਭਰਾ ਦੇ ਕਹਿਣ ਤੇ ਹੀ ਲੁਧਿਆਣਾ ਦੀ ਪੀਏਯੂ ਵਿੱਚ ਗਏ ਸੀ ਅਤੇ ਓਥੋਂ ਦੀ ਜਲੰਧਰ ਦੀ ਨਾਮਵਰ ਸੁਰਜੀਤ ਹਾਕੀ ਅਕਾਡਮੀ ਚਲੇ ਗਏ। 2013 ਵਿੱਚ ਉਹਨਾਂ ਨੂੰ ਹਾਕੀ ਇੰਡੀਆ ਲੀਗ ਵਾਸਤੇ ਦਿੱਲੀ ਵੇਵਰਾਈਡਰ ਨੇ ਖ਼ਰੀਦ ਲਿਆ ਸੀ। ਦੋ ਵਰ੍ਹਿਆਂ ਬਾਅਦ ਉਹਨਾਂ ਨੂੰ ਕਰੀਬ 60 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ ਜੋ ਉਸ ਵੇਲੇ ਕਿਸੇ ਹਾਕੀ ਖਿਲਾੜੀ ਨੂੰ ਦਿੱਤੀ ਸਭ ਤੋਂ ਵੱਡੀ ਰਕਮ ਹੈ। ਸਾਲ 2014 ਵਿੱਚ ਉਹਨਾਂ ਨੂੰ ਹਾਕੀ ਵੱਲਡ ਕੱਪ ਵਾਸਤੇ ਚੁਣਿਆ ਗਿਆ ਸੀ ਜੋ ਹਾਲੈਂਡ ਵਿੱਚ ਹੋਇਆ ਸੀ ਅਤੇ ਉਥੇ ਉਹ ਟੀਮ ਇੰਡੀਆ ਦੀ ਫਾਰਵਾਰਡ ਲਾਈਨ ਦਾ ਮੁੱਖ ਹਿੱਸਾ ਬਣ ਗਏ।ਪੰਜਾਬ ਵਿੱਚ ਖੇਡਾਂ ਨੂੰ ਅੱਗੇ ਵਧਾਉਣਾ ਹੀ ਅਕਾਸ਼ਦੀਪ ਦੀ ਪ੍ਰਾਥਮਿਕਤਾ ਹੈ
ਅਕਾਸ਼ਦੀਪ ਨੇ ਅੰਡਰ-23 ਅਤੇ ਜੂਨੀਅਰ ਟੀਮ ਸਹਿਤ ਨੌਜਵਾਨ ਟੀਮਾਂ ਦੀ ਦੇਸ਼ ਵਾਸਤੇ ਕਪਤਾਨੀ ਕੀਤੀ ਹੈ। ਅਕਾਸ਼ਦੀਪ 2014 ਵਿੱਚ ਇੰਚਿਓਂਨ ਏਸ਼ੀਅਨ ਗੇਮ ਦੀ ਗੋਲਡ ਮੈਡਲਿਸਟ ਅਤੇ 2018 ਵਿਚ ਜਕਾਰਤਾ ਮੁਕਾਬਲੇ ਵਿੱਚ ਕਾਂਸ ਪਦਕ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੇ ਸਨ। 2016 ਵਿਚ ਹਾਕੀ ਚੈਂਪੀਅਨ ਟਰਾਫੀ ਵਿਚ ਵੀ ਅਕਾਸ਼ਦੀਪ ਸਿਲਵਰ ਮੈਡਲਿਸਟ ਰਹੇ ਸਨ। ਅਕਾਸ਼ਦੀਪ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਨਸ਼ਾ ਹਮੇਸ਼ਾ ਤੋਂ ਹੀ ਇੱਕ ਵੱਡਾ ਮਸਲਾ ਰਿਹਾ ਹੈ। ਉਹ ਕਈ ਵਾਰ ਸਰਕਾਰ ਨੂੰ ਅਪੀਲ ਕਰ ਚੁੱਕੇ ਹਨ ਕਿ ਨੌਜਵਾਨਾਂ ਨੂੰ ਨਸ਼ਾਖੋਰੀ ਤੋਂ ਬਾਹਰ ਕੱਢਣ ਦਾ ਇਕੋ ਹੀ ਤਰੀਕਾ ਹੈ ਕਿ ਉਨ੍ਹਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ।
Follow Us
