ਰਸੋਈ ‘ਚ ਕਰੋ ਇਨ੍ਹਾਂ ਨਿਯਮਾਂ ਦਾ ਪਾਲਣ, ਮਾਂ ਲਕਸ਼ਮੀ ਅਤੇ ਅੰਨਪੂਰਨਾ ਦਾ ਮਿਲੇਗਾ ਆਸ਼ੀਰਵਾਦ

Published: 

04 Feb 2023 12:52 PM

ਵਾਸਤੂ ਸ਼ਾਸਤਰ ਸਾਨੂੰ ਜੀਵਨ ਦੇ ਹਰ ਪਹਿਲੂ ਵਿੱਚ ਕੁਝ ਨਿਯਮਾਂ ਦੀ ਪਾਲਣਾ ਕਰਨ ਲਈ ਕਹਿੰਦਾ ਹੈ ਤਾਂ ਜੋ ਅਸੀਂ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਸਕੀਏ।

ਰਸੋਈ ਚ ਕਰੋ ਇਨ੍ਹਾਂ ਨਿਯਮਾਂ ਦਾ ਪਾਲਣ, ਮਾਂ ਲਕਸ਼ਮੀ ਅਤੇ ਅੰਨਪੂਰਨਾ ਦਾ ਮਿਲੇਗਾ ਆਸ਼ੀਰਵਾਦ

ਰਸੋਈ ਵਿੱਚ ਕੰਮ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਰਖੋ ਧਿਆਨ। Keep these things in mind while working in the kitchen

Follow Us On

ਵਾਸਤੂ ਸ਼ਾਸਤਰ ਸਾਨੂੰ ਜੀਵਨ ਦੇ ਹਰ ਪਹਿਲੂ ਵਿੱਚ ਕੁਝ ਨਿਯਮਾਂ ਦੀ ਪਾਲਣਾ ਕਰਨ ਲਈ ਕਹਿੰਦਾ ਹੈ ਤਾਂ ਜੋ ਅਸੀਂ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਸਕੀਏ। ਜੇਕਰ ਅਸੀਂ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰੀਏ ਤਾਂ ਬਹੁਤ ਸਾਰੀਆਂ ਨਕਾਰਾਤਮਕ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ। ਜੀਵਨ ਵਿੱਚ ਖੁਸ਼ਹਾਲੀ ਪ੍ਰਾਪਤ ਕਰਨ ਲਈ ਵਾਸਤੂ ਸ਼ਾਸਤਰ ਨੇ ਜੋ ਕੁਝ ਨਿਯਮ ਦੱਸੇ ਹਨ, ਉਹ ਸਾਡੇ ਘਰ ਦੀ ਰਸੋਈ ਨਾਲ ਸਬੰਧਤ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਨਿਯਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਵਾਸਤੂ ਸ਼ਾਸਤਰ ਨੇ ਸਾਨੂੰ ਰਸੋਈ ਵਿੱਚ ਕਰਨ ਬਾਰੇ ਦੱਸਿਆ ਹੈ।

ਘਰ ਵਿੱਚ ਰਸੋਈ ਦਾ ਕੀ ਮਹੱਤਵ

ਵਾਸਤੂ ਸ਼ਾਸਤਰ ਦੇ ਅਨੁਸਾਰ, ਰਸੋਈ ਸਿਰਫ ਖਾਣਾ ਬਣਾਉਣ ਦੀ ਜਗ੍ਹਾ ਨਹੀਂ ਹੈ। ਸਗੋਂ ਇਹ ਘਰ ਦੇ ਮੈਂਬਰਾਂ ਦੀ ਸਿਹਤ, ਸਫਲਤਾ ਅਤੇ ਕਿਸਮਤ ਦਾ ਮੁੱਖ ਕੇਂਦਰ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਮਾਤਾ ਅੰਨਪੂਰਨਾ ਘਰ ਦੀ ਰਸੋਈ ਵਿੱਚ ਨਿਵਾਸ ਕਰਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਰਸੋਈ ਨੂੰ ਸਾਫ਼ ਰੱਖੀਏ ਅਤੇ ਕੁਝ ਜ਼ਰੂਰੀ ਨਿਯਮਾਂ ਦੀ ਪਾਲਣਾ ਕਰੀਏ। ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਨਾਲ ਨਾ ਸਿਰਫ ਘਰ ਵਿਚ ਬਰਕਤ ਆਵੇਗੀ ਸਗੋਂ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਵੀ ਠੀਕ ਰਹੇਗੀ।

