ਸ਼ਾਰਦੀਯ ਨਵਰਾਤਰੀ ਦੀ ਮਹਾਨਵਮੀ ਅੱਜ, ਇਸ ਦਿਨ ਕਰੋ ਮਾਂ ਸਿੱਧੀਦਾਤਰੀ ਦੀ ਪੂਜਾ; ਜਾਣੋ ਮੰਤਰ ਤੇ ਭੋਗ
ਸ਼ਾਰਦੀਯ ਨਵਰਾਤਰੀ ਦੀ ਮਹਾਨਵਮੀ ਅੱਜ 19 ਅਕਤੂਬਰ ਨੂੰ ਮਨਾਈ ਜਾ ਰਹੀ ਹੈ। ਇਸ ਵਾਰ ਅਸ਼ਟਮੀ ਤੇ ਨਵਮੀ ਤਿਥੀ ਦਾ ਸੰਯੋਗ ਬਣਨ ਕਾਰਨ ਕੰਨਿਆ ਪੂਜਨ ਤੇ ਹਵਨ ਦੇ ਸ਼ੁਭ ਮੁਹੂਰਤ ਨੂੰ ਲੈ ਕੇ ਦੁਵਿਧਾ ਬਣੀ ਹੋਈ ਹੈ। ਆਓ ਜਾਣਦੇ ਹਾਂ ਮਾਂ ਸਿੱਧੀਦਾਤਰੀ ਦੀ ਪੂਜਾ ਦਾ ਸ਼ੁਭ ਸਮਾਂ।
ਅੱਜ 19 ਅਕਤੂਬਰ 2026, ਸੋਮਵਾਰ ਨੂੰ ਸ਼ਾਰਦੀਯ ਨਵਰਾਤਰੀ ਦਾ ਨੌਵਾਂ ਦਿਨ ਹੈ, ਜਿਸ ਨੂੰ ਮਹਾਨਵਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਦਿਨ ਮਾਂ ਦੁਰਗਾ ਦੇ ਨੌਵੇਂ ਸਰੂਪ ਮਾਂ ਸਿੱਧੀਦਾਤਰੀ ਨੂੰ ਸਮਰਪਿਤ ਹੈ। ਇਸ ਵਾਰ ਅਸ਼ਟਮੀ ਤੇ ਨਵਮੀ ਤਿਥੀ ਦਾ ਸੰਯੋਗ ਵੀ ਬਣ ਰਿਹਾ ਹੈ, ਕਿਉਂਕਿ ਅਸ਼ਟਮੀ ਤਿਥੀ ਅੱਜ ਸਵੇਰੇ 10 ਵੱਜ ਕੇ 51 ਮਿੰਟ ਤੱਕ ਰਹੇਗੀ ਤੇ ਇਸ ਤੋਂ ਬਾਅਦ ਨਵਮੀ ਤਿਥੀ ਸ਼ੁਰੂ ਹੋ ਜਾਵੇਗੀ। ਅਜਿਹੇ ‘ਚ ਸ਼ਰਧਾਲੂਆਂ ਵਿੱਚ ਕੰਨਿਆ ਪੂਜਨ, ਹਵਨ ਤੇ ਪੂਜਾ ਦੇ ਸ਼ੁਭ ਮੁਹੂਰਤ ਨੂੰ ਲੈ ਕੇ ਖਾਸ ਉਤਸੁਕਤਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਮਹਾਨਵਮੀ ‘ਤੇ ਮਾਂ ਸਿੱਧੀਦਾਤਰੀ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨ ਨਾਲ ਭਗਤਾਂ ਨੂੰ ਸੁੱਖ-ਸਮ੍ਰਿੱਧੀ, ਗਿਆਨ ਤੇ ਆਧਿਆਤਮਿਕ ਸ਼ਕਤੀ ਦਾ ਆਸ਼ੀਰਵਾਦ ਮਿਲਦਾ ਹੈ।
ਮਾਂ ਸਿੱਧੀਦਾਤਰੀ ਦਾ ਸਰੂਪ
