ਨਵਰਾਤਰੀ ਦੇ ਪੰਜਵੇਂ ਦਿਨ ਮਾਂ ਸਕੰਦਮਾਤਾ ਦੀ ਪੂਜਾ ਕਿਉਂ ਹੈ ਖ਼ਾਸ? ਜਾਣੋ ਸੰਤਾਨ ਸੁਖ ਨਾਲ ਜੁੜੀ ਮਾਨਤਾ

Updated On: 

15 Oct 2026 07:26 AM IST

Navratri 2026: ਨਵਰਾਤਰੀ ਦੀ ਪੰਚਮੀ ਤਿਥੀ ਮਾਂ ਸਕੰਦਮਾਤਾ ਨੂੰ ਸਮਰਪਿਤ ਹੈ। ਇਸ ਪਵਿੱਤਰ ਦਿਨ ਮਾਂ ਦੁਰਗਾ ਦੇ ਪੰਜਵੇਂ ਸਰੂਪ ਦੀ ਪੂਜਾ ਕਰਨ ਦੀ ਪਰੰਪਰਾ ਹੈ। ਆਓ ਜਾਣਦੇ ਹਾਂ, ਇਸ ਦਿਨ ਨਾਲ ਜੁੜੀਆਂ ਖ਼ਾਸ ਮਾਨਤਾਵਾਂ ਬਾਰੇ।

ਨਵਰਾਤਰੀ ਦੇ ਪੰਜਵੇਂ ਦਿਨ ਮਾਂ ਸਕੰਦਮਾਤਾ ਦੀ ਪੂਜਾ ਕਿਉਂ ਹੈ ਖ਼ਾਸ? ਜਾਣੋ ਸੰਤਾਨ ਸੁਖ ਨਾਲ ਜੁੜੀ ਮਾਨਤਾ

ਨਵਰਾਤਰੀ ਦੇ ਪੰਜਵੇਂ ਦਿਨ ਮਾਂ ਦੁਰਗਾ ਦੇ ਪੰਜਵੇਂ ਸਰੂਪ ਮਾਂ ਸਕੰਦਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਮਾਂ ਸਕੰਦਮਾਤਾ ਦੀ ਅਰਾਧਨਾ ਦਾ ਸਬੰਧ ਸੁਖ-ਸਮ੍ਰਿੱਧੀ ਤੇ ਸੰਤਾਨ ਸੁਖ ਦੀ ਕਾਮਨਾ ਨਾਲ ਵੀ ਜੁੜਿਆ ਹੋਇਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਮਾਂ ਸਕੰਦਮਾਤਾ ਦਾ ਨਾਮ ਕਿਵੇਂ ਪਿਆ ਤੇ ਉਨ੍ਹਾਂ ਦੀ ਗੋਦ ‘ਚ ਬਾਲਕ ਕਾਰਤੀਕੇਯ ਕਿਉਂ ਬਿਰਾਜਮਾਨ ਰਹਿੰਦੇ ਹਨ? ਇਸ ਦਿਨ ਪੂਜਾ ਦੌਰਾਨ ਕਿਹੜੇ ਰੰਗ ਦੇ ਕੱਪੜੇ ਪਹਿਨਣੇ ਸ਼ੁਭ ਮੰਨੇ ਜਾਂਦੇ ਹਨ ਤੇ ਮਾਂ ਨੂੰ ਕਿਹੜਾ ਭੋਗ ਅਰਪਿਤ ਕਰਨਾ ਚਾਹੀਦਾ ਹੈ? ਆਓ ਜਾਣਦੇ ਹਾਂ।

ਮਾਂ ਸਕੰਦਮਾਤਾ ਦਾ ਨਾਮ ਕਿਵੇਂ ਪਿਆ?

ਪੌਰਾਣਿਕ ਮਾਨਤਾ ਅਨੁਸਾਰ, ਭਗਵਾਨ ਸਕੰਦ ਦੀ ਮਾਤਾ ਹੋਣ ਕਾਰਨ ਮਾਤਾ ਪਾਰਵਤੀ ਨੂੰ ਸਕੰਦਮਾਤਾ ਕਿਹਾ ਜਾਂਦਾ ਹੈ। ਭਗਵਾਨ ਸਕੰਦ ਨੂੰ ਭਗਵਾਨ ਕਾਰਤੀਕੇਯ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਦੇਵਤਿਆਂ ਦੀ ਸੈਨਾ ਦਾ ਸੈਨਾਪਤੀ ਮੰਨਿਆ ਜਾਂਦਾ ਹੈ। ਭਗਵਾਨ ਕਾਰਤੀਕੇਯ, ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੇ ਪੁੱਤਰ ਤੇ ਭਗਵਾਨ ਗਣੇਸ਼ ਦੇ ਭਰਾ ਹਨ।

ਮਾਂ ਸਕੰਦਮਾਤਾ ਦਾ ਸਰੂਪ ਮਾਂ ਦੀ ਮਮਤਾ ਤੇ ਸ਼ਕਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਗੋਦ ‘ਚ ਬਾਲਕ ਕਾਰਤੀਕੇਯ ਬਿਰਾਜਮਾਨ ਰਹਿੰਦੇ ਹਨ। ਇਹੀ ਕਾਰਨ ਹੈ ਕਿ ਦੇਵੀ ਦੇ ਇਸ ਸਰੂਪ ਨੂੰ ਮਮਤਾ ਤੇ ਸੰਤਾਨ ਪ੍ਰਤੀ ਪਿਆਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਨਵਰਾਤਰੀ ਦੇ ਪੰਜਵੇਂ ਦਿਨ ਮਾਂ ਦੀ ਪੂਜਾ ਕਰਦੇ ਸਮੇਂ ਭਗਤ ਆਪਣੇ ਪਰਿਵਾਰ ਦੀ ਸੁਖ-ਸਮ੍ਰਿੱਧੀ ਤੇ ਬੱਚਿਆਂ ਦੀ ਭਲਾਈ ਲਈ ਪ੍ਰਾਰਥਨਾ ਕਰਦੇ ਹਨ।

ਮਾਂ ਸਕੰਦਮਾਤਾ ਦਾ ਸਰੂਪ ਕਿਹੋ ਜਿਹਾ ਹੈ?

ਮਾਂ ਸਕੰਦਮਾਤਾ ਨੂੰ ਚਾਰ ਭੁਜਾਵਾਂ ਵਾਲੀ ਦੇਵੀ ਦੇ ਰੂਪ ‘ਚ ਦਰਸਾਇਆ ਜਾਂਦਾ ਹੈ। ਉਨ੍ਹਾਂ ਦੀਆਂ ਉੱਪਰਲੀਆਂ ਦੋਵੇਂ ਭੁਜਾਵਾਂ ‘ਚ ਕਮਲ ਦੇ ਫੁੱਲ ਹੁੰਦੇ ਹਨ। ਇੱਕ ਹੱਥ ‘ਚ ਉਹ ਬਾਲਕ ਸਕੰਦ, ਯਾਨੀ ਭਗਵਾਨ ਕਾਰਤੀਕੇਯ ਨੂੰ ਧਾਰਨ ਕਰਦੇ ਹਨ, ਜਦਕਿ ਦੂਜਾ ਹੱਥ ਅਭੈ ਮੁਦਰਾ ‘ਚ ਹੁੰਦਾ ਹੈ। ਅਭੈ ਮੁਦਰਾ ਨੂੰ ਡਰ ਤੋਂ ਮੁਕਤੀ ਤੇ ਸੁਰੱਖਿਆ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਦੇਵੀ ਨੂੰ ਸ਼ੇਰ ਦੀ ਸਵਾਰੀ ਕਰਦੇ ਹੋਏ ਦਿਖਾਇਆ ਜਾਂਦਾ ਹੈ। ਕੁਝ ਤਸਵੀਰਾਂ ‘ਚ ਉਹ ਕਮਲ ਦੇ ਆਸਨ ‘ਤੇ ਬਿਰਾਜਮਾਨ ਦਿਖਾਈ ਦਿੰਦੇ ਹਨ। ਕਮਲ ‘ਤੇ ਬਿਰਾਜਮਾਨ ਹੋਣ ਕਾਰਨ ਉਨ੍ਹਾਂ ਨੂੰ ਪਦਮਾਸਨਾ ਦੇਵੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਇਹ ਸਰੂਪ ਸ਼ਕਤੀ, ਸਾਹਸ, ਮਮਤਾ ਤੇ ਕਰੁਣਾ ਦਾ ਸੰਦੇਸ਼ ਦਿੰਦਾ ਹੈ।

ਸੰਤਾਨ ਸੁਖ ਨਾਲ ਕਿਉਂ ਜੁੜੀ ਹੈ ਮਾਂ ਸਕੰਦਮਾਤਾ ਦੀ ਪੂਜਾ?

