Chanakya Niti: ਗਧੇ ਤੋਂ ਇਨਸਾਨ ਨੂੰ ਆਖਿਰ ਕੀ ਸਿੱਖਣਾ ਚਾਹੀਦਾ ਹੈ, ਪੜੋ ਅਚਾਰਿਆ ਚਾਣਕਯ ਦੇ ਇਹ ਮੰਤਰ

Updated On: 

06 Jun 2023 10:52 AM

ਆਚਰਿਆ ਚਾਣਕਯ ਨੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਕਈ ਗੱਲਾਂ ਉੱਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਗੂੰਗੇ ਜਾਨਵਰਾਂ ਦੇ ਕੁੱਝ ਗੁਣਾਂ ਨੂੰ ਅਪਣਾ ਕੇ ਮਨੁੱਖ ਆਸਾਨੀ ਨਾਲ ਸਫਲਤਾ ਦੇ ਸਿਖਰ 'ਤੇ ਪਹੁੰਚ ਸਕਦਾ ਹੈ।

Chanakya Niti: ਗਧੇ ਤੋਂ ਇਨਸਾਨ ਨੂੰ ਆਖਿਰ ਕੀ ਸਿੱਖਣਾ ਚਾਹੀਦਾ ਹੈ, ਪੜੋ ਅਚਾਰਿਆ ਚਾਣਕਯ ਦੇ ਇਹ ਮੰਤਰ
Follow Us On

Chanakya Niti: ਆਚਾਰੀਆ ਚਾਣਕਯ ਦਾ ਕਹਿਣਾ ਹੈ ਕਿ ਪ੍ਰਮਾਤਮਾ (God) ਨੇ ਹਰ ਜਾਨਵਰ ਨੂੰ ਕਈ ਅਜਿਹੇ ਗੁਣ ਦਿੱਤੇ ਹਨ, ਜਿਨ੍ਹਾਂ ਤੋਂ ਇਨਸਾਨ ਜ਼ਰੂਰ ਕੁਝ ਨਾ ਕੁਝ ਸਿੱਖ ਸਕਦਾ ਹੈ। ਗਧੇ ਵਿੱਚ ਵੀ ਕਈ ਅਜਿਹੇ ਗੁਣ ਹਨ ਜਿਨ੍ਹਾਂ ਤੋਂ ਇਨਸਾਨ ਨੂੰ ਸਿੱਖਣਾ ਚਾਹੀਦਾ ਹੈ।ਆਚਾਰਿਆ ਚਾਣਕਯ (Acharya Chanakya) ਨੇ ਕਿਹਾ ਹੈ ਕਿ ਥਕਾਵਟ ਦੇ ਬਾਅਦ ਵੀ ਗਧਾ ਭਾਰ ਚੁੱਕਣ ਤੋਂ ਪਿੱਛੇ ਨਹੀਂ ਹਟਦਾ। ਇਸੇ ਤਰ੍ਹਾਂ ਮਨੁੱਖ ਨੂੰ ਵੀ ਪੂਰੀ ਲਗਨ ਨਾਲ ਆਪਣੇ ਕੰਮ ਵਿਚ ਲੱਗੇ ਰਹਿਣਾ ਚਾਹੀਦਾ ਹੈ, ਅਸਫਲਤਾ ਇਸ ਨੂੰ ਹੱਥ ਨਹੀਂ ਪਾ ਸਕੇਗੀ।

ਕਿਸੇ ਵੀ ਸਥਿਤੀ ਤੋਂ ਨਾ ਮੰਨੋ ਹਾਰ-ਚਾਣਕਯ

ਆਚਾਰੀਆ ਚਾਣਕਯ ਦਾ ਕਹਿਣਾ ਹੈ ਕਿ ਚਾਹੇ ਗਰਮੀ ਹੋਵੇ ਜਾਂ ਸਰਦੀ, ਗਧਾ ਹਰ ਮੌਸਮ (Weather) ਵਿੱਚ ਦ੍ਰਿੜ ਰਹਿੰਦਾ ਹੈ ਅਤੇ ਆਪਣਾ ਕੰਮ ਪੂਰਾ ਕਰਦਾ ਹੈ। ਇਸੇ ਤਰ੍ਹਾਂ ਮਨੁੱਖ ਨੂੰ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਅਤੇ ਸਥਿਤੀ ਤੋਂ ਹਾਰ ਨਹੀਂ ਮੰਨਣੀ ਚਾਹੀਦੀ।

‘ਸੰਤੁਸ਼ਟ ਰਹਿਣਾ ਵੱਡਾ ਗੁਣ’

ਚਾਣਕਯ ਦੇ ਅਨੁਸਾਰ, ਗਧਾ ਜੋ ਵੀ ਪ੍ਰਾਪਤ ਕਰਦਾ ਹੈ, ਉਸੇ ਨਾਲ ਸੰਤੁਸ਼ਟ ਹੁੰਦਾ ਹੈ, ਮਨੁੱਖ ਨੂੰ ਵੀ ਉਸੇ ਤਰ੍ਹਾਂ ਸੰਤੁਸ਼ਟ ਹੋਣਾ ਚਾਹੀਦਾ ਹੈ। ਹੋਰ ਦੀ ਲਾਲਸਾ ਵਿੱਚ ਦੁਖੀ ਨਹੀਂ ਰਹਿਣਾ ਚਾਹੀਦਾ।

‘ਮਿਹਨਤ ਤੋਂ ਕਦੇ ਵੀ ਪਿੱਛਾ ਨਾ ਹਟੋ’

ਗਧਾ ਕਦੇ ਵੀ ਮਿਹਨਤ ਤੋਂ ਪਿੱਛੇ ਨਹੀਂ ਹਟਦਾ। ਆਚਾਰਿਆ ਚਾਣਕਯ ਅਨੁਸਾਰ ਜੇਕਰ ਕੋਈ ਮਨੁੱਖ ਗਧੇ ਦੇ ਇਸ ਗੁਣ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਵੇ ਤਾਂ ਉਹ ਕਦੇ ਵੀ ਅਸਫਲ ਨਹੀਂ ਹੋ ਸਕਦਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