ਮਾਂ ਦੁਰਗਾ ਦੇ ਨੌਵੇਂ ਸਰੂਪ ਮਾਂ ਸਿੱਧੀਦਾਤਰੀ ਨੂੰ ਹਰ ਤਰ੍ਹਾਂ ਦੀਆਂ ਸਿੱਧੀਆਂ ਪ੍ਰਦਾਨ ਕਰਨ ਵਾਲੀ ਦੇਵੀ ਮੰਨਿਆ ਜਾਂਦਾ ਹੈ। ਸਿੱਧੀ ਦਾ ਅਰਥ ਆਧਿਆਤਮਿਕ ਸ਼ਕਤੀ ਜਾਂ ਵਿਸ਼ੇਸ਼ ਉਪਲੱਬਧੀ ਤੇ ਦਾਤਰੀ ਦਾ ਅਰਥ ਦੇਣ ਵਾਲੀ ਹੈ। ਮਾਨਤਾ ਹੈ ਕਿ ਮਾਂ ਸਿੱਧੀਦਾਤਰੀ ਦੀ ਕਿਰਪਾ ਨਾਲ ਭਗਵਾਨ ਸ਼ਿਵ ਨੂੰ ਅੱਠੇ ਸਿੱਧੀਆਂ ਪ੍ਰਾਪਤ ਹੋਈਆਂ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਦੇਵੀ ਦੀ ਕਿਰਪਾ ਨਾਲ ਹੀ ਭਗਵਾਨ ਸ਼ਿਵ ਦਾ ਅੱਧਾ ਸਰੀਰ ਦੇਵੀ ਦਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਅਰਧਨਾਰੀਸ਼ਵਰ ਕਹਾਏ।
ਮਾਂ ਸਿੱਧੀਦਾਤਰੀ ਕਮਲ ਦੇ ਆਸਣ ‘ਤੇ ਬਿਰਾਜਮਾਨ ਰਹਿੰਦੇ ਹਨ ਤੇ ਉਨ੍ਹਾਂ ਦੀਆਂ ਚਾਰ ਭੁਜਾਵਾਂ ਹਨ। ਉਨ੍ਹਾਂ ਦੇ ਸੱਜੇ ਹੱਥਾਂ ‘ਚ ਕਮਲ ਤੇ ਸ਼ੰਖ, ਜਦਕਿ ਖੱਬੇ ਹੱਥਾਂ ‘ਚ ਗਦਾ ਅਤੇ ਚੱਕਰ ਸੁਸ਼ੋਭਿਤ ਹਨ।
ਮਹਾਨਵਮੀ ‘ਤੇ ਕੀ ਕਰਨਾ ਚਾਹੀਦਾ ਹੈ?
ਮਹਾਨਵਮੀ ਦੇ ਦਿਨ ਮਾਂ ਸਿੱਧੀਦਾਤਰੀ ਦੀ ਪੂਜਾ ਦੇ ਨਾਲ ਕੰਨਿਆ ਪੂਜਨ ਤੇ ਹਵਨ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ ਦਿਨ ਨੌਂ ਕੰਨਿਆਵਾਂ ਨੂੰ ਮਾਂ ਦੁਰਗਾ ਦੇ ਨੌਂ ਸਰੂਪਾਂ ਦਾ ਪ੍ਰਤੀਕ ਮੰਨ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਪੂਰੀ, ਕਾਲੇ ਛੋਲੇ ਤੇ ਹਲਵਾ ਖੁਆਇਆ ਜਾਂਦਾ ਹੈ। ਕੰਨਿਆਵਾਂ ਨੂੰ ਭੋਜਨ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਦੱਖਣਾ ਤੇ ਤੋਹਫ਼ੇ ਦਿੱਤੇ ਜਾਂਦੇ ਹਨ।
ਉੱਥੇ ਹੀ, ਨਵਰਾਤਰੀ ਦੀ ਸਾਧਨਾ ਦੀ ਸੰਪੂਰਨਤਾ ਲਈ ਹਵਨ ਤੇ ਯੱਗ ਕੀਤਾ ਜਾਂਦਾ ਹੈ। ਇਸ ‘ਚ ਦੁਰਗਾ ਸਪਤਸ਼ਤੀ ਦੇ ਮੰਤਰਾਂ ਨਾਲ ਆਹੂਤੀਆਂ ਅਰਪਿਤ ਕੀਤੀਆਂ ਜਾਂਦੀਆਂ ਹਨ। ਭਗਤ ਇਸ ਦਿਨ ਮਾਂ ਤੋਂ ਪਰਿਵਾਰ ਦੀ ਸੁੱਖ-ਸ਼ਾਂਤੀ, ਸਮ੍ਰਿੱਧੀ ਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ।
