ਅੰਮ੍ਰਿਤਸਰ ਦੀ ਸਥਾਪਨਾ ਕੀਤੀ…ਪਵਿੱਤਰ ਸਰੋਵਰ ਬਣਵਾਇਆ… ਜਾਣੋ… ਗੁਰ ਰਾਮਦਾਸ ਜੀ ਨਾਲ ਜੁੜਿਆ ਇਤਿਹਾਸ
Guru Ramdass Ji: ਗੁਰੂ ਅਮਰ ਜੀ ਦੇ ਬਚਨਾਂ ਤੇ ਇਸੇ ਅਸਥਾਨ ਤੇ ਤਿਆਰ ਹੋਏ ਪਹਿਲੇ ਘਰ ਨੂੰ ਇਸ ਨਗਰ (ਚੱਕ ਨਾਨਕੀ) ਦਾ ਪਹਿਲਾਂ ਘਰ ਵੀ ਮੰਨਿਆ ਜਾਂਦਾ ਹੈ। ਇਸ ਅਸਥਾਨ ਤੇ ਰਹਿੰਦਿਆਂ ਹੀ ਸ਼੍ਰੀ ਗੁਰੂ ਅਰਜੁਨ ਪਾਤਸ਼ਾਹ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸੱਚਖੰਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾਈ ਸੀ। ਇਸ ਤੋਂ ਇਲਾਵਾ ਪਾਤਸ਼ਾਹ ਨੇ ਗੁਰਦੁਆਰਾ ਸੰਤੋਖਸਰ ਸਾਹਿਬ ਜੀ ਦੀ ਸੇਵਾ ਵੀ ਕਰਵਾਈ।
ਚੌਥੇ ਸਿੰਘ ਸਾਹਿਬਾਨ ਗੁਰੂ ਰਾਮ ਦਾਸ ਦਾ ਜਨਮ ਲਾਹੌਰ ਸਥਿਤ ਇੱਕ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਜਨਮ ਦਾ ਨਾਮ ਜੇਠਾ ਸੀ, ਅਤੇ 7 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਸਿਰ ਤੋਂ ਮਾਂ-ਪਿਤਾ ਦਾ ਸਾਇਆ ਉੱਠ ਗਿਆ, ਜਿਸਤੋਂ ਬਾਅਦ ਉਹ ਆਪਣੀ ਨਾਨੀ ਕੋਲ ਰਹਿ ਕੇ ਵੱਡੇ ਹੋਏ। 12 ਸਾਲ ਦੀ ਉਮਰ ਵਿੱਚ, ਭਾਈ ਜੇਠਾ ਅਤੇ ਉਨ੍ਹਾਂ ਦੀ ਦਾਦੀ ਗੋਇੰਦਵਾਲ ਚਲੇ ਗਏ, ਜਿੱਥੇ ਉਨ੍ਹਾਂ ਦੀ ਮੁਲਾਕਾਤ ਸਿੱਖ ਧਰਮ ਦੇ ਤੀਜੇ ਆਗੂ ਗੁਰੂ ਅਮਰਦਾਸ ਨਾਲ ਹੋਈ। ਜੇਠਾ ਨੇ ਗੁਰੂ ਨੂੰ ਆਪਣਾ ਮਾਰਗਦਰਸ਼ਕ ਮੰਨਿਆ, ਉਨ੍ਹਾਂ ਦੀ ਸੇਵਾ ਕੀਤੀ, ਅਤੇ ਅੰਤ ਵਿੱਚ ਉਨ੍ਹਾਂ ਦੀ ਧੀ ਨਾਲ ਵਿਆਹ ਕਰਵਾ ਕੇ ਉਨ੍ਹਾਂ ਦੇ ਪਰਿਵਾਰ ਵਿੱਚ ਸ਼ਾਮਲ ਹੋ ਗਏ।
ਜਦੋਂ ਗੁਰੂ ਅਮਰਦਾਸ ਲਈ ਆਪਣਾ ਉੱਤਰਾਧਿਕਾਰੀ ਨਾਮ ਦੇਣ ਦਾ ਸਮਾਂ ਆਇਆ, ਤਾਂ ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਨਾ ਚੁਣ ਕੇ ਭਾਈ ਜੇਠਾ ਦੀ ਮਿਸਾਲੀ ਸੇਵਾ, ਨਿਰਸਵਾਰਥ ਸ਼ਰਧਾ ਅਤੇ ਨਿਰਵਿਵਾਦ ਆਗਿਆਕਾਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਚੁਣਿਆ। ਉਨ੍ਹਾਂ ਦਾ ਨਾਂ ਰਾਮ ਦਾਸ (ਰੱਬ ਦਾ ਸੇਵਕ) ਰੱਖਿਆ ਗਿਆ, ਅਤੇ 1574 ਵਿੱਚ ਉਹ ਸਿੱਖ ਧਰਮ ਦੇ ਚੌਥੇ ਗੁਰੂ ਬਣੇ। ਉਨ੍ਹਾਂ ਨੂੰ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੇ ਆਪਣਾ ਅਧਿਕਾਰਤ ਆਧਾਰ ਗੁਰੂ ਅਮਰਦਾਸ ਜੀ ਦੁਆਰਾ ਪਛਾਣੀ ਗਈ ਗੁਰੂ-ਕਾ-ਚਕ ਧਰਤੀ ‘ਤੇ ਤਬਦੀਲ ਕਰ ਦਿੱਤਾ।
ਗੁਰੂ ਸਾਹਿਬ ਨੇ ਰਾਮਦਾਸਪੁਰ ਸ਼ਹਿਰ ਦੀ ਸਥਾਪਨਾ ਕੀਤੀ, ਜਿਸਦਾ ਬਾਅਦ ਵਿੱਚ ਨਾਮ ਬਦਲ ਕੇ ਅੰਮ੍ਰਿਤਸਰ ਰੱਖਿਆ ਗਿਆ, ਜੋ ਹੁਣ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਪਹਿਲੇ ਤਿੰਨ ਗੁਰੂਆਂ ਦੇ ਉਲਟ, ਉਨ੍ਹਾਂ ਨੇ ਆਪਣੇ ਪੁੱਤਰ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ।
ਅੰਮ੍ਰਿਤਸਰ ਸਾਹਿਬ ਦੀ ਰੱਖੀ ਨੀਂਹ
ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਉਹ ਪਾਵਨ ਪਵਿੱਤਰ ਅਸਥਾਨ ਜਿਸ ਨੂੰ ਇੱਕ ਦੋ ਨਹੀਂ ਸਗੋਂ 5 ਗੁਰੂ ਸਾਹਿਬਾਨਾਂ ਦੀ ਚਰਨ-ਛੋਹ ਪ੍ਰਾਪਤ ਹੈ। ਤੀਜੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਹੁਕਮ ਦਿੱਤਾ ਕਿ ਉਹ ਨਵਾਂ ਨਗਰ ਵਸਾਉਣ। ਸਤਿਗੁਰੂ ਜੀ ਦੇ ਹੁਕਮਾਂ ਤੋਂ ਬਾਅਦ ਰਾਮਦਾਸ ਗੁਰੂ ਨੇ ਦੁਨੀਆਂ ਵਿੱਚ ਸਭ ਤੋਂ ਪ੍ਰਸਿੱਧ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ ਅਤੇ ਅੰਮ੍ਰਿਤ ਸਰੋਵਰ ਵੀ ਤਿਆਰ ਕਰਵਾਇਆ।
ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਵਾਲੀ ਥਾਂ ਤੇ ਘਰ ਬਣਾਇਆ
ਗੁਰੂ ਅਮਰ ਦਾਸ ਸਾਹਿਬ ਦੇ ਜੀ ਵਚਨਾਂ ਅਨੁਸਾਰ ਪਾਤਸ਼ਾਹ ਨੇ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਵਾਲੀ ਥਾਂ ਤੇ ਆਪਣਾ ਘਰ ਬਣਾਇਆ। ਜਿੱਥੇ ਸ਼੍ਰੀ ਗੁਰੂ ਰਾਮ ਦਾਸ ਜੀ, ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਅਤੇ ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਤਕਰੀਬਨ 58 ਸਾਲ ਤੱਕ ਇਸੇ ਅਸਥਾਨ ਤੇ ਰਹੇ।
ਇਹ ਵੀ ਪੜ੍ਹੋ
ਕਈ ਪਵਿੱਤਰ ਮੌਕਿਆਂ ਦਾ ਗਵਾਹ ਹੈ ਇਹ ਅਸਥਾਨ
ਇਹ ਅਸਥਾਨ ਦੀ ਸਿੱਖਾਂ ਲਈ ਵਿਸ਼ੇਸ ਮਹੱਤਤਾ ਰੱਖਦਾ ਹੈ। ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਦਾ ਵਿਆਹ ਵੀ ਇਸੇ ਅਸਥਾਨ ਤੇ ਹੋਇਆ ਸੀ। ਇਨ੍ਹਾਂ ਹੀ ਨਹੀਂ ਸਿੱਖਾਂ ਦੇ ਨੌਵੇਂ ਗੁਰੂ ਅਤੇ ਤਿਲੁਕ ਜੰਝੂ ਦੇ ਰਾਖੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦਾ ਪ੍ਰਕਾਸ਼ (1621 ਈਸਵੀ) ਵੀ ਇੱਥੇ ਹੀ ਹੋਇਆ ਸੀ। ਸਤਿਗੁਰੂ ਜੀ ਦੇ ਬਚਪਨ ਦਾ ਸਮਾਂ ਵੀ ਐਥੇ ਹੀ ਬੀਤਿਆ।
ਪਵਿੱਤਰ ਗੁਰਧਾਮਾਂ ਦੀ ਸੇਵਾ
ਗੁਰੂ ਅਮਰ ਜੀ ਦੇ ਬਚਨਾਂ ਤੇ ਇਸੇ ਅਸਥਾਨ ਤੇ ਤਿਆਰ ਹੋਏ ਪਹਿਲੇ ਘਰ ਨੂੰ ਇਸ ਨਗਰ (ਚੱਕ ਨਾਨਕੀ) ਦਾ ਪਹਿਲਾਂ ਘਰ ਵੀ ਮੰਨਿਆ ਜਾਂਦਾ ਹੈ। ਇਸ ਅਸਥਾਨ ਤੇ ਰਹਿੰਦਿਆਂ ਹੀ ਸ਼੍ਰੀ ਗੁਰੂ ਅਰਜੁਨ ਪਾਤਸ਼ਾਹ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸੱਚਖੰਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾਈ ਸੀ। ਇਸ ਤੋਂ ਇਲਾਵਾ ਪਾਤਸ਼ਾਹ ਨੇ ਗੁਰਦੁਆਰਾ ਸੰਤੋਖਸਰ ਸਾਹਿਬ ਜੀ ਦੀ ਸੇਵਾ ਵੀ ਕਰਵਾਈ।
ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਦੀ ਪਵਿੱਤਰ ਸੇਵਾ ਵੀ ਇਸ ਹੀ ਅਸਥਾਨ ਤੇ ਰਹਿੰਦਿਆਂ ਕਰਵਾਈ ਸੀ। ਇਸ ਤੋਂ ਬਾਅਦ ਪਾਤਸ਼ਾਹ ਕੀਰਤਪੁਰ ਸਾਹਿਬ ਗਏ।


