ਜਲੰਧਰ ਦੇ ਗੁਰੂਘਰ ‘ਚ ਔਰਤ ਨੇ ਗ੍ਰੰਥੀ ਸਿੰਘ ‘ਤੇ ਸ਼ਸਤਰਾਂ ਨਾਲ ਕੀਤਾ ਹਮਲਾ, ਬੇਅਦਬੀ ਦੇ ਲੱਗੇ ਇਲਜ਼ਾਮ
ਜਲੰਧਰ ਦੇ ਗੁਰਦੁਆਰਾ ਸੱਚਖੰਡ ਸਾਹਿਬ 'ਚ ਇੱਕ ਔਰਤ ਵੱਲੋਂ ਗ੍ਰੰਥੀ ਸਿੰਘ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰੰਥੀ ਸਿੰਘ ਦਾ ਇਲਜ਼ਾਮ ਹੈ ਕਿ ਔਰਤ ਨੇ ਗੁਰੂਦੁਆਰਾ ਸਾਹਿਬ 'ਚ ਪਏ ਸ਼ਸਤਰ ਚੁੱਕ ਕੇ ਬੇਅਦਬੀ ਕੀਤੀ ਹੈ। ਰੋਕਣ 'ਤੇ ਔਰਤ ਨੇ ਪਲਟ ਕੇ ਗ੍ਰੰਥੀ ਸਿੰਘ ਦੇ ਹਮਲਾ ਕਰ ਦਿੱਤਾ। ਪੁਲਿਸ ਵੱਲੋਂ ਆਈਪੀਸੀ ਦੀ ਧਾਰਾ 295ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੰਜਾਬ ਨਿਊਜ਼. ਜਲੰਧਰ ਦੇ ਅੰਮਰ ਨਗਰ ਗੁਰੂਘਰ ਸੱਚਖੰਡ ਸਾਹਿਬ ‘ਚ ਇੱਕ ਔਰਤ ਵੱਲੋਂ ਗ੍ਰੰਥੀ ਸਿੰਘ ‘ਤੇ ਸ਼ਸਤਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ‘ਚ ਗ੍ਰੰਥੀ ਸਿੰਘ ਦੀ ਇੱਕ ਉਂਗਲ ਕੱਟ ਗਈ ਹੈ। ਹਮਲੇ ਤੋਂ ਬਚਣ ਲਈ ਗ੍ਰੰਥੀ ਸਿੰਘ ਵੱਲੋਂ ਬੱਚਣ ਲਈ ਕਾਫੀ ਕੋਸ਼ਿਸ਼ਿ ਕੀਤੀ ਗਈ, ਪਰ ਔਰਤ ਲਗਾਤਾਰ ਉਨ੍ਹਾਂ ਤੇ ਹਮਲਾ ਕਰਨ ਲਈ ਉਨ੍ਹਾਂ ਦੇ ਪਿੱਛੇ ਭੱਜਦੀ ਰਹੀ। ਪੂਰੇ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਔਰਤ ਗ੍ਰੰਥੀ ਸਿੰਘ ਤੇ ਤਲਵਾਰ ਨਾਲ ਹਮਲਾ ਕਰਦੀ ਦਿਖਾਈ ਦੇ ਰਹੀ ਹੈ।
ਗ੍ਰੰਥੀ ਸਿੰਘ ਵੱਲੋਂ ਰੌਲਾ ਪਾਉਣ ਤੋਂ ਬਾਅਦ ਬਾਹਰ ਖੜ੍ਹੇ ਲੋਕਾਂ ਨੇ ਔਰਤ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਦੀ ਜਾਨ ਬਚਾਈ ਅਤੇ ਨਾਲ ਹੀ ਔਰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਔਰਤ ਦੀ ਪਛਾਣ ਜਸਮੀਨ ਕੌਰ ਪਤਨੀ ਦਵਿੰਦਰ ਵਾਸੀ ਬਾਬੂ ਲਾਭ ਸਿੰਘ ਨਗਰ ਵਜੋਂ ਹੋਈ।
ਮਾਮਲੇ ‘ਚ ਗ੍ਰੰਥੀ ਹਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਨੇ ਮੁਲਜ਼ਮ ਔਰਤ ਉੱਤੇ ਬੇਅਦਬੀ ਦੇ ਇਲਜ਼ਾਮ ਲਗਾਏ ਗਏ ਹਨ। ਗ੍ਰੰਥੀ ਸਿੰਘ ਨੇ ਦੱਸਿਆ ਕਿ ਜਸਮੀਨ ਕੌਰ ਗੁਰੂਘਰ ਚ ਆਈ ਅਤੇ ਅਚਾਨਰ ਸ਼ਸਤਰ ਚੁੱਕਣੇ ਸ਼ੁਰੂ ਕਰ ਦਿੱਤੇ। ਜਦੋਂ ਉਨ੍ਹਾਂ ਨੇ ਉਸ ਨੂੰ ਬੇਅਦਬੀ ਤੋਂ ਰੋਕਿਆ ਤਾਂ ਉਸ ਵੱਲੋਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਔਰਤ ਵੱਲੋਂ ਕੀਤੇ ਹਮਲੇ ਕਾਰਨ ਹੀ ਉਨ੍ਹਾਂ ਉਂਗਲ ਕੱਟੀ ਗਈ।
ਧਾਰਾ 295ਏ ਤਹਿਤ ਕਾਰਵਾਈ
ਇਹ ਵੀ ਪੜ੍ਹੋ
ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਗ੍ਰੰਥੀ ਸਿੰਘ ਦੀ ਸ਼ਿਕਾਇਤ ‘ਤੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਆਈਪੀਸੀ ਦੀ ਧਾਰਾ 295ਏ ਤਹਿਤ ਉਸ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਔਰਤ ਮੂਲ ਰੂਪ ਵਿੱਚ ਪਟਿਆਲਾ ਦੇ ਪਿੰਡ ਭੋਗਪੁਰ ਦੀ ਰਹਿਣ ਵਾਲੀ ਹੈ।