ਜੇਕਰ ਤੁਹਾਡੇ ਸਰੀਰ ‘ਚ ਆਇਰਨ ਦੀ ਕਮੀ ਹੈ ਤਾਂ ਇਸ ਸਿਹਤਮੰਦ ਭੋਜਨ ਦਾ ਸੇਵਨ ਕਰੋ – Punjabi News

ਜੇਕਰ ਤੁਹਾਡੇ ਸਰੀਰ ‘ਚ ਆਇਰਨ ਦੀ ਕਮੀ ਹੈ ਤਾਂ ਇਸ ਸਿਹਤਮੰਦ ਭੋਜਨ ਦਾ ਸੇਵਨ ਕਰੋ

Published: 

28 Jan 2023 16:20 PM

ਮੌਜੂਦਾ ਸਮੇਂ ਵਿਚ ਪੌਸ਼ਟਿਕ ਅਤੇ ਸਿਹਤਮੰਦ ਭੋਜਨ ਛੱਡ ਕੇ ਅਸੀਂ ਬਾਜ਼ਾਰੀ ਭੋਜਨ ਵੱਲ ਦੌੜ ਰਹੇ ਹਾਂ। ਬਜ਼ਾਰ ਦਾ ਖਾਣਾ ਸਾਨੂੰ ਬਹੁਤ ਸਵਾਦ ਲੱਗਦਾ ਹੈ ਪਰ ਇਹ ਸਾਡੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਨਹੀਂ ਹੁੰਦਾ।

ਜੇਕਰ ਤੁਹਾਡੇ ਸਰੀਰ ਚ ਆਇਰਨ ਦੀ ਕਮੀ ਹੈ ਤਾਂ ਇਸ ਸਿਹਤਮੰਦ ਭੋਜਨ ਦਾ ਸੇਵਨ ਕਰੋ

concept image

Follow Us On

ਮੌਜੂਦਾ ਸਮੇਂ ਵਿਚ ਪੌਸ਼ਟਿਕ ਅਤੇ ਸਿਹਤਮੰਦ ਭੋਜਨ ਛੱਡ ਕੇ ਅਸੀਂ ਬਾਜ਼ਾਰੀ ਭੋਜਨ ਵੱਲ ਦੌੜ ਰਹੇ ਹਾਂ। ਬਜ਼ਾਰ ਦਾ ਖਾਣਾ ਸਾਨੂੰ ਬਹੁਤ ਸਵਾਦ ਲੱਗਦਾ ਹੈ ਪਰ ਇਹ ਸਾਡੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਨਹੀਂ ਹੁੰਦਾ। ਇਹ ਸਾਡਾ ਪੇਟ ਭਰਦਾ ਹੈ ਪਰ ਸਾਡੇ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਸਪਲਾਈ ਕਰਨ ਦੇ ਯੋਗ ਨਹੀਂ ਹੁੰਦਾ। ਜਿਸ ਕਾਰਨ ਅਸੀਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਘਿਰੇ ਰਹਿੰਦੇ ਹਾਂ। ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਸਰੀਰ ਵਿੱਚ ਜ਼ਰੂਰੀ ਤੱਤ ਪ੍ਰੋਟੀਨ, ਕੈਲਸ਼ੀਅਮ, ਆਇਰਨ ਆਦਿ ਦੀ ਕਮੀ ਹੋ ਜਾਂਦੀ ਹੈ। ਇਨ੍ਹਾਂ ਵਿੱਚੋਂ ਆਇਰਨ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਸਰੀਰ ਵਿੱਚ ਆਇਰਨ ਦੀ ਕਮੀ ਦੇ ਕਾਰਨ ਸਾਡੇ ਹੀਮੋਗਲੋਬਿਨ ਦੀ ਗਿਣਤੀ ਘੱਟ ਜਾਂਦੀ ਹੈ। ਆਇਰਨ ਦੀ ਕਮੀ ਔਰਤਾਂ ਵਿੱਚ ਅਨੀਮੀਆ ਦਾ ਕਾਰਨ ਬਣਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਅਸੀਂ ਆਪਣੀ ਰੁਟੀਨ ‘ਚ ਕੁਝ ਆਮ ਭੋਜਨ ਨੂੰ ਸ਼ਾਮਲ ਕਰਕੇ ਨਾ ਸਿਰਫ ਆਇਰਨ ਸਗੋਂ ਹੋਰ ਤੱਤਾਂ ਦੀ ਕਮੀ ਨੂੰ ਵੀ ਪੂਰਾ ਕਰ ਸਕਦੇ ਹਾਂ।

