Vadda Ghallughara: ਜਦੋਂ ਅਬਦਾਲੀ ਨੇ ਕੀਤਾ ਸੀ ਸਿੱਖਾਂ ਨੂੰ ਮੁਕਾਅ ਦੇਣ ਦਾ ਫੈਸਲਾ
ਜਦੋਂ ਇਹ ਗੱਲ ਅਬਦਾਲੀ ਤੱਕ ਪਹੁੰਚੀ ਤਾਂ ਉਹ ਨੇ ਸਿੱਖਾਂ ਨੂੰ ਜੜ੍ਹੋ ਮੁਕਾਅ ਦੇਣ ਦਾ ਫੈਸਲਾ ਕੀਤਾ। ਜਦੋਂ ਅਬਦਾਲੀ ਨੇ ਛੇਵਾਂ ਹਮਲਾ ਕੀਤਾ ਤਾਂ ਇੱਕ ਮਹਾਨ ਯੁੱਧ ਹੋਇਆ। ਇਹ ਜੰਗ ਕੁੱਪ ਰਹੀੜੇ ਦੀ ਧਰਤੀ ਤੋਂ ਸ਼ੁਰੂ ਹੋਕੇ ਕੁਤਬੇ ਦੀ ਧਰਤੀ ਤੱਕ ਚੱਲੀ। ਦਿਨ ਭਰ ਖੂਨ ਵਹਿੰਦਾ ਰਿਹਾ। ਇਸ ਤੋਂ ਬਾਅਦ ਅਬਦਾਲੀ ਨੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ। ਇਸ ਹਮਲੇ ਦੌਰਾਨ ਅਬਦਾਲੀ ਜਖਮੀ ਹੋ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ।

ਸਿੱਖ ਕੌਮ ਦਾ ਇਤਿਹਾਸ ਸ਼ਹਾਦਤਾਂ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਜਿਸ ਵਿੱਚ ਵੱਡਾ ਘੱਲੂਘਾਰਾ ਵੀ ਇਨ੍ਹਾਂ ਮਹਾਨ ਸ਼ਹਾਦਤਾਂ ਵਿੱਚੋਂ ਇੱਕ ਹੈ, ਜਿਸ ਦੌਰਾਨ ਸਿੱਖ ਕੌਮ ਦੇ ਅੱਧੇ ਤੋਂ ਵੱਧ ਲੋਕ ਸ਼ਹੀਦ ਹੋਏ ਸਨ। ਵੱਡਾ ਘੱਲੂਘਾਰਾ ਦਾ ਇਤਿਹਾਸ ਸਿੱਖਾਂ ਅਤੇ ਅਫਗਾਨ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਵਿਚਕਾਰ ਹੋਈ ਜੰਗ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਸਿੱਖਾਂ ਨੂੰ ਜਾਨ-ਮਾਲ ਦਾ ਨੁਕਸਾਨ ਹੋਇਆ ਸੀ। ਇਸੇ ਕਾਰਨ ਇਸ ਘਟਨਾ ਦਾ ਨਾਮ ਵੱਡਾ ਘੱਲੂਘਾਰਾ ਰੱਖਿਆ ਗਿਆ।
ਇਹ ਘਟਨਾ 5 ਫਰਵਰੀ 1762 ਨੂੰ ਵਾਪਰੀ ਸੀ। ਇਹ ਜੰਗ ਅਬਦਾਲੀ ਅਤੇ ਸਿੱਖਾਂ ਵਿਚਕਾਰ ਪੰਜਾਬ ਦੇ ਕੁੱਪ ਰਹੀੜੇ ਤੋਂ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਗਹਿਲ ਤੱਕ ਹੋਈ। ਰਸਤੇ ਵਿੱਚ, ਅਬਦਾਲੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਤਬਾ ਬਾਹਮਣੀਆਂ ਪਹੁੰਚਿਆ, ਜਿੱਥੇ ਦੋਵਾਂ ਧਿਰਾਂ ਵਿਚਕਾਰ ਇੱਕ ਢਾਬ (ਤਲਾਬ) ਨੇੜੇ ਭਿਆਨਕ ਲੜਾਈ ਹੋਈ ਅਤੇ ਇਸੇ ਧਰਤੀ ‘ਤੇ ਜ਼ਿਆਦਾਤਰ ਸਿੱਖ ਸ਼ਹੀਦ ਹੋ ਗਏ। ਇਸ ਲੜਾਈ ਵਿੱਚ ਵੱਖ-ਵੱਖ ਮਿਸਲਾਂ ਵਿੱਚ ਵੰਡੇ ਸਿੱਖ ਇੱਕਜੁੱਟ ਹੋ ਗਏ।
