ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪ੍ਰਸ਼ਾਦਿ ਵਾਲੀ ਪਰਚੀ ਦਾ ਇਤਿਹਾਸ, ਜਿਸ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਸੀ ਕੋੜਿਆਂ ਦੀ ਸਜ਼ਾ

ਤੁਸੀਂ ਜਦੋਂ ਵੀ ਕਿਤੇ ਗੁਰੂਘਰ ਗਏ ਹੋਵੋਗੇ ਤਾਂ ਤੁਸੀਂ ਲਾਜ਼ਮੀ ਦੇਗ ਕਰਵਾਈ ਹੋਵੇਗੀ। ਆਪਣੀ ਸ਼ਰਧਾ ਨਾਲ ਪੈਸੇ ਦੇਕੇ 10 ਰੁਪਏ ਤੋਂ ਹਜ਼ਾਰਾਂ ਰੁਪਏ ਤੱਕ। ਤੁਹਾਨੂੰ ਇੱਕ ਪਰਚੀ ਮਿਲਦੀ ਹੈ। ਤੁਹਾਡੀ ਕੀਤੀ ਸੇਵਾ ਨਾਲ ਹੀ ਗੁਰੂਘਰ ਵਿੱਚ ਬਣਨ ਵਾਲਾ ਪ੍ਰਸ਼ਾਦਿ ਤਿਆਰ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਪਰਚੀ ਵਾਲੀ ਵਿਵਸਥਾ ਕਦੋਂ ਅਤੇ ਕਿਉਂ ਸ਼ੁਰੂ ਹੋਈ। ਆਓ ਸਾਧ ਸੰਗਤ ਜੀ ਅੱਜ ਆਪਾਂ ਸਿੱਖ ਇਤਿਹਾਸ ਵਿੱਚ ਜਾਣਾਂਗੇ ਦੇਗ ਵਾਲੀ ਪਰਚੀ ਦਾ ਇਤਿਹਾਸ।

ਪ੍ਰਸ਼ਾਦਿ ਵਾਲੀ ਪਰਚੀ ਦਾ ਇਤਿਹਾਸ, ਜਿਸ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਸੀ ਕੋੜਿਆਂ ਦੀ ਸਜ਼ਾ
ਪ੍ਰਸ਼ਾਦਿ ਵਾਲੀ ਪਰਚੀ ਦਾ ਇਤਿਹਾਸ, ਜਿਸ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਸੀ ਕੋੜਿਆਂ ਦੀ ਸਜ਼ਾ
Follow Us
jarnail-singhtv9-com
| Published: 05 May 2024 06:10 AM

ਸਿੱਖ ਕੌਮ ਦਾ ਇਤਿਹਾਸ ਬਹੁਤ ਸਾਨਾਮੱਤਾ ਇਤਿਹਾਸ ਹੈ। ਪੰਥ ਦੀ ਹਰ ਇੱਕ ਚੀਜ ਇਤਿਹਾਸਿਕ ਹੈ। ਤੁਸੀਂ ਜਦੋਂ ਵੀ ਕਿਤੇ ਗੁਰੂਘਰ ਗਏ ਹੋਵੋਗੇ ਤਾਂ ਤੁਸੀਂ ਲਾਜ਼ਮੀ ਦੇਗ ਕਰਵਾਈ ਹੋਵੇਗੀ। ਆਪਣੀ ਸ਼ਰਧਾ ਨਾਲ ਪੈਸੇ ਦੇਕੇ 10 ਰੁਪਏ ਤੋਂ ਹਜ਼ਾਰਾਂ ਰੁਪਏ ਤੱਕ। ਤੁਹਾਨੂੰ ਇੱਕ ਪਰਚੀ ਮਿਲਦੀ ਹੈ। ਤੁਹਾਡੀ ਕੀਤੀ ਸੇਵਾ ਨਾਲ ਹੀ ਗੁਰੂਘਰ ਵਿੱਚ ਬਣਨ ਵਾਲਾ ਪ੍ਰਸ਼ਾਦਿ ਤਿਆਰ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਪਰਚੀ ਵਾਲੀ ਵਿਵਸਥਾ ਕਦੋਂ ਅਤੇ ਕਿਉਂ ਸ਼ੁਰੂ ਹੋਈ। ਆਓ ਸਾਧ ਸੰਗਤ ਜੀ ਅੱਜ ਆਪਾਂ ਸਿੱਖ ਇਤਿਹਾਸ ਵਿੱਚ ਜਾਣਾਂਗੇ ਦੇਗ ਵਾਲੀ ਪਰਚੀ ਦਾ ਇਤਿਹਾਸ।

ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਸ਼ਾਹੀ ਖਜਾਨਿਆਂ ਵਿੱਚੋਂ ਗੁਰੂਘਰ ਦੀਆਂ ਦੇਗਾਂ ਤਿਆਰ ਹੋਇਆ ਕਰਦੀਆਂ ਸਨ। ਇਹ ਸਿਲਸਿਲਾ ਲਗਾਤਾਰ ਜਾਰੀ ਸੀ। ਕੁੱਝ ਸਿੱਖਾਂ ਨੇ ਮਹਾਰਾਜਾ ਖਿਲਾਫ਼ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ਼ਿਕਾਇਤਾਂ ਦਿੱਤੀਆਂ। ਸ਼ਿਕਾਇਤਾਂ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਮਹਾਰਾਜੇ ਦਾ ਆਚਰਣ (ਰਹਿਣ-ਸਹਿਣ) ਪੰਥ ਦੀਆਂ ਹਦਾਇਤਾਂ ਦੇ ਖਿਲਾਫ਼ ਹੈ।ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਕਾਲੀ ਫੂਲਾ ਸਿੰਘ ਜੀ ਹੋਇਆ ਕਰਦੇ ਸਨ।

ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਨੂੰ ਸੁਨੇਹਾ ਭੇਜ ਕੇ ਸ਼ਿਕਾਇਤਾਂ ਖਿਲਾਫ਼ ਸਪੱਸ਼ਟੀਕਰਨ ਦੇਣ ਲਈ ਕਿਹਾ। ਪਰ ਮਹਾਰਾਜਾ ਰਣਜੀਤ ਸਿੰਘ ਨੇ ਇਹ ਹੁਕਮਾਂ ਨੂੰ ਅਣਗੌਲਿਆਂ ਕਰਦੇ ਹੋਏ ਪੇਸ਼ ਨਾ ਹੋਏ। ਕਾਫੀ ਇੰਤਜ਼ਾਰ ਦੇ ਬਾਅਦ ਵੀ ਕੋਈ ਜਵਾਬ ਨਾ ਆਇਆ।

ਸਿੰਘ ਸਾਹਿਬ ਨੇ ਜਾਰੀ ਕੀਤੇ ਹੁਕਮਨਾਮੇ

ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਹੁਕਮਨਾਮੇ ਜਾਰੀ ਕੀਤੇ। ਪਹਿਲਾਂ ਕਿ ਗੁਰੂਘਰਾਂ ਲਈ ਤਿਆਰ ਹੋਣ ਵਾਲੇ ਪ੍ਰਸ਼ਾਦਿ ਦੀ ਰਸਦ (ਸਮਾਨ) ਸ਼ਾਹੀ ਖ਼ਜਾਨੇ ਵਿੱਚੋਂ ਨਹੀਂ ਆਵੇਗੀ। ਅੱਜ ਤੋਂ ਬਾਅਦ ਸਿਰਫ਼ ਸੰਗਤਾਂ ਵੱਲੋਂ ਭੇਂਟ ਕੀਤੀ ਰਸਦ ਅਤੇ ਮਾਇਆ ਨਾਲ ਹੀ ਦੇਗ ਤਿਆਰ ਹੋਵੇਗੀ। ਪ੍ਰਸ਼ਾਦਿ ਲਈ ਮਾਇਆ ਦੇਣ ਵਾਲੀ ਸੰਗਤ ਨੂੰ ਇੱਕ ਪਰਚੀ ਵੀ ਦਿੱਤੀ ਜਾਵੇ ਤਾਂ ਜੋ ਮਾਇਆ ਦਾ ਸਹੀ ਹਿਸਾਬ ਮੌਜੂਦ ਰਹੇ। ਗੁਰੂਘਰ ਵਿੱਚ ਸੰਗਤ ਦੇ ਨਾਮ ਦੀ ਅਰਦਾਸ ਹੋਵੇਗੀ।

