Vastu Shashtra Tips: ਘਰ ਦੀ ਉੱਤਰ ਦਿਸ਼ਾ ਦੇ ਸਕਦੀ ਹੈ ਆਰਥਿਕ ਫਾਇਦਾ, ਕਰੋ ਇਹ ਉਪਾਏ

Published: 

22 Feb 2023 13:59 PM

ਧਾਰਮਿਕ ਨਿਊਜ: ਘਰ ਦੀ ਕਿਹੜੀ ਦਿਸ਼ਾ ਵਿੱਚ ਸ਼ੁਭ ਹੈ ਅਤੇ ਕੀ ਅਸ਼ੁਭ ਹੈ। ਇਸਦੀ ਪੂਰੀ ਜਾਣਕਾਰੀ ਵਾਸਤੂ ਸ਼ਾਸਤਰ ਵਿੱਚ ਦਿੱਤੀ ਗਈ ਹੈ। ਹਿੰਦੂ ਸੰਸਕ੍ਰਿਤੀ ਵਿੱਚ ਚਾਰੇ ਦਿਸ਼ਾਵਾਂ ਦਾ ਵਰਣਨ ਜੋਤਿਸ਼ ਅਤੇ ਵਾਸਤੂ ਸ਼ਾਸਤਰ ਵਿੱਚ ਮਿਲਦਾ ਹੈ, ਪਰ ਉੱਤਰ ਦਿਸ਼ਾ ਨੂੰ ਸਭ ਤੋਂ ਪਵਿੱਤਰ ਅਤੇ ਸ਼ੁਭ ਦੱਸਿਆ ਗਿਆ ਹੈ।

Vastu Shashtra Tips: ਘਰ ਦੀ ਉੱਤਰ ਦਿਸ਼ਾ ਦੇ ਸਕਦੀ ਹੈ ਆਰਥਿਕ ਫਾਇਦਾ, ਕਰੋ ਇਹ ਉਪਾਏ

ਘਰ ਦੀ ਉੱਤਰ ਦਿਸ਼ਾ ਦੇ ਸਕਦੀ ਹੈ ਆਰਥਿਕ ਫਾਇਦਾ, ਕਰੋ ਇਹ ਉਪਾਏ। North direction of house can give Economic benefits

Follow Us On

ਧਾਰਮਿਕ ਨਿਊਜ: ਹਿੰਦੂ ਧਰਮ ਵਿੱਚ ਦਿਸ਼ਾਵਾਂ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ । ਵਾਸਤੂ ਸ਼ਾਸਤਰ (Vastu Shastra) ‘ਚ ਇਸ ਗੱਲ ਦੇ ਵੇਰਵੇ ਕਈਂ ਜਗ੍ਹਾ ਤੇ ਮਿਲਦੇ ਹਨ ਕਿ ਘਰ ਜਾਂ ਫਿਰ ਦਫਤਰ ਦੀ ਕਿਹੜੀ ਦਿਸ਼ਾ ਸਾਡੇ ਲਈ ਕਿਸ ਤਰਾਂ ਫਲਦਾਇਕ ਹੋ ਸਕਦੀ ਹੈ । ਘਰ ਜਾਂ ਦਫਤਰ ਕਿਸ ਦਿਸ਼ਾ ਵਿੱਚ ਬਣਾਉਣਾ ਚਾਹੀਦਾ ਹੈ? ਇੰਨਾ ਹੀ ਨਹੀਂ ਇਹ ਵੀ ਦੱਸਿਆ ਗਿਆ ਹੈ ਕਿ ਘਰ ਜਾਂ ਦਫਤਰ ‘ਚ ਕਿਹੜੀ ਚੀਜ਼ ਕਿਸ ਜਗ੍ਹਾ ‘ਤੇ ਰੱਖੀ ਜਾਵੇ। ਤਾਂ ਜੋ ਸਾਨੂੰ ਸਫਲਤਾ, ਦੌਲਤ ਮਿਲ ਸਕੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਸਰਲ ਪਰ ਮਹੱਤਵਪੂਰਨ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਵਾਸਤੂ ਸ਼ਾਸਤਰ ‘ਚ ਬਹੁਤ ਮਹੱਤਵਪੂਰਨ ਦੱਸਿਆ ਗਿਆ ਹੈ।

