ਜਲੰਧਰ ‘ਚ 22 ਤੋਂ 28 ਨਵੰਬਰ ਤੱਕ ਹੋਵੇਗਾ ਸੱਤ ਦਿਨਾਂ ਦਾ ‘ਸ਼੍ਰੀ ਰਾਮ ਕਥਾਮ੍ਰਿਤ’ ਅਧਿਆਤਮਿਕ ਸਮਾਗਮ

Updated On: 

20 Aug 2026 17:05 PM IST

Shri Ram Kathamrit: ਜਲੰਧਰ ਵਿੱਚ ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਗਰੀਬ ਬੱਚਿਆਂ ਦੀ ਸਿੱਖਿਆ ਲਈ ਚਲਾਏ ਜਾ ਰਹੇ ਮੰਥਨ ਪ੍ਰਕਲਪ ਅਤੇ ਸਮੂਹ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਰਾਮ ਕਥਾਮ੍ਰਿਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰੋਜ਼ਾਨਾ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਕਥਾ ਦਾ ਆਯੋਜਨ ਹੋਵੇਗਾ। ਇਸ ਦੌਰਾਨ ਸ਼ਰਧਾਲੂਆਂ ਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ, ਆਦਰਸ਼ਾਂ, ਮਰਿਆਦਾ, ਤਿਆਗ, ਸੇਵਾ ਅਤੇ ਮਨੁੱਖਤਾ ਦੇ ਸੰਦੇਸ਼ ਨਾਲ ਜਾਣੂ ਕਰਵਾਇਆ ਜਾਵੇਗਾ।

ਜਲੰਧਰ ਚ 22 ਤੋਂ 28 ਨਵੰਬਰ ਤੱਕ ਹੋਵੇਗਾ ਸੱਤ ਦਿਨਾਂ ਦਾ ਸ਼੍ਰੀ ਰਾਮ ਕਥਾਮ੍ਰਿਤ ਅਧਿਆਤਮਿਕ ਸਮਾਗਮ

ਸਾਈਂ ਦਾਸ ਸਕੂਲ ਗਰਾਊਂਡ 'ਚ 7 ਦਿਨ ਹੋਵੇਗਾ ‘ਸ਼੍ਰੀ ਰਾਮ ਕਥਾਮ੍ਰਿਤ’ ਸਮਾਗਮ Photo Credit : Social Media

ਜਲੰਧਰ ਵਿੱਚ ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਗਰੀਬ ਬੱਚਿਆਂ ਦੀ ਸਿੱਖਿਆ ਲਈ ਚਲਾਏ ਜਾ ਰਹੇ ਮੰਥਨ ਪ੍ਰਕਲਪ ਅਤੇ ਸਮੂਹ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਰਾਮ ਕਥਾਮ੍ਰਿਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੰਸਥਾਨ ਦੇ ਸਵਾਮੀ ਸੱਜਣਾਨੰਦ ਜੀ ਨੇ ਦੱਸਿਆ ਕਿ ਇਹ ਸੱਤ ਦਿਨਾਂ ਅਧਿਆਤਮਿਕ ਸਮਾਗਮ 22 ਤੋਂ 28 ਨਵੰਬਰ 2026 ਤੱਕ ਸਾਈਂ ਦਾਸ ਸਕੂਲ ਗਰਾਊਂਡ, ਜਲੰਧਰ ਵਿੱਚ ਕਰਵਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਕਥਾ ਦਾ ਆਯੋਜਨ ਹੋਵੇਗਾ। ਇਸ ਦੌਰਾਨ ਸ਼ਰਧਾਲੂਆਂ ਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ, ਆਦਰਸ਼ਾਂ, ਮਰਿਆਦਾ, ਤਿਆਗ, ਸੇਵਾ ਅਤੇ ਮਨੁੱਖਤਾ ਦੇ ਸੰਦੇਸ਼ ਨਾਲ ਜਾਣੂ ਕਰਵਾਇਆ ਜਾਵੇਗਾ। ਕਥਾ ਵਾਚਨ ਲਈ ਗੁਰਦੇਵ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਅਤੇ ਕਥਾ ਵਿਆਸ ਸਾਧਵੀ ਸ਼੍ਰੇਆ ਭਾਰਤੀ ਜੀ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ।

ਰਾਮ ਕਥਾ ਵਿੱਚ ਪਹੁੰਚਣ ਦੀ ਅਪੀਲ

ਸਵਾਮੀ ਸੱਜਣਾਨੰਦ ਨੇ ਦੱਸਿਆ ਕਿ ਇਹ ਸੱਤ ਦਿਨਾਂ ਸਮਾਗਮ 22 ਤੋਂ 28 ਨਵੰਬਰ ਤੱਕ ਸਾਈਂ ਦਾਸ ਸਕੂਲ ਗਰਾਊਂਡ, ਜਲੰਧਰ ਵਿੱਚ ਕਰਵਾਇਆ ਜਾਵੇਗਾ। ਆਯੋਜਨ ਕਮੇਟੀ ਨੇ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸ਼ਰਧਾਲੂਆਂ ਨੂੰ ਪਰਿਵਾਰ ਅਤੇ ਦੋਸਤਾਂ ਸਮੇਤ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਸਮਾਗਮ ਦਾ ਉਦੇਸ਼ ਧਾਰਮਿਕ ਜਾਗਰੂਕਤਾ ਦੇ ਨਾਲ-ਨਾਲ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਵੀ ਹੈ।

ਨੌਜਵਾਨਾਂ ਦੇ ਮਾਰਗਦਰਸ਼ਨ ਅਤੇ ਭਵਿੱਖ ਨਿਰਮਾਣ ਬਾਰੇ ਚਰਚਾ

ਪ੍ਰੋਗਰਾਮ ਦੌਰਾਨ, ਨੌਜਵਾਨਾਂ ਦੇ ਸਹੀ ਮਾਰਗਦਰਸ਼ਨ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ‘ਤੇ ਵਿਚਾਰ-ਵਟਾਂਦਰੇ ਕੀਤੇ ਜਾਣਗੇ। ਇਸ ਤੋਂ ਇਲਾਵਾ ਵਾਤਾਵਰਣ ਸੁਰੱਖਿਆ, ਦੇਸੀ ਨਸਲ ਦੀਆਂ ਗਾਵਾਂ ਦੀ ਰੱਖਿਆ ਅਤੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਵਰਗੇ ਸਮਾਜਿਕ ਮੁੱਦਿਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਸਮਾਗਮ ਰਾਹੀਂ ਸਿਹਤਮੰਦ ਅਤੇ ਸਸ਼ਕਤ ਸਮਾਜ ਦੇ ਨਿਰਮਾਣ ਦਾ ਸੰਦੇਸ਼ ਦਿੱਤਾ ਜਾਵੇਗਾ।

Loading...
Unable to load recommendations.
Follow Us