ਦੂਜਾ ਹੁਕਮਨਾਮਾ ਇਹ ਸੀ ਕਿ ਰਣਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਇਸ ਕਰਕੇ ਉਹ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਦਾਖਿਲ ਨਹੀਂ ਹੋ ਸਕਦੇ। ਜਦੋਂ ਇਸ ਹੁਕਮਨਾਮੇ ਦੀ ਜਾਣਕਾਰੀ ਰਣਜੀਤ ਸਿੰਘ ਕੋਲ ਪਹੁੰਚੀ ਤਾਂ ਉਹਨਾਂ ਨੇ ਬਾਬਾ ਫੂਲਾ ਸਿੰਘ ਜੀ ਨੂੰ ਸਪੰਰਕ ਕੀਤਾ ਤਾਂ ਸਿੰਘ ਸਾਹਿਬ ਨੇ ਉਹਨਾਂ ਨੂੰ ਜਵਾਬ ਦਿੱਤਾ। ਭਾਈ ਸਾਹਿਬ ਮਾਮਲਾ ਮੇਰਾ ਜਾਂ ਤੁਹਾਡਾ ਨਹੀਂ ਹੈ। ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਅਣਗੋਲਿਆ ਕੀਤਾ ਹੈ। ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਜ਼ਰਮ ਹੋ।

ਜਦੋਂ ਰਣਜੀਤ ਸਿੰਘ ਸਾਹਮਣੇ ਆਏ ਬਾਬਾ ਫੂਲਾ ਸਿੰਘ

ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਬਾਵਜੂਦ ਮਹਾਰਾਜਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ। ਜਿਵੇਂ ਹੀ ਉਹ ਪਰਿਕਰਮਾ ਵਿੱਚ ਦਾਖਿਲ ਹੋਣ ਲੱਗੇ ਤਾਂ ਬਾਬਾ ਫੂਲਾ ਸਿੰਘ ਜੀ ਨੇ ਉਹਨਾਂ ਨੂੰ ਰੋਕਦਿਆਂ ਵਾਪਿਸ ਜਾਣ ਲਈ ਕਿਹਾ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ।

ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਰਣਜੀਤ ਸਿੰਘ

ਮਹਾਰਾਜਾ ਆਪਣੀ ਭੁੱਲ ਬਖਸਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ। ਸਿੰਘ ਸਹਿਬਾਨਾਂ ਨੇ ਉਹਨਾਂ ਨੂੰ ਇਮਲੀ ਦੇ ਦਰਖਤ ਨਾਲ ਬੰਨ੍ਹਕੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ। ਇਸ ਤੋਂ ਰਣਜੀਤ ਸਿੰਘ ਨੂੰ ਦਰਖਤ ਨਾਲ ਬੰਨ੍ਹਕੇ ਖੜ੍ਹਾ ਕਰ ਦਿੱਤਾ ਗਿਆ। ਮਹਾਰਾਜਾ ਨੀਵੀਂ ਪਾਈ ਖੜ੍ਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ।

