Corruption :ਆਪ’ ਆਗੂਆਂ ਦੀ ਰਿਸ਼ਵਤ ਲੈਣ ਦਾ ਵੀਡੀਓ ਵਾਇਰਲ, ਪਰਗਟ ਸਿੰਘ ਨੇ ਚੁੱਕੇ ਸਵਾਲ

Updated On: 

12 Mar 2023 11:22 AM

Corruption has not ended: ਪ੍ਰਗਟ ਸਿੰਘ ਨੇ ਕਿਹਾ 'ਆਪ' ਦੇ ਵਿਧਾਇਕ ਮੰਤਰੀਆਂ ਤੇ ਉਹਨਾਂ ਦੇ ਆਗੂਆਂ ਦੀ ਸ਼ਰਮਨਾਕ ਹਰਕਤਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ ਪਰ ਇਸਦੇ ਬਾਵਜੂਦ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹਮੇਸ਼ਾ ਇਹ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਇਕ ਈਮਾਨਦਾਰ ਪਾਰਟੀ ਹੈ, ਜਦਕਿ ਇਸ ਵਿੱਚ ਕੋਈ ਵੀ ਹਕੀਕਤ ਨਹੀਂ ਹੈ।

Corruption :ਆਪ ਆਗੂਆਂ ਦੀ ਰਿਸ਼ਵਤ ਲੈਣ ਦਾ ਵੀਡੀਓ ਵਾਇਰਲ, ਪਰਗਟ ਸਿੰਘ ਨੇ ਚੁੱਕੇ ਸਵਾਲ

ਆਪ' ਆਗੂਆਂ ਦੀ ਰਿਸ਼ਵਤ ਲੈਣ ਦਾ ਵੀਡੀਓ ਵਾਇਰਲ ਤੋਂ ਹੋਣ ਤੋਂ ਬਾਅਦ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਇਮਾਨਦਾਰੀ ਦੀਆਂ ਸਿਰਫ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ,, ਹੁਣ ਲੋਕਾਂ ਸਾਹਮਣੇ 'ਆਪ' ਆਗੂਆਂ ਦੀ ਹਕੀਕਤ ਆ ਰਹੀ ਹੈ ਕਿ ਉਹ ਕਿੰਨੇ ਕੂ ਇਮਾਨਦਾਰ ਹਨ।

Follow Us On

JALANDHAR NEWS: ਪੰਜਾਬ ਵਿੱਚ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂਆਂ ਨੇ ਮਾਨਸਾ ਤੋਂ ‘ਆਪ’ ਆਗੂਆਂ ਦੀ ਰਿਸ਼ਵਤ ਲੈਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਵਾਇਰਲ ਵੀਡੀਓ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਹੈ ਕਿ ਤੁਹਾਡੀ ਪਾਰਟੀ ਦੇ 3 ਆਗੂ ਰਿਸ਼ਵਤ ਲੈ ਰਹੇ ਹਨ। ਜਿਸ ਵਿੱਚ ਆਮ ਆਦਮੀ ਪਾਰਟੀ ਮਾਨਸਾ ਦੇ ਸ਼ਹਿਰੀ ਪ੍ਰਧਾਨ ਕਮਲ ਗੋਇਲ, ਆਪ ਦੇ ਸਕੱਤਰ ਅਤੇ ਮਾਨਸਾ ਮਾਰਕੀਟ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਭੁੱਚਰ ਅਤੇ ਮਾਨਸਾ ਦੇ ਯੂਥ ਪ੍ਰਧਾਨ ਕਈ ਹੋਰ ਕੰਮਾਂ ਲਈ ਰਿਸ਼ਵਤ ਲੈ ਰਹੇ ਹਨ।