ਚੁਕੰਦਰ ਨੂੰ ਭੋਜਨ ਵਿਚ ਸ਼ਾਮਿਲ ਕਰੋ

ਜੇਕਰ ਤੁਸੀਂ ਵੀ ਸਰੀਰ ‘ਚ ਆਇਰਨ ਦੀ ਕਮੀ ਤੋਂ ਪੀੜਤ ਹੋ ਤਾਂ ਇਸ ਨੂੰ ਪੂਰਾ ਕਰਨ ਲਈ ਤੁਹਾਨੂੰ ਆਪਣੀ ਰੈਗੂਲਰ ਡਾਈਟ ‘ਚ ਚੁਕੰਦਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਚੁਕੰਦਰ ਵਿੱਚ ਆਇਰਨ, ਕਾਪਰ, ਫਾਸਫੋਰਸ, ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਸਾਡੇ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ-ਨਾਲ ਇਹ ਸਰੀਰ ਦੇ ਹੀਮੋਗਲੋਬਿਨ ਦੇ ਪੱਧਰ ਨੂੰ ਵੀ ਠੀਕ ਰੱਖਦਾ ਹੈ। ਚੁਕੰਦਰ ਵਿਟਾਮਿਨ ਬੀ1, ਬੀ2, ਬੀ6, ਬੀ12 ਅਤੇ ਸੀ ਦਾ ਚੰਗਾ ਸਰੋਤ ਹੈ। ਇਸ ਲਈ ਤੁਹਾਨੂੰ ਇਸ ਖੁਰਾਕ ਨੂੰ ਆਪਣੀ ਰੁਟੀਨ ਲਾਈਫ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਕਿਸ਼ਮਿਸ਼ ਅਤੇ ਖਜੂਰ ਦੋਵੇਂ ਹੀ ਆਇਰਨ ਨਾਲ ਭਰਪੂਰ

ਕਿਸ਼ਮਿਸ਼ ਅਤੇ ਖਜੂਰ ਦੋਵੇਂ ਸੁੱਕੇ ਮੇਵਿਆਂ ਵਿੱਚ ਸ਼ਾਮਲ ਹੁੰਦੇ ਹਨ। ਸਰਦੀਆਂ ਵਿੱਚ ਅਸੀਂ ਇਨ੍ਹਾਂ ਦੋਵਾਂ ਦਾ ਜ਼ਿਆਦਾ ਸੇਵਨ ਕਰਦੇ ਹਾਂ। ਪਰ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ ਕਿ ਇਹ ਦੋਵੇਂ ਆਇਰਨ ਦੇ ਨਾਲ-ਨਾਲ ਮੈਗਨੀਸ਼ੀਅਮ, ਕਾਪਰ ਅਤੇ ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੁੰਦੇ ਹਨ। ਸਾਨੂੰ ਇਨ੍ਹਾਂ ਦੋਵਾਂ ਦਾ ਨਿਯਮਤ ਸੇਵਨ ਕਰਦੇ ਰਹਿਣਾ ਚਾਹੀਦਾ ਹੈ। ਇਸ ਕਾਰਨ ਸਾਡੇ ਸਰੀਰ ਵਿੱਚ ਆਇਰਨ ਦੀ ਕਮੀ ਨਹੀਂ ਹੁੰਦੀ ਅਤੇ ਸਾਡੇ ਸਰੀਰ ਦਾ ਹੀਮੋਗਲੋਬਿਨ ਪੱਧਰ ਠੀਕ ਰਹਿੰਦਾ ਹੈ।

ਇਸ ਦਾਲ ਵਿੱਚ ਆਇਰਨ ਬਹੁਤ ਜਿਆਦਾ

ਭਾਰਤ ਵਿੱਚ ਦਾਲ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਸੀਂ ਸਾਰੇ ਆਪਣੇ ਭੋਜਨ ਵਿੱਚ ਇੱਕ ਜਾਂ ਦੂਜੀ ਦਾਲ ਦੀ ਵਰਤੋਂ ਕਰਦੇ ਹਾਂ। ਪਰ ਤੁਹਾਨੂੰ ਦੱਸ ਦੇਈਏ ਕਿ ਹਰੇ ਮੂੰਗੀ ਦੀ ਦਾਲ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਦਾਲ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਆਇਰਨ ਦੀ ਸਪਲਾਈ ਹੁੰਦੀ ਹੈ ਅਤੇ ਇਹ ਸਾਡੇ ਸਰੀਰ ਦੇ ਊਰਜਾ ਪੱਧਰ ਨੂੰ ਸੁਧਾਰਦਾ ਹੈ। ਇਸ ਲਈ ਸਾਨੂੰ ਹਰੀ ਮੂੰਗੀ ਦੀ ਦਾਲ ਜ਼ਰੂਰ ਖਾਣੀ ਚਾਹੀਦੀ ਹੈ।

Exit mobile version