ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ, ਗੁਰਦੁਆਰਾ ਨਿੰਮ ਸਾਹਿਬ

ਕੈਥਲ ਦੇ ਡੋਗਰਾ ਗੇਟ 'ਤੇ ਸਥਿਤ ਗੁਰਦੁਆਰਾ ਨਿੰਮ ਸਾਹਿਬ ਦਾ ਇਤਿਹਾਸ ਗੁਰੂ ਤੇਗ ਬਹਾਦਰ ਜੀ ਨਾਲ ਜੁੜਿਆ ਹੈ। ਉਨ੍ਹਾਂ ਨੇ ਇੱਥੇ ਨਿੰਮ ਦੇ ਦਰੱਖਤ ਹੇਠ ਸਿਮਰਨ ਕੀਤਾ ਸੀ। ਅਮਾਵਸਿਆ ਨੂੰ ਇੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੁੰਦੇ ਹਨ। ਗੁਰਦੁਆਰੇ ਵਿੱਚ ਇੱਕ ਸਰੋਵਰ ਅਤੇ ਲੰਗਰ ਹਾਲ ਵੀ ਹਨ। ਇਹ ਰੇਲਵੇ ਸਟੇਸ਼ਨ ਤੋਂ ਤਿੰਨ ਕਿਲੋਮੀਟਰ ਅਤੇ ਬੱਸ ਸਟੈਂਡ ਤੋਂ ਪੰਜ ਕਿਲੋਮੀਟਰ ਦੀ ਦੂਰੀ 'ਤੇ ਹੈ।

ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ, ਗੁਰਦੁਆਰਾ ਨਿੰਮ ਸਾਹਿਬ
Follow Us
tv9-punjabi
| Published: 18 Apr 2025 06:31 AM

ਹਰਿਆਣਾ ਦੇ ਕੈਥਲ ਸ਼ਹਿਰ ਵਿੱਚ ਸਥਿਤ ਸ੍ਰੀ ਗੁਰਦੁਆਰਾ ਨਿੰਮ ਸਾਹਿਬ ਇੱਕ ਮਹੱਤਵਪੂਰਣ ਇਤਿਹਾਸਕ ਅਤੇ ਧਾਰਮਿਕ ਸਥਾਨ ਹੈ। ਇਹ ਗੁਰਦੁਆਰਾ ਸਿੱਖਾਂ ਦੇ 9ਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਜੁੜਿਆ ਹੋਇਆ ਹੈ। ਗੁਰੂ ਜੀ ਦਿੱਲੀ ਜਾਂਦੇ ਸਮੇਂ ਇੱਥੇ ਠਹਿਰੇ ਸਨ ਅਤੇ ਇੱਥੇ ਨਿੰਮ ਦੇ ਦਰੱਖਤ ਹੇਠਾਂ ਬੈਠ ਕੇ ਗੁਰੂ ਪਾਤਸ਼ਾਹ ਨੇ ਸਿਮਰਨ ਕੀਤਾ ਸੀ। ਅੱਜ ਵੀ ਉਹ ਨਿੰਮ ਦਰੱਖਤ ਗੁਰਦੁਆਰੇ ਦੇ ਪ੍ਰੰਗਣ (ਵਿਹੜੇ) ਵਿੱਚ ਮੌਜੂਦ ਹੈ। ਹਰ ਮੱਸਿਆ ਨੂੰ ਇੱਥੇ ਸ਼ਰਧਾਲੂਆਂ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ ਅਤੇ ਉਹ ਇਸ ਪਵਿੱਤਰ ਥਾਂ ‘ਤੇ ਮੱਥਾ ਟੇਕਦੇ ਹਨ।

