ਪਟਿਆਲਾ 'ਚ ਸੈਲਫੀ ਲੈਣ ਦੇ ਚੱਕਰ 'ਚ ਪਾਣੀ ਚ ਰੁੜਿਆ ਨਬਾਲਿਗ, ਫਿਰੋਜ਼ਪੁਰ 'ਚ ਵੀ ਇੱਕ ਨੌਜਵਾਨ ਪਾਣੀ 'ਚ ਡੁੱਬਿਆ, ਕਈ ਜਿਲ੍ਹਿਆਂ 'ਚ ਬਾਰਿਸ਼ ਦਾ ਅਲਰਟ | While taking a selfie, a minor fell into the water in Patiala read full story in-punjabi Punjabi news - TV9 Punjabi

ਪਟਿਆਲਾ ‘ਚ ਸੈਲਫੀ ਲੈਣ ਦੇ ਚੱਕਰ ‘ਚ ਪਾਣੀ ‘ਚ ਰੁੜਿਆ ਨਬਾਲਿਗ, ਫਿਰੋਜ਼ਪੁਰ ‘ਚ ਵੀ ਇੱਕ ਨੌਜਵਾਨ ਪਾਣੀ ‘ਚ ਡੁੱਬਿਆ, ਕਈ ਜਿਲ੍ਹਿਆਂ ‘ਚ ਬਾਰਿਸ਼ ਦਾ ਅਲਰਟ

Updated On: 

16 Jul 2023 13:43 PM

ਪੰਜਾਬ ਵਿੱਚ ਹੜ੍ਹਾਂ ਦੇ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ ਪਰ ਹੁਣ ਤਾਂ ਕਈ ਥਾਵਾਂ ਤੇ ਜਾਨੀ ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਪਟਿਆਲਾ 'ਚ ਸੈਲਫੀ ਲੈਣ ਦੇ ਚੱਕਰ ਇੱਕ ਨਬਾਲਿਗ ਪਾਣੀ ਚ ਰੁੜਿਆ ਤੇ ਫਿਰੋਜਪੁਰ 'ਚ ਵੀ ਇੱਕ ਨੌਜਵਾਨ ਦੀ ਪਾਣੀ ਚ ਡੁੱਬਣ ਨਾਲ ਮੌਤ ਹੋ ਗਈ।

ਪਟਿਆਲਾ ਚ ਸੈਲਫੀ ਲੈਣ ਦੇ ਚੱਕਰ ਚ ਪਾਣੀ ਚ ਰੁੜਿਆ ਨਬਾਲਿਗ, ਫਿਰੋਜ਼ਪੁਰ ਚ ਵੀ ਇੱਕ ਨੌਜਵਾਨ ਪਾਣੀ ਚ ਡੁੱਬਿਆ, ਕਈ ਜਿਲ੍ਹਿਆਂ ਚ ਬਾਰਿਸ਼ ਦਾ ਅਲਰਟ
Follow Us On

ਪੰਜਾਬ ਨਿਊਜ। ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਟਿਆਲਾ (Patiala) ‘ਚ ਵੱਡੀ ਨਦੀ ‘ਚ 13 ਸਾਲਾ ਲੜਕਾ ਰੁੜ੍ਹ ਗਿਆ। ਉਹ ਰਾਜਪੁਰਾ ਰੋਡ ‘ਤੇ ਘੋੜੀ ਵਾਲਾ ਪੁਲ ਵਿਖੇ ਸੈਲਫੀ ਲੈ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਤੇਜ਼ ਪਾਣੀ ‘ਚ ਉਹ ਰੁੜ੍ਹ ਗਿਆ। ਕਰੀਬ 2 ਘੰਟੇ ਬਾਅਦ ਉਸ ਦੀ ਲਾਸ਼ ਬਰਾਮਦ ਹੋਈ।

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਜਲੰਧਰ, (Jalandhar) ਹੁਸ਼ਿਆਰਪੁਰ, ਕਪੂਰਥਲਾ, ਮਾਨਸਾ ਅਤੇ ਸੰਗਰੂਰ ‘ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮੀਂਹ ਦੇ ਨਾਲ-ਨਾਲ 30-40 ਕਿ.ਮੀ. ਦੀ ਰਫਤਾਰ ਨਾਲ ਹਵਾਵਾਂ ਵੀ ਚੱਲਣਗੀਆਂ। ਇਸ ਦੇ ਨਾਲ ਹੀ ਸ਼ਨੀਵਾਰ ਸਵੇਰੇ 5 ਵਜੇ ਮਾਨਸਾ ਅਧੀਨ ਪੈਂਦੇ ਸਰਦੂਲਗੜ੍ਹ ਦੇ ਚਾਂਦਪੁਰਾ ਵਿੱਚ 30 ਫੁੱਟ ਘੱਗਰ ਦਾ ਕਿਨਾਰਾ ਟੁੱਟ ਗਿਆ। ਇਸ ਕਾਰਨ ਆਸਪਾਸ ਦੇ ਇਲਾਕੇ ਤੇਜ਼ੀ ਨਾਲ ਪਾਣੀ ਨਾਲ ਭਰ ਗਏ ਹਨ। ਪਰ ਇਹ ਸਥਿਤੀ ਵਿਗੜਦੀ ਜਾ ਰਹੀ ਹੈ।

ਲੋਕਾਂ ਖੁਦ ਪਾ ਰਹੇ ਸਥਿਤੀ ‘ਤੇ ਕਾਬੂ

ਲੋਕ ਖੁਦ ਮਿੱਟੀ ਦੀਆਂ ਬੋਰੀਆਂ ਰੱਖ ਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਸਥਿਤੀ ਕਾਬੂ ਹੇਠ ਨਹੀਂ ਆ ਰਹੀ ਹੈ। ਹੁਣ ਇਹ ਦਰਾੜ 80 ਫੁੱਟ ਤੱਕ ਪਹੁੰਚ ਗਈ ਹੈ। ਇਸ ਕਾਰਨ ਮਾਨਸਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸ਼ਾਮ ਤੱਕ ਮੁਸ਼ਕਲਾਂ ਵੱਧ ਸਕਦੀਆਂ ਹਨ। ਲੋਕਾਂ ਨੂੰ ਪਿੰਡ ਖਾਲੀ ਕਰਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਵੀ ਕਿਹਾ ਗਿਆ ਹੈ।

ਫਿਰੋਜ਼ਪੁਰ ‘ਚ ਰੁੜਿਆ ਨੌਜਵਾਨ

ਇਸ ਤੋਂ ਪਹਿਲਾਂ ਫਿਰੋਜ਼ਪੁਰ (Ferozepur) ‘ਚ ਸਤਲੁਜ ਦੇ ਤੇਜ਼ ਵਹਾਅ ‘ਚ ਇਕ ਨੌਜਵਾਨ ਲੋਕਾਂ ਦੇ ਸਾਹਮਣੇ ਰੁੜ੍ਹ ਗਿਆ ਸੀ। ਹਰ ਕੋਈ ਉਸ ਦੀ ਵੀਡੀਓ ਬਣਾਉਂਦਾ ਰਿਹਾ ਪਰ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੂਜੇ ਪਾਸੇ ਹੜ੍ਹ ਆਉਣ ਕਾਰਨ ਕੌਮੀ ਮਾਰਗ ਨੂੰ ਵੀ ਨੁਕਸਾਨ ਪਹੁੰਚਿਆ। ਇਸ ਕਾਰਨ ਸੰਗਰੂਰ ਦਿੱਲੀ ਹਾਈਵੇਅ ਪਿਛਲੇ ਦੋ ਦਿਨਾਂ ਤੋਂ ਬੰਦ ਹੈ ਜਿਹੜਾ ਹੁਣ ਟੁੱਟ ਵੀ ਗਿਆ ਹੈ। ਉੱਧਰ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਪਿੰਡ ਭੜੋਆਣਾ ਨੇੜੇ ਧੁੱਸੀ ਬੰਨ ਤੋੜ ਦਿੱਤਾ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋਈ। ਇਸ ਦੌਰਾਨ ਵਿਧਾਇਕ ਦੇ ਵਰਕਰਾਂ ਨੇ ਵੀ ਉਨਾ ਦਾ ਸਾਥ ਦਿੱਤਾ। ਸੰਗਰੂਰ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਤੱਕ ਹਾਲੇ ਤੱਕ ਸਰਕਾਰੀ ਮਦਦ ਨਹੀਂ ਪਹੁੰਚੀ

