Holika Dahan 2026: ਹੋਲਿਕਾ ਦਹਿਨ ਦੀ ਤਰੀਕ ‘ਤੇ ਹਾਲੇ ਵੀ ਸਸਪੈਂਸ ਬਰਕਰਾਰ, ਅੱਜ ਜਾਂ ਭਲਕੇ ਕਦੋਂ ਮਨਾਇਆ ਜਾਵੇਗਾ ਤਿਉਹਾਰ?

Updated On: 

02 Mar 2026 16:18 PM IST

Holika Dahan 2026: ਹਰ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਹੋਲਿਕਾ ਦਹਿਨ ਕੀਤਾ ਜਾਂਦਾ ਹੈ, ਪਰ ਇਸ ਵਾਰ ਹੋਲਿਕਾ ਦਹਿਨ ਦੀ ਤਰੀਕ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਕਾਫੀ ਭੰਬਲਭੂਸਾ ਬਣਿਆ ਹੋਇਆ ਹੈ। ਉਦਿਆ ਤਿਥੀ ਅਨੁਸਾਰ ਇਸ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਭਲਕੇ (3 ਮਾਰਚ) ਹੈ, ਪਰ ਕੁਝ ਲੋਕ ਅੱਜ ਹੀ ਹੋਲਿਕਾ ਦਹਿਨ ਕਰਨਾ ਸਹੀ ਦੱਸ ਰਹੇ ਹਨ, ਜਦਕਿ ਦੂਜੇ ਪਾਸੇ ਕਈ ਜੋਤਸ਼ੀ 3 ਮਾਰਚ ਨੂੰ ਹੋਲਿਕਾ ਦਹਿਨ ਕਰਨਾ ਸ਼ੁਭ ਮੰਨ ਰਹੇ ਹਨ।

Holika Dahan 2026: ਹੋਲਿਕਾ ਦਹਿਨ ਦੀ ਤਰੀਕ ਤੇ ਹਾਲੇ ਵੀ ਸਸਪੈਂਸ ਬਰਕਰਾਰ, ਅੱਜ ਜਾਂ ਭਲਕੇ ਕਦੋਂ ਮਨਾਇਆ ਜਾਵੇਗਾ ਤਿਉਹਾਰ?

ਹੋਲਿਕਾ ਦਹਿਨ 'ਤੇ ਸਸਪੈਂਸ ਬਰਕਰਾਰ: ਅੱਜ ਜਾਂ ਭਲਕੇ ਕਦੋਂ ਮਨਾਇਆ ਜਾਵੇਗਾ ਤਿਉਹਾਰ?

Follow Us On

ਹਰ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਹੋਲਿਕਾ ਦਹਿਨ ਕੀਤਾ ਜਾਂਦਾ ਹੈ, ਪਰ ਇਸ ਵਾਰ ਹੋਲਿਕਾ ਦਹਿਨ ਦੀ ਤਰੀਕ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਕਾਫੀ ਭੰਬਲਭੂਸਾ ਬਣਿਆ ਹੋਇਆ ਹੈ। ਉਦਿਆ ਤਿਥੀ ਅਨੁਸਾਰ ਇਸ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਭਲਕੇ (3 ਮਾਰਚ) ਹੈ, ਪਰ ਕੁਝ ਲੋਕ ਅੱਜ ਹੀ ਹੋਲਿਕਾ ਦਹਿਨ ਕਰਨਾ ਸਹੀ ਦੱਸ ਰਹੇ ਹਨ, ਜਦਕਿ ਦੂਜੇ ਪਾਸੇ ਕਈ ਜੋਤਸ਼ੀ 3 ਮਾਰਚ ਨੂੰ ਹੋਲਿਕਾ ਦਹਿਨ ਕਰਨਾ ਸ਼ੁਭ ਮੰਨ ਰਹੇ ਹਨ।

ਜੋਤਸ਼ ਵਿਗਿਆਨ ਦੇ ਮਾਹਿਰਾਂ ਅਨੁਸਾਰ, ਪੂਰਨਮਾਸ਼ੀ ਦੀ ਤਿਥੀ ਅੱਜ ਸ਼ਾਮ ਤੋਂ ਸ਼ੁਰੂ ਹੋ ਜਾਵੇਗੀ, ਜੋ ਪ੍ਰਦੋਸ਼ ਕਾਲ ਵਿੱਚ ਪ੍ਰਵੇਸ਼ ਕਰੇਗੀ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਕਿ ਹੋਲਿਕਾ ਦਹਿਨ ਕਰਨਾ ਕਦੋਂ ਸਹੀ ਅਤੇ ਸ਼ੁਭ ਰਹੇਗਾ।

