ਕੰਨਿਆ ਪੂਜਨ ਲਈ ਸਿਰਫ਼ ਇੰਨੇ ਘੰਟੇ ਸ਼ੁਭ ਮੁਹੂਰਤ, ਨੋਟ ਕਰ ਲਓ ਅਸ਼ਟਮੀ ਤੇ ਨੌਮੀ ਦਾ ਪੂਜਾ ਟਾਈਮ

Updated On: 

26 Mar 2026 10:58 AM IST

Chaitra Navratri 2026 Kanya Pujan: ਚੇਤ ਨਰਾਤਿਆਂ ਦਾ ਅੱਠਵਾਂ ਦਿਨ, ਮਹਾਸ਼ਟਮੀ ਵਜੋਂ ਜਾਣਿਆ ਜਾਂਦਾ ਹੈ ਤੇ ਦੇਵੀ ਮਹਾਗੌਰੀ ਨੂੰ ਸਮਰਪਿਤ ਹੈ। ਦੇਵੀ ਮਹਾਗੌਰੀ ਨੂੰ ਪਵਿੱਤਰਤਾ, ਸ਼ਾਂਤੀ ਤੇ ਚੰਗੀ ਕਿਸਮਤ ਦੀ ਦੇਵੀ ਮੰਨਿਆ ਜਾਂਦਾ ਹੈ। ਕੰਨਿਆ ਪੂਜਨ ਇਸ ਦਿਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਕੰਨਿਆ ਪੂਜਨ ਕੀਤੇ ਬਿਨਾਂ ਨਵਰਾਤਰੀ ਪੂਜਾ ਅਧੂਰੀ ਰਹਿੰਦੀ ਹੈ। ਇਸ ਲਈ, ਜੇਕਰ ਤੁਸੀਂ ਕੰਨਿਆ ਪੂਜਨ ਕਰਨਾ ਚਾਹੁੰਦੇ ਹੋ ਤਾਂ ਸ਼ੁਭ ਮੁਹੂਰਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।

ਕੰਨਿਆ ਪੂਜਨ ਲਈ ਸਿਰਫ਼ ਇੰਨੇ ਘੰਟੇ ਸ਼ੁਭ ਮੁਹੂਰਤ, ਨੋਟ ਕਰ ਲਓ ਅਸ਼ਟਮੀ ਤੇ ਨੌਮੀ ਦਾ ਪੂਜਾ ਟਾਈਮ

ਕੰਨਿਆ ਪੂਜਨ ਲਈ ਸਿਰਫ਼ ਇੰਨੇ ਘੰਟੇ ਸ਼ੁਭ ਮੁਹੂਰਤ

ਚੇਤ ਨਰਾਤਿਆਂ ਦਾ ਤਿਉਹਾਰ ਹੁਣ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਨਵਰਾਤਰੀ ਦਾ ਅੱਠਵਾਂ ਦਿਨ ਦੇਵੀ ਮਹਾਗੌਰੀ ਨੂੰ ਸਮਰਪਿਤ ਹੈ, ਜੋ ਪਵਿੱਤਰਤਾ ਤੇ ਸ਼ਾਂਤੀ ਦਾ ਪ੍ਰਤੀਕ ਹੈ। ਇਸ ਸਾਲ, ਮਹਾਅਸ਼ਟਮੀ 26 ਮਾਰਚ, 2026 ਨੂੰ ਮਨਾਈ ਜਾ ਰਹੀ ਹੈ। ਅਸ਼ਟਮੀ ਤੇ ਨੌਮੀ ਦੇ ਦਿਨਾਂ ‘ਤੇ ਕੰਨਿਆ ਪੂਜਨ (ਕੰਜਕ ਖਿਲਾਣਾ) ਦੀ ਪਰੰਪਰਾ ਹੈ। ਜੇਕਰ ਤੁਸੀਂ ਘਰ ‘ਚ ਵੀ ਕੰਨਿਆ ਪੂਜਨ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਸ਼ੁਭ ਸਮੇਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਇਸ ਵਾਰ ਕੰਨਿਆ ਪੂਜਨ ਲਈ ਤੁਹਾਡੇ ਕੋਲ ਕਿੰਨਾ ਸਮਾਂ ਹੋਵੇਗਾ।

ਅਸ਼ਟਮੀ ਤਿਥੀ ਤੇ ਸ਼ੁਭ ਸਮਾਂ

ਦ੍ਰਿਕ ਪੰਚਾਂਗ ਦੇ ਅਨੁਸਾਰ, ਅਸ਼ਟਮੀ ਤਿਥੀ 25 ਮਾਰਚ ਨੂੰ ਦੁਪਹਿਰ 1:50 ਵਜੇ ਸ਼ੁਰੂ ਹੋਈ ਸੀ ਤੇ ਅੱਜ, 26 ਮਾਰਚ ਨੂੰ ਸਵੇਰੇ 11:48 ਵਜੇ ਸਮਾਪਤ ਹੋਵੇਗੀ।

ਕੰਨਿਆ ਪੂਜਨ ਦਾ ਸ਼ੁਭ ਸਮਾਂ (ਅਸ਼ਟਮੀ)

ਸਵੇਰੇ ਤੋਂ ਲੈ ਕੇ 11:48 ਵਜੇ ਤੱਕ ਦਾ ਸਮਾਂ ਸਭ ਤੋਂ ਸ਼ੁਭ ਮੰਨਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਤੁਹਾਡੇ ਕੋਲ ਅਸ਼ਟਮੀ ਤਿਥੀ ਦੌਰਾਨ ਕੰਨਿਆ ਪੂਜਨ ਕਰਨ ਲਈ ਸਵੇਰ ਦੇ ਕੁਝ ਘੰਟੇ ਹੀ ਹਨ, ਕਿਉਂਕਿ ਨਵਮੀ ਤਿਥੀ ਦੁਪਹਿਰ 12 ਵਜੋਂ ਤੋਂ ਬਾਅਦ ਲੱਗ ਰਹੀ ਹੈ।

ਨਵਮੀ ਤਿਥੀ ਤੇ ਪੂਜਾ ਮੁਹੂਰਤ

  • ਨਵਮੀ ਤਿਥੀ ਪ੍ਰਾਰੰਭ: 26 ਮਾਰਚ ਸਵੇਰੇ 11:46 ਵਜੇ
  • ਨਵਮੀ ਤਿਥੀ ਦਾ ਸਮਾਪਨ: 27 ਮਾਰਚ ਸਵੇਰੇ 10:07 ਵਜੇ

ਕੰਨਿਆ ਪੂਜਨ (ਨਵਮੀ) ਦਾ ਸਮਾਂ

ਜੇਕਰ ਤੁਸੀਂ ਅਸ਼ਟਮੀ ‘ਤੇ ਪੂਜਾ ਨਹੀਂ ਕਰ ਪਾਏ ਤਾਂ ਤੁਸੀਂ ਨਵਮੀ ਦੌਰਾਨ ਕੰਨਿਆ ਪੂਜਨ ਕਰ ਸਕਦੇ ਹੋ, 26 ਮਾਰਚ ਦੀ ਦੁਪਹਿਰ ਤੋਂ ਲੈ ਕੇ 27 ਮਾਰਚ ਦੀ ਸਵੇਰ ਤੱਕ ਕੰਨਿਆ ਪੂਜਨ ਕਰ ਸਕਦੇ ਹੋ।

ਕੰਨਿਆ ਪੂਜਨ ਕਿਉਂ ਮਹੱਤਵਪੂਰਨ?

ਨਰਾਤਿਆਂ ਦੌਰਾਨ, 2 ਤੋਂ 10 ਸਾਲ ਦੀ ਉਮਰ ਦੀਆਂ ਕੰਨਿਆਵਾਂ ਨੂੰ ਦੇਵੀ ਦੁਰਗਾ ਦੇ ਸਰੂਪ ਮੰਨਿਆਂ ਜਾਂਦਾ ਹੈ। ਕੰਨਿਆ ਪੂਜਨ ਦੌਰਾਨ, ਉਨ੍ਹਾਂ ਨੂੰ ਭੋਜਨ ਖੁਆਉਣਾ, ਸ਼ਰਧਾ ਨਾਲ ਉਨ੍ਹਾਂ ਦੇ ਪੈਰਾਂ ਨੂੰ ਛੂਹਣਾ ਤੇ ਉਨ੍ਹਾਂ ਨੂੰ ਉਪਹਾਰ ਭੇਟ ਕਰਨਾ ਬਹੁਤ ਸ਼ੁਭ ਕਰਮ ਮੰਨਿਆ ਜਾਂਦਾ ਹੈ। ਇਸ ਨਾਲ ਮਾਂ ਦੁਰਗਾ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਘਰ ‘ਚ ਸੁੱਖ ਤੇ ਖੁਸ਼ਹਾਲੀ ਲਿਆਉਂਦਾ ਹੈ।

ਪੂਜਾ ਲਈ ਜ਼ਰੂਰੀ ਗੱਲਾਂ

  • ਕੰਨਿਆਵਾਂ ਦੀ ਗਿਣਤੀ: ਕੰਨਿਆ ਪੂਜਨ ਲਈ ਘੱਟੋ-ਘੱਟ 9 ਕੁੜੀਆਂ ਨੂੰ ਸੱਦਾ ਦੇਣਾ ਸ਼ੁਭ ਮੰਨਿਆ ਜਾਂਦਾ ਹੈ। ਤੁਹਾਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇੱਕ ਛੋਟਾ ਬਾਲਕ (ਬਟੁਕ ਭੈਰਵ) ਨੂੰ ਵੀ ਜ਼ਰੂਰ ਬਿਠਾਓ।
  • ਭੋਗ: ਮਾਂ ਨੂੰ ਹਲਵਾ, ਪੁਰੀ ਤੇ ਕਾਲੇ ਛੋਲਿਆਂ ਦਾ ਭੋਗ ਲਗਾਓ।
  • ਆਸ਼ੀਰਵਾਦ:ਕੰਨਿਆਵਾਂ ਦੇ ਪੈਰ ਧੋਵੋ, ਉਨ੍ਹਾਂ ਨੂੰ ਭੋਜਨ ਕਰਵਾਓ ਤੇ ਆਪਣੇ ਸਮਰੱਥਾ ਅਨੁਸਾਰ ਉਪਹਾਰ ਦੇ ਕੇ ਅਸ਼ੀਰਵਾਦ ਲਵੋ।

Disclaimer: ਇਸ ਖ਼ਬਰ ‘ਚ ਦਿੱਤੀ ਗਈ ਜਾਣਕਾਰੀ ਧਾਰਮਿਕ ਵਿਸ਼ਵਾਸਾਂ ਤੇ ਆਮ ਜਾਣਕਾਰੀ ‘ਤੇ ਅਧਾਰਤ ਹੈ। TV9 ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

Follow Us