ਮਾਂ ਸਕੰਦਮਾਤਾ ਦੀ ਪੂਜਾ ਭਗਵਾਨ ਕਾਰਤੀਕੇਯ ਦੀ ਮਾਤਾ ਦੇ ਰੂਪ ‘ਚ ਕੀਤੀ ਜਾਂਦੀ ਹੈ। ਇਸੇ ਕਾਰਨ ਧਾਰਮਿਕ ਮਾਨਤਾਵਾਂ ‘ਚ ਉਨ੍ਹਾਂ ਦੇ ਸਰੂਪ ਨੂੰ ਮਾਤ੍ਰਿਤਵ ਤੇ ਸੰਤਾਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਮਾਨਤਾ ਹੈ ਕਿ ਸੰਤਾਨ ਸੁਖ ਦੀ ਕਾਮਨਾ ਕਰਨ ਵਾਲੇ ਭਗਤ ਨਵਰਾਤਰੀ ਦੇ ਪੰਜਵੇਂ ਦਿਨ ਮਾਂ ਸਕੰਦਮਾਤਾ ਦੀ ਪੂਜਾ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਮੰਗਦੇ ਹਨ।

ਮਾਂ ਸਕੰਦਮਾਤਾ ਨੂੰ ਪੀਲਾ ਤੇ ਚਿੱਟਾ ਰੰਗ ਕਿਉਂ ਪਸੰਦ ਹੈ?

ਪੀਲਾ ਰੰਗ: ਪੀਲੇ ਰੰਗ ਨੂੰ ਖੁਸ਼ੀ, ਸਕਾਰਾਤਮਕਤਾ, ਊਰਜਾ ਤੇ ਗਿਆਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਾਂ ਸਕੰਦਮਾਤਾ ਦੀ ਪੂਜਾ ਦੌਰਾਨ ਪੀਲੇ ਰੰਗ ਦੇ ਕੱਪੜੇ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ। ਇਹ ਰੰਗ ਉਤਸ਼ਾਹ ਤੇ ਨਵੀਂ ਊਰਜਾ ਦਾ ਵੀ ਪ੍ਰਤੀਕ ਹੈ।

ਚਿੱਟਾ ਰੰਗ: ਚਿੱਟਾ ਰੰਗ ਸ਼ਾਂਤੀ, ਪਵਿੱਤਰਤਾ ਤੇ ਸਾਦਗੀ ਦਾ ਪ੍ਰਤੀਕ ਹੈ। ਮਾਂ ਸਕੰਦਮਾਤਾ ਨੂੰ ਕਮਲ ‘ਤੇ ਬਿਰਾਜਮਾਨ ਹੋਣ ਕਾਰਨ ਪਦਮਾਸਨਾ ਕਿਹਾ ਜਾਂਦਾ ਹੈ। ਕਮਲ ਤੇ ਚਿੱਟੇ ਰੰਗ ਨੂੰ ਪਵਿੱਤਰਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸ ਲਈ ਪੂਜਾ ਦੌਰਾਨ ਚਿੱਟੇ ਕੱਪੜੇ ਪਹਿਨਣਾ ਵੀ ਸ਼ੁਭ ਮੰਨਿਆ ਜਾਂਦਾ ਹੈ।

ਮਾਂ ਸਕੰਦਮਾਤਾ ਦੀ ਪੂਜਾ ਵਿਧੀ

ਨਵਰਾਤਰੀ ਦੇ ਪੰਜਵੇਂ ਦਿਨ ਇਸ਼ਨਾਨ ਕਰਨ ਤੋਂ ਬਾਅਦ ਮਾਂ ਸਕੰਦਮਾਤਾ ਦੀ ਮੂਰਤੀ ਜਾਂ ਤਸਵੀਰ ਸਥਾਪਿਤ ਕਰੋ। ਦੇਵੀ ਦੇ ਸਾਹਮਣੇ ਦੀਵਾ ਜਗਾਓ ਤੇ ਉਨ੍ਹਾਂ ਨੂੰ ਫੁੱਲ, ਅਕਸ਼ਤ, ਫਲ ਤੇ ਆਪਣੀ ਸ਼ਰਧਾ ਅਨੁਸਾਰ ਭੋਗ ਅਰਪਿਤ ਕਰੋ। ਇਸ ਤੋਂ ਬਾਅਦ ਮਾਂ ਦੇ ਮੰਤਰ ਦਾ ਜਾਪ ਕਰੋ ਅਤੇ ਧੂਪ-ਦੀਪ ਨਾਲ ਆਰਤੀ ਕਰੋ। ਪੂਜਾ ਕਰਦੇ ਸਮੇਂ ਮਨ ਨੂੰ ਸ਼ਾਂਤ ਰੱਖੋ ਤੇ ਪਰਿਵਾਰ ਦੀ ਸੁਖ-ਸਮ੍ਰਿੱਧੀ ਲਈ ਪ੍ਰਾਰਥਨਾ ਕਰੋ। ਸੰਤਾਨ ਸੁਖ ਦੀ ਕਾਮਨਾ ਕਰਨ ਵਾਲੇ ਭਗਤ ਵੀ ਆਪਣੀ ਸ਼ਰਧਾ ਅਨੁਸਾਰ ਮਾਂ ਦੇ ਸਾਹਮਣੇ ਪ੍ਰਾਰਥਨਾ ਕਰ ਸਕਦੇ ਹਨ। ਪੂਜਾ ਦੇ ਅੰਤ ‘ਚ ਮਾਂ ਤੋਂ ਸੁਖ, ਸ਼ਾਂਤੀ ਤੇ ਪਰਿਵਾਰ ਦੀ ਭਲਾਈ ਦਾ ਆਸ਼ੀਰਵਾਦ ਮੰਗੋ।

ਮਾਂ ਸਕੰਦਮਾਤਾ ਦਾ ਮੰਤਰ

ਨਵਰਾਤਰੀ ਦੇ ਪੰਜਵੇਂ ਦਿਨ ਮਾਂ ਸਕੰਦਮਾਤਾ ਦੀ ਪੂਜਾ ਦੌਰਾਨ ਇਸ ਮੰਤਰ ਦਾ ਜਾਪ ਕੀਤਾ ਜਾਂਦਾ ਹੈ:

ॐ देवी स्कन्दमात्रे नमः॥

ਮਾਂ ਸਕੰਦਮਾਤਾ ਨੂੰ ਕਿਹੜੀ ਚੀਜ਼ ਦਾ ਭੋਗ ਲਗਾਈਏ?

ਮਾਂ ਸਕੰਦਮਾਤਾ ਦੀ ਪੂਜਾ ‘ਚ ਕੇਲਾ, ਹੋਰ ਮੌਸਮੀ ਫਲ ਤੇ ਸਾਤਵਿਕ ਮਿਠਾਈ ਅਰਪਿਤ ਕੀਤੀ ਜਾ ਸਕਦੀ ਹੈ। ਕਈ ਭਗਤ ਦੇਵੀ ਨੂੰ ਕੇਲੇ ਦਾ ਭੋਗ ਲਗਾਉਣਾ ਸ਼ੁਭ ਮੰਨਦੇ ਹਨ। ਇਸ ਤੋਂ ਇਲਾਵਾ ਘਰ ‘ਚ ਸ਼ੁੱਧਤਾ ਨਾਲ ਤਿਆਰ ਕੀਤੀ ਖੀਰ ਜਾਂ ਹੋਰ ਮਿਠਾਈ ਵੀ ਚੜ੍ਹਾਈ ਜਾ ਸਕਦੀ ਹੈ।

Disclaimer: ਇਸ ਖ਼ਬਰ ‘ਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਤੇ ਆਮ ਜਾਣਕਾਰੀ ‘ਤੇ ਆਧਾਰਿਤ ਹੈ। ਟੀਵੀ9 ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ।

Source: TV9Hindi.com

Loading...
Unable to load recommendations.
Follow Us