ਇਹ ਵੀ ਪੜ੍ਹੋ
ਮਹਾਨਵਮੀ ਦਾ ਸ਼ੁਭ ਮੁਹੂਰਤ 2026
ਪੰਚਾਂਗ ਅਨੁਸਾਰ, ਇਸ ਸਾਲ ਨਵਮੀ ਤਿਥੀ ਦੀ ਸ਼ੁਰੂਆਤ 19 ਅਕਤੂਬਰ 2026 ਨੂੰ ਸਵੇਰੇ 10 ਵੱਜ ਕੇ 51 ਮਿੰਟ ‘ਤੇ ਹੋਵੇਗੀ ਤੇ ਇਸ ਦੀ ਸਮਾਪਤੀ 20 ਅਕਤੂਬਰ ਨੂੰ ਦੁਪਹਿਰ 12 ਵੱਜ ਕੇ 50 ਮਿੰਟ ‘ਤੇ ਹੋਵੇਗੀ। ਅਜਿਹੇ ‘ਚ 19 ਅਕਤੂਬਰ ਨੂੰ ਅਸ਼ਟਮੀ ਤੇ ਨਵਮੀ ਦੋਵੇਂ ਤਿਥੀਆਂ ਪੈ ਰਹੀਆਂ ਹਨ।
- ਨਵਮੀ ਤਿਥੀ ਸ਼ੁਰੂ: 19 ਅਕਤੂਬਰ, ਸਵੇਰੇ 10:51 ਵਜੇ
- ਨਵਮੀ ਤਿਥੀ ਸਮਾਪਤ: 20 ਅਕਤੂਬਰ, ਦੁਪਹਿਰ 12:50 ਵਜੇ
- ਕੰਨਿਆ ਪੂਜਨ ਦਾ ਅਭਿਜੀਤ ਮੁਹੂਰਤ: ਸਵੇਰੇ 11:43 ਵਜੇ ਤੋਂ ਦੁਪਹਿਰ 12:29 ਵਜੇ ਤੱਕ
- ਨਵਰਾਤਰੀ ਦੇ ਵਰਤ ਦਾ ਪਾਰਣ: 20 ਅਕਤੂਬਰ, ਮੰਗਲਵਾਰ ਨੂੰ
ਮਾਂ ਸਿੱਧੀਦਾਤਰੀ ਦਾ ਭੋਗ
- ਪਸੰਦੀਦਾ ਰੰਗ ਤੇ ਫੁੱਲ: ਮਾਂ ਸਿੱਧੀਦਾਤਰੀ ਨੂੰ ਚਿੱਟਾ ਰੰਗ ਪਿਆਰਾ ਮੰਨਿਆ ਜਾਂਦਾ ਹੈ ਤੇ ਇਸ ਦਿਨ ਉਨ੍ਹਾਂ ਨੂੰ ਚਿੱਟੇ ਫੁੱਲ ਅਰਪਿਤ ਕੀਤੇ ਜਾਂਦੇ ਹਨ।
- ਭੋਗ: ਮਾਤਾ ਨੂੰ ਮਠਿਆਈ, ਪੰਚਮੇਵਾ, ਖੀਰ, ਹਲਵਾ, ਫਲ ਤੇ ਨਾਰੀਅਲ ਦਾ ਭੋਗ ਲਗਾਇਆ ਜਾਂਦਾ ਹੈ।
ਮਾਂ ਸਿੱਧੀਦਾਤਰੀ ਦਾ ਮੰਤਰ
- ॐ सिद्धिदात्र्यै नमः।
ਇਸ ਮੰਤਰ ਦਾ 11, 21 ਜਾਂ 108 ਵਾਰ ਜਾਪ ਕੀਤਾ ਜਾ ਸਕਦਾ ਹੈ। ਮਾਨਤਾ ਹੈ ਕਿ ਸ਼ਰਧਾ ਨਾਲ ਮੰਤਰ ਦਾ ਜਾਪ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਭਗਤਾਂ ਨੂੰ ਮਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।
ਮਾਂ ਸਿੱਧੀਦਾਤਰੀ ਦੀ ਪੂਜਾ ਕਿਵੇਂ ਕਰੀਏ?
