22-02- 2025
TV9 Punjabi
Author: Isha Sharma
ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੇ ਕੋਲਕਾਤਾ ਵਿਰੁੱਧ 90 ਦੌੜਾਂ ਦੀ ਪਾਰੀ ਖੇਡੀ।
Pic Credit: PTI/INSTAGRAM/GETTY
ਸ਼ੁਭਮਨ ਗਿੱਲ ਆਸਾਨੀ ਨਾਲ ਸੈਂਕੜਾ ਬਣਾ ਸਕਦਾ ਸੀ ਪਰ ਉਹ ਵੈਭਵ ਅਰੋੜਾ ਦੀ ਫੁੱਲ-ਟੌਸ ਗੇਂਦ 'ਤੇ ਕੈਚ ਹੋ ਗਿਆ।
ਸ਼ੁਭਮਨ ਗਿੱਲ ਦੂਜੀ ਵਾਰ ਨਰਵਸ ਨਾਈਟੀਜ਼ ਦਾ ਸ਼ਿਕਾਰ ਹੋਏ ਹਨ। 2022 ਵਿੱਚ, ਉਹ ਪੰਜਾਬ ਕਿੰਗਜ਼ ਵਿਰੁੱਧ 96 ਦੌੜਾਂ 'ਤੇ ਵੀ ਆਊਟ ਹੋਏ ਸੀ।
ਸਭ ਤੋਂ ਵੱਧ ਵਾਰ ਨੱਬੇ ਦੇ ਸਕੋਰ 'ਤੇ ਆਊਟ ਹੋਣ ਵਾਲੇ ਭਾਰਤੀ ਖਿਡਾਰੀ ਰੁਤੁਰਾਜ ਗਾਇਕਵਾੜ ਹਨ। ਉਹ ਤਿੰਨ ਵਾਰ 90 ਤੋਂ 99 ਦੇ ਸਕੋਰ 'ਤੇ ਆਊਟ ਹੋ ਚੁੱਕੇ ਹਨ।
ਵਿਦੇਸ਼ੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਵਾਰਨਰ ਅਤੇ ਮੈਕਸਵੈੱਲ ਦੋਵੇਂ ਆਈਪੀਐਲ ਵਿੱਚ 3-3 ਵਾਰ ਨਰਵਸ ਨਾਈਟੀਜ਼ ਦਾ ਸ਼ਿਕਾਰ ਹੋਏ ਹਨ।
ਵਿਰਾਟ ਕੋਹਲੀ ਦੋ ਵਾਰ ਸੈਂਕੜਾ ਬਣਾਉਣ ਤੋਂ ਖੁੰਝ ਗਏ ਹਨ। ਉਹ ਦੋ ਵਾਰ ਨਰਵਸ ਨਾਈਟੀਜ਼ ਦਾ ਸ਼ਿਕਾਰ ਹੋ ਚੁੱਕੇ ਹਨ।
ਕੇਐਲ ਰਾਹੁਲ ਨੂੰ ਵੀ ਦੋ ਵਾਰ ਨਰਵਸ ਨਾਈਟੀਜ਼ ਦਾ ਸਾਹਮਣਾ ਕਰਨਾ ਪਿਆ ਹੈ।