ਵ੍ਰਿੰਦਾਵਨ ‘ਚ ਹੋਲੀ ਦਾ ਤਿਉਹਾਰ ਸ਼ੁਰੂ, ਅਗਲੇ 45 ਦਿਨਾਂ ਤੱਕ ਇੱਥੇ ਉਡੇਗਾ ਗੁਲਾਲ
ਮਥੁਰਾ ਦੇ ਵ੍ਰਿੰਦਾਵਨ ਵਿੱਚ ਕੱਲ੍ਹ ਸ਼ਰਧਾਲੂਆਂ ਨੇ ਮਾਂ ਸਰਸਵਤੀ ਦੀ ਪੀਲੇ ਰੰਗ ਦੇ ਗੁਲਾਲ ਨਾਲ ਪੂਜਾ ਕੀਤੀ ਅਤੇ ਫਿਰ ਹੋਲੀ ਤਿਉਹਾਰ ਦੀ ਸ਼ੁਰੂਆਤ ਕੀਤੀ।
26 ਜਨਵਰੀ ਨੂੰ ਬਸੰਤ ਪੰਚਮੀ ਤਿਉਹਾਰ ਦੇ ਨਾਲ ਹੀ ਦੇਸ਼ ਦੇ ਕੁਝ ਹਿੱਸਿਆਂ ਵਿੱਚ ਹੋਲੀ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ। ਮਥੁਰਾ ਦੇ ਵ੍ਰਿੰਦਾਵਨ ਵਿੱਚ ਕੱਲ੍ਹ ਸ਼ਰਧਾਲੂਆਂ ਨੇ ਮਾਂ ਸਰਸਵਤੀ ਦੀ ਪੀਲੇ ਰੰਗ ਦੇ ਗੁਲਾਲ ਨਾਲ ਪੂਜਾ ਕੀਤੀ ਅਤੇ ਫਿਰ ਹੋਲੀ ਤਿਉਹਾਰ ਦੀ ਸ਼ੁਰੂਆਤ ਕੀਤੀ। ਵ੍ਰਿੰਦਾਵਨ ਵਿੱਚ ਬਸੰਤ ਪੰਚਮੀ ਦਾ ਵਿਸ਼ੇਸ਼ ਮਹੱਤਵ ਹੈ। ਇੱਥੇ ਸ਼ਰਧਾਲੂ ਪਹਿਲਾਂ ਮਾਂ ਸਰਸਵਤੀ ਦੀ ਪੂਜਾ ਕਰਦੇ ਹਨ ਅਤੇ ਉਸ ਤੋਂ ਬਾਅਦ ਰਾਧਾ-ਕ੍ਰਿਸ਼ਨ ਦੀ ਪੂਜਾ ਨਾਲ ਹੋਲੀ ਦੇ ਤਿਉਹਾਰ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇਹ ਮੇਲਾ ਅਗਲੇ 45 ਦਿਨਾਂ ਤੱਕ ਜਾਰੀ ਰਹੇਗਾ। ਪਰੰਪਰਾ ਅਨੁਸਾਰ ਬਾਂਕੇ ਬਿਹਾਰੀ ਮੰਦਰ ਦੇ ਮੁੱਖ ਪੁਜਾਰੀਆਂ ਨੇ ਠਾਕੁਰ ਜੀ ਨੂੰ ਗੁਲਾਲ ਚੜ੍ਹਾ ਕੇ ਹੋਲੀ ਦੇ ਤਿਉਹਾਰ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ‘ਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਇੱਥੇ ਪੁੱਜਣਗੇ ਅਤੇ ਗੁਲਾਲ ਦੇ ਨਾਲ-ਨਾਲ ਸ਼੍ਰੀ ਕ੍ਰਿਸ਼ਨ ਦੀ ਸ਼ਰਧਾ ਦੇ ਰੰਗ ‘ਚ ਰੰਗੇ ਜਾਣਗੇ।