ਗੁਰਦੁਆਰਾ ਦੀ ਇਮਾਰਤ ਅਤੇ ਧਾਰਮਿਕ ਮਹੱਤਤਾ

ਸ੍ਰੀ ਗੁਰਦੁਆਰਾ ਨਿੰਮ ਸਾਹਿਬ ਦੀ ਮੁੱਖ ਇਮਾਰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਇੱਥੇ ਦੀ ਇਮਾਰਤ ਨੂੰ ਖਾਸ ਤੌਰ ‘ਤੇ ਕੱਚ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ, ਜੋ ਇਸ ਦੀ ਖੂਬਸੂਰਤੀ ਅਤੇ ਪਵਿੱਤਰਤਾ ਨੂੰ ਦਰਸਾਉਂਦੀ ਹੈ। ਹਰ ਅਮਾਵਸਿਆ ਨੂੰ ਬਹੁਤ ਸਾਰੇ ਸ਼ਰਧਾਲੂ ਸਵੇਰੇ ਗੁਰਦੁਆਰੇ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਆਉਂਦੇ ਹਨ, ਜੋ ਉਨ੍ਹਾਂ ਲਈ ਆਤਮਿਕ ਸ਼ਾਂਤੀ ਅਤੇ ਪੁੰਨ ਪ੍ਰਾਪਤੀ ਦਾ ਸਦਕਾ ਹੁੰਦਾ ਹੈ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਨੁਸਾਰ, ਸ੍ਰੀ ਗੁਰੂ ਤੇਗ ਬਹਾਦਰ ਜੀ 1723 ਈਸਵੀ ਵਿੱਚ ਆਪਣੇ ਪਰਿਵਾਰ ਸਮੇਤ ਇਸ ਗੁਰਦੁਆਰੇ ਵਿੱਚ ਆਏ ਸਨ। ਗੁਰੂ ਜੀ ਨੇ ਇੱਥੇ ਕੁਝ ਦਿਨ ਬਿਤਾਏ ਅਤੇ ਆਪਣੇ ਅਨੁਯਾਈਆਂ ਨਾਲ ਸਿਮਰਨ ਕੀਤਾ। ਇੱਕ ਦਿਨ, ਗੁਰੂ ਜੀ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਨਿੰਮ ਦਰੱਖਤ ਹੇਠਾਂ ਬੈਠੇ ਸਨ। ਉਨ੍ਹਾਂ ਦੇ ਚਰਨ ਛੁਹਣ ਆਏ ਇੱਕ ਗੰਭੀਰ ਬੁਖਾਰ ਨਾਲ ਬਿਮਾਰ ਹੋਏ ਸੰਤ ਨੂੰ ਗੁਰੂ ਜੀ ਨੇ ਨਿੰਮ ਦੀਆਂ ਪੱਤੀਆਂ ਖਾਣ ਲਈ ਦਿੱਤੀਆਂ, ਜਿਸ ਨਾਲ ਉਹ ਠੀਕ ਹੋ ਗਏ। ਇਸ ਘਟਨਾ ਦੇ ਬਾਅਦ ਇਸ ਸਥਾਨ ‘ਤੇ ਗੁਰਦੁਆਰਾ ਬਣਾਇਆ ਗਿਆ, ਜੋ ਅੱਜ ਸ੍ਰੀ ਗੁਰਦੁਆਰਾ ਨਿੰਮ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਵਿਸ਼ਾਲ ਗੁਰਦੁਆਰਾ ਅਤੇ ਲੰਗਰ ਸੇਵਾ

ਇਸ ਸਮੇਂ ਸ੍ਰੀ ਗੁਰਦੁਆਰਾ ਨਿੰਮ ਸਾਹਿਬ ਵਿੱਚ ਦੋ ਲੰਗਰ ਹਾਲ, ਇੱਕ ਪਵਿੱਤਰ ਸਰੋਵਰ ਅਤੇ ਕਈ ਹੋਰ ਕਮਰੇ ਹਨ। ਇੱਕ ਪ੍ਰੋਗਰਾਮਾਂ ਲਈ ਵਿਸ਼ਾਲ ਹਾਲ ਵੀ ਤਿਆਰ ਕੀਤਾ ਗਿਆ ਹੈ। ਗੁਰਦੁਆਰੇ ਦੇ ਨਾਲ ਲਗਪਗ 10 ਏਕੜ ਜ਼ਮੀਨ ਹੈ, ਜੋ ਇਸ ਪਵਿੱਤਰ ਸਥਾਨ ਦੀ ਸੰਭਾਲ ਅਤੇ ਵਿਕਾਸ ਲਈ ਵਰਤੀ ਜਾਂਦੀ ਹੈ।

ਪਹੁੰਚਣ ਦਾ ਤਰੀਕਾ

ਸ੍ਰੀ ਗੁਰਦੁਆਰਾ ਨਿੰਮ ਸਾਹਿਬ ਕੈਥਲ ਰੇਲਵੇ ਸਟੇਸ਼ਨ ਤੋਂ ਤਿੰਨ ਕਿਲੋਮੀਟਰ ਅਤੇ ਬੱਸ ਸਟੈਂਡ ਤੋਂ ਪੰਜ ਕਿਲੋਮੀਟਰ ਦੂਰ ਸਥਿਤ ਹੈ। ਵੱਡੇ ਰੇਲਵੇ ਸਟੇਸ਼ਨ ਤੋਂ ਗੁਰਦੁਆਰੇ ਤੱਕ ਪਹੁੰਚਣ ਲਈ ਅਰਜੁਨ ਨਗਰ ਜਾਂ ਮਹਾਦੇਵ ਕਾਲੋਨੀ ਤੋਂ ਆਟੋ ਰਿਕਸ਼ਾ ਲੈਣਾ ਪੈਂਦਾ ਹੈ। ਜਦਕਿ ਬੱਸ ਸਟੈਂਡ ਤੋਂ ਇਸ ਗੁਰਦੁਆਰੇ ਤੱਕ ਪਹੁੰਚਣ ਲਈ ਡੋਗਰਾ ਫਾਟਕ ਅਤੇ ਪ੍ਰਤਾਪ ਗੇਟ ਵੱਲ ਆਟੋ ਰਿਕਸ਼ਾ ਲੈਣਾ ਪਵੇਗਾ। ਇਹ ਗੁਰਦੁਆਰਾ ਡੋਗਰਾ ਗੇਟ ਤੋਂ ਮਾਨਸ ਅਤੇ ਪਿੰਡ ਬਾਬਾ ਲਡਾਣਾ ਨੂੰ ਜਾਂਦੀ ਸੜਕ ‘ਤੇ ਸਥਿਤ ਹੈ।

