Mahashivratri 2025 : ਹਿਸਾਰ ਦੇ 5 ਹਜ਼ਾਰ ਸਾਲ ਪੁਰਾਣੇ ਮੰਦਰ ਵਿੱਚ ਭਾਰੀ ਭੀੜ, ਮਹਾਸ਼ਿਵਰਾਤਰੀ ਮੌਕੇ ਭਗਤਾਂ ਵਿੱਚ ਭਾਰੀ ਉਤਸ਼ਾਹ

rohit-kumar
Updated On: 

26 Feb 2025 12:43 PM

Mahashivratri 2025 : ਅੱਜ ਹਰਿਆਣਾ, ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ਼ਿਵ ਮੰਦਰਾਂ ਵਿੱਚ ਜਲਾਭਿਸ਼ੇਕ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਹਨ। ਦੇਸ਼ ਭਰ ਵਿੱਚ ਕਈ ਰਾਜਨੀਤਿਕ ਹਸਤੀਆਂ ਨੇ ਵੀ ਭਗਵਾਨ ਸ਼ਿਵ ਦੀ ਪੂਜਾ ਕੀਤੀ ਅਤੇ ਜਲਾਭਿਸ਼ੇਕ ਵੀ ਕੀਤਾ।

Mahashivratri 2025 : ਹਿਸਾਰ ਦੇ 5 ਹਜ਼ਾਰ ਸਾਲ ਪੁਰਾਣੇ ਮੰਦਰ ਵਿੱਚ ਭਾਰੀ ਭੀੜ, ਮਹਾਸ਼ਿਵਰਾਤਰੀ ਮੌਕੇ ਭਗਤਾਂ ਵਿੱਚ ਭਾਰੀ ਉਤਸ਼ਾਹ
Follow Us On

Mahashivratri 2025 : ਅੰਮ੍ਰਿਤਸਰ ਦੇ ਸ਼ਿਵਾਲਾ ਬਾਗ ਭਾਇਆ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਹਰ ਸਾਲ ਇੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ। ਇਸ ਦੇ ਲਈ ਉਹਨਾਂ ਵੱਲੋਂ ਮੁਕੰਮਲ ਤਿਆਰੀਆਂ ਕੀਤੀਆਂ ਗਈਆਂ ਹਨ।

ਸ਼੍ਰੀ ਦੇਵੀ ਤਲਾਬ ਮੰਦਿਰ

ਜਲੰਧਰ ਦੇ ਪ੍ਰਸਿਧ ਸ਼ਕਤੀ ਪੀਠ ਸ਼੍ਰੀ ਦੇਵੀ ਤਲਾਬ ਮੰਦਿਰ ਵਿੱਚ ਘੰਟੀਆਂ ਅਤੇ ਸ਼ੰਖਾਂ ਦੀ ਆਵਾਜ਼ ਵਿਚਾਲੇ ਬਮ ਬਮ ਭੋਲੇ ਦੇ ਜੈਕਾਰੇ ਗੂੰਜੇ। ਇੱਥੇ ਤੜਕਸਾਰ ਸਵੇਰ ਤੋਂ ਹੀ ਮੰਦਰਾਂ ਵਿੱਚ ਸ਼ਿਵ ਭਗਤਾਂ ਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਭਗਵਾਨ ਸ਼ਿਵ ਦੇ ਜਲਭਿਸ਼ੇਕ ਕਰਨ ਲਈ ਸ਼ਰਧਾਲੂ ਮੰਦਰਾਂ ਵਿੱਚ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹਨ। ਭਗਤ ਭੰਗ, ਧਤੂਰਾ, ਬੇਲ ਦੇ ਪੱਤੇ, ਫਲ ਅਤੇ ਪੂਜਾ ਸਮੱਗਰੀ ਲੈ ਕੇ ਮੰਦਰ ਪਹੁੰਚ ਰਹੇ ਹਨ, ਜਿਸ ਕਾਰਨ ਪੂਰਾ ਮਾਹੌਲ ਸ਼ਿਵਮਯ ਹੋ ਗਿਆ ਹੈ।

