ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Guru Gobind Singh : ਜਿੰਦ ਛੋਟੀ ਤੇ ਕੰਮ ਵੱਡੇ… ਧੰਨ-ਧੰਨ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

Guru Gobind Singh Birth Aniversary: ਗੁਰੂ ਗੋਬਿੰਦ ਸਿੰਘ ਇੱਕ ਮਹਾਨ ਯੋਧਾ ਹੀ ਨਹੀਂ ਸਨ ਸਗੋਂ ਮਹਾਨ ਵਿਦਿਵਾਨ ਵੀ ਸਨ। ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਜੀ ਨੂੰ ਸਿਰਫ਼ ਅੱਖਰਾਂ ਦਾ ਗਿਆਨ ਨਹੀਂ ਦਵਾਇਆ ਸੀ ਸਗੋਂ ਉਹਨਾਂ ਨੂੰ ਭਾਈ ਬਜਰ ਸਿੰਘ ਕੋਲੋਂ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਵੀ ਸਿਖਾਈ ਸੀ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦਾ ਪਾਠ, ਅਰਥ ਬੋਧ ਗੁਰੂ ਤੇਗ ਬਹਾਦਰ ਸਾਹਿਬ ਨੇ ਖੁਦ ਕਰਵਾਇਆ ਸੀ।

Guru Gobind Singh : ਜਿੰਦ ਛੋਟੀ ਤੇ ਕੰਮ ਵੱਡੇ... ਧੰਨ-ਧੰਨ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਧੰਨ-ਧੰਨ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ
Follow Us
tv9-punjabi
| Published: 27 Dec 2025 05:00 AM IST

ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਸਿੱਖ ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ਪੁਰਬ ਮਨਾ ਰਹੇ ਹਨ। ਗੁਰੂ ਪਾਤਸ਼ਾਹ ਦਾ ਅਵਤਾਰ ਮਾਤਾ ਗੁਜਰੀ ਜੀ ਦੀ ਕੁੱਖੋ 22 ਦਸੰਬਰ 1666 ਨੂੰ ਪਟਨਾ ਸਾਹਿਬ (ਹੁਣ ਬਿਹਾਰ ਵਿੱਚ) ਵਿਖੇ ਹੋਇਆ। ਜਿਸ ਸਮੇਂ ਗੋਬਿੰਦ ਜੀ ਦਾ ਜਨਮ ਹੋਇਆ ਉਸ ਸਮੇਂ ਨੌਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਭਾਰਤ ਦੇ ਪੂਰਬ ਵਾਲੇ ਇਲਾਕਿਆਂ ਵਿੱਚ ਸਿੱਖ ਪੰਥ ਦੇ ਪ੍ਰਚਾਰ ਲਈ ਗਏ ਹੋਏ ਸਨ ਅਤੇ ਢਾਕਾ (ਬੰਗਲਾਦੇਸ਼) ਵਿਖੇ ਠਹਿਰੇ ਹੋਏ ਸੀ।

ਗੁਰੂ ਤੇਗ ਬਹਾਦਰ ਜੀ ਪਟਨਾ ਤੋਂ ਹੁੰਦੇ ਹੋਏ ਪੰਜਾਬ ਵਾਪਿਸ ਆ ਗਏ ਅਤੇ ਗੋਬਿੰਦ ਰਾਏ (ਬਚਪਨ ਦਾ ਨਾਮ) ਅਤੇ ਮਾਤਾ ਗੁਜਰੀ ਜੀ ਨੂੰ ਪਟਨਾ ਵਿਖੇ ਹੀ ਰਹਿਣ ਦਾ ਹੁਕਮ ਦਿੱਤਾ। ਕਰੀਬ 7 ਸਾਲ ਗੋਬਿੰਦ ਰਾਏ ਪਟਨਾ ਸਾਹਿਬ ਦੀ ਧਰਤੀ ਤੇ ਰਹੇ। ਪਾਤਸ਼ਾਹ ਜੀ ਨੇ ਜਿੱਥੇ ਆਪਣੇ ਚੋਜ ਕੀਤੇ ਉੱਥੇ ਅੱਜ ਕੱਲ੍ਹ ਗੁਰੂਘਰ ਸ਼ੁਸ਼ੋਭਿਤ ਹਨ।