ਕਿਸਾਨਾਂ ਵੱਲੋਂ ਕੱਲ੍ਹ ਤੋਂ ਇੱਕ ਹੋਰ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ, ਸੀਐਮ ਮਾਨ ਨੇ ਦਿੱਤੀ ਚੇਤਾਵਨੀ
ਕਿਸਾਨਾਂ ਵੱਲੋਂ ਕੱਲ੍ਹ ਤੋਂ ਇੱਕ ਹੋਰ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ, ਸੀਐਮ ਮਾਨ ਨੇ ਦਿੱਤੀ ਚੇਤਾਵਨੀ...
ਬੀਐਸਐਫ ਦੇ ਜਵਾਨਾਂ ਨੇ ਸਰਹੱਦ 'ਤੇ ਪਾਕਿਸਤਾਨੀ ਰੇਂਜਰ ਨੂੰ ਫੜਿਆ!
ਬੀਐਸਐਫ ਦੇ ਜਵਾਨਾਂ ਨੇ ਸਰਹੱਦ 'ਤੇ ਪਾਕਿਸਤਾਨੀ ਰੇਂਜਰ ਨੂੰ ਫੜਿਆ!...
ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਤੇ ਆਯਾਤ ਹੜਤਾਲ
ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਤੇ ਆਯਾਤ ਹੜਤਾਲ...
Kedarnath Dham: ਢੋਲ-ਨਗਾੜਿਆਂ ਨਾਲ ਖੁੱਲ੍ਹੇ ਕੇਦਾਰਨਾਥ ਦੇ ਕਪਾਟ, ਵੇਖੋ ਸ਼ਾਨਦਾਰ ਤਸਵੀਰਾਂ
Kedarnath Dham: ਢੋਲ-ਨਗਾੜਿਆਂ ਨਾਲ ਖੁੱਲ੍ਹੇ ਕੇਦਾਰਨਾਥ ਦੇ ਕਪਾਟ, ਵੇਖੋ ਸ਼ਾਨਦਾਰ ਤਸਵੀਰਾਂ...
ਪੰਜਾਬ ਨੇ ਪਾਣੀ ਦੇਣ ਤੋਂ ਸਾਫ਼ ਕਰ ਦਿੱਤਾ ਇਨਕਾਰ, CM ਨਾਇਬ ਸੈਣੀ ਨੇ ਕਹਿ ਦਿੱਤੀ ਇਹ ਗੱਲ!
ਪੰਜਾਬ ਨੇ ਪਾਣੀ ਦੇਣ ਤੋਂ ਸਾਫ਼ ਕਰ ਦਿੱਤਾ ਇਨਕਾਰ, CM ਨਾਇਬ ਸੈਣੀ ਨੇ ਕਹਿ ਦਿੱਤੀ ਇਹ ਗੱਲ!...
WAVES 2025: ਇਸ ਤਰ੍ਹਾਂ 'ਪੁਸ਼ਪਾ 2' ਨੇ ਅੱਲੂ ਅਰਜੁਨ ਦੀ ਬਦਲ ਦਿੱਤੀ ਜ਼ਿੰਦਗੀ, ਅਦਾਕਾਰ ਨੇ ਵੇਵਜ਼ ਸਮਿਟ ਦੇ ਮੰਚ 'ਤੇ ਕੀਤਾ ਖੁਲਾਸਾ
WAVES 2025: ਇਸ ਤਰ੍ਹਾਂ 'ਪੁਸ਼ਪਾ 2' ਨੇ ਅੱਲੂ ਅਰਜੁਨ ਦੀ ਬਦਲ ਦਿੱਤੀ ਜ਼ਿੰਦਗੀ, ਅਦਾਕਾਰ ਨੇ ਵੇਵਜ਼ ਸਮਿਟ ਦੇ ਮੰਚ 'ਤੇ ਕੀਤਾ ਖੁਲਾਸਾ...
ਬਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਸ਼ੇਖਰ ਕਪੂਰ ਨੇ ਟੀਵੀ 9 ਦੇ MD ਅਤੇ CEO ਬਰੁਣ ਦਾਸ ਨਾਲ Storytelling in the age of AI ਵਿਸ਼ੇ 'ਤੇ ਕੀਤੀ ਖਾਸ ਗੱਲਬਾਤ
ਬਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਸ਼ੇਖਰ ਕਪੂਰ ਨੇ ਟੀਵੀ 9 ਦੇ MD ਅਤੇ CEO ਬਰੁਣ ਦਾਸ ਨਾਲ Storytelling in the age of AI ਵਿਸ਼ੇ 'ਤੇ ਕੀਤੀ ਖਾਸ ਗੱਲਬਾਤ...
ਸਰਕਾਰ ਨੇ ਅਚਾਨਕ ਪਹਿਲਗਾਮ ਦੇ ਵਿਚਕਾਰ ਜਾਤੀ ਜਨਗਣਨਾ ਦਾ ਮੁੱਦਾ ਕਿਉਂ ਚੁੱਕਿਆ, 94 ਸਾਲਾਂ ਬਾਅਦ ਕਿਉਂ ਆਈ ਯਾਦ?
ਸਰਕਾਰ ਨੇ ਅਚਾਨਕ ਪਹਿਲਗਾਮ ਦੇ ਵਿਚਕਾਰ ਜਾਤੀ ਜਨਗਣਨਾ ਦਾ ਮੁੱਦਾ ਕਿਉਂ ਚੁੱਕਿਆ, 94 ਸਾਲਾਂ ਬਾਅਦ ਕਿਉਂ ਆਈ ਯਾਦ?...
ਪਹਿਲਗਾਮ ਅੱਤਵਾਦੀ ਹਮਲਾ: NIA ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ
ਪਹਿਲਗਾਮ ਅੱਤਵਾਦੀ ਹਮਲਾ: NIA ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ...