ਅੰਮ੍ਰਿਤਸਰ ਸਮੇਤ ਹੋਰ ਸਰਹੱਦੀ ਜ਼ਿਲ੍ਹਿਆਂ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਤੁਫਾਨ ਦਾ ਅਲਰਟ
ਅੰਮ੍ਰਿਤਸਰ ਵਿੱਚ ਲਗਭਗ ਦੋ ਘੰਟਿਆਂ ਤੋਂ ਮੀਂਹ ਪੈ ਰਿਹਾ ਹੈ। ਸ਼ਾਮ ਨੂੰ, ਖਰਾਬ ਮੌਸਮ ਤੋਂ ਬਾਅਦ, ਇੱਕ ਤੂਫਾਨ ਆਇਆ ਜਿਸ ਵਿੱਚ ਪੁਲਿਸ ਬੈਰੀਕੇਡ ਵੀ ਉੱਡ ਗਏ। ਫਿਰੋਜ਼ਪੁਰ ਵਿੱਚ ਤੇਜ਼ ਤੂਫ਼ਾਨ ਕਾਰਨ ਬਿਜਲੀ ਚਲੀ ਗਈ ਹੈ ਅਤੇ ਮੀਂਹ ਪੈ ਰਿਹਾ ਹੈ। ਫਰੀਦਕੋਟ ਦੇ ਕਪੂਰਥਲਾ ਅਤੇ ਕੋਟਕਪੂਰਾ ਵਿੱਚ ਦਿਨ ਵੇਲੇ ਹਨੇਰਾ ਸੀ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ।

Weather Update: ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ ਸ਼ਾਮ 5 ਵਜੇ ਤੋਂ ਬਾਅਦ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਇੱਥੇ ਧੂੜ ਭਰੀ ਹਨੇਰੀ ਦੇ ਨਾਲ-ਨਾਲ ਮੀਂਹ ਵੀ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਫਰੀਦਕੋਟ ਤੇ ਕਪੂਰਥਲਾ ਵਿੱਚ ਵੀ ਧੂੜ ਭਰੀ ਹਨੇਰੀ ਚੱਲ ਰਹੀ ਹੈ।
ਬਾਗਬਾਨੀ ਵਿਭਾਗ ਅਨੁਸਾਰ ਆਉਣ ਵਾਲੇ 5 ਘੰਟਿਆਂ ਵਿੱਚ ਪੂਰੇ ਪੰਜਾਬ ਵਿੱਚ ਤੂਫਾਨ ਦੀ ਚੇਤਾਵਨੀ ਹੈ। ਇਸ ਕਾਰਨ ਪੰਜਾਬ ਦੀ ਸਰਹੱਦ ਨਾਲ ਲੱਗਦੇ ਰਾਜਸਥਾਨ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਤੂਫ਼ਾਨ ਆ ਸਕਦਾ ਹੈ।
ਅੰਮ੍ਰਿਤਸਰ ਵਿੱਚ ਲਗਭਗ ਦੋ ਘੰਟਿਆਂ ਤੋਂ ਮੀਂਹ ਪੈ ਰਿਹਾ ਹੈ। ਸ਼ਾਮ ਨੂੰ, ਖਰਾਬ ਮੌਸਮ ਤੋਂ ਬਾਅਦ, ਇੱਕ ਤੂਫਾਨ ਆਇਆ ਜਿਸ ਵਿੱਚ ਪੁਲਿਸ ਬੈਰੀਕੇਡ ਵੀ ਉੱਡ ਗਏ। ਫਿਰੋਜ਼ਪੁਰ ਵਿੱਚ ਤੇਜ਼ ਤੂਫ਼ਾਨ ਕਾਰਨ ਬਿਜਲੀ ਚਲੀ ਗਈ ਹੈ ਅਤੇ ਮੀਂਹ ਪੈ ਰਿਹਾ ਹੈ। ਫਰੀਦਕੋਟ ਦੇ ਕਪੂਰਥਲਾ ਅਤੇ ਕੋਟਕਪੂਰਾ ਵਿੱਚ ਦਿਨ ਵੇਲੇ ਹਨੇਰਾ ਸੀ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ।
ਗੁਆਂਢੀ ਜ਼ਿਲ੍ਹਿਆਂ ‘ਚ ਮੌਸਮ ਖਰਾਬ
ਬਾਗਬਾਨੀ ਵਿਭਾਗ ਨੇ ਅਗਲੇ 5 ਤੋਂ 6 ਘੰਟਿਆਂ ਦੇ ਅੰਦਰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਧੂੜ ਭਰੀ ਹਨੇਰੀ ਹੋਣ ਦੀ ਗੱਲ ਕਹੀ ਹੈ। ਸਾਰੇ ਜ਼ਿਲ੍ਹਿਆਂ ‘ਚ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਇਸ ਕਾਰਨ ਪੰਜਾਬ ਨਾਲ ਜੁੜੇ ਸੂਬੇ ਜਿਵੇਂ ਕਿ ਰਾਜਸਥਾਨ ਤੇ ਹਰਿਆਣਾ ਦੇ ਕੁਝ ਇਲਾਕਿਆਂ ‘ਚ ਮੌਸਮ ਵਿਗੜਨ ਦੀ ਸੰਭਾਵਨਾ ਜਤਾਈ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਨੌਤਪਾ ਐਤਵਾਰ ਤੋਂ ਸ਼ੁਰੂ ਹੋਵੇਗਾ। ਇਹ ਅਗਲੀ ਮਹੀਨੇ ਯਾਨੀ ਕਿ 2 ਜੂਨ ਤੱਕ ਚੱਲੇਗਾ। ਮੌਸਮ ਵਿਭਾਗ ਨੇ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਮੀਂਹ ਤੇ 4 ਜ਼ਿਲ੍ਹਿਆਂ ਵਿੱਚ ਹੀਵ ਵੇਵ ਦੀ ਭਵਿੱਖਬਾਣੀ ਕੀਤੀ ਗਈ ਸੀ। ਨੌਤਪਾ ਦੌਰਾਨ ਪੰਜਾਬ ‘ਚ ਤਾਪਮਾਨ ‘ਚ ਤੇਜ਼ੀ ਨਾਲ ਵਾਧਾ ਹੋਣ ਦੀ ਸੰਭਾਵਨਾ ਜਤਾਈ ਹੈ।
ਇਹ ਵੀ ਪੜ੍ਹੋ
ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਭਰ ‘ਚ 1.1 ਡਿਗਰੀ ਸੈਲਸੀਅਸ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਇਹ ਅਜੇ ਵੀ ਆਮ ਨਾਲੋਂ 1.6 ਡਿਗਰੀ ਹੀ ਦਰਜ ਕੀਤਾ ਗਿਆ ਹੈ। ਇਸ ਦੇ ਬਾਅਦ ਬਠਿੰਡਾ ਦਾ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਹੈ ਕਿ ਸੂਬੇ ‘ਚ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ।
ਆਉਣ ਵਾਲੇ ਮੌਸਮ ਦਾ ਪੂਰਵ ਅਨੁਮਾਨ
ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਗਰਜ, ਬਿਜਲੀ, ਤੇਜ਼ ਹਵਾਵਾਂ ਅਤੇ ਤੇਜ਼ ਧੁੱਪ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਰਾਤਾਂ ਗਰਮ ਹੋਣ ਦੀ ਸੰਭਾਵਨਾ ਹੈ।