ਅਨੰਦਪੁਰ ਸਾਹਿਬ ਵਿੱਚ ਮਿਲੀ ਸਿੱਖਿਆ

ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਲ 1672 ਵਿੱਚ ਗੋਬਿੰਦ ਰਾਏ ਜੀ ਨੂੰ ਪਟਨਾ ਤੋਂ ਅਨੰਦਪੁਰ ਸਾਹਿਬ ਆਉਣ ਦਾ ਆਦੇਸ਼ ਕੀਤਾ। ਗੁਰੂ ਪਾਤਸ਼ਾਹ ਦਾ ਹੁਕਮ ਪ੍ਰਵਾਨ ਕਰਦੇ ਹੋਏ ਆਪ ਜੀ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ। ਸਰੋਤਾਂ ਅਨੁਸਾਰ ਗੁਰੂ ਤੇਗ ਬਹਾਦਰ ਜੀ ਨੇ ਮੁਨਸ਼ੀ ਪੀਰ ਮੁਹੰਮਦ ਕੋਲੋਂ ਫਾਰਸੀ, ਸਾਹਿਬ ਚੰਦ ਕੋਲੋਂ ਬ੍ਰਿਜ਼ ਭਾਸ਼ਾ, ਪੰਡਿਤ ਕਿਰਪਾ ਰਾਮ ਕੋਲੋਂ ਸੰਸਕ੍ਰਿਤ, ਹਰਜਸ ਰਾਇ ਜੀ ਤੋਂ ਗੁਰਮੁੱਖੀ ਦੀ ਸਿੱਖਿਆ ਪ੍ਰਾਪਤ ਕੀਤੀ।

ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਜੀ ਨੂੰ ਸਿਰਫ਼ ਅੱਖਰਾਂ ਦਾ ਗਿਆਨ ਨਹੀਂ ਦਵਾਇਆ ਸੀ ਸਗੋਂ ਉਹਨਾਂ ਨੂੰ ਭਾਈ ਬਜਰ ਸਿੰਘ ਕੋਲੋਂ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਵੀ ਸਿਖਾਈ ਸੀ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦਾ ਪਾਠ, ਅਰਥ ਬੋਧ ਗੁਰੂ ਤੇਗ ਬਹਾਦਰ ਸਾਹਿਬ ਨੇ ਖੁਦ ਕਰਵਾਇਆ ਸੀ।

ਛੋਟੀ ਉਮਰੇ ਮਿਲੀ ਵੱਡੀ ਜਿੰਮੇਵਾਰੀ

ਗੁਰੂ ਨਾਨਕ ਦੀ ਗੁਰਗੱਦੀ ਦੇ ਅਗਲੇ ਵਾਰਿਸ ਨੂੰ ਗੁਰੂ ਤੇਗ ਬਹਾਦਰ ਜੀ ਆਪਣੇ ਹੱਥੀ ਤਿਆਰ ਕਰ ਰਹੇ ਸੀ। ਅਖੀਰ 1675 ਦਾ ਉਹ ਸਾਲ ਆਇਆ। ਜਿਸ ਨੇ ਇਤਿਹਾਸ ਨੂੰ ਹੀ ਬਦਲ ਦੇਣਾ ਸੀ। ਬਾਲ ਗੋਬਿੰਦ ਰਾਇ ਪਿਤਾ ਤੇਗ ਬਹਾਦਰ ਜੀ ਨਾਲ ਸੰਗਤ ਵਿੱਚ ਬੈਠੇ ਸਨ ਕਿ ਕਸ਼ਮੀਰੀ ਪੰਡਤਾਂ ਨੇ ਆਪਣੀ ਹੱਡਬੀਤੀ ਸੁਣਵਾਈ। ਜਿਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੇਣ ਦਾ ਫੈਸਲਾ ਕਰਦਿਆਂ ਦਿੱਲੀ ਜਾਣ ਦਾ ਐਲਾਨ ਕੀਤਾ।

ਪਾਤਸ਼ਾਹ ਨੇ ਗੋਬਿੰਦ ਜੀ ਨੂੰ ਘੁੱਟ ਕੇ ਛਾਤੀ ਨਾਲ ਲਗਾਇਆ ਅਤੇ ਸੰਗਤਾਂ ਦੀ ਜਿੰਮੇਵਾਰੀ ਉਹਨਾਂ ਨੂੰ ਸੌਂਪ ਦਿੱਤੀ। ਜਿਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦਿੱਲੀ ਵੱਲ ਰਵਾਨਾ ਹੋ ਗਏ। ਜਿੱਥੇ ਪਾਤਸ਼ਾਹ ਨੇ ਮਜ਼ਲੂਮਾਂ ਦੀ ਰਾਖੀ ਲਈ ਚਾਂਦਨੀ ਚੌਂਕ ਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ।

ਭਾਈ ਜੈਤਾ (ਜੀਵਨ ਸਿੰਘ) ਗੁਰੂ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈਕੇ ਆਏ। ਜਿੱਥੇ ਪਾਤਸਾਹ ਦੇ ਸੀਸ ਦਾ ਸਸਕਾਰ ਕੀਤਾ ਗਿਆ। ਜਦੋਂ ਕਿ ਲੱਖੀ ਸ਼ਾਹ ਜੀ ਨੇ ਧੜ੍ਹ ਦਾ ਸੰਸਕਾਰ ਆਪਣੇ ਘਰ ਵਿਖੇ ਕੀਤਾ ਜਿਸ ਥਾਂ ਅੱਜ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਸ਼ੁਸ਼ੋਭਿਤ ਹੈ।

ਆਨੰਦਗੜ੍ਹ ਕਿਲੇ ਦੀ ਕਰਵਾਈ ਉਸਾਰੀ

ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੋਬਿੰਦ ਜੀ ਨੇ ਸਭ ਤੋਂ ਪਹਿਲਾਂ ਆਨੰਦਗੜ੍ਹ ਕਿਲੇ ਦੀ ਉਸਾਰੀ ਕਰਵਾਈ। ਪਾਤਸ਼ਾਹ ਨੇ ਰਣਜੀਤ ਨਗਾੜੇ ਦੀ ਸਥਾਪਨਾ ਕੀਤੀ। ਜਦੋਂ ਪਾਤਸ਼ਾਹ ਆਉਂਦੇ ਤਾਂ ਇਹ ਨਗਾੜਾ ਵੱਜਦਾ। ਇਹ ਨਗਾਖਾ ਖਾਲਸਾ ਪੰਥ ਦਾ ਇੱਕ ਸੰਕੇਤ ਸੀ। ਇਹ ਨਗਾੜਾ ਖਾਲਸੇ ਦੀ ਰਾਜ ਦੀ ਨੀਂਹ ਸੀ ਅਤੇ ਹਿੰਦੂ ਪਹਾੜੀ ਰਾਜਿਆਂ ਉੱਤੇ ਮੁਗਲਾਂ ਦੇ ਜ਼ੁਲਮਾਂ ਖਿਲਾਫ਼ ਕਰਾਰੀ ਚੋਟ ਸੀ।

ਸਾਹਿਬ-ਏ-ਕਮਾਲ ਨੇ ਕੀਤੀ ਖਾਲਸਾ ਦਾ ਸਾਜਨਾ

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਕੁੱਝ ਸਾਲ ਬਾਅਦ 1699 ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਦੇ ਖਾਲਸੇ ਦੀ ਸਾਜਨਾ ਹੋਈ। ਉਹ ਖਾਲਸਾ ਜਿਸ ਨੇ ਮੁਗਲਾਂ ਦਾ ਨਾਸ਼ ਕਰਨਾ ਸੀ। ਉਹ ਖਾਲਸਾ ਜਿਸ ਨੇ ਗੁਰੂ ਨਾਨਕ ਦੇ ਫ਼ਲਸਫੇ ਨੂੰ ਅੱਗੇ ਲੈ ਕੇ ਜਾਣਾ ਸੀ। ਉਹ ਖਾਲਸਾ ਜਿਸ ਨੇ ਦੁਨੀਆ ਜਹਾਨ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣੀ ਸੀ।

ਪਾਤਸ਼ਾਹ ਨੇ ਆਪਣੇ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਪੰਜ ਕਕਾਰ (ਕੜਾ, ਕੇਸ, ਕਛਹਿਰਾ, ਕੰਘਾ ਤੇ ਕਿਰਪਾਨ) ਦਿੱਤੇ ਇਸ ਤੋਂ ਇਲਾਵਾ 4 ਕੁ-ਰਹਿਤਾਂ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ। ਗੁਰੂ ਪਾਤਸ਼ਾਹ ਨੇ ਪੰਜਾਂ ਸਿੰਘਾਂ ਤੋਂ ਅੰਮ੍ਰਿਤ ਛਕਿਆ ਅਤੇ ਸਿੰਘ ਸਜੇ ਅਤੇ ਪੰਜਾਂ ਸਿੰਘਾਂ ਨੂੰ ਹੁਕਮ ਦਿੱਤਾ ਸੀ ਹਮੇਸ਼ਾ ਇਕੱਠੇ ਰਹਿਣਾ, ਜਦੋਂ ਪੰਥ ਨੂੰ ਅਗਵਾਈ ਦੀ ਲੋੜ ਹੋਵੇ ਤਾਂ ਪੰਜ ਸਿੰਘ ਅਗਵਾਈ ਕਰਨਾ, ਪ੍ਰਮਾਤਮਾ ਦੀ ਮਿਹਰ ਹੋਵੇਗੀ।

ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਜੰਗਾਂ ਲੜੀਆਂ, ਭੰਗਾਣੀ ਤੋਂ ਲੈਕੇ ਚਮਕੌਰ ਦੀ ਜੰਗ ਤੱਕ, ਆਪਣੇ 4 ਸਾਹਿਬਜਾਦੇ ਪੰਥ ਤੋਂ ਕੁਰਬਾਨ ਕਰ ਦਿੱਤੇ, ਆਪਣਾ ਸਾਰਾ ਪਰਿਵਾਰ ਵਾਰ ਦਿੱਤਾ, ਅਜਿਹੇ ਗੁਰੂ ਨੂੰ ਕਰੋੜਾ ਵਾਰ ਸਿਜਦਾ, ਗੁਰੂ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੀ ਦਿਖਾਈ ਸਿੱਖਿਆ ਦਾ ਪਾਲਣ ਕੀਤਾ। ਸਿੱਖਾਂ ਨੂੰ ਸਸਤਰ ਰੱਖਣ ਲਈ ਕਿਹਾ, ਪਰ ਇਸ ਤੋਂ ਪਹਿਲਾਂ ਉਹਨਾਂ ਨੂੰ ਗੁਰੂ ਦੇ ਲੜ ਲਗਾਕੇ ਬੋਧਕ ਰੂਪ ਵਿੱਚ ਮਜ਼ਬੂਤ ਕੀਤਾ। ਅਸੀਂ ਅੱਜ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੇ ਫਲਸਫ਼ਿਆਂ ਨੂੰ ਆਪਣੀ ਜਿੰਦਗੀ ਵਿੱਚ ਧਾਰਕੇ ਸੱਚ ਦੇ ਰਾਹ ਚੱਲਣ ਦੀ ਕੋਸ਼ਿਸ਼ ਕਰੀਏ।