ਹੋਲਿਕਾ ਦਹਿਨ ਦੀ ਸਹੀ ਤਰੀਕ

ਧਾਰਮਿਕ ਮਾਨਤਾਵਾਂ ਅਨੁਸਾਰ ਪ੍ਰਦੋਸ਼ ਕਾਲ ਵਿੱਚ ਹੋਲਿਕਾ ਦਹਿਨ ਕਰਨਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਭਲਕੇ ਯਾਨੀ 3 ਮਾਰਚ 2026 ਨੂੰ ਚੰਦਰਮਾ ਨੂੰ ਗ੍ਰਹਿਣ ਲੱਗ ਰਿਹਾ ਹੈ, ਜਿਸ ਕਾਰਨ ਕਈ ਜੋਤਸ਼ੀ ਭਲਕੇ ਹੋਲਿਕਾ ਦਹਿਨ ਕਰਨਾ ਉਚਿਤ ਨਹੀਂ ਮੰਨ ਰਹੇ। ਉਨ੍ਹਾਂ ਅਨੁਸਾਰ ਅੱਜ ਹੋਲਿਕਾ ਦਹਿਨ ਕਰਨਾ ਸ਼ੁਭ ਰਹੇਗਾ ਅਤੇ 4 ਮਾਰਚ ਨੂੰ ਰੰਗਾਂ ਵਾਲੀ ਹੋਲੀ ਖੇਡੀ ਜਾਵੇਗੀ।

ਫੱਗਣ ਪੂਰਨਮਾਸ਼ੀ 2026 ਦੀ ਤਿਥੀ

ਪੰਚਾਂਗ ਅਨੁਸਾਰ ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਤਿਥੀ ਅੱਜ ਸ਼ਾਮ 05 ਵਜ ਕੇ 18 ਮਿੰਟ ‘ਤੇ ਸ਼ੁਰੂ ਹੋ ਰਹੀ ਹੈ। ਇਹ ਤਿਥੀ ਭਲਕੇ ਸ਼ਾਮ 04 ਵਜ ਕੇ 33 ਮਿੰਟ ਤੱਕ ਰਹਿਣ ਵਾਲੀ ਹੈ।

ਕੀ ਭਲਕੇ ਵੀ ਹੋਲਿਕਾ ਦਹਿਨ ਸੰਭਵ ਹੈ?

ਹੋਲਿਕਾ ਦਹਿਨ ਦੀ ਤਰੀਕ ਨੂੰ ਲੈ ਕੇ ਜੋਤਸ਼ੀਆਂ ਦੇ ਵੱਖ-ਵੱਖ ਮਤ ਸਾਹਮਣੇ ਆ ਰਹੇ ਹਨ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਸ਼ਾਮ ਨੂੰ ਪ੍ਰਦੋਸ਼ ਕਾਲ ਵਿੱਚ ਪੂਰਨਮਾਸ਼ੀ ਤਾਂ ਮਿਲ ਰਹੀ ਹੈ ਅਤੇ ਅਸਮਾਨ ਵਿੱਚ ਚੰਦਰਮਾ ਵੀ ਦਿਖਾਈ ਦੇਵੇਗਾ, ਪਰ ਇਸ ਦੇ ਨਾਲ ਹੀ ‘ਭਦਰਾ’ ਦਾ ਸਾਇਆ ਵੀ ਰਹੇਗਾ। ਦੂਜੇ ਪਾਸੇ ਭਲਕੇ ਭਦਰਾ ਨਹੀਂ ਹੋਵੇਗੀ।

ਦ੍ਰਿਕ ਪੰਚਾਂਗ ਅਨੁਸਾਰ, ਭਲਕੇ ਸ਼ਾਮ ਨੂੰ 06 ਵਜ ਕੇ 22 ਮਿੰਟ ਤੋਂ ਲੈ ਕੇ 08 ਵਜ ਕੇ 50 ਮਿੰਟ ਤੱਕ ਹੋਲਿਕਾ ਦਹਿਨ ਦਾ ਸ਼ੁਭ ਮਹੂਰਤ ਹੈ। ਅਜਿਹੀ ਸਥਿਤੀ ਵਿੱਚ, ਸਾਰੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਭਲਕੇ ਹੋਲਿਕਾ ਦਹਿਨ ਕਰਨਾ ਜ਼ਿਆਦਾ ਸ਼ੁਭ ਹੋਵੇਗਾ।

Follow Us