ਕਿਵੇਂ ਮਿਲਿਆ ਸੀ ਹਰੀ ਸਿੰਘ ਨੂੰ ‘ਨਲੂਆ’ ਦਾ ਖਿਤਾਬ, ਜਾਣੋ ਇਤਿਹਾਸ
Hari Singh Nalwa History: ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਸਨ। ਉਸ ਸਮੇਂ ਉਹਨਾਂ ਨਾਲ ਹਰੀ ਸਿੰਘ ਵੀ ਮੌਜੂਦ ਸਨ। ਅਜੇ ਕਾਫਲਾ ਜੰਗਲ ਵਿੱਚ ਪਹੁੰਚਿਆ ਹੀ ਸੀ ਕਿ ਇੱਕ ਆਦਮਖੋਰ ਸ਼ੇਰ ਨੇ ਹਰੀ ਸਿੰਘ ਉੱਪਰ ਅਚਾਨਕ ਹਮਲਾ ਕਰ ਦਿੱਤਾ। ਹਮਲਾ ਐਨਾ ਤੇਜ਼ ਸੀ ਕਿ ਹਰੀ ਸਿੰਘ ਨੂੰ ਆਪਣੀ ਤਲਵਾਰ ਕੱਢਣ ਦਾ ਮੌਕਾ ਹੀ ਨਾ ਮਿਲਿਆ। ਉਹ ਜ਼ਮੀਨ ਉੱਪਰ ਜਾ ਡਿੱਗੇ।

ਜਦੋਂ ਵੀ ਸਿੱਖ ਸਰਦਾਰਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਹਨਾਂ ਵਿੱਚੋਂ ਹਰੀ ਸਿੰਘ ਨਲੂਆ ਦਾ ਨਾਮ ਬੜ੍ਹੇ ਸਤਿਕਾਰ ਨਾਲ ਲਿਆ ਜਾਂਦਾ ਹੈ। ਸਾਲ 1791 ਵਿਚ ਸਰਦਾਰ ਗੁਰਦਿਆਲ ਸਿੰਘ ਉੱਪਲ ਅਤੇ ਮਾਤਾ ਧਰਮ ਕੌਰ ਦੇ ਘਰ ਗੁਜਰਾਂਵਾਲਾ (ਪਾਕਿਸਤਾਨ) ਵਿਚ ਜਨਮ ਲੈਣ ਵਾਲੇ ਹਰੀ ਸਿੰਘ ਨੂੰ ਆਪਣੇ ਪੁਰਖਿਆਂ ਤੋਂ ਹੀ ਗੁਰਸਿੱਖੀ ਦੀ ਵਿਰਾਸਤ ਅਤੇ ਬਹਾਦਰੀ ਦੀ ਗੁੜਤੀ ਮਿਲੀ ਸੀ।
ਸਰਦਾਰ ਹਰੀ ਸਿੰਘ ਨਲੂਆ ਦੇ ਦਾਦਾ ਹਰੀਦਾਸ ਨੂੰ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜ੍ਹਤ ਸਿੰਘ ਅਤੇ ਪਿਤਾ ਮਹਾਂ ਸਿੰਘ ਦੀ ਫੌਜ ਰਹਿਣ ਦਾ ਵੀ ਮਾਣ ਹਾਸਿਲ ਹੈ। ਜਦੋਂ ਹਰੀ ਸਿੰਘ ਦੀ ਉਮਰ 15 ਕੁ ਸਾਲ ਦੀ ਸੀ ਤਾਂ ਉਹਨਾਂ ਨੇ ਲਾਹੌਰ ਦੇ ਇੱਕ ਮੈਦਾਨ ਵਿੱਚ ਆਪਣੇ ਜੰਗੀ ਕਰਤੱਬ ਦਿਖਾਏ। ਜਿਸ ਨੂੰ ਦੇਖ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਆਪਣੀ ਫੌਜ ਵਿੱਚ ਸ਼ਾਮਿਲ ਕਰ ਲਿਆ।