ਸਰਕਾਰੀ ਅਧਿਕਾਰੀਆਂ ‘ਤੇ ਮਦਦ ਨਾ ਕਰਨ ਦਾ ਇਲਜ਼ਾਮ

ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਰਕਾਰ ਦੀ ਮਦਦ ਪਹੁੰਚ ਰਹੀ ਹੈ ਪਰ ਸੰਗਰੂਰ ਤੋਂ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਇਲਜਾਮ ਲਗਾਇਆ ਕਿ ਰਾਤ ਸਮੇਂ ਹੜ੍ਹ ਵਿੱਚ ਫਸੇ ਇੱਕ ਪਰਿਵਾਰ ਨੇ ਮਦਦ ਲਈ ਸਰਕਾਰੀ ਅਧਿਕਾਰੀਆਂ ਨੂੰ ਫੋਨ ਕੀਤਾ ਪਰ ਉਹ ਫੋਨ ਕਿਸੇ ਨੇ ਵੀ ਨਹੀ ਚੱਕਿਆ। ਲੋਕਾਂ ਨੇ ਇਲਜ਼ਾਮ ਲਗਾਇਆ ਕਿ ਕੁੱਝ ਅਧਿਕਾਰੀਆਂ ਨੇ ਮਦਦ ਕਰਨ ਇਨਕਾਰ ਕਰ ਦਿੱਤਾ। ਪਰ ਡੀਐੱਸਪੀ ਮਦਦ ਜਰੂਰ ਅੱਗੇ ਆਇਆ ਤੇ ਉਸ ਪਰਿਵਾਰ ਨੂੰ ਬਚਾਇਆ। ਇਸ ਥਾਂ ਤੇ ਪਿਛਲੇ ਦਿਨੀਂ ਸੀਐੱਮ ਮਾਨ ਵੀ ਗਏ ਸਨ।

ਮੌਸਮ ਵਿਭਾਗ ਨੇ ਵਧਾਈ ਟੈਂਸ਼ਨ

ਦੂਜੇ ਪਾਸੇ ਮੌਸਮ ਵਿਭਾਗ ਨੇ ਇੱਕ ਹੋਰ ਟੈਂਸ਼ਨ ਦੀ ਖਬਰ ਦਿੱਤੀ ਹੈ। ਵਿਭਾਗ ਨੇ ਹਾਲੇ ਵੀ ਪੰਜਾਬ ਵਿੱਚ ਮੀਂਹ ਦਾ ਅਲਰਟ ਦਿੱਤਾ ਹੈ। ਵਿਭਾਗ ਅਨੂਸਾਰ ਚੰਡੀਗੜ੍ਹ ਤੇ ਇਸਦੇ ਆਲੇ ਦੁਆਲੇ ਜਿਵੇਂ ਰੋਪੜ, ਮੋਹਾਲੀ, ਲੁਧਿਆਣਾ, ਹੁਸ਼ਿਆਰਪੁਰ ਮੀਂਹ ਪੈ ਸਕਦਾ ਹੈ। ਇਸਦੇ ਨਾਲ ਹੀ ਪੂਰੇ ਪੰਜਾਬ ਵਿੱਚ ਵੀ ਮੀਂਹ ਪੈਣ ਦੀ ਭਵਿੱਖਬਾਣੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਪੂਰੇ ਸੂਬੇ ਵਿੱਚ 16 ਤੋਂ 19 ਜੁਲਾਈ ਤੱਕ ਰੁਕ ਰੁਕਕੇ ਮੀਂਹ ਪੈਣ ਦੀ ਗੱਲ ਆਖੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version