Diwali 2023: ਇਸ ਦੀਵਾਲੀ 'ਤੇ ਵਾਸਤੂ ਦੇ ਅਨੁਸਾਰ ਸਜਾਓ ਘਰ, ਧਨ-ਦੌਲਤ ਮਿਲੇਗੀ ਭਰਪੂਰ | diwali 2023 this diwali decorate your home according to vastu rules to get maa lakshmi blessings know full detail in punjabi Punjabi news - TV9 Punjabi

Diwali 2023: ਇਸ ਦੀਵਾਲੀ ‘ਤੇ ਵਾਸਤੂ ਦੇ ਅਨੁਸਾਰ ਸਜਾਓ ਘਰ, ਧਨ-ਦੌਲਤ ਮਿਲੇਗੀ ਭਰਪੂਰ

Updated On: 

02 Nov 2023 11:42 AM

Diwali 2023 Vastu Tips: ਦੀਵਾਲੀ ਨੂੰ ਹਿੰਦੂਆਂ ਦਾ ਵਿਸ਼ੇਸ਼ ਤਿਉਹਾਰ ਮੰਨਿਆ ਜਾਂਦਾ ਹੈ। ਕੈਲੰਡਰ ਦੇ ਅਨੁਸਾਰ, ਦੀਵਾਲੀ ਹਰ ਸਾਲ ਕਾਰਤਿਕ ਮਹੀਨੇ ਦੀ ਅਮਾਵਸ ਤਰੀਕ ਨੂੰ ਮਨਾਈ ਜਾਂਦੀ ਹੈ। ਇਸ ਖਾਸ ਮੌਕੇ 'ਤੇ ਧਨ ਦੀ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਨ ਦੀ ਪਰੰਪਰਾ ਹੈ। ਕਿਹਾ ਜਾਂਦਾ ਹੈ ਕਿ ਦੇਵੀ ਲਕਸ਼ਮੀ ਦਾ ਵਾਸ ਸਿਰਫ ਉੱਥੇ ਹੀ ਹੁੰਦਾ ਹੈ ਜਿੱਥੇ ਗੰਦਗੀ ਨਹੀਂ ਹੁੰਦੀ। ਅਜਿਹੇ 'ਚ ਉਨ੍ਹਾਂ ਦਾ ਅਪਾਰ ਅਸ਼ੀਰਵਾਦ ਪ੍ਰਾਪਤ ਕਰਨ ਲਈ ਘਰ ਨੂੰ ਸਾਫ-ਸੁਥਰੇ ਅਤੇ ਖੂਬਸੂਰਤ ਤਰੀਕੇ ਨਾਲ ਸਜਾਉਣਾ ਬਹੁਤ ਜ਼ਰੂਰੀ ਹੈ।

Diwali 2023: ਇਸ ਦੀਵਾਲੀ ਤੇ ਵਾਸਤੂ ਦੇ ਅਨੁਸਾਰ ਸਜਾਓ ਘਰ, ਧਨ-ਦੌਲਤ ਮਿਲੇਗੀ ਭਰਪੂਰ
Follow Us On

Diwali 2023: ਦੀਵਾਲੀ (Deepawali) ਨੂੰ ਹਿੰਦੂ ਧਰਮ ਦੇ ਮੁੱਖ ਤਿਉਹਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕੈਲੰਡਰ ਮੁਤਾਬਕ ਇਸ ਸਾਲ ਦੀਵਾਲੀ 12 ਨਵੰਬਰ ਦਿਨ ਐਤਵਾਰ ਨੂੰ ਆ ਰਹੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਰਾਮ 14 ਸਾਲ ਦੇ ਬਨਵਾਸ ਤੋਂ ਬਾਅਦ ਦੇਵੀ ਸੀਤਾ ਅਤੇ ਲਕਸ਼ਮਣ ਜੀ ਦੇ ਨਾਲ ਅਯੁੱਧਿਆ ਪਰਤੇ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਸਮੁੰਦਰ ਮੰਥਨ ਦੌਰਾਨ ਦੇਵੀ ਲਕਸ਼ਮੀ ਦਾ ਜਨਮ ਹੋਇਆ ਸੀ। ਇਸ ਲਈ ਇਸ ਦਿਨ ਘਰ ਵਿੱਚ ਧਨ ਦੀ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਨ ਦੀ ਪਰੰਪਰਾ ਹੈ। ਦੀਵਾਲੀ ਵਾਲੇ ਦਿਨ ਲੋਕ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦਾ ਵਿਸ਼ੇਸ਼ ਆਸ਼ੀਰਵਾਦ ਲੈਣ ਲਈ ਦੀਵਾਲੀ ਤੋਂ ਪਹਿਲਾਂ ਹੀ ਆਪਣੇ ਘਰਾਂ ਦੀ ਸਫ਼ਾਈ ਸ਼ੁਰੂ ਕਰ ਦਿੰਦੇ ਹਨ।

ਕਿਹਾ ਜਾਂਦਾ ਹੈ ਕਿ ਜਿਸ ਘਰ ‘ਚ ਗੰਦਗੀ ਹੁੰਦੀ ਹੈ, ਉੱਥੇ ਦੇਵੀ ਲਕਸ਼ਮੀ ਦਾ ਵਾਸ ਨਹੀਂ ਹੁੰਦਾ। ਦੌਲਤ ਦੀ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਵਾਸਤੂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰ ਨੂੰ ਸਜਾਉਣਾ ਬਹੁਤ ਜ਼ਰੂਰੀ ਹੈ। ਕਿਹਾ ਜਾਂਦਾ ਹੈ ਕਿ ਵਾਸਤੂ ਨੂੰ ਧਿਆਨ ‘ਚ ਰੱਖ ਕੇ ਘਰ ਨੂੰ ਸਜਾਉਣ ਨਾਲ ਦੇਵੀ ਲਕਸ਼ਮੀ ਦਾ ਪ੍ਰਵੇਸ਼ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਦੀਵਾਲੀ ‘ਤੇ ਵਾਸਤੂ ਮੁਤਾਬਕ ਆਪਣੇ ਘਰ ਨੂੰ ਕਿਵੇਂ ਸਜਾਉਣਾ ਹੈ।

ਦੀਵਾਲੀ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਨੂੰ ਸੁੱਟ ਦਿਓ

ਦੀਵਾਲੀ ਤੋਂ ਪਹਿਲਾਂ, ਘਰ ਵਿੱਚ ਮੌਜੂਦ ਸਾਰੀਆਂ ਪੁਰਾਣੀਆਂ ਅਤੇ ਬੇਕਾਰ ਚੀਜ਼ਾਂ ਜੋ ਵਰਤੋਂ ਦੇ ਯੋਗ ਨਹੀਂ ਹਨ, ਉਨ੍ਹਾਂ ਨੂੰ ਹਟਾ ਦਿਓ। ਪੁਰਾਣੀਆਂ ਕਬਾੜ ਦੀਆਂ ਵਸਤੂਆਂ, ਅਖ਼ਬਾਰਾਂ ਦੇ ਢੇਰ, ਟੁੱਟੇ ਸ਼ੀਸ਼ੇ, ਫਟੇ ਕੱਪੜੇ ਅਤੇ ਫਟੇ ਹੋਏ ਜੁੱਤੀਆਂ ਅਤੇ ਚੱਪਲਾਂ, ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੀਵਾਲੀ ਤੋਂ ਪਹਿਲਾਂ ਹਟਾ ਦੇਣਾ ਚਾਹੀਦਾ ਹੈ। ਇੱਕ ਮਾਨਤਾ ਹੈ ਕਿ ਘਰ ਵਿੱਚ ਪੁਰਾਣੀਆਂ ਚੀਜ਼ਾਂ ਨਕਾਰਾਤਮਕ ਊਰਜਾ ਦਾ ਪ੍ਰਵਾਹ ਵਧਾਉਂਦੀਆਂ ਹਨ, ਜਿਸ ਨਾਲ ਘਰ ਵਿੱਚ ਖੁਸ਼ਹਾਲੀ ਨਹੀਂ ਆਉਂਦੀ। ਨਾਲ ਹੀ ਗੰਦਗੀ ਨੂੰ ਗਰੀਬੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਧਨ ਦੀ ਦੇਵੀ ਲਕਸ਼ਮੀ ਕਦੇ ਵੀ ਤੁਹਾਡੇ ਘਰ ਨਹੀਂ ਆਵੇਗੀ। ਇਸ ਲਈ ਦੀਵਾਲੀ ਦੀ ਸਫ਼ਾਈ ਦੌਰਾਨ ਇਨ੍ਹਾਂ ਚੀਜ਼ਾਂ ਨੂੰ ਹਟਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਘਰ ਦੇ ਮੁੱਖ ਦਰਵਾਜ਼ੇ ਨੂੰ ਇਸ ਤਰ੍ਹਾਂ ਸਜਾਓ

ਦੀਵਾਲੀ ‘ਤੇ ਸਫ਼ਾਈ ਦੌਰਾਨ ਘਰ ਦੇ ਮੁੱਖ ਦੁਆਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਜੇਕਰ ਤੁਹਾਡੇ ਮੁੱਖ ਦਰਵਾਜ਼ਾ ਆਵਾਜ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਇਸ ਦੀ ਮੁਰੰਮਤ ਕਰਵਾਓ। ਦਰਅਸਲ ਦਰਵਾਜ਼ੇ ਤੋਂ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਆਵਾਜ਼ ਸ਼ੁਭ ਨਹੀਂ ਮੰਨੀ ਜਾਂਦੀ। ਇਸ ਤੋਂ ਬਾਅਦ ਮੁੱਖ ਗੇਟ ‘ਤੇ ਚਾਂਦੀ ਦਾ ਸਵਾਸਤਿਕ ਅਤੇ ਲਕਸ਼ਮੀ ਜੀ ਦੇ ਪੈਰਾਂ ਦਾ ਪ੍ਰਤੀਕ ਲਗਾਓ। ਇਸ ਤੋਂ ਇਲਾਵਾ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਸਜਾਉਣ ਲਈ ਅੰਬ ਦੇ ਪੱਤੇ ਵੀ ਲਗਾਏ ਜਾ ਸਕਦੇ ਹਨ। ਅਜਿਹਾ ਕਰਨ ਨਾਲ ਦੇਵੀ ਲਕਸ਼ਮੀ ਬਹੁਤ ਪ੍ਰਸੰਨ ਹੋਵੇਗੀ ਅਤੇ ਦੀਵਾਲੀ ਵਾਲੇ ਦਿਨ ਤੁਹਾਡੇ ਘਰ ਜ਼ਰੂਰ ਪ੍ਰਵੇਸ਼ ਕਰੇਗੀ।

ਘਰ ਦੀ ਇਸ ਦਿਸ਼ਾ ਨੂੰ ਸਾਫ਼ ਕਰੋ

ਘਰ ਦੇ ਉੱਤਰ-ਪੂਰਬੀ ਕੋਨੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਘਰ ਦੀ ਪੂਰਬ ਅਤੇ ਉੱਤਰ ਦਿਸ਼ਾਵਾਂ ਜਿੱਥੇ ਮਿਲਦੀਆਂ ਹਨ, ਉਸ ਨੂੰ ਘਰ ਦਾ ਉੱਤਰ-ਪੂਰਬ ਕੋਨਾ ਕਿਹਾ ਜਾਂਦਾ ਹੈ। ਵਾਸਤੂ ਅਨੁਸਾਰ ਘਰ ਵਿੱਚ ਇਸ ਸਥਾਨ ਨੂੰ ਭਗਵਾਨ ਦਾ ਸਥਾਨ ਮੰਨਿਆ ਜਾਂਦਾ ਹੈ। ਇਸ ਲਈ ਘਰ ਦੀ ਇਸ ਖਾਸ ਜਗ੍ਹਾ ਦਾ ਸਾਫ਼-ਸੁਥਰਾ ਹੋਣਾ ਬਹੁਤ ਜ਼ਰੂਰੀ ਹੈ। ਇਸ ਜਗ੍ਹਾ ‘ਤੇ ਕੋਈ ਵੀ ਬੇਲੋੜੀ ਵਸਤੂ ਨਾ ਰੱਖਣੀ ਬਿਹਤਰ ਹੈ। ਕਿਉਂਕਿ ਅਜਿਹਾ ਕਰਨ ਨਾਲ ਦੇਵੀ ਲਕਸ਼ਮੀ ਦੀ ਕਿਰਪਾ ਤੁਹਾਡੇ ‘ਤੇ ਬਣੀ ਰਹੇਗੀ ਅਤੇ ਘਰ ਵੀ ਧਨ-ਦੌਲਤ ਨਾਲ ਭਰਿਆ ਰਹੇਗਾ।

Exit mobile version