AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Surya Grahan 2026: ਫਾਲਗੁਣ ਮੱਸਿਆ ‘ਤੇ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਭਾਰਤ ਵਿੱਚ ਇਹ ਨਜ਼ਾਰਾ ਦਿਖਾਈ ਦੇਵੇਗਾ ਜਾਂ ਨਹੀਂ?

Surya Grahan 2026: ਸਨਾਤਨ ਧਰਮ ਵਿੱਚ ਫਾਲਗੁਨ ਮਹੀਨੇ ਨੂੰ ਬਹੁਤ ਹੀ ਵਿਸ਼ੇਸ਼ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਮਹੀਨੇ ਧਾਰਮਿਕ ਅਤੇ ਖਗੋਲੀ ਦੋਹਾਂ ਪੱਖੋਂ ਅਹਿਮ ਘਟਨਾਵਾਂ ਵਾਪਰਦੀਆਂ ਹਨ। ਇਸੇ ਫਾਲਗੁਨ ਮਹੀਨੇ ਦੌਰਾਨ ਸਾਲ 2026 ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਸੂਰਜ ਗ੍ਰਹਿਣ ਨੂੰ ਇੱਕ ਮਹੱਤਵਪੂਰਨ ਖਗੋਲੀ ਘਟਨਾ ਮੰਨਿਆ ਜਾਂਦਾ ਹੈ, ਜਿਸਦਾ ਧਾਰਮਿਕ ਅਤੇ ਜੋਤਿਸ਼ੀ ਦ੍ਰਿਸ਼ਟੀਕੋਣ ਤੋਂ ਵੀ ਖ਼ਾਸ ਮਹੱਤਵ ਹੈ।

Surya Grahan 2026: ਫਾਲਗੁਣ ਮੱਸਿਆ 'ਤੇ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਭਾਰਤ ਵਿੱਚ ਇਹ ਨਜ਼ਾਰਾ ਦਿਖਾਈ ਦੇਵੇਗਾ ਜਾਂ ਨਹੀਂ?
ਫਾਲਗੁਣ ਮੱਸਿਆ ‘ਤੇ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਭਾਰਤ ‘ਚ ਇਸ ਦਾ ਅਸਰ
Follow Us
tv9-punjabi
| Published: 03 Feb 2026 20:39 PM IST

ਸਨਾਤਨ ਧਰਮ ਵਿੱਚ ਫਾਲਗੁਨ ਮਹੀਨੇ ਨੂੰ ਬਹੁਤ ਹੀ ਵਿਸ਼ੇਸ਼ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਮਹੀਨੇ ਧਾਰਮਿਕ ਅਤੇ ਖਗੋਲੀ ਦੋਹਾਂ ਪੱਖੋਂ ਅਹਿਮ ਘਟਨਾਵਾਂ ਵਾਪਰਦੀਆਂ ਹਨ। ਇਸੇ ਫਾਲਗੁਨ ਮਹੀਨੇ ਦੌਰਾਨ ਸਾਲ 2026 ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਸੂਰਜ ਗ੍ਰਹਿਣ ਨੂੰ ਇੱਕ ਮਹੱਤਵਪੂਰਨ ਖਗੋਲੀ ਘਟਨਾ ਮੰਨਿਆ ਜਾਂਦਾ ਹੈ, ਜਿਸਦਾ ਧਾਰਮਿਕ ਅਤੇ ਜੋਤਿਸ਼ੀ ਦ੍ਰਿਸ਼ਟੀਕੋਣ ਤੋਂ ਵੀ ਖ਼ਾਸ ਮਹੱਤਵ ਹੈ।

ਖਗੋਲ ਵਿਗਿਆਨ ਅਨੁਸਾਰ, ਜਦੋਂ ਚੰਦਰਮਾ ਧਰਤੀ ਅਤੇ ਸੂਰਜ ਦੇ ਦਰਮਿਆਨ ਆ ਜਾਂਦਾ ਹੈ ਅਤੇ ਸੂਰਜ ਨੂੰ ਅੰਸ਼ਕ ਜਾਂ ਪੂਰੀ ਤਰ੍ਹਾਂ ਢੱਕ ਲੈਂਦਾ ਹੈ, ਤਾਂ ਇਸ ਸਥਿਤੀ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਸੂਰਜ ਗ੍ਰਹਿਣ ਹਮੇਸ਼ਾ ਅਮਾਵੱਸਿਆ ਦੇ ਦਿਨ ਹੀ ਲੱਗਦਾ ਹੈ।

ਉੱਥੇ ਹੀ ਜੋਤਿਸ਼ ਸ਼ਾਸਤਰ ਮੁਤਾਬਕ, ਸੂਰਜ ਨੂੰ ਗ੍ਰਹਿਣ ਰਾਹੁ ਅਤੇ ਕੇਤੂ ਗ੍ਰਹਾਂ ਦੇ ਕਾਰਨ ਲੱਗਦਾ ਹੈ। ਗ੍ਰਹਿਣ ਦਾ ਸਮਾਂ ਧਾਰਮਿਕ ਰੂਪ ਵਿੱਚ ਕਾਫ਼ੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਇਸ ਲਈ ਲੋਕ ਇਸ ਨਾਲ ਸੰਬੰਧਿਤ ਜਾਣਕਾਰੀ ਨੂੰ ਲੈ ਕੇ ਕਾਫ਼ੀ ਉਤਸੁਕ ਰਹਿੰਦੇ ਹਨ। ਐਸੇ ਵਿੱਚ ਆਓ ਜਾਣੀਏ ਕਿ ਸਾਲ 2026 ਦਾ ਪਹਿਲਾ ਸੂਰਜ ਗ੍ਰਹਿਣ ਕਦੋਂ ਲੱਗੇਗਾ, ਇਹ ਭਾਰਤ ਵਿੱਚ ਦਿਖਾਈ ਦੇਵੇਗਾ ਜਾਂ ਨਹੀਂ ਅਤੇ ਕੀ ਇਸਦਾ ਸੂਤਕ ਕਾਲ ਭਾਰਤ ਵਿੱਚ ਮੰਨਿਆ ਜਾਵੇਗਾ ਜਾਂ ਨਹੀਂ।

ਕਦੋਂ ਲੱਗੇਗਾ ਸੂਰਜ ਗ੍ਰਹਿਣ?

ਸਾਲ 2026 ਦਾ ਪਹਿਲਾ ਸੂਰਜ ਗ੍ਰਹਿਣ ਫਰਵਰੀ ਮਹੀਨੇ ਵਿੱਚ ਲੱਗੇਗਾ। ਫਰਵਰੀ ਦੀ 17 ਤਾਰੀਖ ਨੂੰ ਅਮਾਵੱਸਿਆ ਹੈ ਅਤੇ ਇਸੇ ਦਿਨ ਸੂਰਜ ਗ੍ਰਹਿਣ ਦੀ ਘਟਨਾ ਵਾਪਰੇਗੀ। ਜੋਤਿਸ਼ ਵਿਦਵਾਨਾਂ ਅਨੁਸਾਰ, ਇਹ ਇੱਕ ਕੰਕਣ ਸੂਰਜ ਗ੍ਰਹਿਣ ਹੋਵੇਗਾ, ਜਿਸਨੂੰ ਵਲਯਾਕਾਰ ਸੂਰਜ ਗ੍ਰਹਿਣ ਵੀ ਕਿਹਾ ਜਾਂਦਾ ਹੈ।

ਇਸ ਤਰ੍ਹਾਂ ਦਾ ਸੂਰਜ ਗ੍ਰਹਿਣ ਉਸ ਵੇਲੇ ਲੱਗਦਾ ਹੈ ਜਦੋਂ ਚੰਦਰਮਾ ਸੂਰਜ ਅਤੇ ਧਰਤੀ ਦੇ ਬਿਲਕੁਲ ਦਰਮਿਆਨ ਤਾਂ ਆ ਜਾਂਦਾ ਹੈ, ਪਰ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਨਹੀਂ ਪਾਉਂਦਾ। ਇਸ ਸਥਿਤੀ ਵਿੱਚ ਸੂਰਜ ਚਮਕਦੇ ਹੋਏ ਕੰਗਣ ਜਾਂ ਛੱਲੇ ਵਾਂਗ ਦਿਸਦਾ ਹੈ। ਖਗੋਲ ਵਿਗਿਆਨੀ ਇਸਨੂੰ ਰਿੰਗ ਆਫ ਫਾਇਰ ਵੀ ਕਹਿੰਦੇ ਹਨ।

ਕਿਸ ਰਾਸ਼ੀ ਵਿੱਚ ਲੱਗੇਗਾ ਸੂਰਜ ਗ੍ਰਹਿਣ

ਸਾਲ 2026 ਦਾ ਇਹ ਪਹਿਲਾ ਸੂਰਜ ਗ੍ਰਹਿਣ ਸ਼ਨੀ ਦੇਵ ਦੀ ਰਾਸ਼ੀ ਕੁੰਭ ਵਿੱਚ ਲੱਗੇਗਾ। ਗ੍ਰਹਿਣ ਦੇ ਸਮੇਂ ਸੂਰਜ ਦੇਵ ਕੁੰਭ ਰਾਸ਼ੀ ਵਿੱਚ ਗੋਚਰ ਕਰ ਰਹੇ ਹੋਣਗੇ। ਇਸਦੇ ਨਾਲ ਹੀ ਕੁੰਭ ਰਾਸ਼ੀ ਵਿੱਚ ਰਾਹੁ ਦੀ ਵੀ ਉਪਸਥਿਤੀ ਰਹੇਗੀ, ਜਿਸ ਕਰਕੇ ਇਹ ਗ੍ਰਹਿਣ ਜੋਤਿਸ਼ੀ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਭਾਰਤ ਵਿੱਚ ਨਜ਼ਰ ਨਹੀਂ ਆਵੇਗਾ ਇਹ ਸੂਰਜ ਗ੍ਰਹਿਣ

ਭਾਰਤੀ ਸਮੇਂ ਅਨੁਸਾਰ, ਸਾਲ 2026 ਦਾ ਇਹ ਪਹਿਲਾ ਸੂਰਜ ਗ੍ਰਹਿਣ 17 ਫਰਵਰੀ ਨੂੰ ਦੁਪਹਿਰ 03 ਵੱਜ ਕੇ 56 ਮਿੰਟ ਤੇ ਸ਼ੁਰੂ ਹੋਵੇਗਾ ਅਤੇ ਸ਼ਾਮ 07 ਵੱਜ ਕੇ 57 ਮਿੰਟ ਤੇ ਸਮਾਪਤ ਹੋ ਜਾਵੇਗਾ। ਹਾਲਾਂਕਿ, ਇਹ ਸੂਰਜ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ, ਇਸ ਲਈ ਦੇਸ਼ ਵਿੱਚ ਇਸਦਾ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਮੰਨਿਆ ਜਾਵੇਗਾ। ਇਸ ਕਾਰਨ ਕਰਕੇ ਸੂਤਕ ਕਾਲ ਵੀ ਭਾਰਤ ਵਿੱਚ ਮਾਨਯ ਨਹੀਂ ਹੋਵੇਗਾ।

ਇਨ੍ਹਾਂ ਦੇਸ਼ਾਂ ਵਿੱਚ ਦਿਖੇਗਾ ਸੂਰਜ ਗ੍ਰਹਿਣ

ਸਾਲ 2026 ਦਾ ਇਹ ਪਹਿਲਾ ਸੂਰਜ ਗ੍ਰਹਿਣ ਕੁਝ ਖ਼ਾਸ ਖੇਤਰਾਂ ਵਿੱਚ ਸਪਸ਼ਟ ਤੌਰ ਤੇ ਨਜ਼ਰ ਆਵੇਗਾ। ਇਨ੍ਹਾਂ ਵਿੱਚ ਸ਼ਾਮਲ ਹਨ:

ਦੱਖਣੀ ਅਫਰੀਕਾ

ਦੱਖਣੀ ਅਰਜਨਟੀਨਾ

ਅੰਟਾਰਕਟਿਕਾ ਦੇ ਕੁਝ ਖੇਤਰ

ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ...
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE...
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ......
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ...
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ...
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?...
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ...
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ...