ਸਾਰਾਗੜ੍ਹੀ ਜੰਗ ਦਾ ਅਦੁੱਤੀ ਇਤਿਹਾਸ, ਜਿਸ ਦੀ ਯਾਦ ‘ਚ ਬਣਾਇਆ ਗਿਆ ਅੰਮ੍ਰਿਤਸਰ ‘ਚ ਸਮਾਰਕ
Saragarhi war: ਸੈਨਿਕਾਂ ਦੀ ਬਹਾਦਰੀ ਅਤੇ ਅਦੁੱਤੀ ਸਾਹਸ ਨੇ ਸਾਰਾਗੜ੍ਹੀ ਦੀ ਲੜਾਈ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਅਮਰ ਕਰ ਦਿੱਤਾ ਹੈ। 12 ਸਤੰਬਰ 1897 ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ 21 ਸਿੱਖਾਂ ਨੇ 10 ਹਜ਼ਾਰ ਤੋਂ ਵੱਧ ਅਫਗਾਨ ਸੈਨਿਕਾਂ ਨੂੰ ਹਰਾਇਆ। ਇਸ ਜੰਗ ਨੇ ਕੁਰਬਾਨੀ ਅਤੇ ਬਹਾਦਰੀ ਦੀ ਨਵੀਂ ਕਹਾਣੀ ਲਿਖੀ ਸੀ।
Saragarhi War: ਸਾਰਾਗੜੀ ਦੇ ਸ਼ਹੀਦਾਂ ਦੀ ਯਾਦ ਵਿਚ ਜਿਥੇ ਦੁਨੀਆ ਭਰ ਵਿਚ ਉਹਨਾਂ ਸ਼ਹੀਦਾਂ ਦੀ ਯਾਦ ਵਿਚ ਸਮਾਰਕ ਬਣਾਏ ਗਏ ਹਨ। ਉਹ 21 ਸ਼ਹੀਦ ਜਿਨ੍ਹਾਂ ਸਾਰਾਗੜੀ ਦੀ ਜੰਗ ‘ਚ ਹਜ਼ਾਰਾਂ ਦੀ ਗਿਣਤੀ ‘ਚ ਦੁਸ਼ਮਣਾਂ ਦਾ ਸਾਹਮਣੇ ਕਰਦਿਆਂ ਸ਼ਹਾਦਤਾਂ ਦਾ ਜਾਮ ਪੀਤਾ। ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅੰਮ੍ਰਿਤਸਰ ‘ਚ ਇਕ ਯਾਦਗਾਰੀ ਸਮਾਰਕ ਦਾ ਉਦਘਾਟਨ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਗੁਰਿੰਦਰ ਪਾਲ ਸਿੰਘ ਜੋਸ਼ਨ ਵੀ ਉਚੇਚੇ ਤੋਰ ‘ਤੇ ਪਹੁੰਚੇ। ਗੁਰਿੰਦਰ ਪਾਲ ਸਿੰਘ ਜੋਸ਼ਨ ਸਾਰਾਗੜੀ ਦੇ ਸ਼ਹੀਦਾਂ ਦੇ ਇਤਿਹਾਸ ਨੂੰ ਦੁਨੀਆ ਭਰ ਦੇ ਸਾਹਮਣੇ ਲਿਆਉਣ ਅਤੇ ਇਸ ਸ਼ਹਾਦਤਾਂ ਦੇ ਸ਼ਹੀਦਾਂ ਦੀ ਯਾਦਗਾਰ ਲਈ ਹਰ ਸੰਭਵ ਉਪਰਾਲਾ ਕਰਦੇ ਰਹੇ ਹਨ।
ਇਸ ਮੌਕੇ ਅਮਰੀਕਾ, ਕੈਨੇਡਾ, ਯੂਕੇ ਤੋਂ ਆਏ ਡੈਲੀਗੇਸ਼ਨ ਦੇ ਆਗੂ ਮਨਦੀਪ ਕੌਰ ਗਿਲ ਅਤੇ ਬਰਤਾਨਵੀ ਆਰਮੀ ਤੋਂ ਅਨੁਪ੍ਰੀਤ ਸਿੰਘ ਨੇ ਦੱਸਿਆ ਕਿ ਸਾਰਾਗੜੀ ਦੇ 21 ਸ਼ਹੀਦਾਂ ਨੂੰ ਸਨਮਾਨ ਦੇਣ ਲਈ ਵਿਦੇਸ਼ਾਂ ‘ਚ 12 ਸਤੰਬਰ ਨੂੰ ਸੈਨਾ ਦੀ ਟੁਕੜੀ ਪਹੁੰਚਦੀ ਹੈ। ਹੁਣ ਕੈਨੇਡੀਅਨ ਆਰਮੀ ਵੱਲੋਂ ਇਕ ਦੀਵਾਰ ਬਣਾ ਉਹਨਾਂ 21 ਬਹਾਦੁਰ ਸ਼ੂਰਵੀਰਾਂ ਦੀਆਂ ਤਸਵੀਰਾਂ ਲੱਗਾਇਆ ਜਾਣਗੀਆਂ । ਡਾ. ਗੁਰਿੰਦਰਪਾਲ ਸਿੰਘ ਜੋਸ਼ਨ ਦੇ ਉਪਰਾਲੇ ਸਦਕਾ ਸਾਰਾਗੜੀ ਸਾਕੇ ਨੂੰ ਅੱਜ ਦੁਨੀਆ ਦੇ ਅੱਗੇ ਰਖਿਆ ਅਤੇ ਉਹਨਾਂ ਸ਼ਹੀਦਾਂ ਦੀ ਯਾਦ ‘ਚ ਇਹ ਦਿਨ ਮਨਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਨ ਵਾਲੀ ਗਲ ਹੈ ਅਤੇ ਅੰਮ੍ਰਿਤਸਰ ਦੇ ਗੋਲਡਨ ਗੇਟ ਉਪਰ ਸਾਰਾਗੜੀ ਸਮਾਰਕ ਦਾ ਉਦਘਾਟਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾ 21 ਸ਼ਹੀਦਾਂ ਦੀ ਸ਼ਹਾਦਤ ਬਾਰੇ ਜਾਣੂ ਕਰਵਾਏਗਾ, ਇਸਦਾ ਉਦਘਾਟਨ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਕੀਤਾ ਗਿਆ ਹੈ।
ਇਸ ਦੌਰਾਨ ਗੁਰਰਿੰਦ ਪਾਲ ਸਿੰਘ ਨੇ ਕਿਹਾ ਕਿ ਬੜੀ ਅਦੁੱਤੀ ਮਿਸਾਲ ਹੈ ਦੁਨੀਆਂ ਦੀਆਂ ਚੰਦ ਲੜਾਈਆਂ ਹਨ ਜਿਨ੍ਹਾਂ ਨੂੰ ਦੁਨੀਆਂ ਦੇ ਵਿੱਚ ਵੱਡੀਆਂ ਲੜਾਈਆਂ ਮੰਨਿਆ ਗਿਆ ਹੈ। ਸਾਡਾ ਜਿਹੜੀ ਜੰਗ ਸੀ ਉਹ ਹਰੇਕ ਸਿੱਖ ਦੇ ਮਾਣ ਦਾ ਇੱਕ ਸਬੱਬ ਬਣਦੀ ਹੈ, ਜਿੱਥੇ 21 ਦੇ 21 ਸਿੰਘਾਂ ਨੇ ਆਪਣਾ ਜਿਹੜਾ ਮੋਰਚਾ ਆਖਰੀ ਦਮ ਤੱਕ ਨਹੀਂ ਛੱਡਿਆ। ਇੱਥੇ ਸਾਬਤ ਹੁੰਦਾ ਹੈ ਕਿ ਸਿੱਖਾਂ ਨਾਲੋਂ ਵੱਧ ਇਮਾਨਦਾਰੀ ਨਾਲ ਕੋਈ ਨਹੀਂ ਡਿਊਟੀ ਨਹੀਂ ਕਰਦਾ। ਇਸ ਲਈ ਆਉਣ ਵਾਲੀਆਂ ਪੀੜੀਆਂ ਦਾ ਆਪਣਾ ਫਰਜ਼ ਹੈ ਆਪਾਂ ਇਹਨੂੰ ਸਹਿਜ ਕੇ ਰੱਖਾਂਗੇ। ਇਹ ਸਾਡੀ ਸਾਂਝੀ ਵਿਰਾਸਤ ਹੈ ਅਤੇ ਪੂਰੇ ਪੰਜਾਬ ਦੀ ਵਿਰਾਸਤ ਹੈ।
ਸਾਰਾਗੜ੍ਹੀ ਜੰਗ ਦਾ ਇਤਿਹਾਸ
ਸੈਨਿਕਾਂ ਦੀ ਬਹਾਦਰੀ ਅਤੇ ਅਦੁੱਤੀ ਸਾਹਸ ਨੇ ਸਾਰਾਗੜ੍ਹੀ ਦੀ ਲੜਾਈ ਪੂਰੀ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਹੈ। 12 ਸਤੰਬਰ 1897 ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ 21 ਸਿੱਖਾਂ ਨੇ 10 ਹਜ਼ਾਰ ਤੋਂ ਵੱਧ ਅਫਗਾਨ ਸੈਨਿਕਾਂ ਨਾਲ ਲੋਹਾ ਲਿਆ। 12 ਸਤੰਬਰ ਦੀ ਸਵੇਰ ਨੂੰ ਲਗਭਗ 10 ਹਜ਼ਾਰ ਅਫਗਾਨਾਂ ਨੇ ਕਿਲੇ ਨੂੰ ਚਾਰੇ ਪਾਸਿਓਂ ਘੇਰ ਲਿਆ। ਹਮਲਾ ਹੁੰਦੇ ਹੀ ਸਿਗਨਲ ਇੰਚਾਰਜ ਗੁਰਮੁਖ ਸਿੰਘ ਨੇ ਲੈਫਟੀਨੈਂਟ ਕਰਨਲ ਜੌਹਨ ਹਾਟਨ ਨੂੰ ਸੂਚਨਾ ਦਿੱਤੀ। ਕਿਲ੍ਹੇ ਨੂੰ ਤੁਰੰਤ ਮਦਦ ਪਹੁੰਚਾਉਣਾ ਬਹੁਤ ਮੁਸ਼ਕਲ ਸੀ। ਸਿਪਾਹੀਆਂ ਨੂੰ ਮੋਰਚੇ ‘ਤੇ ਰਹਿਣ ਦਾ ਹੁਕਮ ਮਿਲਿਆ। ਲਾਂਸ ਨਾਇਕ ਲਾਭ ਸਿੰਘ ਅਤੇ ਭਗਵਾਨ ਸਿੰਘ ਨੇ ਆਪਣੀਆਂ ਰਾਈਫਲਾਂ ਚੁੱਕੀਆਂ ਅਤੇ ਦੁਸ਼ਮਣਾਂ ‘ਤੇ ਹਮਲਾ ਕਰ ਦਿੱਤਾ। ਦੁਸ਼ਮਣਾਂ ‘ਤੇ ਗੋਲੀ ਚਲਾਉਂਦੇ ਹੋਏ ਅੱਗੇ ਵਧਦੇ ਹੋਏ ਭਗਵਾਨ ਸਿੰਘ ਸ਼ਹੀਦ ਹੋ ਗਏ।
ਅਫਗਾਨਾਂ ਨੇ ਕਿਲ੍ਹੇ ‘ਤੇ ਕਬਜ਼ਾ ਕਰਨ ਲਈ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਹੌਲਦਾਰ ਈਸ਼ਰ ਸਿੰਘ ਨੇ ਆਪਣੇ ਜਥੇ ਸਮੇਤ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਨਾਅਰਾ ਬੁਲੰਦ ਕੀਤਾ ਅਤੇ ਦੁਸ਼ਮਣਾਂ ‘ਤੇ ਹਮਲਾ ਕਰ ਦਿੱਤਾ। ਦੋਵਾਂ ਪਾਸਿਆਂ ਤੋਂ ਲੜ ਰਹੇ ਬਹਾਦਰ ਸਿੱਖਾਂ ਨੇ 20 ਤੋਂ ਵੱਧ ਦੁਸ਼ਮਣਾਂ ਨੂੰ ਮਾਰ ਮੁਕਾਇਆ। ਇਹ ਲੜਾਈ ਸਵੇਰ ਤੋਂ ਲੈ ਕੇ ਰਾਤ ਤੱਕ ਚੱਲੀ ਅਤੇ ਆਖਰਕਾਰ ਸਾਰੇ 21 ਸਿਪਾਹੀ ਸ਼ਹੀਦ ਹੋ ਗਏ। ਪਰ ਉਦੋਂ ਤੱਕ ਉਹ ਲਗਭਗ 500 ਤੋਂ 600 ਅਫਗਾਨ ਮਾਰ ਚੁੱਕੇ ਸਨ। ਇਸ ਲੜਾਈ ਨੇ ਦੁਸ਼ਮਣਾਂ ਨੂੰ ਥਕਾ ਦਿੱਤਾ ਸੀ ਅਤੇ ਉਨ੍ਹਾਂ ਦੀ ਰਣਨੀਤੀ ਵੀ ਅਸਫਲ ਹੋ ਗਈ ਸੀ। ਨਤੀਜਾ ਇਹ ਨਿਕਲਿਆ ਕਿ ਅਗਲੇ ਦੋ ਦਿਨਾਂ ਵਿਚ ਬ੍ਰਿਟਿਸ਼ ਫੌਜ ਉੱਥੇ ਪਹੁੰਚੀ ਅਤੇ ਅਫਗਾਨਾ ਦੀ ਹਾਰ ਹੋ ਗਈ।