ਇੰਝ ਮਿਲਿਆ ‘ਨਲੂਆ’ ਦਾ ਖਿਤਾਬ
ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਸਨ। ਉਸ ਸਮੇਂ ਉਹਨਾਂ ਨਾਲ ਹਰੀ ਸਿੰਘ ਵੀ ਮੌਜੂਦ ਸਨ। ਅਜੇ ਕਾਫਲਾ ਜੰਗਲ ਵਿੱਚ ਪਹੁੰਚਿਆ ਹੀ ਸੀ ਕਿ ਇੱਕ ਆਦਮਖੋਰ ਸ਼ੇਰ ਨੇ ਹਰੀ ਸਿੰਘ ਉੱਪਰ ਅਚਾਨਕ ਹਮਲਾ ਕਰ ਦਿੱਤਾ। ਹਮਲਾ ਐਨਾ ਤੇਜ਼ ਸੀ ਕਿ ਹਰੀ ਸਿੰਘ ਨੂੰ ਆਪਣੀ ਤਲਵਾਰ ਕੱਢਣ ਦਾ ਮੌਕਾ ਹੀ ਨਾ ਮਿਲਿਆ। ਉਹ ਜ਼ਮੀਨ ਉੱਪਰ ਜਾ ਡਿੱਗੇ।
ਅਜੇ ਸ਼ੇਰ ਆਪਣਾ ਅਗਲਾ ਹਮਲਾ ਕਰਨ ਦੀ ਤਿਆਰੀ ਵਿੱਚ ਹੀ ਸੀ ਕਿ ਹਰੀ ਸਿੰਘ ਨੇ ਸ਼ੇਰ ਦੇ ਖੁੱਲ੍ਹੇ ਜਬਾੜੇ ਨੂੰ ਫੜ ਕੇ ਅਜਿਹਾ ਝਟਕਾ ਦਿੱਤਾ ਕਿ ਉਹ ਧਰਤੀ ਤੇ ਡਿੱਗ ਪਿਆ। ਮੌਕਾ ਮਿਲਦਿਆਂ ਹੀ ਹਰੀ ਸਿੰਘ ਨੇ ਆਪਣੀ ਤਲਵਾਰ ਨਾਲ ਸ਼ੇਰ ਤੇ ਹਮਲਾ ਕੀਤਾ ਅਤੇ ਸ਼ੇਰ ਮੌਕੇ ਹੀ ਢੇਰ ਹੋ ਗਿਆ।
ਹਰੀ ਸਿੰਘ ਦੀ ਇਸ ਬਹਾਦਰੀ ਨੂੰ ਦੇਖਣ ਮਹਾਰਾਜਾ ਰਣਜੀਤ ਸਿੰਘ ਬਹੁਤ ਖੁਸ਼ ਹੋਏ। ਉਹਨਾਂ ਨੇ ਹਰੀ ਸਿੰਘ ਨੂੰ ‘ਨਲੂਆ’ ਦਾ ਖਿਤਾਬ ਦਿੱਤਾ। ਇਸ ਤੋਂ ਬਾਅਦ ਹਰੀ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਈ ਜੰਗਾਂ ਵਿੱਚ ਹਿੱਸਾ ਲਿਆ। ਉਹ ਹਰੀ ਸਿੰਘ ਨਲੂਆ ਹੀ ਸੀ। ਜਿਸ ਦੀ ਬਹਾਦਰੀ ਕਾਰਨ ਸਿੱਖ ਰਾਜ ਅਫ਼ਗਾਨਿਸਤਾਨ ਦੀਆਂ ਸਰਹੱਦਾਂ ਤੱਕ ਫੈਲਿਆ। ਹਰੀ ਸਿੰਘ ਨਲੂਆਂ ਨੇ ਦੱਰਾ ਖ਼ੈਬਰ ਤੇ ਪਹਿਲਾਂ ਬਣੀ ਇਕ ਕੱਚੀ ਗੜ੍ਹੀ ਨੂੰ ਮਜ਼ਬੂਤ ਕਿਲ੍ਹੇ ਦਾ ਰੂਪ ਦਿੱਤਾ, ਜੋ ਮਗਰੋਂ ਜਮਰੌਦ ਦੇ ਕਿਲ੍ਹੇ ਦੇ ਨਾਂ ਨਾਲ ਮਸ਼ਹੂਰ ਹੋਇਆ।
ਇਹ ਵੀ ਪੜ੍ਹੋ