ਸਿੰਘ ਸਾਹਿਬ ਬਾਬਾ ਫੂਲਾ ਸਿੰਘ ਨੇ ਰਣਜੀਤ ਸਿੰਘ ਦੀ ਨਿਰਮਤਾ ਨੂੰ ਦੇਖਦਿਆਂ ਉਹਨਾਂ ਦੀ ਸਜ਼ਾ ਨੂੰ ਮੁਆਫ਼ ਕਰ ਦਿੱਤਾ। ਇਸ ਤੋਂ ਬਾਅਦ ਮਹਾਰਾਜੇ ਨੇ ਬੇਨਤੀ ਕੀਤੀ ਕਿ ਦੇਗ ਦੀ ਸੇਵਾ ਪਹਿਲਾਂ ਵਾਂਗ ਹੀ ਸ਼ਾਹੀ ਖਜਾਨਿਆ ਵਿੱਚੋਂ ਕੀਤੀ ਜਾਵੇ। ਤਾਂ ਅਕਾਲੀ ਬਾਬਾ ਫੂਲਾ ਸਿੰਘ ਨੇ ਮਹਾਰਾਜੇ ਨੂੰ ਜਵਾਬ ਦਿੱਤਾ। ਭਾਈ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਕਦੇ ਵਾਪਿਸ ਨਹੀਂ ਹੁੰਦਾ। ਹੁਣ ਤੋਂ ਕੋਈ ਸ਼ਾਹੀ ਖਜਾਨੇ ਦਾ ਪੈਸਾ ਦੇਗਾਂ ਵਿੱਚ ਨਹੀਂ ਵਰਤਿਆ ਜਾਵੇ ਸਗੋਂ ਜੋ ਸੰਗਤਾਂ ਭੇਟਾਂ ਕਰਨਗੀਆਂ ਉਸ ਨਾਲ ਹੀ ਦੇਗ ਤਿਆਰ ਹੋਵੇਗੀ।

ਉਸ ਦਿਨ ਤੋਂ ਅੱਜ ਤੱਕ ਸੱਚਖੰਚ ਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲੈਕੇ ਹਰ ਗੁਰੂਘਰ ਵਿੱਚ ਤਿਆਰ ਹੋਣ ਵਾਲੀ ਦੇਗ ਸੰਗਤਾਂ ਵੱਲੋਂ ਦਿੱਤੀਆਂ ਭੇਟਾਵਾਂ ਨਾਲ ਹੀ ਤਿਆਰ ਹੁੰਦੀ ਹੈ। ਦੇਗ ਦੇ ਲਈ ਕਿਸੇ ਸਰਕਾਰ ਤੋਂ ਕੋਈ ਵੀ ਪੈਸਾ ਪ੍ਰਵਾਨ ਨਹੀਂ ਕੀਤਾ ਜਾਂਦਾ।

ਅਕਾਲੀ ਬਾਬਾ ਫੂਲਾ ਸਿੰਘ ਇੱਕ ਯੋਧਾ

ਜਦੋਂ ਤੱਕ ਬਾਬਾ ਫੂਲਾ ਸਿੰਘ ਜੀ ਜੱਥੇਦਾਰ ਰਹੇ ਉਦੋਂ ਤੱਕ ਉਹਨਾਂ ਨੇ ਰਣਜੀਤ ਸਿੰਘ ਨੂੰ ਮਹਾਰਾਜਾ ਨਹੀਂ ਕਿਹਾ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਰੇ ਰਾਜਿਆਂ ਤੋਂ ਉੱਚਾ ਤਖ਼ਤ ਹੈ। ਰਣਜੀਤ ਸਿੰਘ ਦਾ ਤਖ਼ਤ ਦੁਨਿਆਵੀ ਸੀ। ਪਰ ਅਕਾਲ ਤਖ਼ਤ ਉਸ ਸੱਚੇ ਪਾਤਸ਼ਾਹ ਦਾ ਤਖ਼ਤ ਹੈ। ਅਸੀਂ ਬਾਬਾ ਫੂਲਾ ਸਿੰਘ ਜੀ ਨੂੰ ਸਿੱਖ ਕੌਮ ਨੂੰ ਦਿੱਤੇ ਯੋਗਦਾਨ ਲਈ ਸਿਜਦਾ ਕਰਦੇ ਹਾਂ।

Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?...
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?...
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!...
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ...
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?...
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ...
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ...
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ...
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ...
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ...
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼...
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ...
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ...
Stories