ਚੰਗੀ ਨੀਂਦ ਲੈਣ ਲਈ ਆਪਣੀ ਡਾਈਟ 'ਚ ਸ਼ਾਮਲ ਕਰੋ ਇਹ ਚੀਜਾਂ Punjabi news - TV9 Punjabi

ਚੰਗੀ ਨੀਂਦ ਲਈ ਡਾਈਟ ‘ਚ ਸ਼ਾਮਲ ਕਰੋ ਇਹ ਚੀਜਾਂ

Updated On: 

13 Feb 2023 13:53 PM

ਭੋਜਨ ਦਾ ਸਬੰਧ ਸਿਰਫ਼ ਸਾਡੀ ਸਿਹਤ ਨਾਲ ਹੀ ਨਹੀਂ, ਸਗੋਂ ਚੰਗੀ ਨੀਂਦ ਲੈਣ ਵਿੱਚ ਵੀ ਇਹ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਬਹੁਤ ਸਾਰੇ ਲੋਕ ਉਨ੍ਹੇ ਘੰਟੇ ਨੀਂਦ ਨਹੀਂ ਲੈਂਦੇ ਜੋ ਚੰਗੀ ਸਿਹਤ ਲਈ ਜਰੂਰੀ ਹੈ।

ਚੰਗੀ ਨੀਂਦ ਲਈ ਡਾਈਟ ਚ ਸ਼ਾਮਲ ਕਰੋ ਇਹ ਚੀਜਾਂ
Follow Us On

ਭੋਜਨ ਦਾ ਸਬੰਧ ਸਿਰਫ਼ ਸਾਡੀ ਸਿਹਤ ਨਾਲ ਹੀ ਨਹੀਂ ਹੁੰਦਾ, ਸਗੋਂ ਚੰਗੀ ਨੀਂਦ ਲੈਣ ਵਿੱਚ ਵੀ ਭੋਜਨ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅੱਜ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਉਨ੍ਹੇ ਘੰਟੇ ਨੀਂਦ ਨਹੀਂ ਲੈਂਦੇ ਜੋ ਚੰਗੀ ਸਿਹਤ ਲਈ ਜ਼ਰੂਰੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਉਹ ਰਾਤ ਨੂੰ ਕਈ ਵਾਰ ਜਾਗਦੇ ਹਨ ਅਤੇ ਫਿਰ ਬਹੁਤ ਦੇਰ ਤੱਕ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ । ਇਹ ਸਮੱਸਿਆ ਬਹੁਤ ਗੰਭੀਰ ਹੈ। ਇਸ ਕਾਰਨ ਅਸੀਂ ਦਿਨ ਭਰ ਤਣਾਅ ਜਾਂ ਸਿਰਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਾਂ। ਇਹ ਸਾਡੀ ਸਿਹਤ ਦੇ ਨਾਲ-ਨਾਲ ਸਾਡੇ ਕੰਮ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਲਈ ਰਾਤ ਨੂੰ 7-8 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨਾਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਚੰਗੀ ਨੀਂਦ ਲੈ ਸਕਦੇ ਹੋ। ਤਾਂ ਜੋ ਤੁਹਾਡੀ ਸਿਹਤ ਅਤੇ ਕੰਮ ਦੋਵਾਂ ਵਿੱਚ ਸੁਧਾਰ ਹੋ ਸਕੇ ਅਤੇ ਤੁਸੀਂ ਦਿਨ ਭਰ ਊਰਜਾ ਨਾਲ ਭਰਪੂਰ ਰਹੋ।

ਭੋਜਨ ਵਿੱਚ ਅਖਰੋਟ ਸ਼ਾਮਲ ਕਰੋ

ਸਿਹਤ ਮਾਹਿਰ ਡਾਈਟ ‘ਚ ਅਖਰੋਟ ਸ਼ਾਮਿਲ ਕਰਨ ਦੀ ਸਲਾਹ ਦਿੰਦੇ ਹਨ। ਮੈਡੀਕਲ ਸਾਇੰਸ ਮੁਤਾਬਕ ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਨ੍ਹਾਂ ‘ਚ ਕਈ ਤਰ੍ਹਾਂ ਦੇ ਜ਼ਰੂਰੀ ਵਿਟਾਮਿਨ, ਮਿਨਰਲਸ ਪਾਏ ਜਾਂਦੇ ਹਨ, ਜਿਸ ਨਾਲ ਸ਼ੂਗਰ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ। ਅਖਰੋਟ ਦਾ ਸੇਵਨ ਨੀਂਦ ਦੀ ਗੁਣਵੱਤਾ ਨੂੰ ਵੀ ਵਧਾਉਂਦਾ ਹੈ ਕਿਉਂਕਿ ਇਹ ਮੇਲਾਟੋਨਿਨ ਦਾ ਬਹੁਤ ਵਧੀਆ ਸਰੋਤ ਹਨ।

ਚੰਗੀ ਨੀਂਦ ‘ਚ ਮਦਦਗਾਰ ਚੌਲ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਨੀਂਦ ਦੀ ਸਮੱਸਿਆ ਹੈ, ਉਨ੍ਹਾਂ ਨੂੰ ਚਾਵਲ ਦਾ ਸੇਵਨ ਨਿਯਮਿਤ ਰੂਪ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚਾਵਲ ਫਾਈਬਰ, ਪੌਸ਼ਟਿਕ ਤੱਤ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਰਾਤ ਨੂੰ ਸੌਣ ਤੋਂ ਇਕ ਘੰਟਾ ਪਹਿਲਾਂ ਚਾਵਲ ਖਾਣ ਨਾਲ ਨੀਂਦ ਆਉਂਦੀ ਹੈ।

ਮੇਲਾਟੋਨਿਨ ਨਾਲ ਭਰਪੂਰ ਹੁੰਦੀ ਹੈ ਚੈਰੀ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਚੈਰੀ ਚੰਗੀ ਨੀਂਦ ਲੈਣ ਵਿੱਚ ਵੀ ਮਦਦਗਾਰ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਚੈਰੀ ਮੇਲਾਟੋਨਿਨ ਨਾਲ ਭਰਪੂਰ ਹੁੰਦੀ ਹੈ, ਜੋ ਸਰੀਰ ਦੇ ਅੰਦਰੂਨੀ ਚੱਕਰਾਂ ਨੂੰ ਨਿਯਮਤ ਕਰਨ ਵਿੱਚ ਮਦਦ ਕਰਦੀ ਹੈ। ਮਾਹਿਰ ਮੰਨਦੇ ਹਨ ਕਿ ਸੌਣ ਤੋਂ ਪਹਿਲਾਂ ਮੁੱਠੀ ਭਰ ਚੈਰੀ ਦਾ ਸੇਵਨ ਕਰਨ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ।

ਸੌਣ ਤੋਂ ਪਹਿਲਾਂ ਜਰੂਰੀ ਹੈ ਦੁੱਧ ਪੀਣਾ

ਦੁੱਧ ਨੂੰ ਸਾਡੇ ਸਰੀਰ ਲਈ ਅੰਮ੍ਰਿਤ ਦੱਸਿਆ ਗਿਆ ਹੈ। ਦੁੱਧ ਜਿੱਥੇ ਸਾਡੇ ਸਰੀਰ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ, ਉੱਥੇ ਇਸ ਦਾ ਸੇਵਨ ਕਰਨ ਨਾਲ ਸਾਨੂੰ ਚੰਗੀ ਨੀਂਦ ਵੀ ਆਉਂਦੀ ਹੈ। ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਸੌਣ ਤੋਂ ਥੋੜ੍ਹੀ ਦੇਰ ਪਹਿਲਾਂ ਕੋਸਾ ਦੁੱਧ ਪੀਣ ਨਾਲ ਸਾਨੂੰ ਦਿਨ ਭਰ ਦੀ ਥਕਾਵਟ ਅਤੇ ਤਣਾਅ ਤੋਂ ਰਾਹਤ ਮਿਲਦੀ ਹੈ ਅਤੇ ਇਹ ਚੰਗੀ ਨੀਂਦ ਲਈ ਕਾਰਗਰ ਹੈ।

Exit mobile version