Chaitra Navratri: ਚੇਤਰ ਨਵਰਾਤਰੀ ਵਿੱਚ ਘਰ ‘ਚ ਲਿਆਓ ਇਹ ਚੀਜ਼ਾਂ, ਪੈਸਾ ਤੇ ਪ੍ਰਸਿੱਧੀ ਖੁਦ ਆਵੇਗੀ
Chaitra Navratri Pooja: ਇਸ ਸਾਲ ਚੇਤਰ ਨਵਰਾਤੇ ਦੇ ਪਹਿਲੇ ਦਿਨ ਇੱਕ ਬਹੁਤ ਹੀ ਸ਼ੁਭ ਸੰਯੋਗ ਬਣਨ ਜਾ ਰਿਹਾ ਹੈ, ਜਿਸ ਵਿੱਚ ਮਾਂ ਦੁਰਗਾ ਆਪਣੇ ਸ਼ਰਧਾਲੂਆਂ ਦੇ ਘਰਾਂ ਵਿੱਚ ਦਰਸ਼ਨ ਕਰੇਗੀ। ਚੇਤਰ ਨਵਰਾਤੇ ਦੇ ਇਨ੍ਹਾਂ 9 ਦਿਨਾਂ ਵਿੱਚ ਸ਼ੁਰੂ ਵਿੱਚ ਮਾਂ ਦੁਰਗਾ ਦੇ 9 ਮੁੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਇਨ੍ਹਾਂ ਚੇਤਰ ਨਵਰਾਤਰੇ ਦਾ ਸ਼ੁਭ ਮਹੂਰਤ ਅਤੇ ਨਾਲ ਹੀ ਦਸਾਂਗੇ ਕਿ ਇਨ੍ਹਾਂ 9 ਦਿਨਾਂ ਵਿੱਚ ਤੁਸੀਂ ਕਿਹੜੀ ਚੀਜ ਆਪਣੇ ਘਰ ਲੈ ਕੇ ਆਉ।
ਇਸ ਦਿਨ ਤੋਂ ਸ਼ੁਰੂ ਹੋ ਰਹੀ ਹੈ ਚੇਤਰ ਨਵਰਾਤਰੀ।
Chaitra Navratri 2023: ਹਿੰਦੂ ਧਰਮ ਵਿੱਚ ਚੇਤਰ ਨਵਰਾਤੇ ਦਾ ਵਿਸ਼ੇਸ਼ ਮਹੱਤਵ ਹੈ। ਨਵਰਾਤੇ ਨੌਂ ਦਿਨ ਚਲਦੇ ਹਨ । ਇਸ ਸਮੇਂ ਨੂੰ ਹਿੰਦੂ ਧਰਮ ਵਿੱਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨੌਂ ਦਿਨਾਂ ਦੌਰਾਨ ਮਾਂ ਸ੍ਰਿਸ਼ਟੀ ਦੇ ਹਰ ਕਣ ਵਿੱਚ ਮੌਜੂਦ ਰਹਿੰਦੀ ਹੈ ਅਤੇ ਆਪਣੇ ਭਗਤਾਂ ਦੀ ਹਰ ਮਨੋਕਾਮਨਾ ਪੂਰੀ ਕਰਦੀ ਹੈ। ਨਵਰਾਤੇ ਪੂਜਾ ਸਾਲ ਵਿੱਚ ਦੋ ਵਾਰ ਹੁੰਦੀ ਹੈ। ਇੱਕ ਚੈਤਰ ਦੇ ਮਹੀਨੇ ਵਿੱਚ ਅਤੇ ਦੂਜਾ ਸ਼ਾਰਦੀ ਦੇ ਮਹੀਨੇ ਵਿੱਚ। ਹਿੰਦੂ ਕੈਲੰਡਰ ਦੇ ਅਨੁਸਾਰ, ਚੇਤਰ ਨਵਰਾਤੇ (Chaitra Navratri ) 22 ਮਾਰਚ 2023 ਤੋਂ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ ਹੀ ਇਹ 30 ਮਾਰਚ 2023 ਨੂੰ ਖਤਮ ਹੋ ਜਾਣਗੇ।


