Waris Punjab De ਨਾਲ ਜੁੜੇ ਲੋਕਾਂ ਦੇ ਖਾਤਿਆਂ ‘ਚ ਆਏ 40 ਕਰੋੜ ਰੁਪਏ, ਜਾਂਚ ਜਾਰੀ
Fund Investigation: ਜਾਂਚ ਏਜੰਸੀਆਂ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਕਰੀਬ 12 ਦੇਸ਼ਾਂ ਤੋਂ ਅਜਿਹੇ ਵਿੱਤੀ ਲੈਣ-ਦੇਣ ਕੀਤੇ ਗਏ ਸਨ। ਜਾਂਚ ਏਜੰਸੀਆਂ ਹੁਣ ਅੰਮ੍ਰਿਤਪਾਲ ਸਿੰਘ ਦੇ ਲੈਣ-ਦੇਣ ਦੀ ਵੀ ਜਾਂਚ ਕਰ ਰਹੀਆਂ ਹਨ।
ਨਵੀਂ ਦਿੱਲੀ: ਖਾਲਿਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇ (Waris Punjab De) ਸੰਗਠਨ ਦਾ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਅਜੇ ਵੀ ਪੁਲਿਸ ਤੋਂ ਦੂਰ ਹੈ। ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਲਗਾਤਾਰ ਮੱਥਾਪੱਚੀ ਚੱਲ ਰਹੀ ਹੈ। ਇਸ ਦੌਰਾਨ ਜਾਂਚ ਏਜੰਸੀਆਂ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਦੀ ਅਗਵਾਈ ਵਾਲੀ ਜਥੇਬੰਦੀ ਨਾਲ ਸਬੰਧਤ 5 ਵਿਅਕਤੀਆਂ ਦੇ ਬੈਂਕ ਖਾਤਿਆਂ ਵਿੱਚ ਪਿਛਲੇ 7 ਸਾਲਾਂ ਤੋਂ ਭਾਵ 2016 ਤੋਂ 40 ਕਰੋੜ ਰੁਪਏ ਤੋਂ ਵੱਧ ਦਾ ਕਥਿਤ ਸ਼ੱਕੀ ਲੈਣ-ਦੇਣ ਹੋਇਆ।
ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਮਾਮਲੇ ਨਾਲ ਜੁੜੇ ਇੱਕ ਉੱਚ ਪੱਧਰੀ ਸੂਤਰ ਨੇ ਕਿਹਾ, ਕੁਝ ਮਾਮਲਿਆਂ ਵਿੱਚ, ਇਹ ਸਾਹਮਣੇ ਆਇਆ ਹੈ ਕਿ ਲਗਭਗ ਇੱਕ ਸਾਲ ਪਹਿਲਾਂ ਖਤਮ ਹੋਏ ਕਿਸਾਨ ਅੰਦੋਲਨ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਆਰਥਿਕ ਮਦਦ ਦੇਣ ਦੇ ਨਾਂ ਤੇ ਇਹ ਪੈਸੇ ਦਿੱਤੇ ਗਏ ਹਨ। ਡੇਢ ਸਾਲ ਪਹਿਲਾਂ ਦਿੱਲੀ ਦੀਆਂ ਸਰਹੱਦਾਂ ‘ਤੇ ਇਹ ਰਕਮ ਮਿਲੀ ਸੀ। ਇਸੇ ਤਰ੍ਹਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਕਿ ਧਾਰਮਿਕ ਗਤੀਵਿਧੀਆਂ ਨੂੰ ਵਧਾਉਣ ਲਈ ਵੀ ਮਾਲੀ ਮਦਦ ਕੀਤੀ ਗਈ।
ਅੰਮ੍ਰਿਤਪਾਲ ਦੇ ਕਰੀਬੀ ਨੂੰ 35 ਕਰੋੜ ਰੁਪਏ
ਸੂਤਰ ਨੇ ਇਹ ਵੀ ਕਿਹਾ, ਇਸ ਵਿੱਚੋਂ 35 ਕਰੋੜ ਰੁਪਏ ਤੋਂ ਵੱਧ ਦੀ ਰਕਮ ਅੰਮ੍ਰਿਤਪਾਲ ਸਿੰਘ ਦੇ ਸਭ ਤੋਂ ਕਰੀਬੀ ਕਹੇ ਜਾਣ ਵਾਲੇ ਦਲਜੀਤ ਸਿੰਘ ਕਲਸੀ ਨੂੰ ਮਿਲੀ ਸੀ, ਜਿਸ ਨੂੰ ਹਿੰਸਾ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ।
ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਅਜਿਹੇ ਵਿੱਤੀ ਲੈਣ-ਦੇਣ ਨੂੰ ਸਕੈਨ ਕੀਤਾ ਗਿਆ ਹੈ, ਕਈ ਲੋਕਾਂ ਦੇ ਮਾਮਲੇ ਵੱਖਰੇ ਤੌਰ ‘ਤੇ ਸਾਹਮਣੇ ਆਏ ਹਨ। “ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਹਾਲ ਹੀ ਵਿੱਚ ਵੱਡੀ ਮਾਤਰਾ ਵਿੱਚ ਮਦਦ ਮਿਲਣੀ ਸ਼ੁਰੂ ਹੋ ਗਈ ਸੀ, ਜਦੋਂ ਕਿ ਕੁਝ ਲੋਕਾਂ ਨੂੰ ਕੁਝ ਨੂੰ ਸਾਲਾਂ ਤੋਂ ਮਦਦ ਮਿਲ ਰਹੀ ਸੀ।,”
ਕਲਸੀ, ਗੁਰਮੀਤ ਸਿੰਘ ਬੁੱਕਾਣਵਾਲਾ (ਵਾਰਿਸ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਜ਼ਿਲ੍ਹਾ ਪ੍ਰਧਾਨ), ਸੁਖਚੈਨ ਸਿੰਘ ਧਾਲੀਵਾਲ ਉਰਫ਼ ਖ਼ਾਲਸਾ (ਵਾਰਿਸ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਪ੍ਰਧਾਨ), ਅਵਤਾਰ ਸਿੰਘ ਔਲਖ (ਵਾਰਿਸ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਪ੍ਰਧਾਨ) ਅਤੇ ਗੁਰਪ੍ਰੀਤ ਸਿੰਘ (ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤਰਨਤਾਰਨ)ਜਾਂਚ ਏਜੰਸੀਆਂ ਦੀ ਰਡਾਰ ‘ਤੇ ਹਨ।
ਇਹ ਵੀ ਪੜ੍ਹੋ
ATM ‘ਚੋਂ 5 ਕਰੋੜ ਰੁਪਏ ਕਢੇ
ਇਸ ਤਰ੍ਹਾਂ ਦੇ ਲੈਣ-ਦੇਣ ਦੇ ਬਾਰੇ ‘ਚ ਸੂਤਰਾਂ ਨੇ ਦੱਸਿਆ ਕਿ ਜ਼ਿਆਦਾਤਰ ਪੈਸਾ ਨਕਦੀ ਦੇ ਰੂਪ ‘ਚ ਹਾਸਿਲ ਕੀਤਾ ਗਿਆ ਹੈ, ਇਸ ਤੋਂ ਇਲਾਵਾ ਲੋਕਾਂ ਨੂੰ ਤੁਰੰਤ ਭੁਗਤਾਨ ਸੇਵਾ (IMPS) ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਰਾਹੀਂ ਵੀ ਪੈਸੇ ਮਿਲੇ ਹਨ। ਸੂਤਰਾਂ ਨੇ ਦੱਸਿਆ ਕਿ ਅਜਿਹੇ ਲੈਣ-ਦੇਣ ਸਬੰਧੀ ਕੀਤੀ ਗਈ ਜਾਂਚ ਵਿੱਚ ਇੱਕ ਖਾਸ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਲੈਣ-ਦੇਣ ਦੌਰਾਨ ਇੱਕ ਵੱਡਾ ਪੈਟਰਨ ਸਾਹਮਣੇ ਆਇਆ ਹੈ ਕਿ ਇਹ ਪੈਸੇ (ਕਰੀਬ 4 ਤੋਂ 5 ਕਰੋੜ ਰੁਪਏ) ਵੱਡੀ ਮਾਤਰਾ ਵਿੱਚ ਏਟੀਐਮ ਰਾਹੀਂ ਕਢਵਾਏ ਗਏ ਸਨ।
ਸੂਤਰਾਂ ਨੇ ਦੱਸਿਆ ਕਿ ਅਜਿਹਾ ਲੈਣ-ਦੇਣ ਲਗਭਗ 12 ਦੇਸ਼ਾਂ ਤੋਂ ਕੀਤਾ ਗਿਆ ਸੀ। ਜਾਂਚ ਏਜੰਸੀਆਂ ਹੁਣ ਅੰਮ੍ਰਿਤਪਾਲ ਦੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇੱਕ ਭਾਰਤੀ ਪਾਸਪੋਰਟ ਧਾਰਕ ਜੋ ਦੁਬਈ ਵਿੱਚ ਰਹਿੰਦਾ ਸੀ, ਉੱਥੇ ਸੰਧੂ ਕਾਰਗੋ ਟਰਾਂਸਪੋਰਟ ਕੰਪਨੀ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਸੀ। ਉਹ ਪਿਛਲੇ ਸਾਲ ਫਰਵਰੀ 2012 ਤੋਂ ਜੂਨ 2022 ਤੱਕ ਲਗਭਗ 5 ਮਹੀਨੇ ਯੂਏਈ ਵਿੱਚ ਰਿਹਾ। ਇਸ ਤੋਂ ਬਾਅਦ ਉਹ 11 ਜੂਨ 2022 ਨੂੰ ਜਾਰਜੀਆ ਚਲਾ ਗਿਆ ਜਿੱਥੇ ਉਹ 20 ਅਗਸਤ ਤੱਕ ਰਿਹਾ।
ਸੂਤਰਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀਆਂ 3 ਐਸਯੂਵੀ ਗੱਡੀਆਂ ਜਿਨ੍ਹਾਂ ਵਿੱਚ ਇੱਕ ਮਰਸੀਡੀਜ਼, ਇੱਕ Isuzu ਅਤੇ ਇੱਕ Ford Endeavour ਨੂੰ ਜ਼ਬਤ ਕੀਤਾ ਗਿਆ ਹੈ। ਏਜੰਸੀ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਵਾਹਨਾਂ ਨੂੰ ਉਨ੍ਹਾਂ ਦੇ ਰਜਿਸਟਰਡ ਮਾਲਕਾਂ ਨੇ ਕਿਵੇਂ ਖਰੀਦਿਆ ਅਤੇ ਫਿਰ ਤੋਹਫ਼ੇ ਵਜੋਂ ਦਿੱਤਾ।