56 ਸਾਲਾ ਵੀਰਪਾਲ ਕੌਰ ਨੇ ਇੱਕ ਸਾਲ ‘ਚ ਜਿੱਤੇ 22 ਮੈਡਲ, ਰੋਸ਼ਨ ਕੀਤਾ ਪੰਜਾਬ ਦਾ ਨਾਮ
56 ਸਾਲਾ ਵੀਰਪਾਲ ਕੌਰ ਨੇ ਨੈਸ਼ਨਲ ਪੱਧਰ 'ਤੇ 100 ਮੀਟਰ ਦੀ ਦੌੜ 'ਚ ਗੋਲਡ ਮੈਡਲ ਜਿੱਤ ਕੇ ਪੰਜਾਬ ਦੀ ਪਹਿਲੀ ਔਰਤ ਵਜੋਂ ਵੱਡੀ ਉਪਲੱਭਦੀ ਹਾਸਿਲ ਕੀਤੀ ਹੈ।
ਫਰੀਦਕੋਟ ਨਿਊਜ਼। ਨੌਜਵਾਨ ਲੜਕੇ ਲੜਕੀਆਂ ਨੂੰ ਤਾਂ ਤੁਸੀਂ ਸੁਣਿਆ ਤੇ ਦੇਖਿਆ ਹੋਣਾ ਕੇ ਵੱਖ-ਵੱਖ ਖੇਡਾਂ ‘ਚ ਨੈਸ਼ਨਲ, ਇੰਟਰਨੈਸ਼ਨਲ ਪੱਧਰ ਤੇ ਗੋਲਡ ਮੈਡਲ (Gold Medal) ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਪੂਰੀ ਦੁਨੀਆਂ ‘ਚ ਰੋਸ਼ਨ ਕਰ ਚੁੱਕੇ ਹਨ ਅਤੇ ਕਰ ਵੀ ਰਹੇ ਹਨ। ਦੱਸ ਦਈਏ ਕਿ 50 ਸਾਲ ਤੋਂ ਵੱਧ ਉਮਰ ਦੀ ਔਰਤ ਕੋਈ ਅਜਿਹੀ ਉਪਲਬਧੀ ਹਾਸਿਲ ਕਰੇ ਤਾਂ ਇੱਕ ਵਾਰ ਹੈਰਾਨੀ ਜ਼ਰੂਰ ਹੋਵੇਗੀ। ਫਰੀਦਕੋਟ ਦੀ 56 ਸਾਲਾ ਔਰਤ ਵੀਰਪਾਲ ਕੌਰ ਨੇ 100 ਮੀਟਰ ਦੌੜ ‘ਚ ਇਕ ਸਾਲ ‘ਚ ਹੀ 22 ਦੇ ਕਰੀਬ ਮੈਡਲ ਹਾਸਿਲ ਕਰ ਵੱਡਾ ਰਿਕਾਰਡ ਬਣਾਇਆ ਹੈ।
ਦੇਸ਼ ਦਾ ਨਾਮ ਕੀਤੀ ਰੋਸ਼ਨ
ਹਾਲ ਹੀ ਵਿੱਚ ਦੇਹਰਾਦੂਨ ‘ਚ ਹੋਈਆਂ ਖੇਡਾਂ ਵਿੱਚ 56 ਸਾਲਾ ਵੀਰਪਾਲ ਕੌਰ ਨੇ ਨੈਸ਼ਨਲ ਪੱਧਰ ‘ਤੇ 100 ਮੀਟਰ ਦੀ ਦੌੜ ‘ਚ ਗੋਲਡ ਮੈਡਲ ਜਿੱਤ ਕੇ ਪੰਜਾਬ (Punjab) ਦੀ ਪਹਿਲੀ ਔਰਤ ਵਜੋਂ ਵੱਡੀ ਉਪਲੱਭਦੀ ਹਾਸਿਲ ਕੀਤੀ ਹੈ ਅਤੇ ਹੁਣ ਇੰਟਰਨੈਸ਼ਨਲ ਪੱਧਰ ਤੇ ਨੇਪਾਲ ਅਤੇ ਮਲੇਸ਼ੀਆ ‘ਚ ਹੋਣ ਜਾ ਰਹੀਆਂ ਗੇਮਜ਼ ‘ਚ ਹਿਸਾ ਲੈ ਕੇ ਵੱਡੀਆਂ ਬੁਲੰਦੀਆ ਹਾਸਿਲ ਕਰਨ ਲਈ ਵੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ।
ਪ੍ਰੈਕਟਿਸ ਕਰ ਰਹੀ ਵੀਰਪਾਲ ਕੌਰ
ਇਸ ਮੌਕੇ ਫਰੀਦਕੋਟ ਦੇ ਨਹਿਰੂ ਸਟੇਡੀਅਮ ‘ਚ ਆਪਣੀਆਂ ਅਗਲੀਆਂ ਤਿਆਰੀਆਂ ਲਈ ਪ੍ਰੈਕਟਿਸ ਕਰ ਰਹੀ ਵੀਰਪਾਲ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ (Chief Minister of Punjab) ਵੱਲੋਂ ਬਜ਼ੁਰਗ ਔਰਤਾਂ ਨੂੰ ਵੀ ਖੇਡਾਂ ‘ਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਸੀ। ਜਿਸ ਦੇ ਚਲਦੇ ਉਨ੍ਹਾਂ ਨੇ ਆਪਣਾ ਨਾਮ ਦਰਜ ਕਰਵਾ ਕੇ ਦੌੜਾਂ ‘ਚ ਹਿਸਾ ਲੈਣ ਦੀ ਸ਼ੁਰੂਆਤ ਕਰ ਦਿੱਤੀ ਸੀ ਤੇ ਪੰਜਾਬ ‘ਚ ਹੋਈਆਂ ਵੱਖ ਵੱਖ ਜਿਲ੍ਹਾ ਖੇਡਾਂ ‘ਚ ਪਹਿਲਾ ਨੰਬਰ ਹਾਸਿਲ ਕਰ ਚੁੱਕੀ ਹੈ ਅਤੇ ਇੱਕ ਸਾਲ ‘ਚ ਹੀ 22 ਦੇ ਕਰੀਬ ਮੈਡਲ ਹਾਸਿਲ ਕਰ ਚੁੱਕੀ ਹੈ।
100 ਮੀਟਰ ਦੌੜ ‘ਚ ਗੋਲਡ ਮੈਡਲ ਹਾਸਿਲ ਕੀਤੇ
ਨੈਸ਼ਨਲ ਪੱਧਰ ਤੇ ਦੇਹਰਾਦੂਨ ‘ਚ ਹੁਣ 100 ਮੀਟਰ ਦੌੜ ‘ਚ ਗੋਲਡ ਮੈਡਲ ਹਾਸਿਲ ਕਰਕੇ ਫਰੀਦਕੋਟ, ਪੰਜਾਬ ਅਤੇ ਭਾਰਤ ਦਾ ਮਾਣ ਵਧਾਇਆ ਹੈ, ਹੁਣ ਉਹ ਨੇਪਾਲ ਅਤੇ ਮਲੇਸ਼ੀਆ ‘ਚ ਇੰਟਰਨੈਸ਼ਨਲ ਮੁਕਾਬਲਿਆਂ ‘ਚ ਹਿਸਾ ਲੈਣ ਲਈ ਪ੍ਰੈਕਟਿਸ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਫੋਜਾ ਸਿੰਘ ਪ੍ਰਸਿੱਧ ਦੌੜਾਕ ਨੂੰ ਆਪਣਾ ਚਾਨਣ ਮੁਨਾਰਾ ਮਨਦੀ ਹੈ। ਉਨ੍ਹਾਂ ਦਾ ਅਗਲਾ ਸੁਫਨਾ ਵਿਦੇਸ਼ਾਂ ਦੀ ਧਰਤੀ ‘ਤੇ ਗੋਲਡ ਹਾਸਿਲ ਕਰਕੇ ਫਰੀਦਕੋਟ, ਪੰਜਾਬ, ਭਾਰਤ ਦਾ ਨਾਮ ਰੋਸ਼ਨ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਉਹ ਪੁਲਿਸ ਵਿੱਚ ਬਤੋਰ ਸਪੋਰਟਸ ਕੋਟੇ ‘ਚ ਭਰਤੀ ਹੋਈ ਸੀ ਪਰ ਕੁਝ ਪਰਿਵਾਰਕ ਮਜਬੂਰੀਆਂ ਕਾਰਨ ਨੌਕਰੀ ਛੱਡ ਦਿੱਤੀ ਸੀ। ਹੁਣ ਉਸ ਨੂੰ ਇਹ ਮੌਕਾ ਮਿਲਿਆ ਹੈ। ਉਸਦਾ ਸਾਰਾ ਪਰਿਵਾਰ ਇਸ ਉਪਲਬਧੀ ਲਈ ਵਧਾਈ ਦਾ ਪਾਤਰ ਹੈ। ਉਨ੍ਹਾਂ ਦੇ ਸਾਥ ਕਰਕੇ ਇਥੋਂ ਤੱਕ ਉਹ ਪਹੁੰਚੀ ਹੈ ਅਤੇ ਅੱਗੇ ਕਾਮਯਾਬੀ ਹਾਸਿਲ ਕਰੇਗੀ।
ਇਹ ਵੀ ਪੜ੍ਹੋ
ਵੀਰਪਲ ਕੌਰ ਨੂੰ ਪੂਰੇ ਪਰਿਵਾਰ ਦਾ ਸਾਥ
ਇਸ ਮੌਕੇ ਵੀਰਪਲ ਦੇ ਪਤੀ ਸਾਬਕਾ ਥਾਣੇਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਨੇ ਇਕ ਵਿਦੇਸ਼ ‘ਚ ਰਹਿੰਦਾ ਹੈ ਅਤੇ ਦੂਜਾ ਪੰਜਾਬ ਪੁਲਿਸ ਵਿੱਚ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਵੀਰਪਲ ਕੌਰ ਨੂੰ ਪੂਰਾ ਸਾਥ ਹੈ। ਹਰ ਸਮੇਂ ਹਰ ਪੱਧਰ ‘ਤੇ ਉਨ੍ਹਾਂ ਨੂੰ ਹੌਸਲਾ ਅਫ਼ਜਾਈ ਦਿੰਦੇ ਹਾਂ ਉਨ੍ਹਾਂ ਕਿਹਾ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਸਰਕਾਰ ਨੂੰ ਸਨਮਾਨਿਤ ਕਰਕੇ ਹੌਸਲਾ ਅਫ਼ਜਾਈ ਜਰੂਰ ਕਰਨੀ ਚਾਹੀਦੀ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