Rakshabandhan 2023: ਭਰਾ ਦੇ ਗੁੱਟ ਲਈ ਚੁਣੋ ਇਨ੍ਹਾਂ ਧਾਗਿਆਂ ਨਾਲ ਬਣੀਆਂ ਰੱਖੜੀਆਂ, ਮਿਲੇਗਾ ਸ਼ੁੱਭ ਫਲ

Published: 

23 Aug 2023 14:20 PM

ਰੱਖੜੀ ਖਰੀਦਦੇ ਸਮੇਂ ਭੈਣਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਰਾ ਦੇ ਗੁੱਟ 'ਤੇ ਹਰ ਤਰ੍ਹਾਂ ਦੇ ਧਾਗੇ ਨਾਲ ਰੱਖੜੀ ਬੰਨ੍ਹਣਾ ਸ਼ੁਭ ਨਹੀਂ ਹੈ। ਇਸ ਲੇਖ ਨੂੰ ਪੜ੍ਹੋ ਕਿ ਪਿਆਰੇ ਭਰਾ ਲਈ ਰੱਖੜੀ ਕਿਸ ਧਾਗੇ ਨਾਲ ਬਣੀ ਰੱਖੜੀ ਖਰੀਦਣੀ ਹੈ ਅਤੇ ਇਸਦਾ ਕੀ ਮਹੱਤਵ ਹੈ।

Rakshabandhan 2023: ਭਰਾ ਦੇ ਗੁੱਟ ਲਈ ਚੁਣੋ ਇਨ੍ਹਾਂ ਧਾਗਿਆਂ ਨਾਲ ਬਣੀਆਂ ਰੱਖੜੀਆਂ, ਮਿਲੇਗਾ ਸ਼ੁੱਭ ਫਲ
Follow Us On

ਰਕਸ਼ਾ ਬੰਧਨ ਦੇ ਤਿਉਹਾਰ ਵਿੱਚ ਸਿਰਫ਼ ਸੱਤ ਦਿਨ ਬਾਕੀ ਹਨ। ਸਾਵਣ ਦੀ ਪੂਰਨਮਾਸ਼ੀ ਯਾਨੀ 30 ਅਗਸਤ ਨੂੰ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ, ਅਜਿਹੇ ‘ਚ ਬਜ਼ਾਰ ਪਹਿਲਾਂ ਹੀ ਰੱਖੜੀਆਂ ਨਾਲ ਸਜ ਗਏ ਹਨ। ਬਜ਼ਾਰ ਵਿੱਚ ਹਰ ਤਰ੍ਹਾਂ ਦੀਆਂ ਰੱਖੜੀਆਂ ਉਪਲਬਧ ਹਨ। ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਰੱਖੜੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦੇ ਆਧੁਨਿਕ ਸਮੇਂ ਨੂੰ ਦੇਖਦੇ ਹੋਏ ਰੱਖੜੀਆਂ ‘ਚ ਬੱਚਿਆਂ ਦੀ ਪਸੰਦ ‘ਤੇ ਵੀ ਕਾਫੀ ਧਿਆਨ ਦਿੱਤਾ ਜਾ ਰਿਹਾ ਹੈ।

ਕਾਰਟੂਨ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਫੈਸ਼ਨੇਬਲ ਰੱਖੜੀਆਂ ਤੇਜ਼ੀ ਨਾਲ ਵਿਕ ਰਹੀਆਂ ਹਨ। ਪਰ ਰੱਖੜੀ ਖਰੀਦਦੇ ਸਮੇਂ ਭੈਣਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਰਾ ਦੇ ਗੁੱਟ ‘ਤੇ ਹਰ ਤਰ੍ਹਾਂ ਦੀ ਰੱਖੜੀ ਬੰਨ੍ਹਣਾ ਸ਼ੁਭ ਨਹੀਂ ਹੈ। ਰੱਖੜੀ ਖਰੀਦਣ ਦਾ ਵੀ ਇੱਕ ਨਿਯਮ ਹੈ। ਪਿਆਰੇ ਵੀਰ ਲਈ ਰੱਖੜੀ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਰੱਖੜੀ ਕਿਸ ਧਾਗੇ ਦੀ ਖਰੀਦੀ ਜਾਵੇ ਅਤੇ ਇਸ ਦੀ ਕੀ ਮਹੱਤਤਾ ਹੈ।

ਮੌਲੀ ਦੀ ਬਣੀ ਰੱਖੜੀ ਭਰਾ ਲਈ ਸ਼ੁਭ

ਰੱਖੜੀ ਦੇ ਧਾਗੇ ਦਾ ਭਰਾ ਦੇ ਜੀਵਨ ‘ਤੇ ਬਹੁਤ ਪ੍ਰਭਾਵ ਪੈਂਦਾ ਹੈ। ਮੌਲੀ ਦੀ ਬਣੀ ਰੱਖੜੀ ਨੂੰ ਭਰਾ ਦੇ ਗੁੱਟ ‘ਤੇ ਬੰਨ੍ਹਣਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਰੱਖੜੀ ਜ਼ਿੰਦਗੀ ਵਿੱਚ ਸਕਾਰਾਤਮਕਤਾ ਲਿਆਉਂਦੀ ਹੈ। ਨਾਲ ਹੀ, ਫੁੱਲਾਂ ਅਤੇ ਮੋਤੀਆਂ ਨਾਲ ਬਣੀਆਂ ਰੱਖੜੀਆਂ ਵੀ ਸਕਾਰਾਤਮਕਤਾ ਦਾ ਪ੍ਰਤੀਕ ਹਨ। ਇਸ ਲਈ ਰੱਖੜੀ ਦੀ ਚੋਣ ਕਰਦੇ ਸਮੇਂ ਇਸ ਦੇ ਧਾਗੇ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਹੈ।

ਭਰਾ ਨੂੰ ਬੰਨ੍ਹੋ ਰੇਸ਼ਮੀ ਧਾਗੇ ਦੀ ਰੱਖੜੀ

ਰਕਸ਼ਾਸੂਤਰ ਸਿਰਫ਼ ਇੱਕ ਧਾਗਾ ਨਹੀਂ ਹੈ, ਸਗੋਂ ਇੱਕ ਭੈਣ ਦਾ ਆਪਣੇ ਭਰਾ ਲਈ ਪਿਆਰ ਅਤੇ ਭਰੋਸਾ ਹੈ। ਵਿਸ਼ਵਾਸ ਹੈ ਕਿ ਵੀਰ ਸਾਰੀ ਉਮਰ ਉਸਦੀ ਰੱਖਿਆ ਕਰੇਗਾ ਅਤੇ ਹਰ ਹਾਲਤ ਵਿੱਚ ਉਸਦਾ ਸਾਥ ਦੇਵੇਗਾ। ਰੱਖੜੀ ਦਾ ਭਰਾ ਦੇ ਜੀਵਨ ‘ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ। ਭਰਾ ਦੇ ਗੁੱਟ ‘ਤੇ ਬੰਨ੍ਹਣ ਲਈ ਰੇਸ਼ਮੀ ਧਾਗੇ ਨਾਲ ਰੱਖੜੀ ਵੀ ਬਹੁਤ ਸ਼ੁਭ ਮੰਨੀ ਜਾਂਦੀ ਹੈ। ਰਕਸ਼ਾ ਬੰਧਨ ‘ਤੇ ਭਰਾ ਲਈ ਰੇਸ਼ਮ ਦੇ ਧਾਗੇ ਨਾਲ ਬਣੀ ਰੱਖੜੀ ਦੀ ਚੋਣ ਕਰਨੀ ਚਾਹੀਦੀ ਹੈ।

ਇਸ ਰੰਗ ਦੇ ਧਾਗੇ ਵਾਲੀ ਰੱਖੜੀ ਹੁੰਦੀ ਹੈ ਅਸ਼ੁਭ

ਰੱਖੜੀ ਬੰਧਨ ‘ਤੇ ਭਰਾ ਦੇ ਗੁੱਟ ‘ਤੇ ਬੰਨ੍ਹਣ ਲਈ ਨੀਲੇ ਜਾਂ ਕਾਲੇ ਧਾਗੇ ਵਾਲੀ ਰੱਖੜੀ ਨਹੀਂ ਖਰੀਦੀ ਜਾਣੀ ਚਾਹੀਦੀ। ਅਸਲ ਵਿੱਚ ਕਾਲਾ ਰੰਗ ਅਸ਼ੁਭ ਮੰਨਿਆ ਜਾਂਦਾ ਹੈ। ਕਾਲਾ ਰੰਗ ਨਕਾਰਾਤਮਕਤਾ ਦਾ ਪ੍ਰਤੀਕ ਹੁੰਦਾ ਹੈ, ਇਸ ਲਈ ਭੈਣਾਂ ਨੂੰ ਕਦੇ ਵੀ ਭਰਾ ਲਈ ਕਾਲੇ ਰੰਗ ਦੀ ਰੱਖੜੀ ਨਹੀਂ ਚੁਣਨੀ ਚਾਹੀਦੀ। ਮੇਸ਼ਾ ਲਾਲ ਜਾਂ ਪੀਲੇ ਧਾਗੇ ਵਾਲੀ ਰੱਖੜੀ ਹੀ ਚੁਣਨੀ ਚਾਹੀਦੀ ਹੈ।

Related Stories