Delhi AQI Set to Deteriorate: ਦਿੱਲੀ ਵਿੱਚ ਫਿਰ ਵਧੇਗਾ ਪ੍ਰਦੂਸ਼ਣ, ਛਾਵੇਗੀ ਧੁੰਦ, ਮੰਤਰੀ ਨੇ ਦਿੱਤੀ ਚੇਤਾਵਨੀ
Delhi AQI Set to Deteriorate: ਦਿੱਲੀ ਵਿੱਚ ਫਿਰ ਵਧੇਗਾ ਪ੍ਰਦੂਸ਼ਣ, ਛਾਵੇਗੀ ਧੁੰਦ, ਮੰਤਰੀ ਨੇ ਦਿੱਤੀ ਚੇਤਾਵਨੀ...
Weather Update: ਕ੍ਰਿਸਮਸ ਵਾਲੇ ਦਿਨ ਦੇਸ਼ ਭਰ ਵਿੱਚ ਠੰਡ ਅਤੇ ਧੁੰਦ ਦਾ ਅਸਰ, ਜਾਣੋ IMD ਦਾ ਨਵਾਂ ਅਪਡੇਟ
Weather Update: ਕ੍ਰਿਸਮਸ ਵਾਲੇ ਦਿਨ ਦੇਸ਼ ਭਰ ਵਿੱਚ ਠੰਡ ਅਤੇ ਧੁੰਦ ਦਾ ਅਸਰ, ਜਾਣੋ IMD ਦਾ ਨਵਾਂ ਅਪਡੇਟ...
ਮੂੰਗਫਲੀ ਸਨੈਕਸ ਹੀ ਨਹੀਂ, ਦਿਮਾਗ ਲਈ ਵੀ ਹੈ ਫਿਊਲ! ਰਿਸਰਚ ਵਿੱਚ ਦਾਅਵਾ
ਮੂੰਗਫਲੀ ਸਨੈਕਸ ਹੀ ਨਹੀਂ, ਦਿਮਾਗ ਲਈ ਵੀ ਹੈ ਫਿਊਲ! ਰਿਸਰਚ ਵਿੱਚ ਦਾਅਵਾ...
31 ਦਸੰਬਰ, 2025 ਤੋਂ ਪਹਿਲਾਂ ਨਿਪਟਾ ਲਵੋ ਇਹ ਜਰੂਰੀ ਵਿੱਤੀ ਕੰਮ: ਪੈਨ-ਆਧਾਰ, ITR ਅਤੇ NPS
31 ਦਸੰਬਰ, 2025 ਤੋਂ ਪਹਿਲਾਂ ਨਿਪਟਾ ਲਵੋ ਇਹ ਜਰੂਰੀ ਵਿੱਤੀ ਕੰਮ: ਪੈਨ-ਆਧਾਰ, ITR ਅਤੇ NPS...
Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI...
Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI......
ਪੰਜਾਬ, ਹਰਿਆਣਾ 'ਚ ਕੜਾਕੇ ਦੀ ਠੰਢ ਤਾਂ ਦਿੱਲੀ ਵਿੱਚ ਸੀਤ ਹਵਾਵਾਂ ਦੇ ਨਾਲ ਪ੍ਰਦੂਸ਼ਣ ਦਾ ਕਹਿਰ, ਮਾੜੀ ਸ਼੍ਰੇਣੀ ਵਿੱਚ AQI
ਪੰਜਾਬ, ਹਰਿਆਣਾ 'ਚ ਕੜਾਕੇ ਦੀ ਠੰਢ ਤਾਂ ਦਿੱਲੀ ਵਿੱਚ ਸੀਤ ਹਵਾਵਾਂ ਦੇ ਨਾਲ ਪ੍ਰਦੂਸ਼ਣ ਦਾ ਕਹਿਰ, ਮਾੜੀ ਸ਼੍ਰੇਣੀ ਵਿੱਚ AQI...
2027 ਵਿੱਚ ਲੋਕ ਕੰਮ ਦੇ ਆਧਾਰ 'ਤੇ ਪਾਉਣਗੇ ਵੋਟ, AAP ਆਗੂ ਕੁਲਦੀਪ ਧਾਲੀਵਾਲ ਨਾਲ ਖਾਸ ਗੱਲਬਾਤ
2027 ਵਿੱਚ ਲੋਕ ਕੰਮ ਦੇ ਆਧਾਰ 'ਤੇ ਪਾਉਣਗੇ ਵੋਟ, AAP ਆਗੂ ਕੁਲਦੀਪ ਧਾਲੀਵਾਲ ਨਾਲ ਖਾਸ ਗੱਲਬਾਤ...
FASTag ਹੁਣ ਸਿਰਫ਼ ਟੋਲ ਨਹੀਂ; ਬਣੇਗਾ ਮਲਟੀ-ਪਰਪਸ ਡਿਜੀਟਲ ਵੌਲੇਟ
FASTag ਹੁਣ ਸਿਰਫ਼ ਟੋਲ ਨਹੀਂ; ਬਣੇਗਾ ਮਲਟੀ-ਪਰਪਸ ਡਿਜੀਟਲ ਵੌਲੇਟ...
Zoho Mail India: ਸਰਕਾਰੀ ਈਮੇਲ ਅਕਾਉਂਟ ਹੁਣ ਸਵਦੇਸ਼ੀ ਜ਼ੋਹੋ ਪਲੇਟਫਾਰਮ 'ਤੇ
Zoho Mail India: ਸਰਕਾਰੀ ਈਮੇਲ ਅਕਾਉਂਟ ਹੁਣ ਸਵਦੇਸ਼ੀ ਜ਼ੋਹੋ ਪਲੇਟਫਾਰਮ 'ਤੇ...