ਅਵਤਾਰ ਦਿਹਾੜਾ: ਗੁਰੂ ਦੀ ਸੇਵਾ ਵਿੱਚ ਜੀਵਨ ਲਗਾਉਣ ਵਾਲੇ ਬਾਬਾ ਦੀਪ ਸਿੰਘ ਜੀ
ਬਾਬਾ ਦੀਪ ਸਿੰਘ ਜੀ ਨੇ ਮਿਸ਼ਨ ਵਿੱਚ ਸਿੱਖ ਫੌਜਾਂ ਦੀ ਅਗਵਾਈ ਕੀਤੀ। ਆਪ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲਕੇ ਵੀ ਜੰਗਾਂ ਲੜੀਆਂ। ਅਪ੍ਰੈਲ 1757 ਵਿਚ ਅਹਿਮਦ ਸ਼ਾਹ ਅਬਦਾਲੀ ਆਪਣੇ ਚੌਥੇ ਹਮਲੇ ਦੌਰਾਨ ਸਿੱਖਾਂ ਨੇ ਉਸ ਦਾ ਡਟ ਕੇ ਮੁਕਾਬਲਾ ਕੀਤਾ। ਜਦੋਂ ਦੁਸ਼ਮਣ ਫੌਜਾਂ ਵੱਲੋਂ ਸਿੱਖ ਧਾਮਾਂ ਦੀ ਬੇਅਦਬੀ ਕਰਨ ਦੀ ਖ਼ਬਰ ਬਾਬਾ ਦੀਪ ਸਿੰਘ ਨੂੰ ਮਿਲੀ ਤਾਂ ਬਾਬਾ ਜੀ ਨੇ ਸਿੱਖਾਂ ਨਾਲ ਅਰਦਾਸਾਂ ਸੋਧ ਕੇ ਅੰਮ੍ਰਿਤਸਰ ਜਾਣ ਦਾ ਐਲਾਨ ਕੀਤਾ।
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਸਿਜਦਾ ਕਰ ਰਹੀ ਹੈ। ਬਾਬਾ ਜੀ ਦਾ ਅੱਜ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ। ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਹੂਵਿੰਡ ਵਿੱਚ ਹੋਇਆ। ਬਚਪਨ ਤੋਂ ਹੀ ਬਾਬਾ ਜੀ ਦਾ ਪ੍ਰੇਮ ਗੁਰੂਘਰ ਨਾਲ ਪੈ ਗਿਆ ਸੀ। ਅਜੇ ਉਮਰ ਕਰੀਬ 12 ਸਾਲ ਦੀ ਸੀ ਜਦੋਂ ਸੱਚੇ ਪਾਤਸ਼ਾਹ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ ਹੋਇਆ।
ਆਪ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰ ਕਰਨ ਲਈ ਆਪਣੇ ਮਾਤਾ-ਪਿਤਾ ਨਾਲ ਆਨੰਦਪੁਰ ਸਾਹਿਬ ਗਏ। ਬਾਬਾ ਜੀ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਦੌਰਾਨ ਆਪ ਜੀ ਸੰਗਤ ਦੀ ਸੇਵਾ ਕਰਦੇ ਰਹੇ।
ਮਾਤਾ ਪਿਤਾ ਆਪ ਜੀ ਨੂੰ ਗੁਰੂ ਸਾਹਿਬ ਕੋਲ ਛੱਡ ਕੇ ਪਿੰਡ ਆ ਗਏ। ਬਾਬਾ ਦੀਪ ਸਿੰਘ ਲਗਾਤਾਰ ਗੁਰੂਘਰ ਵਿਖੇ ਸੇਵਾ ਕਰਦੇ ਰਹੇ। ਫੇਰ ਪਾਤਸ਼ਾਹ ਨੇ ਬਾਬਾ ਜੀ ਨੂੰ ਘਰ ਜਾਣ ਲਈ ਕਿਹਾ। ਜਿੱਥੋਂ ਵਾਪਿਸ ਆਕੇ ਬਾਬਾ ਦੀਪ ਸਿੰਘ ਜੀ ਨੇ ਵਿਆਹ ਕਰਵਾਇਆ ਅਤੇ ਗ੍ਰਹਿਸਤੀ ਜੀਵਨ ਜਿਊਣ ਲੱਗੇ।
ਇਸ ਤੋਂ ਬਾਅਦ ਪਾਤਸ਼ਾਹ ਨਾਲ ਬਾਬਾ ਦੀਪ ਸਿੰਘ ਜੀ ਦੀ ਮੁਲਾਕਾਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਾਲੇ ਸਥਾਨ ਤੇ ਹੋਈ। ਸਾਲ 1706 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਸੌਂਪੀ ਅਤੇ ਗੁਰੂ ਸਾਹਿਬ ਦੇ ਨਾਂਦੇੜ ਵੱਲ ਰਵਾਨਾ ਹੋ ਗਏ। ਇਸ ਤੋਂ ਬਾਅਦ ਬਾਬਾ ਜੀ ਨੇ ਸਿੱਖਾਂ ਨੂੰ ਗੁਰਬਾਣੀ ਪੜ੍ਹਣ ਦੀ ਸੰਥਿਆ ਤੋਂ ਇਲਾਵਾ ਹਥਿਆਰਾਂ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ। ਸਿੱਟੇ ਵਜੋਂ ਸਿੱਖੀ ਅਤੇ ਹਥਿਆਰਾਂ ਦੇ ਇਸ ਕੇਂਦਰ ਨੂੰ ਦਮਦਮੀ ਟਕਸਾਲ ਵਜੋਂ ਜਾਣਿਆ ਜਾਣ ਲੱਗਾ।
ਬਾਬਾ ਦੀਪ ਸਿੰਘ ਜੀ ਨੇ ਮਿਸ਼ਨ ਵਿੱਚ ਸਿੱਖ ਫੌਜਾਂ ਦੀ ਅਗਵਾਈ ਕੀਤੀ। ਆਪ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲਕੇ ਵੀ ਜੰਗਾਂ ਲੜੀਆਂ। ਅਪ੍ਰੈਲ 1757 ਵਿਚ ਅਹਿਮਦ ਸ਼ਾਹ ਅਬਦਾਲੀ ਆਪਣੇ ਚੌਥੇ ਹਮਲੇ ਦੌਰਾਨ ਸਿੱਖਾਂ ਨੇ ਉਸ ਦਾ ਡਟ ਕੇ ਮੁਕਾਬਲਾ ਕੀਤਾ। ਜਦੋਂ ਦੁਸ਼ਮਣ ਫੌਜਾਂ ਵੱਲੋਂ ਸਿੱਖ ਧਾਮਾਂ ਦੀ ਬੇਅਦਬੀ ਕਰਨ ਦੀ ਖ਼ਬਰ ਬਾਬਾ ਦੀਪ ਸਿੰਘ ਨੂੰ ਮਿਲੀ ਤਾਂ ਬਾਬਾ ਜੀ ਨੇ ਸਿੱਖਾਂ ਨਾਲ ਅਰਦਾਸਾਂ ਸੋਧ ਕੇ ਅੰਮ੍ਰਿਤਸਰ ਜਾਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ
75 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਨੇ ਇੱਕ ਨੌਜਵਾਨ ਯੋਧੇ ਦਾ ਜੋਸ਼ ਵਿਖਾਇਆ ਅਤੇ ਜੰਗ ਦੇ ਵਿੱਚ ਲੜਦੇ ਹੋਏ ਜਖ਼ਮੀ ਹੋ ਗਏ। ਅਖੀਰ ਬਾਬਾ ਜੀ ਨੇ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਸੀਸ ਝੁਕਾ ਕੇ ਆਪਣਾ ਜੀਵਨ ਗੁਰੂ ਦੇ ਚਰਨਾਂ ਵਿੱਚ ਲਗਾ ਦਿੱਤਾ।
ਜਿੱਥੇ ਬਾਬਾ ਜੀ ਦਾ ਸਸਕਾਰ ਕੀਤਾ ਗਿਆ। ਇਸ ਅਸਥਾਨ ਤੇ ਅੱਜ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਸ਼ੁਭਾਇਮਾਨ ਹੈ। ਜਿੱਥੇ ਹਰ ਹੋਜ਼ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੁੰਦੀਆਂ ਹਨ