ਜ਼ੀਰਕਪੁਰ ਵਿੱਚ ਪੁਲਿਸ ਤੇ ਗੱਡੀ ਚੜ੍ਹਾਉਣ ਦੀ ਕੀਤੀ ਕੋਸ਼ਿਸ, ਗੋਲੀਬਾਰੀ ਵਿੱਚ 2 ਮੁਲਜ਼ਮ ਜਖ਼ਮੀ, ਕਤਲ ਮਾਮਲੇ ਵਿੱਚ ਸੀ ਭਾਲ

jarnail-singhtv9-com
Updated On: 

20 May 2025 14:21 PM

10 ਮਈ ਨੂੰ ਜਲੰਧਰ ਦੇ ਬਸਤੀ ਸ਼ੇਖ ਪੁਲਿਸ ਸਟੇਸ਼ਨ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਇੱਕ ਲੜਕੀ ਨੂੰ ਕੁਝ ਮੁਲਜ਼ਮਾਂ ਨੇ ਬੇਰਹਿਮੀ ਨਾਲ ਗੋਲੀ ਮਾਰ ਦਿੱਤੀ ਸੀ। ਇਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਸੀਆਈਏ ਜਲੰਧਰ ਟੀਮ ਨੂੰ ਇਸ ਮਾਮਲੇ ਵਿੱਚ ਇਨਪੁਟ ਮਿਲਿਆ ਸੀ। ਇਸ ਤੋਂ ਬਾਅਦ ਮੁਲਜ਼ਮਾਂ ਦੀ ਕੜੀ ਜ਼ੀਰਕਪੁਰ ਇਲਾਕੇ ਦੇ ਮਾਈਕ੍ਰੋ ਪਲਾਜ਼ਾ ਇਲਾਕੇ ਵਿੱਚ ਮਿਲੀ। ਫਿਰ ਜਲੰਧਰ ਅਤੇ ਢਕੋਲੀ ਥਾਣੇ ਦੀ ਪੁਲਿਸ ਨੇ ਸਾਂਝੇ ਤੌਰ 'ਤੇ ਕਾਰਵਾਈ ਕੀਤੀ।

ਜ਼ੀਰਕਪੁਰ ਵਿੱਚ ਪੁਲਿਸ ਤੇ ਗੱਡੀ ਚੜ੍ਹਾਉਣ ਦੀ ਕੀਤੀ ਕੋਸ਼ਿਸ, ਗੋਲੀਬਾਰੀ ਵਿੱਚ 2 ਮੁਲਜ਼ਮ ਜਖ਼ਮੀ, ਕਤਲ ਮਾਮਲੇ ਵਿੱਚ ਸੀ ਭਾਲ

ਸੰਕੇਤਕ ਤਸਵੀਰ

Follow Us On

ਬੀਤੀ ਰਾਤ ਜ਼ੀਰਕਪੁਰ ਵਿੱਚ ਪੁਲਿਸ ਅਤੇ ਮੁਲਜ਼ਮਾਂ ਵਿਚਕਾਰ ਮੁਕਾਬਲਾ ਹੋ ਗਿਆ। ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ ਵਿੱਚ ਪੁਲਿਸ ਤੇ ਗੋਲੀ ਵੀ ਚਲਾਈ ਅਤੇ ਬਚਾਅ ਵਿੱਚ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਦੋ ਅਪਰਾਧੀ ਜ਼ਖਮੀ ਹੋ ਗਏ। ਜਲੰਧਰ ਸੀਆਈਏ ਟੀਮ ਅਤੇ ਮੋਹਾਲੀ ਪੁਲਿਸ ਦੀ ਸਾਂਝੀ ਟੀਮ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ 10 ਮਈ ਨੂੰ ਜਲੰਧਰ ਵਿੱਚ ਹੋਏ ਕਤਲ ਦੇ ਸਬੰਧ ਵਿੱਚ ਉਹਨਾਂ ਦੀ ਭਾਲ ਕਰ ਰਹੀ ਸੀ। ਹਾਲਾਂਕਿ, ਭੱਜਣ ਦੀ ਕੋਸ਼ਿਸ਼ ਵਿੱਚ, ਦੋਵਾਂ ਨੇ ਪਹਿਲਾਂ ਆਪਣੀ ਕਾਰ ਨਾਲ ਪੁਲਿਸ ਕਰਮਚਾਰੀਆਂ ਨੂੰ ਦਰੜਨ ਦੀ ਕੋਸ਼ਿਸ਼ ਕੀਤੀ। ਫਿਰ ਗੋਲੀਆਂ ਚਲਾਈਆਂ ਗਈਆਂ।

ਪੁਲਿਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਗੌਰਵ ਅਤੇ ਆਕਾਸ਼ ਦੀਆਂ ਲੱਤਾਂ ਵਿੱਚ ਗੋਲੀ ਲੱਗੀ। ਪੁਲਿਸ ਨੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕਤਲ ਮਾਮਲੇ ਤੋਂ ਬਾਅਦ ਫਰਾਰ ਸੀ ਮੁਲਜ਼ਮ

ਪੁਲਿਸ ਅਨੁਸਾਰ, 10 ਮਈ ਨੂੰ ਜਲੰਧਰ ਦੇ ਬਸਤੀ ਸ਼ੇਖ ਪੁਲਿਸ ਸਟੇਸ਼ਨ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਇੱਕ ਲੜਕੀ ਨੂੰ ਕੁਝ ਮੁਲਜ਼ਮਾਂ ਨੇ ਬੇਰਹਿਮੀ ਨਾਲ ਗੋਲੀ ਮਾਰ ਦਿੱਤੀ ਸੀ। ਇਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਸੀਆਈਏ ਜਲੰਧਰ ਟੀਮ ਨੂੰ ਇਸ ਮਾਮਲੇ ਵਿੱਚ ਇਨਪੁਟ ਮਿਲਿਆ ਸੀ। ਇਸ ਤੋਂ ਬਾਅਦ ਮੁਲਜ਼ਮਾਂ ਦੀ ਕੜੀ ਜ਼ੀਰਕਪੁਰ ਇਲਾਕੇ ਦੇ ਮਾਈਕ੍ਰੋ ਪਲਾਜ਼ਾ ਇਲਾਕੇ ਵਿੱਚ ਮਿਲੀ। ਫਿਰ ਜਲੰਧਰ ਅਤੇ ਢਕੋਲੀ ਥਾਣੇ ਦੀ ਪੁਲਿਸ ਨੇ ਸਾਂਝੇ ਤੌਰ ‘ਤੇ ਕਾਰਵਾਈ ਕੀਤੀ।

ਇਸ ਦੌਰਾਨ, ਮੁਲਜ਼ਮਾਂ ਨੇ ਆਪਣੀ ਗੱਡੀ ਨਾਲ ਪੁਲਿਸ ਪਾਰਟੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ, ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਆਕਾਸ਼ ਅਤੇ ਗੌਰਵ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਅਨੁਸਾਰ ਦੋਵੇਂ ਕਈ ਅਪਰਾਧਾਂ ਵਿੱਚ ਸ਼ਾਮਲ ਹਨ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਹੋਰ ਕਿਹੜੇ ਅਪਰਾਧਾਂ ਵਿੱਚ ਸ਼ਾਮਲ ਹਨ।