ਰਸੋਈ ਵਿਚ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜਰੂਰੀ

1. ਵਾਸਤੂ ਸ਼ਾਸਤਰ ਦੇ ਮੁਤਾਬਕ ਰਸੋਈ ‘ਚ ਖਾਣਾ ਬਣਾਉਣ ਦੀ ਦਿਸ਼ਾ ਅਤੇ ਚੁੱਲ੍ਹੇ ਦੀ ਦਿਸ਼ਾ ਦਾ ਖਾਸ ਮਹੱਤਵ ਹੈ। ਇਸ ਦੇ ਮੁਤਾਬਕ ਰਸੋਈ ‘ਚ ਖਾਣਾ ਬਣਾਉਂਦੇ ਸਮੇਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਚਿਹਰਾ ਪੂਰਬ ਦਿਸ਼ਾ ‘ਚ ਹੋਵੇ ਅਤੇ ਚੁੱਲ੍ਹਾ ਉੱਤਰ ਦਿਸ਼ਾ ‘ਚ ਨਾ ਹੋਵੇ।

2. ਵਾਸਤੂ ਸ਼ਾਸਤਰ ਦੇ ਅਨੁਸਾਰ, ਸਾਨੂੰ ਖਾਣਾ ਬਣਾਉਣ ਤੋਂ ਪਹਿਲਾਂ ਚੁੱਲ੍ਹੇ ਦੇ ਆਲੇ ਦੁਆਲੇ ਦੇ ਹਿੱਸੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਮਾਂ ਅੰਨਪੂਰਨਾ ਦਾ ਆਸ਼ੀਰਵਾਦ ਮਿਲਦਾ ਹੈ ਸਗੋਂ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਵੀ ਠੀਕ ਹੁੰਦੀ ਹੈ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਵੀ ਬਹੁਤ ਖੁਸ਼ ਹੁੰਦੀ ਹੈ।

3. ਵਾਸਤੂ ਸ਼ਾਸਤਰ ਦੇ ਮੁਤਾਬਕ ਰਸੋਈ ਨੂੰ ਸਜਾਉਂਦੇ ਸਮੇਂ ਕਾਲੇ ਰੰਗ ਦੀਆਂ ਚੀਜ਼ਾਂ ਦੀ ਘੱਟ ਤੋਂ ਘੱਟ ਵਰਤੋਂ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਕਾਲਾ ਰੰਗ ਰਸੋਈ ਵਿਚ ਨਕਾਰਾਤਮਕ ਊਰਜਾ ਨੂੰ ਦਾਖਲ ਹੋਣ ਦਿੰਦਾ ਹੈ ਜੋ ਪਰਿਵਾਰ ਦੇ ਮੈਂਬਰਾਂ ਲਈ ਨੁਕਸਾਨਦੇਹ ਹੈ। ਇਸ ਲਈ ਰਸੋਈ ਦੀਆਂ ਅਲਮਾਰੀਆਂ, ਸਲੈਬਾਂ, ਰੈਕ ਬਣਾਉਂਦੇ ਸਮੇਂ ਕਾਲੇ ਰੰਗ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।

4. ਰਸੋਈ ਵਿਚ ਸਿੰਕ ਦੇ ਹੇਠਾਂ ਕੂੜਾ ਆਦਿ ਨਾ ਰੱਖੋ। ਅਜਿਹਾ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਅਜਿਹਾ ਕਰਨ ਨਾਲ ਨਕਾਰਾਤਮਕ ਊਰਜਾ ਨੂੰ ਵਧਾਵਾ ਵੀ ਮਿਲਦਾ ਹੈ।

5. ਵਾਸਤੂ ਸ਼ਾਸਤਰ ਦੇ ਮੁਤਾਬਕ ਰਸੋਈ ‘ਚ ਝਾੜੂ ਨਹੀਂ ਰੱਖਣਾ ਚਾਹੀਦਾ। ਰਸੋਈ ‘ਚ ਝਾੜੂ ਰੱਖਣ ਨਾਲ ਘਰ ‘ਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ।