Chaitra Navratri 2026: ਸਿਰਫ਼ ਮੰਦਰ ਹੀ ਨਹੀਂ, ਨਰਾਤਿਆਂ ਵਿੱਚ ਘਰ ਦੇ ਇਨ੍ਹਾਂ ਥਾਂਵਾਂ ‘ਤੇ ਦੀਵਾ ਜਗਾਉਣਾ ਹੁੰਦਾ ਹੈ ਬੇਹੱਦ ਸ਼ੁਭ

Published: 

20 Mar 2026 19:02 PM IST

Chaitra Navratri 2026: ਚੇਤਰ ਨਰਾਤੇ ਸ਼ਕਤੀ ਦੀ ਉਪਾਸਨਾ ਦੇ ਪਵਿੱਤਰ ਦਿਨ ਹੁੰਦੇ ਹਨ ਅਤੇ ਅੱਜ ਨਰਾਤਿਆਂ ਦਾ ਦੂਜਾ ਦਿਨ ਹੈ। ਇਹ ਦਿਨ ਮਾਤਾ ਬ੍ਰਹਮਚਾਰਿਣੀ ਨੂੰ ਸਮਰਪਿਤ ਕੀਤਾ ਗਿਆ ਹੈ। ਸ਼ਾਸਤਰਾਂ ਅਨੁਸਾਰ, ਨੌਂ ਦਿਨਾਂ ਵਿੱਚ ਮਾਤਾ ਦੁਰਗਾ ਦੇ ਨੌਂ ਵੱਖ-ਵੱਖ ਸਰੂਪਾਂ ਦੀ ਪੂਜਾ ਕਰਨ ਦਾ ਵਿਧਾਨ ਹੈ। ਨਰਾਤਿਆਂ ਦੌਰਾਨ ਭਗਤ ਕਲਸ਼ ਸਥਾਪਨਾ ਕਰਕੇ ਅਤੇ ਅਖੰਡ ਜੋਤ ਜਗਾ ਕੇ ਪੂਰੀ ਸ਼ਰਧਾ ਭਾਵਨਾ ਨਾਲ ਮਾਂ ਦੁਰਗਾ ਦੀ ਅਰਾਧਨਾ ਕਰਦੇ ਹਨ।

Chaitra Navratri 2026: ਸਿਰਫ਼ ਮੰਦਰ ਹੀ ਨਹੀਂ, ਨਰਾਤਿਆਂ ਵਿੱਚ ਘਰ ਦੇ ਇਨ੍ਹਾਂ  ਥਾਂਵਾਂ ਤੇ ਦੀਵਾ ਜਗਾਉਣਾ ਹੁੰਦਾ ਹੈ ਬੇਹੱਦ ਸ਼ੁਭ

Image Credit source: Unplash

ਚੇਤਰ ਨਰਾਤੇ ਸ਼ਕਤੀ ਦੀ ਉਪਾਸਨਾ ਦੇ ਪਵਿੱਤਰ ਦਿਨ ਹੁੰਦੇ ਹਨ ਅਤੇ ਅੱਜ ਨਰਾਤਿਆਂ ਦਾ ਦੂਜਾ ਦਿਨ ਹੈ। ਇਹ ਦਿਨ ਮਾਤਾ ਬ੍ਰਹਮਚਾਰਿਣੀ ਨੂੰ ਸਮਰਪਿਤ ਕੀਤਾ ਗਿਆ ਹੈ। ਸ਼ਾਸਤਰਾਂ ਅਨੁਸਾਰ, ਨੌਂ ਦਿਨਾਂ ਵਿੱਚ ਮਾਤਾ ਦੁਰਗਾ ਦੇ ਨੌਂ ਵੱਖ-ਵੱਖ ਸਰੂਪਾਂ ਦੀ ਪੂਜਾ ਕਰਨ ਦਾ ਵਿਧਾਨ ਹੈ। ਨਰਾਤਿਆਂ ਦੌਰਾਨ ਭਗਤ ਕਲਸ਼ ਸਥਾਪਨਾ ਕਰਕੇ ਅਤੇ ਅਖੰਡ ਜੋਤ ਜਗਾ ਕੇ ਪੂਰੀ ਸ਼ਰਧਾ ਭਾਵਨਾ ਨਾਲ ਮਾਂ ਦੁਰਗਾ ਦੀ ਅਰਾਧਨਾ ਕਰਦੇ ਹਨ।

ਨਰਾਤਿਆਂ ਦੇ ਸਮੇਂ ਮੰਦਰ ਵਿੱਚ ਅਖੰਡ ਜੋਤ ਜਗਾਉਣਾ ਮਾਂ ਦੀ ਮੌਜੂਦਗੀ ਦਾ ਸੰਕੇਤ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਦਿਨਾਂ ਵਿੱਚ ਮੰਦਰ ਵਿੱਚ ਅਖੰਡ ਜੋਤ ਦੇ ਨਾਲ-ਨਾਲ ਘਰ ਦੇ ਕੁਝ ਵਿਸ਼ੇਸ਼ ਸਥਾਨਾਂ ‘ਤੇ ਦੀਵਾ ਜਗਾਉਣ ਨਾਲ ਮਾਤਾ ਰਾਣੀ ਦਾ ਅਸ਼ੀਰਵਾਦ ਕਈ ਗੁਣਾ ਵਧ ਕੇ ਪ੍ਰਾਪਤ ਹੁੰਦਾ ਹੈ? ਆਓ ਜਾਣਦੇ ਹਾਂ ਉਨ੍ਹਾਂ ਖ਼ਾਸ ਥਾਵਾਂ ਬਾਰੇ, ਜਿੱਥੇ ਨਰਾਤਿਆਂ ਵਿੱਚ ਦੀਵਾ ਜਗਾਉਣਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ।

ਨਰਾਤਿਆਂ ਵਿੱਚ ਇਨ੍ਹਾਂ ਥਾਵਾਂ ‘ਤੇ ਵੀ ਜ਼ਰੂਰ ਜਗਾਓ ਦੀਵਾ

ਮੁੱਖ ਪ੍ਰਵੇਸ਼ ਦੁਆਰ ‘ਤੇ: ਹਿੰਦੂ ਧਰਮ ਵਿੱਚ ਘਰ ਦੇ ਮੁੱਖ ਪ੍ਰਵੇਸ਼ ਦੁਆਰ ਦਾ ਬਹੁਤ ਮਹੱਤਵ ਹੈ। ਇਸ ਨੂੰ ਸ਼ੁਭਤਾ ਦਾ ਦੁਆਰ ਕਿਹਾ ਜਾਂਦਾ ਹੈ। ਨਰਾਤਿਆਂ ਵਿੱਚ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਮੁੱਖ ਦੁਆਰ ਦੇ ਸੱਜੇ ਪਾਸੇ ਘਿਓ ਜਾਂ ਤੇਲ ਦਾ ਦੀਵਾ ਜ਼ਰੂਰ ਜਗਾਓ। ਮਾਨਤਾ ਹੈ ਕਿ ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਮਾਤਾ ਰਾਣੀ ਦਾ ਵਿਸ਼ੇਸ਼ ਅਸ਼ੀਰਵਾਦ ਮਿਲਦਾ ਹੈ।

ਤੁਲਸੀ ਦੇ ਪੌਦੇ ਕੋਲ: ਤੁਲਸੀ ਮਾਤਾ ਨੂੰ ਸਾਖਿਆਤ ਮਾਂ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਨਰਾਤਿਆਂ ਵਿੱਚ ਰੋਜ਼ਾਨਾ ਸ਼ਾਮ ਨੂੰ ਤੁਲਸੀ ਦੇ ਕੋਲ ਘਿਓ ਦਾ ਦੀਵਾ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ ਦਾ ਵਾਸਤੂ ਦੋਸ਼ ਦੂਰ ਹੁੰਦਾ ਹੈ ਅਤੇ ਸੁੱਖ-ਸ਼ਾਂਤੀ ਆਉਂਦੀ ਹੈ।

ਰਸੋਈ ਘਰ ਵਿੱਚ: ਰਸੋਈ ਵਿੱਚ ਮਾਤਾ ਅੰਨਪੂਰਨਾ ਦਾ ਵਾਸ ਮੰਨਿਆ ਜਾਂਦਾ ਹੈ। ਇਸ ਲਈ ਨਰਾਤਿਆਂ ਦੌਰਾਨ ਰਾਤ ਦੇ ਸਮੇਂ ਰਸੋਈ ਵਿੱਚ ਇੱਕ ਦੀਵਾ ਜਗਾ ਕੇ ਜ਼ਰੂਰ ਰੱਖੋ। ਅਜਿਹਾ ਕਰਨ ਨਾਲ ਘਰ ਵਿੱਚ ਕਦੇ ਵੀ ਅੰਨ ਅਤੇ ਧਨ ਦੀ ਕਮੀ ਨਹੀਂ ਹੁੰਦੀ।

ਅਲਮਾਰੀ ਜਾਂ ਤਿਜੋਰੀ ਕੋਲ: ਨਰਾਤਿਆਂ ਵਿੱਚ ਘਰ ਦੀ ਅਲਮਾਰੀ ਜਾਂ ਤਿਜੋਰੀ, ਜਿੱਥੇ ਧਨ ਰੱਖਿਆ ਜਾਂਦਾ ਹੈ, ਉੱਥੇ ਇੱਕ ਦੀਵਾ ਰੱਖਣਾ ਸ਼ੁਭ ਹੁੰਦਾ ਹੈ। ਅਜਿਹਾ ਕਰਨ ਨਾਲ ਮਾਤਾ ਲਕਸ਼ਮੀ ਅਤੇ ਦੇਵੀ ਦੁਰਗਾ ਦੀ ਇੱਕੋ ਸਮੇਂ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਆਰਥਿਕ ਤੰਗੀ ਦੂਰ ਹੁੰਦੀ ਹੈ।

ਘਰ ਦੇ ਵਿਹੜੇ ਵਿੱਚ: ਨਰਾਤਿਆਂ ਦੇ ਨੌਂ ਦਿਨਾਂ ਤੱਕ ਘਰ ਦੇ ਵਿਹੜੇ (ਆਂਗਣ) ਵਿੱਚ ਦੀਵਾ ਜ਼ਰੂਰ ਜਗਾਓ। ਵਾਸਤੂ ਸ਼ਾਸਤਰ ਅਨੁਸਾਰ, ਘਰ ਦੇ ਬਿਲਕੁਲ ਵਿਚਕਾਰ ਦੀਵਾ ਜਗਾਉਣ ਨਾਲ ਪਰਿਵਾਰ ਵਿੱਚ ਆਪਸੀ ਪਿਆਰ ਅਤੇ ਸ਼ਾਂਤੀ ਬਣੀ ਰਹਿੰਦੀ ਹੈ।

Loading...
Unable to load recommendations.
Follow Us