ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੇਵਾ ਸੋਸਾਇਟੀ ਰੌਣੀ ਵੱਲੋਂ ਅਨੌਖਾ ਲੰਗਰ, ਸਟੀਮ ਨਾਲ ਤਿਆਰ ਕੀਤਾ ਜਾ ਰਿਹਾ ਲੰਗਰ
ਸ਼ਹੀਦੀ ਜੋੜ ਮੇਲੇ ਵਿੱਚ 500 ਤੋਂ ਵੱਧ ਲੰਗਰ ਵੱਖ-ਵੱਖ ਪਿੰਡਾਂ ਤੇ ਸੰਸਥਾਵਾਂ ਦੇ ਵੱਲੋਂ ਲਗਾਏ ਜਾਂਦੇ ਹਨ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੇਵਾ ਸੋਸਾਇਟੀ ਰੌਣੀ ਵੱਲੋਂ ਇੱਕ ਨਵੇਕਲੀ ਪਹਿਲ ਕਰਦਿਆਂ ਪ੍ਰਦੂਸ਼ਣ ਅਤੇ ਰੁੱਖ ਬਚਾਉਣ ਦਾ ਸੁਨੇਹਾ ਦਿੱਤਾ ਜ਼ਾ ਰਿਹਾ ਹੈ। ਇਸ ਸੰਸਥਾ ਵੱਲੋਂ ਸਟੀਮ ਨਾਲ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਲੰਗਰ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਸਟੀਮ ਵਾਲੇ ਸਿਸਟਮ ਨਾਲ ਪਿਛਲੇ ਚਾਰ ਸਾਲ ਤੋਂ ਲੰਗਰ ਬਣਾ ਹਰੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ 500 ਤੋਂ ਵੱਧ ਲੰਗਰ ਵੱਖ-ਵੱਖ ਪਿੰਡਾਂ ਤੇ ਸੰਸਥਾਵਾਂ ਦੇ ਵੱਲੋਂ ਲਗਾਏ ਜਾਂਦੇ ਹਨ। ਉੱਥੇ ਹੀ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੇਵਾ ਸੋਸਾਇਟੀ ਰੌਣੀ ਵੱਲੋਂ ਇੱਕ ਨਵੇਕਲੀ ਪਹਿਲ ਕਰਦਿਆਂ ਪ੍ਰਦੂਸ਼ਣ ਅਤੇ ਰੁੱਖ ਬਚਾਉਣ ਦਾ ਸੁਨੇਹਾ ਦਿੱਤਾ ਜ਼ਾ ਰਿਹਾ ਹੈ।
ਸਟੀਮ ਨਾਲ ਤਿਆਰ ਕੀਤਾ ਜਾ ਰਿਹਾ ਲੰਗਰ
ਇਸ ਮੌਕੇ ਸਟੀਮ ਨਾਲ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਇਹ ਲੰਗਰ ਨੂੰ ਵੇਖਦਿਆਂ ਹੋਰ ਲੰਗਰ ਲਗਾਉਣ ਵਾਲੇ ਵੀ ਇਸ ਤੋਂ ਕਾਫੀ ਪ੍ਰਭਾਵਿਤ ਹੋ ਰਹੇ ਹਨ। ਲੰਗਰ ਲਗਾਉਣ ਵਾਲੇ ਪਿੰਡ ਰੌਣੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਹਰ ਵਾਰ ਲੰਗਰ ਬਨਾਉਣ ਲਈ ਟਰਾਲੀ ਭਰ ਕੇ ਲੱਕੜ ਜਲਾਉਣ ਕਾਰਨ ਕਈ ਰੁੱਖ ਕਟਨੇ ਪੈਂਦੇ ਸਨ। ਇਸ ਦੇ ਨਾਲ ਨਾਲ ਗੈਸ ਸਲੰਡਰਾਂ ਦਾ ਵੀ ਖ਼ਰਚਾ ਵੱਧ ਆਉਂਦਾ ਸੀ।
ਨੇ ਦੱਸਿਆ ਕਿ ਸਟੀਮ ਸਿਸਟਮ ਦਾ ਆਈਡੀਆ ਉਨ੍ਹਾਂ ਨੇ ਖੋਆ ਬਣਾਉਣ ਵਾਲੇ ਤੋਂ ਮਿਲਿਆ ਹੈ। ਜਿਸ ਵਿੱਚ ਉਨ੍ਹਾਂ ਨੇ ਸੋਧ ਕਰਕੇ ਇਸ ਨੂੰ ਟਰਾਲੀ ਉਪਰ ਬਣਾਇਆ ਹੈ। ਜਿਸ ‘ਤੇ ਲੱਗਭਗ 7 ਲੱਖ ਰੁਪਏ ਦੇ ਕਰੀਬ ਖਰਚ ਆਇਆ ਹੈ। ਜਿਸ ਦੇ ਨਾਲ ਲੱਕੜ ਅਤੇ ਗੈਸ ਦੀ ਬੱਚਤ ਤਾਂ ਹੁੰਦੀ ਹੀ ਹੈ, ਪ੍ਰਦੂਸ਼ਣ ਅਤੇ ਰੁੱਖ ਵੀ ਬਚਦੇ ਹਨ।
ਪਿਛਲੇ 4 ਸਾਲ ਤੋਂ ਬਣਾਇਆ ਜਾ ਰਿਹਾ ਸਟੀਮ ਵਾਲਾ ਲੰਗਰ
ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਨੇ ਕਿਹਾ ਕਿ ਹੁਣ ਹੋਰ ਲੰਗਰ ਵਾਲੇ ਵੀ ਇਸ ਪਲਾਂਟ ਨੂੰ ਵੇਖਦੇ ਹਨ ਅਤੇ ਅਸੀਂ ਵੀ ਉਨ੍ਹਾਂ ਨੂੰ ਇਸ ਬਾਰੇ ਜਾਣੂ ਕਰਵਾਉਣ ਵਿੱਚ ਪੂਰਾ ਸਹਿਯੋਗ ਦਿੰਦੇ ਹਾਂ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ 16 ਸਾਲ ਤੋਂ ਲੰਗਰ ਲਗਾਇਆ ਜਾਂਦਾ ਹੈ ਤੇ ਇਸ ਸਟੀਮ ਵਾਲੇ ਸਿਸਟਮ ਨਾਲ ਪਿਛਲੇ ਚਾਰ ਸਾਲ ਤੋਂ ਲੰਗਰ ਬਣਾ ਹਰੇ ਹਨ।