- ਸਵੇਰੇ ਇਸ਼ਨਾਨ ਕਰੋ: ਮਹਾਨਵਮੀ ਦੇ ਦਿਨ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰੋ ਤੇ ਸਾਫ਼-ਸੁਥਰੇ ਕੱਪੜੇ ਪਹਿਨੋ।
- ਪੂਜਾ ਸਥਾਨ ਤਿਆਰ ਕਰੋ: ਪੂਜਾ ਵਾਲੀ ਥਾਂ ‘ਤੇ ਗੰਗਾਜਲ ਛਿੜਕ ਕੇ ਉਸ ਨੂੰ ਪਵਿੱਤਰ ਕਰੋ। ਲੱਕੜ ਦੀ ਚੌਕੀ ‘ਤੇ ਲਾਲ ਜਾਂ ਪੀਲਾ ਕੱਪੜਾ ਵਿਛਾ ਕੇ ਮਾਂ ਸਿੱਧੀਦਾਤਰੀ ਦੀ ਮੂਰਤੀ ਜਾਂ ਤਸਵੀਰ ਸਥਾਪਿਤ ਕਰੋ।
- ਮਾਂ ਨੂੰ ਤਿਲਕ ਤੇ ਫੁੱਲ ਚੜ੍ਹਾਓ: ਦੇਵੀ ਨੂੰ ਗੰਗਾਜਲ ਅਰਪਿਤ ਕਰੋ। ਇਸ ਤੋਂ ਬਾਅਦ ਰੋਲੀ, ਕੁਮਕੁਮ ਤੇ ਚੰਦਨ ਨਾਲ ਤਿਲਕ ਕਰੋ ਤੇ ਕਮਲ ਜਾਂ ਹੋਰ ਤਾਜ਼ੇ ਫੁੱਲ ਚੜ੍ਹਾਓ।
- ਦੀਵਾ ਜਗਾ ਕੇ ਭੋਗ ਲਗਾਓ: ਘਿਓ ਦਾ ਦੀਵਾ ਤੇ ਧੂਫ਼-ਬੱਤੀ ਜਗਾਓ। ਮਾਂ ਨੂੰ ਖੀਰ, ਹਲਵਾ, ਪੂਰੀ, ਛੋਲੇ, ਨਾਰੀਅਲ ਤੇ ਫਲਾਂ ਦਾ ਭੋਗ ਅਰਪਿਤ ਕਰੋ।
- ਮੰਤਰ ਜਾਪ ਅਤੇ ਪਾਠ ਕਰੋ: ਮਾਂ ਸਿੱਧੀਦਾਤਰੀ ਦੇ ਮੰਤਰ ਦਾ ਜਾਪ ਕਰੋ ਤੇ ਦੁਰਗਾ ਚਾਲੀਸਾ ਜਾਂ ਦੁਰਗਾ ਸਪਤਸ਼ਤੀ ਦਾ ਪਾਠ ਕਰੋ।
- ਆਰਤੀ ਕਰੋ: ਪੂਜਾ ਦੇ ਅੰਤ ‘ਚ ਘਿਓ ਜਾਂ ਕਪੂਰ ਨਾਲ ਮਾਂ ਦੀ ਆਰਤੀ ਉਤਾਰੋ ਤੇ ਪਰਿਵਾਰ ਦੀ ਸੁੱਖ-ਸਮ੍ਰਿੱਧੀ ਦੀ ਕਾਮਨਾ ਕਰੋ।
- ਕੰਨਿਆ ਪੂਜਨ ਕਰੋ: ਨੌਂ ਕੰਨਿਆਵਾਂ ਤੇ ਇੱਕ ਬਾਲਕ ਨੂੰ ਸ਼ਰਧਾਪੂਰਵਕ ਭੋਜਨ ਕਰਵਾਓ। ਇਸ ਤੋਂ ਬਾਅਦ ਉਨ੍ਹਾਂ ਨੂੰ ਦੱਖਣਾ ਜਾਂ ਤੋਹਫ਼ੇ ਦੇ ਕੇ ਆਸ਼ੀਰਵਾਦ ਲਓ।
ਧਾਰਮਿਕ ਮਾਨਤਾਵਾਂ ਅਨੁਸਾਰ, ਮਹਾਨਵਮੀ ‘ਤੇ ਸ਼ਰਧਾ ਤੇ ਵਿਧੀ-ਵਿਧਾਨ ਨਾਲ ਮਾਂ ਸਿੱਧੀਦਾਤਰੀ ਦੀ ਪੂਜਾ ਕਰਨ ਨਾਲ ਭਗਤਾਂ ਨੂੰ ਦੇਵੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਇਸ ਦਿਨ ਕੰਨਿਆ ਪੂਜਨ, ਹਵਨ ਤੇ ਦਾਨ-ਪੁੰਨ ਦੇ ਨਾਲ ਨਵਰਾਤਰੀ ਦੀ ਸਾਧਨਾ ਪੂਰੀ ਕੀਤੀ ਜਾਂਦੀ ਹੈ।
Disclaimer: ਇਸ ਖ਼ਬਰ ‘ਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਤੇ ਆਮ ਜਾਣਕਾਰੀਆਂ ‘ਤੇ ਆਧਾਰਿਤ ਹੈ। ਟੀਵੀ9 ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ।