ਇਤਿਹਾਸਕਾਰਾਂ ਅਨੁਸਾਰ ਇਸ ਜੰਗ ਸਮੇਂ ਸਿੱਖਾਂ ਦੀ ਗਿਣਤੀ ਲਗਭਗ 70 ਹਜ਼ਾਰ ਸੀ ਅਤੇ ਇਸ ਜੰਗ ਵਿੱਚ 35 ਹਜ਼ਾਰ ਦੇ ਕਰੀਬ ਸਿੱਖ ਸ਼ਹੀਦ ਹੋਏ ਸਨ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਫਰਵਰੀ ਵਿੱਚ ਕੁਤਬਾ ਬਾਹਮਣੀਆਂ ਪਿੰਡ ਵਿੱਚ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਇਸ ਅਸਥਾਨ ਤੇ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ।
ਕੁੜੀਆਂ ਨੂੰ ਬਚਾਉਣ ਨਾਲ ਸ਼ੁਰੂ ਹੋਈ ਦੁਸ਼ਮਣੀ
ਉਸ ਸਮੇਂ ਅਹਿਮਦ ਸ਼ਾਹ ਅਬਦਾਲੀ ਦਾ ਐਨਾ ਡਰ ਸੀ ਕੋਈ ਵੀ ਉਸ ਦੇ ਖਿਲਾਫ਼ ਜਾਣ ਦੀ ਹਿੰਮਤ ਨਹੀਂ ਸੀ ਕਰਦਾ। ਵੱਡੀਆਂ ਵੱਡੀਆਂ ਤਾਕਤਾਂ ਅਬਦਾਲੀ ਸਾਹਮਣੇ ਹਾਰ ਜਾਂਦੀਆਂ ਸਨ। ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਅਬਦਾਲੀ ਕੁੜੀਆਂ ਨੂੰ ਲੁੱਟ ਦੇ ਸਮਾਨ ਨਾਲ ਵਾਪਸ ਗਜ਼ਨੀ ਵੱਲ ਲੈਕੇ ਜਾ ਰਿਹਾ ਹੈ। ਤਾਂ ਸਿੱਖਾਂ ਨੇ ਗੁਰੀਲਾ ਤਕਨੀਕ ਦੀ ਵਰਤੋਂ ਕਰਕੇ ਲੜਕੀਆਂ ਨੂੰ ਅਜ਼ਾਦ ਕਰਵਾ ਲਿਆ।
ਜਦੋਂ ਇਹ ਗੱਲ ਅਬਦਾਲੀ ਤੱਕ ਪਹੁੰਚੀ ਤਾਂ ਉਹ ਨੇ ਸਿੱਖਾਂ ਨੂੰ ਜੜ੍ਹੋ ਮੁਕਾਅ ਦੇਣ ਦਾ ਫੈਸਲਾ ਕੀਤਾ। ਜਦੋਂ ਅਬਦਾਲੀ ਨੇ ਛੇਵਾਂ ਹਮਲਾ ਕੀਤਾ ਤਾਂ ਇੱਕ ਮਹਾਨ ਯੁੱਧ ਹੋਇਆ। ਇਹ ਜੰਗ ਕੁੱਪ ਰਹੀੜੇ ਦੀ ਧਰਤੀ ਤੋਂ ਸ਼ੁਰੂ ਹੋਕੇ ਕੁਤਬੇ ਦੀ ਧਰਤੀ ਤੱਕ ਚੱਲੀ। ਦਿਨ ਭਰ ਖੂਨ ਵਹਿੰਦਾ ਰਿਹਾ। ਇਸ ਤੋਂ ਬਾਅਦ ਅਬਦਾਲੀ ਨੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ। ਇਸ ਹਮਲੇ ਦੌਰਾਨ ਅਬਦਾਲੀ ਜਖਮੀ ਹੋ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਤੋਂ ਕੁੱਝ ਕੁ ਸਮਾਂ ਬਾਅਦ ਹੀ ਸਿੱਖ ਮੁੜ ਇੱਕਜੁਟ ਹੋਏ ਅਤੇ ਸਰਹਿੰਦ ਨੂੰ ਫਤਿਹ ਕਰ ਲਿਆ।
ਇਹ ਵੀ ਪੜ੍ਹੋ