ਸ੍ਰੀ ਹੇਮਕੁੰਡ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ Gateway ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ….ਜਾਣੋਂ…ਇਤਿਹਾਸ…
Gurudwara Sri Hemkund Sahib, Rishikesh: ਰਿਸ਼ੀਕੇਸ਼ ਵਿੱਚ ਉਂਝ ਤਾਂ ਬਹੁਤ ਸਾਰੇ ਮੰਦਰ ਅਤੇ ਧਰਮਸ਼ਾਲਾਵਾਂ ਵੀ ਹਨ, ਪਰ ਹੇਮਕੁੰਡ ਜਾਉਣ ਵਾਲੀਆਂ ਸਿੱਖ ਸੰਗਤਾਂ ਇਸ ਗੁਰਦੁਆਰਾ ਸਾਹਿਬ ਵਿੱਚ ਹੀ ਠਹਿਰਣਾ ਪਸੰਦ ਕਰਦੇ ਹਨ। ਜਦੋਂ ਤੱਕ ਇਹ ਯਾਤਰਾ ਜਾਰੀ ਰਹਿੰਦੀ ਹੈ...ਉਦੋਂ ਤੱਕ ਇੱਥੇ ਸੰਗਤਾਂ ਦੀ ਭਾਰੀ ਭੀੜ ਇੱਥੇ ਵੇਖਣ ਨੂੰ ਮਿਲਦੀ ਹੈ। ਫਿਰ ਵੀ ਸ਼ਰਧਾਲੂਆਂ ਨੂੰ ਇੱਥੇ ਰਾਤ ਨੂੰ ਠਹਿਰਨ ਲਈ ਰਿਹਾਇਸ਼ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ।

ਗੁਰਦੁਆਰਾ ਹੇਮਕੁੰਟ ਸਾਹਿਬ… ਉਹ ਅਸਥਾਨ…ਜਿੱਥੇ ਪੈਰ ਧਰਦਿਆਂ ਹੀ ਤੰਨ ਅਤੇ ਮੰਨ ਦੋਵੇ ਹੀ ਪੱਵਿਤਰ ਹੋ ਜਾਂਦੇ ਹਨ। ਹਰਿਦੁਆਰ ਤੋਂ 24 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਰਿਸ਼ੀਕੇਸ਼ ਦੀ ਧਰਤੀ ਤੇ ਸਥਿਤ ਇਹ ਪਵਿੱਤਰ ਅਸਥਾਨ ਸਿੱਖ ਸ਼ਰਧਾਲੂਆਂ ਦੇ ਦਿਲਾਂ ਵਿੱਚ ਖਾਸ ਥਾਂ ਰੱਖਦਾ ਹੈ। ਹੇਮਕੁੰਡ ਸਾਹਿਬ ਜਾਣ ਅਤੇ ਉੱਥੋਂ ਦਰਸ਼ਨ ਕਰਕੇ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਗੁਰਦੁਆਰਾ ਸਾਹਿਬ ਮੁਖ ਪੜਾਅ (Gate Way) ਵੱਜੋਂ ਕੰਮ ਕਰਦਾ ਹੈ। ਰਿਸ਼ੀਕੇਸ਼ ਦੇ ਮੇਨ ਬਾਜਾਰ ਵਿੱਚ ਬਣੇ ਇਸ ਗੁਰੂ ਅਸਥਾਨ ਤੇ ਸੰਗਤਾਂ ਲਈ ਇੱਥੇ ਦਿਨ-ਰਾਤ ਵੱਖ-ਵੱਖ ਤਰ੍ਹਾਂ ਦੇ ਲੰਗਰ 24 ਘੰਟੇ ਚੱਲਦੇ ਰਹਿੰਦੇ ਹਨ। ਗਰਮੀ ਦੇ ਮੌਸਮ ਦੌਰਾਨ ਜਦੋਂ ਹੇਮਕੁੰਡ ਸਾਹਿਬ ਅਤੇ ਚਾਰ ਧਾਮ ਦੀ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ ਤਾਂ ਦੇਸ਼ ਅਤੇ ਦੁਨੀਆ ਦੇ ਹਰ ਕੋਨੇ ਤੋਂ ਸ਼ਰਧਾਲੂ ਇੱਥੇ ਪਹੁੰਚਦੇ ਹਨ।
ਰਿਸ਼ੀਕੇਸ਼ ਵਿੱਚ ਉਂਝ ਤਾਂ ਬਹੁਤ ਸਾਰੇ ਮੰਦਰ ਅਤੇ ਧਰਮਸ਼ਾਲਾਵਾਂ ਵੀ ਹਨ, ਪਰ ਹੇਮਕੁੰਡ ਸਾਹਿਬ ਜਾਣ ਵਾਲੀਆਂ ਸਿੱਖ ਸੰਗਤਾਂ ਇਸ ਗੁਰਦੁਆਰਾ ਸਾਹਿਬ ਵਿੱਚ ਹੀ ਠਹਿਰਣਾ ਪਸੰਦ ਕਰਦੀਆਂ ਹਨ। ਜਦੋਂ ਤੱਕ ਇਹ ਯਾਤਰਾ ਜਾਰੀ ਰਹਿੰਦੀ ਹੈ…ਉਦੋਂ ਤੱਕ ਇੱਥੇ ਸੰਗਤਾਂ ਦੀ ਭਾਰੀ ਭੀੜ ਇੱਥੇ ਵੇਖਣ ਨੂੰ ਮਿਲਦੀ ਹੈ। ਫਿਰ ਵੀ ਸ਼ਰਧਾਲੂਆਂ ਨੂੰ ਇੱਥੇ ਰਾਤ ਨੂੰ ਠਹਿਰਨ ਲਈ ਰਿਹਾਇਸ਼ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ।
ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਨੂੰ ਮਿਲਦੀਆਂ ਹਨ ਕਈ ਸਹੂਲਤਾਂ
ਯਾਤਰਾ ਭਾਵੇਂ ਹੇਮਕੁੰਡ ਸਾਹਿਬ ਦੀ ਹੋਵੇ ਜਾਂ ਚਾਰ ਧਾਮ ਦੀ, ਸ਼ਰਧਾਲੂਆਂ ਦਾ ਮੁੱਖ ਪੜਾਅ ਰਿਸ਼ੀਕੇਸ਼ ਹੀ ਹੁੰਦਾ ਹੈ। ਅਜਿਹੇ ਵਿੱਚ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਇਹ ਗੁਰਦੁਆਰਾ ਇਨ੍ਹਾਂ ਸ਼ਰਧਾਲੂਆਂ ਲਈ ਰਾਤ ਬਿਤਾਉਣ ਦਾ ਸਭਤੋਂ ਸੁੰਦਰ ਅਤੇ ਸਸਤਾ ਸਾਧਣ ਹੁੰਦਾ ਹੈ। ਸਹੂਲਤਾਂ ਦੀ ਗੱਲ ਕਰੀਏ ਤਾਂ ਇੱਥੇ ਸੰਗਤਾਂ ਨੂੰ ਤਿੰਨੋਂ ਸਮੇਂ ਦਾ ਲੰਗਰ ਵਰਤਾਇਆ ਜਾਂਦਾ ਹੈ। ਸੰਗਤਾਂ ਹਰ ਵੇਲ੍ਹੇ ਲਜੀਜ਼ ਅਤੇ ਮੁਫ਼ਤ ਭੋਜਨ ਦਾ ਆਨੰਦ ਮਾਣ ਸਕਦੀਆਂ ਹਨ।
ਇਸ ਗੁਰਦੁਆਰਾ ਸਾਹਿਬ ਵਿੱਚ ਸ਼ਰਧਾਲੂਆਂ ਦੇ ਆਰਾਮ ਲਈ ਲਗਭਗ 350 ਕਮਰੇ ਬਣਾਏ ਗਏ ਹਨ, ਜਿਨ੍ਹਾਂ ਵਿੱਚ ਵਿੱਚ ਗੱਦੇ, ਪੱਖੇ ਅਤੇ ਹੋਰ ਜਰੂਰੀ ਚੀਜ਼ਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇੱਥੇ ਰਹਿਣ ਵਾਲੇ ਸ਼ਰਧਾਲੂਆਂ ਤੋਂ ਕੋਈ ਪੈਸਾ ਨਹੀਂ ਮੰਗਿਆ ਜਾਂਦਾ। ਜੋ ਵੀ ਆਪਣੀ ਮਰਜ਼ੀ ਨਾਲ ਥੋੜ੍ਹੀ ਜਿਹੀ ਰਕਮ ਦਿੰਦਾ ਹੈ, ਉਸਨੂੰ ਧਾਰਮਿਕ ਕੰਮਾਂ ਲਈ ਹੀ ਵਰਤਿਆ ਜਾਂਦਾ ਹੈ।
ਸ਼ਰਧਾਲੂਆਂ ਦੇ ਨਾਲ-ਨਾਲ ਮਰੀਜ਼ਾਂ ਲਈ ਵੀ ਬਣਦਾ ਹੈ ਭੋਜਨ
ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਵਿੱਚ ਸੰਗਤਾਂ ਲਈ ਹੀ ਨਹੀਂ…ਸਗੋਂ ਰਿਸ਼ੀਕੇਸ਼ ਦੇ ਏਮਜ਼ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਤਿਮਾਰਦਾਰਾਂ ਲਈ ਵੀ ਮੁਫਤ ਖਾਣਾ ਭਿਜਵਾਇਆ ਜਾਂਦਾ ਹੈ । ਸਿੱਖ ਸੰਗਤਾਂ ਤੋਂ ਇਲਾਵਾ, ਇਸ ਅਸਥਾਨ ਤੇ ਸੰਤਾਂ ਅਤੇ ਧਰਮਗੁਰੂਆਂ ਦੇ ਰਹਿਣ ਦੇ ਵੀ ਖਾਸ ਇੰਤਜ਼ਾਮ ਕੀਤੇ ਗਏ ਹਨ। ਰਿਸ਼ੀਕੇਸ਼ ਦੀ ਧਰਤੀ ਤਾਂ ਉਂਝ ਹੀ ਰਿਸ਼ੀਆਂ-ਗੁਰੂਆਂ ਦੀ ਧਰਤੀ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ
ਉਸ ਉੱਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵੱਲੋਂ ਕੀਤੀ ਜਾ ਰਹੀ ਸੰਤਾਂ ਅਤੇ ਸ਼ਰਧਾਲੂਆਂ ਦੀ ਇਹ ਸੇਵਾ ਮਨੁੱਖਤਾਂ ਨੂੰ ਬਹੁਤ ਵੱਡਾ ਸੰਦੇਸ਼ ਦਿੰਦੀ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਸੁਨੇਹੇ ਕਿਰਤ ਕਰੋ…ਨਾਮ ਜਪੋ …ਅਤੇ ਵੰਡ ਚੱਖੋ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਦਾ ਨਜ਼ਰ ਆ ਰਿਹਾ ਹੈ।