Krishna Janmashtmi 2023: ਕਦੋਂ ਹੈ ਕ੍ਰਿਸ਼ਨ ਜਨਮ ਅਸ਼ਟਮੀ? ਦੂਰ ਕਰੋ ਤਾਰੀਖ ਦੀ ਉਲਝਣ, ਵੇਖੋ ਪੂਜਾ ਦਾ ਸ਼ੁਭ ਮੁਹੂਰਤ
ਕ੍ਰਿਸ਼ਨ ਜਨਮ ਅਸ਼ਟਮੀ 2023: ਜਨਮ ਅਸ਼ਟਮੀ 'ਤੇ ਕਾਨ੍ਹਾ ਦੇ ਬਾਲ ਰੂਪ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੰਚਾਮ੍ਰਿਤ ਭੇਟ ਕੀਤਾ ਜਾਂਦਾ ਹੈ। ਇਸ ਸਾਲ ਕ੍ਰਿਸ਼ਨ ਜਨਮ ਅਸ਼ਟਮੀ ਕਦੋਂ ਮਨਾਈ ਜਾਵੇਗੀ ਅਤੇ ਪੂਜਾ ਦਾ ਸ਼ੁਭ ਸਮਾਂ ਕੀ ਹੈ, ਪੜ੍ਹੋ ਇਸ ਲੇਖ ਵਿਚ।
ਕ੍ਰਿਸ਼ਨ ਜਨਮ ਉਤਸਵ ਪੂਜਾ ਦਾ ਸ਼ੁਭ ਸਮਾਂ
ਸ਼ੁਭ ਸਮੇਂ ਵਿੱਚ ਕੀਤੀ ਗਈ ਪੂਜਾ ਪ੍ਰਮਾਤਮਾ ਨੂੰ ਪਿਆਰੀ ਹੁੰਦੀ ਹੈ ਅਤੇ ਉਸਨੂੰ ਫਲਦਾਈ ਵੀ ਮੰਨਿਆ ਜਾਂਦਾ ਹੈ। ਜਨਮ ਅਸ਼ਟਮੀ ਦਾ ਸ਼ੁਭ ਮੁਹੂਰਤ 7 ਸਤੰਬਰ ਨੂੰ ਦੁਪਹਿਰ 12.02 ਵਜੇ ਤੋਂ ਸ਼ੁਰੂ ਹੋ ਕੇ 12.48 ਵਜੇ ਤੱਕ ਰਹੇਗਾ। ਇਸ ਦੇ ਨਾਲ ਹੀ ਵਰਤ ਖੋਲ੍ਹਣ ਦਾ ਸਮਾਂ 7 ਸਤੰਬਰ ਨੂੰ ਸਵੇਰੇ 6.9 ਮਿੰਟ ਹੈ। ਇਹ ਸਮਾਂ ਪੂਜਾ-ਪਾਠ ਅਤੇ ਵਰਤ ਤੋੜਨ ਲਈ ਸ਼ੁਭ ਮੰਨਿਆ ਜਾਂਦਾ ਹੈ।ਕ੍ਰਿਸ਼ਨ ਜਨਮ ਅਸ਼ਟਮੀ ਦਾ ਕੀ ਹੈ ਮਹੱਤਵ
ਹਿੰਦੂ ਧਰਮ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਕਿਸੇ ਜਸ਼ਨ ਤੋਂ ਘੱਟ ਨਹੀਂ ਮੰਨਿਆ ਜਾਂਦਾ ਹੈ। ਇਸ ਦਿਨ ਵੱਖ-ਵੱਖ ਥਾਵਾਂ ‘ਤੇ ਦਹੀਂ-ਹਾਂਡੀ ਮਨਾਈ ਜਾਂਦੀ ਹੈ। ਪੁਰਾਣਾਂ ਅਨੁਸਾਰ ਜਦੋਂ ਮਥੁਰਾ ਦੇ ਰਾਜੇ ਕੰਸ ਦੇ ਜ਼ੁਲਮ ਕਾਰਨ ਧਰਤੀ ‘ਤੇ ਹਾਹਾਕਾਰ ਮੱਚ ਗਈ ਸੀ ਤਾਂ ਭਗਵਾਨ ਵਿਸ਼ਨੂੰ ਨੇ ਕ੍ਰਿਸ਼ਨ ਦੇ ਰੂਪ ਵਿਚ ਧਰਤੀ ‘ਤੇ ਅੱਠਵਾਂ ਅਵਤਾਰ ਲੈ ਕੇ ਆਮ ਲੋਕਾਂ ਨੂੰ ਕੰਸ ਦੇ ਜ਼ੁਲਮ ਤੋਂ ਮੁਕਤ ਕਰਵਾਇਆ ਸੀ। ਇਹ ਧਾਰਮਿਕ ਮਾਨਤਾ ਹੈ ਕਿ ਕ੍ਰਿਸ਼ਨ ਜਨਮ ਅਸ਼ਟਮੀ ‘ਤੇ ਕਾਨ੍ਹਾ ਦੇ ਬਾਲ ਰੂਪ ਦੀ ਪੂਜਾ ਕਰਨ ਨਾਲ ਅਚਨਚੇਤੀ ਮੌਤ ਦਾ ਡਰ ਦੂਰ ਹੁੰਦਾ ਹੈ ਅਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