ਉੱਤਰ ਦਿਸ਼ਾ ਨੂੰ ਸਾਫ਼ ਅਤੇ ਹਰਾ ਰੱਖੋ

ਉੱਤਰ ਦਿਸ਼ਾ ਨੂੰ ਬੁਧ ਅਤੇ ਕੁਬੇਰ ਦੀ ਦਿਸ਼ਾ ਦੱਸਿਆ ਗਿਆ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਸਾਨੂੰ ਆਪਣੇ ਘਰ ਅਤੇ ਦਫਤਰ ਦੀ ਉੱਤਰ ਦਿਸ਼ਾ ਨੂੰ ਹਰਾ, ਖਾਲੀ ਅਤੇ ਸਾਫ਼ ਰੱਖਣਾ ਚਾਹੀਦਾ ਹੈ। ਪਾਰਦ ਸ਼ਿਵਲਿੰਗ ਨੂੰ ਘਰ ਦੀ ਉੱਤਰ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉੱਤਰ ਦਿਸ਼ਾ ਨੂੰ ਹਰੇ ਰੰਗ ਨਾਲ ਰੰਗੋ ਅਤੇ ਪਾਰਦ ਸ਼ਿਵਲਿੰਗ ਰੱਖੋ। ਇਸ ਦਿਸ਼ਾ ‘ਚ ਦੀਵਾ, ਪ੍ਰਸ਼ਾਦ ਅਤੇ ਫੁੱਲ ਵੀ ਰੱਖੋ ਅਤੇ ਨਿਯਮਿਤ ਰੂਪ ਨਾਲ ਭਗਵਾਨ ਸ਼ਿਵ ਦੀ ਪੂਜਾ ਕਰੋ। ਮਾਨਤਾ ਅਨੁਸਾਰ ਅਜਿਹਾ ਕਰਨ ਨਾਲ ਤੁਹਾਨੂੰ ਆਰਥਿਕ ਲਾਭ ਮਿਲ ਸਕਦਾ ਹੈ। ਵਪਾਰ ਵਿੱਚ ਲਾਭ ਅਤੇ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ ਭਗਵਾਨ ਸ਼ਿਵ ਦੀ ਕਿਰਪਾ ਵੀ ਬਣੀ ਰਹਿੰਦੀ ਹੈ।

ਮਾਂ ਲਕਸ਼ਮੀ ਦੀ ਮੂਰਤੀ ਨੂੰ ਇਸ ਦਿਸ਼ਾ ‘ਚ ਰੱਖੋ

ਮਾਂ ਲਕਸ਼ਮੀ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ। ਇਸੇ ਲਈ ਵਾਸਤੂ ਸ਼ਾਸਤਰ ਵਿੱਚ ਦੇਵੀ ਲਕਸ਼ਮੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਘਰ ਦੀ ਉੱਤਰ ਦਿਸ਼ਾ ਵਿਚ ਮਾਂ ਲਕਸ਼ਮੀ ਦੀ ਮੂਰਤੀ ਜਾਂ ਤਸਵੀਰ ਰੱਖਣਾ ਸ਼ੁਭ ਹੈ। ਮਾਂ ਲਕਸ਼ਮੀ ਦੀ ਮੂਰਤੀ ਨੂੰ ਘਰ ਦੀ ਉੱਤਰ ਦਿਸ਼ਾ ਵਿੱਚ ਇਸ ਤਰ੍ਹਾਂ ਰੱਖੋ ਕਿ ਪੂਜਾ ਕਰਦੇ ਸਮੇਂ ਤੁਹਾਡਾ ਮੂੰਹ ਉੱਤਰ ਵੱਲ ਹੋਵੇ। ਇਸ ਤਰ੍ਹਾਂ ਜੇਕਰ ਤੁਸੀਂ ਵਾਸਤੂ ਦੇ ਇਨ੍ਹਾਂ ਮਹੱਤਵਪੂਰਨ ਟਿਪਸ ਦਾ ਪਾਲਣ ਕਰਦੇ ਹੋ, ਤਾਂ ਤੁਹਾਨੂੰ ਧਨ ਅਤੇ ਸਫਲਤਾ ਮਿਲਦੀ ਰਹੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