ਸੁਰੇਸ਼ ਨਿਮਿਸ਼ਾ ਨੇ ਜਿੱਤਿਆ 15ਵਾਂ ਗੋਲਡ ਮੈਡਲ , 5.15 ਮੀਟਰ ਦੀ ਸਰਵੋਤਮ ਛਾਲ ਲਗਾ ਕੇ ਹਾਸਲ ਕੀਤਾ ਟੀਚਾ, 58 ਮੈਡਲਸ ਦੇ ਨਾਲ 6ਵੇਂ ਸਥਾਨ ‘ਤੇ ਭਾਰਤ

Updated On: 

25 Oct 2023 17:31 PM

Para Asian Games: ਇਸੇ ਈਵੈਂਟ ਵਿੱਚ 4.42 ਮੀਟਰ ਦੀ ਨਿੱਜੀ ਸਰਵੋਤਮ ਛਾਲ ਨਾਲ ਕੀਰਤੀ ਚੌਹਾਨ ਚੌਥੇ ਸਥਾਨ 'ਤੇ ਰਹੀ। ਅੰਕੁਰ ਧਾਮਾ ਅਤੇ ਰਕਸ਼ਿਤਾ ਰਾਜੂ ਨੇ ਪੁਰਸ਼ਾਂ ਅਤੇ ਔਰਤਾਂ ਦੇ 1500 ਮੀਟਰ ਟੀ-11 ਮੁਕਾਬਲਿਆਂ ਵਿੱਚ ਭਾਰਤ ਨੂੰ ਸੋਨ ਤਗਮੇ ਦਿਵਾਉਣ ਦੀ ਅਗਵਾਈ ਕੀਤੀ। ਨਿਮਿਸ਼ਾ ਸੁਰੇਸ਼ ਨੇ ਮਹਿਲਾਵਾਂ ਦੀ ਲੰਬੀ ਛਾਲ ਟੀ47 ਵਰਗ ਵਿੱਚ ਇਹ ਉਪਲਬਧੀ ਹਾਸਲ ਕੀਤੀ। ਏਸ਼ੀਆਈ ਪੈਰਾ ਖੇਡਾਂ 2023 ਤੋਂ ਭਾਰਤ ਲਈ ਮੈਡਲ ਆ ਰਹੇ ਹਨ।

ਸੁਰੇਸ਼ ਨਿਮਿਸ਼ਾ ਨੇ ਜਿੱਤਿਆ 15ਵਾਂ ਗੋਲਡ ਮੈਡਲ , 5.15 ਮੀਟਰ ਦੀ ਸਰਵੋਤਮ ਛਾਲ ਲਗਾ ਕੇ ਹਾਸਲ ਕੀਤਾ ਟੀਚਾ, 58 ਮੈਡਲਸ ਦੇ ਨਾਲ 6ਵੇਂ ਸਥਾਨ ਤੇ ਭਾਰਤ

X (Twitter) @TheKhelIndia

Follow Us On

Asian Para Games 2023: ਔਰਤਾਂ ਦੀ ਲੰਬੀ ਛਾਲ T47 ਫਾਈਨਲ ਵਿੱਚ ਨਿਮਿਸ਼ਾ ਸੁਰੇਸ਼ ਦੇ ਗੋਲਡ ਮੈਡਲ ਜਿੱਤਣ ਦੇ ਨਾਲ ਭਾਰਤ ਨੇ ਆਪਣਾ 15ਵਾਂ ਸੋਨ ਤਮਗਾ ਹਾਸਲ ਕਰ ਲਿਆ ਹੈ।

Asian Para Games 2023: ਏਸ਼ੀਅਨ ਪੈਰਾ ਖੇਡਾਂ ਵਿੱਚ ਇੱਕ ਹੋਰ ਤਮਗਾ ਆ ਗਿਆ ਹੈ। ਏਸ਼ੀਅਨ ਪੈਰਾ ਖੇਡਾਂ 2023 ਵਿੱਚ ਸੁਰੇਸ਼ ਨਿਮਿਸ਼ਾ ਨੇ 15ਵਾਂ ਸੋਨ ਤਮਗਾ ਜਿੱਤਿਆ। ਨਿਮਿਸ਼ਾ ਨੇ ਟੀ47 ਮਹਿਲਾਵਾਂ ਦੀ ਲੰਬੀ ਛਾਲ ਮੁਕਾਬਲੇ ਵਿੱਚ 5.15 ਮੀਟਰ ਦੀ ਸਰਵੋਤਮ ਛਾਲ ਨਾਲ ਸੋਨ ਤਗ਼ਮਾ ਜਿੱਤ ਲਿਆ ਹੈ। ਭਾਰਤ ਇਸ ਸਮੇਂ 15 ਗੋਲਡ, 20 ਸਿਲਵਰ ਅਤੇ 23 ਕਾਂਸੀ ਸਮੇਤ 58 ਮੈਡਲਸ ਦੇ ਨਾਲ ਛੇਵੇਂ ਸਥਾਨ ‘ਤੇ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਹਾਂਗਜ਼ੂ ‘ਚ ਏਸ਼ੀਆਈ ਪੈਰਾ ਖੇਡਾਂ-2022 ‘ਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਦੂਜੇ ਤਮਗਾ ਜੇਤੂਆਂ ਨੂੰ ਵੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।