ਪ੍ਰਾਚੀਨ ਗਊਸ਼ਾਲਾ ਪੰਚਵਟੀ ਮੰਦਿਰ

ਫ਼ਰੀਦਕੋਟ ਵਿੱਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਮੰਦਰਾਂ ਵਿੱਚ ਪੂਜਾ ਅਰਚਨਾ ਕਰਨ ਵਾਲੇ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਫਰੀਦਕੋਟ ਦੇ ਪ੍ਰਾਚੀਨ ਗਊਸ਼ਾਲਾ ਪੰਚਵਟੀ ਮੰਦਰ ਵਿੱਚ ਸਵੇਰੇ 4 ਵਜੇ ਪੂਜਾ ਦੀਆਂ ਰਸਮਾਂ ਸ਼ੁਰੂ ਹੋਈਆਂ। ਸਭ ਤੋਂ ਪਹਿਲਾਂ, ਹਰਿਦੁਆਰ ਤੋਂ ਗੰਗਾ ਜਲ ਦੀ ਕਾਵੜ ਲੈ ਕੇ ਪਹੁੰਚੇ ਸ਼ਰਧਾਲੂਆਂ ਨੇ ਪੂਜਾ ਵਿੱਚ ਹਿੱਸਾ ਲਿਆ ਅਤੇ ਉਸ ਤੋਂ ਬਾਅਦ ਹੋਰ ਸ਼ਰਧਾਲੂਆਂ ਨੇ ਪੂਜਾ ਕੀਤੀ।

ਭਗਵਾਨ ਸ਼ਿਵ ਦੀ ਬਾਰਾਤ

ਹਿਸਾਰ ਦੇ ਆਦਮਪੁਰ ਵਿੱਚ ਸਥਿਤ 5000 ਸਾਲ ਪੁਰਾਣੇ ਸੀਸਵਾਲ ਧਾਮ ਅਤੇ ਮਹਿੰਦਰਗੜ੍ਹ ਵਿੱਚ ਦੋਹਨ ਨਦੀ ਦੇ ਵਿਚਕਾਰ ਸਥਿਤ 150 ਸਾਲ ਪੁਰਾਣੇ ਮੋਦਾਸ਼ਰਮ ਮੰਦਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ। ਰੇਵਾੜੀ ਵਿੱਚ ਭਗਵਾਨ ਸ਼ਿਵ ਦੀ ਬਾਰਾਤ ਕੱਢੀ ਗਈ। ਜਦੋਂ ਕਿ ਮੋਹਾਲੀ ਵਿੱਚ, ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੇ ਪਤੀ ਨਾਲ ਜਲਭਿਸ਼ੇਕ ਕੀਤਾ।

ਅੰਤਰਰਾਸ਼ਟਰੀ ਸ਼ਿਵਰਾਤਰੀ ਮੇਲਾ ਸ਼ੁਰੂ

ਦੂਜੇ ਪਾਸੇ, ਹਿਮਾਚਲ ਦੇ ਮੰਡੀ ਵਿੱਚ ਅੱਜ ਤੋਂ ਅੰਤਰਰਾਸ਼ਟਰੀ ਸ਼ਿਵਰਾਤਰੀ ਮੇਲਾ ਸ਼ੁਰੂ ਹੋ ਰਿਹਾ ਹੈ। 216 ਦੇਵੀ-ਦੇਵਤੇ ਇੱਥੇ ਆਉਣਗੇ। ਸ਼ਿਵ ਦੀ ਬਾਰਾਤ ਸਵੇਰੇ ਮੰਡੀ ਦੇ ਬਿਆਸ ਘਾਟ ਤੋਂ ਸ਼ੁਰੂ ਹੋਈ। ਬਾਬਾ ਭੂਤਨਾਥ ਮੰਦਿਰ ਵਿੱਚ, ਸਵੇਰੇ 3 ਵਜੇ ਮੀਂਹ ਦੇ ਵਿਚਕਾਰ ਸ਼ਰਧਾਲੂ ਛਤਰੀਆਂ ਲੈ ਕੇ ਕਤਾਰਾਂ ਵਿੱਚ ਰਹੇ।