ਭਾਰਤ ਦਾ ਏਸ਼ੀਅਨ ਗੇਮਸ ‘ਚ ਇੱਕ ਮੈਡਲ ਹੋਰ ਪੱਕਾ, ਦੱਖਣੀ ਕੋਰੀਆਂ ਨੂੰ ਸੈਮੀਫਾਈਨਲ ‘ਚ ਹਰਾਇਆ

Published: 

04 Oct 2023 21:35 PM

ਭਾਰਤੀ ਹਾਕੀ ਟੀਮ ਨੇ ਏਸ਼ੀਅਣ ਖੇਡਾਂ ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੈਮੀਫਾਈਨਲ ਚ ਭਾਰਤ ਨੇ ਦੱਖਣੀ ਕੋਰੀਆ ਨੂੰ 5-3 ਤੋਂ ਹਰਾ ਕੇ ਫਾਈਨਲ ਦਾ ਟਿਕਟ ਪੱਕਾ ਕਰ ਲਿਆ ਹੈ। ਹੁਣ ਭਾਰਤ ਦਾ ਫਾਈਨਲ ਚ ਜਾਪਾਨ ਨਾਲ ਮੁਕਾਬਲਾ ਹੋਵੇਗਾ।

ਭਾਰਤ ਦਾ ਏਸ਼ੀਅਨ ਗੇਮਸ ਚ ਇੱਕ ਮੈਡਲ ਹੋਰ ਪੱਕਾ, ਦੱਖਣੀ ਕੋਰੀਆਂ ਨੂੰ ਸੈਮੀਫਾਈਨਲ ਚ ਹਰਾਇਆ

Photo Credit: @@TheHockeyIndia twitter

Follow Us On

ਚੀਨ ‘ਚ ਹੋ ਰਹੀਆਂ ਏਸ਼ੀਆਈ ਖੇਡਾਂ (Asian Games) ‘ਚ ਭਾਰਤੀ ਹਾਕੀ ਦੇ ਸੈਮੀਫਾਈਨਲ ‘ਚ ਦੱਖਣੀ ਕੋਰੀਆ ਨੂੰ 5-3 ਦੇ ਫਾਸਲੇ ਨਾਲ ਹਰਾਇਆ ਹੈ। ਇਸ ਨਾਲ ਭਾਰਤ ਨੇ ਫਾਈਨਲ ਵਿੱਚ ਥਾਂ ਪੱਕੀ ਹੋ ਹਈ ਹੈ ਅਤੇ ਏਸ਼ੀਅਨ ਗੇਮਸ ਚ ਭਾਰਤ ਦਾ ਇੱਕ ਹੋਰ ਮੈਡਲ ਤੇ ਵੀ ਮੋਹਰ ਲਗਾ ਦਿੱਤੀ ਹੈ। ਇਸ ਜੋਰਦਾਰ ਮੁਕਾਬਲੇ ‘ਚ ਭਾਰਤ ਦਾ ਖਾਤਾ ਉਪ ਕਪਤਾਨ ਹਾਰਦਿਕ ਸਿੰਘ ਦੇ ਗੋਲ ਨਾਲ ਖੁਲ੍ਹਿਆ ਅਤੇ ਉਸ ਤੋਂ ਬਾਅਦ ਭਾਰਤੀ ਟੀਮ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ‘ਤੇ ਕੁਲ੍ਹ 5 ਗੋਲ ਕੀਤੇ।

ਮੈਚ ਦੌਰਾਨ ਭਾਰਤੀ ਖਿਲਾਰੀਆਂ ਵੱਲੋਂ ਪਹਿਲਾ ਗੋਲ ਪੰਜਵੇਂ ਮਿੰਟ, ਦੂਜਾ ਗੋਲ 11ਵੇਂ ਮਿੰਟ, ਤੀਜਾ ਗੋਲ 15ਵੇਂ ਮਿੰਟ, ਚੌਥਾ ਗੋਲ 24ਵੇਂ ਮਿੰਟ ਅਤੇ ਪੰਜਾਵਾਂ 54ਵੇਂ ਮਿੰਟ ਚ ਕੀਤਾ ਗਿਆ। ਇਸ ਦੌਰਾਨ ਬਣੀ ਬਢਤ ਨੇ ਭਾਰਤੀ ਟੀਮ ਦੇ ਹੌਸਲੇ ਵਧਾ ਦਿੱਤੇ ‘ਤੇ ਉਸ ਤੋਂ ਬਾਅਦ ਦੱਖਣੀ ਕੋਰੀਆਂ ਦੀ ਟੀਮ ਨੂੰ ਵਾਪਸੀ ਕਰਨ ਦਾ ਮੌਕਾ ਨਹੀਂ ਮਿਲੀਆਂ।

9 ਸਾਲਾ ਬਾਅਦ ਪਹੁੰਚੇ ਫਾਈਨਲ

ਭਾਰਤੀ ਹਾਕੀ ਟੀਮ ਸਾਲ 2014 ਤੋਂ ਬਾਅਦ ਪਹਿਲੀ ਵਾਰ ਏਸ਼ੀਅਨ ਗੇਮਸ ਫਾਇਨਲ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ ਭਾਰਤ 2018 ‘ਚ ਸੈਮੀਫਾਇਲ ਪਹੁੰਚਿਆ ਸੀ ਤੇ ਕਾਂਸੀ ਤਗਮੇ ਨਾਲ ਵਤਨ ਪਰਤੇ ਸਨ। ਹੁਣ 6 ਅਕਤੂਬਰ ਨੂੰ ਜਾਪਾਨ ਨਾਲ ਭਾਰਤ ਦਾ ਮੁਕਾਬਲਾ ਹੋਵੇਗਾ।

ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਪਣੇ ਟਵੀਟ ਕਰ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਫ਼ਾਈਨਲ ਲਈ ਸਾਡੀ ਟੀਮ ਨੂੰ ਸ਼ੁਭਕਾਮਨਾਵਾਂ, ਚੱਕ ਦੇ ਇੰਡੀਆ”

ਉੱਧਰ, ਕੈਬਿਨੇੈਟ ਮੰਤਰੀ ਹਰਜੋਤ ਬੈਂਸ ਨੇ ਵੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਬੈਂਸ ਨੇ ਟਵੀਟ ਰਾਹੀਂ ਲਿਖਿਆ, ”ਭਾਰਤੀ ਹਾਕੀ ਟੀਮ ਨੇ ਆਪਣੇ ਸ਼ਾਨਦਾਰ ਜਜ਼ਬੇ ਨਾਲ ਏਸ਼ੀਅਨ ਗੇਮਜ਼ ਦੇ ਸੈਮੀ ਫ਼ਾਈਨਲ ‘ਚ ਦੱਖਣੀ ਕੋਰੀਆ ਨੂੰ ਟੱਕਰ ਦੇ ਕੇ ਫ਼ਾਈਨਲ ਚ ਰੱਖਿਆ ਪੈਰ, ਹਾਕੀ ਟੀਮ ਨੂੰ ਇਸ ਸ਼ਾਨਦਾਰ ਜਿੱਤ ਲਈ ਢੇਰ ਸਾਰੀਆਂ ਵਧਾਈਆਂ।

Exit mobile version