ਈਮਾਨਦਾਰੀ ਦੀ ਦੁਹਾਈ ਦੇਣ ਵਾਲੇ ਇਮਾਨਦਾਰ ਨਹੀਂ ਹਨ-ਪਰਗਟ

ਵਾਇਰਲ ਹੋਈ ਵੀਡੀਓ ਬਾਰੇ ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਲਿਖਿਆ ਹੈ ਕਿ ਵਿਧਾਨ ਸਭਾ ਵਿੱਚ ਕੱਟੜਤਾ ਅਤੇ ਇਮਾਨਦਾਰੀ ਦੀ ਉੱਚੀ-ਉੱਚੀ ਦੁਹਾਈ ਦੇਣ ਵਾਲਿਆਂ ਦਾ ਇਹ ਸੱਚ ਹੈ। ਪਰਗਟ ਸਿੰਘ ਦਾ ਕਹਿਣਾ ਹੈ ਕਿ ਆਪ ਦੇ ਵਿਧਾਇਕ ਮੰਤਰੀਆਂ ਤੇ ਉਹਨਾਂ ਦੇ ਆਗੂਆਂ ਦੀ ਸ਼ਰਮਨਾਕ ਹਰਕਤਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ ਪਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹਮੇਸ਼ਾ ਇਹ ਕਹਿੰਦੇ ਆਏ ਨੇ ਆਮ ਆਦਮੀ ਪਾਰਟੀ ਇਕ ਈਮਾਨਦਾਰ ਪਾਰਟੀ ਹੈ ਅਤੇ ਇਸ ਪਾਰਟੀ ਕੱਟੜ ਇਮਾਨਦਾਰ ਲੋਕ ਹਨ। ਪਰਗਟ ਸਿੰਘ ਨੇ ਮੁੱਖ ਮੰਤਰੀ ਤੇ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਇਹਨਾਂ ਦੇ ਮੰਤਰੀ ਵਿਧਾਇਕ ਤੇ ਆਗੂ ਇਹੋ ਜਿਹੇ ਕਾਰੇ ਕਰਦੇ ਆਏ ਨੇ ਜੋ ਜ਼ਿਆਦਾ ਦੇਰ ਛਿਪ ਨਹੀਂ ਪਾਏ ਹਨ ।

ਇਹ ਵੀ ਪੜੋ: Budhlada Visit: ਹਰਸਿਮਰਤ ਕੌਰ ਬਾਦਲ ਨੇ ਕੀਤਾ ਬੁਢਲਾਡਾ ਦਾ ਦੌਰਾ

‘ਆਪ’ ਆਗੂਆਂ ਦੀ ਹਕੀਕਤ ਆ ਰਹੀ ਸਾਹਮਣੇ-ਕਾਂਗਰਸੀ ਵਿਧਾਇਕ

ਪਰਗਟ ਸਿੰਘ ਨੇ ਕਿਹਾ ਮਾਨਸਾ ਦੇ ਸ਼ਹਿਰੀ ਪ੍ਰਧਾਨ ਮਾਰਕੀਟ ਕਮੇਟੀ ਪ੍ਰਧਾਨ, ਸਕੱਤਰ ਅਤੇ ਮਾਨਸਾ ਦੇ ਯੂਥ ਪ੍ਰਧਾਨ ਰਿਸ਼ਵਤ ਲੈਂਦਿਆ ਦੀ ਵੀਡਿਉ ਇਹ ਸਾਬਿਤ ਕਰ ਰਹੀ ਹੈ ਕਿ ਪੰਜਾਬ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਸਰਕਾਰ ਹੈ। ਉਨ੍ਹਾਂ ਮੁੱਖ ਮੰਤਰੀ ਤੇ ਤੰਜ ਕੱਸਦੇ ਹੋਏ ਕਿਹਾ ਜੇ ਤੁਹਾਡੀ ਸਰਕਾਰ ਭਰਿਸ਼ਟਾਚਾਰ ਸਰਕਾਰ ਨਹੀਂ ਹੈ ਤੁਹਾਡੇ ਮੰਤਰੀ ਤੇ ਆਗੂਆਂ ਦੀ ਹਕੀਕਤਾਂ ਕਿਵੇਂ ਸਾਹਮਣੇ ਆ ਰਹੀਆਂ ਹਨ । ਮੁਖ ਮੰਤਰੀ ਨੂੰ ਬੋਲਦੇ ਪਰਗਟ ਸਿੰਘ ਨੇ ਕਿਹਾ ਸਦਨ ਵਿੱਚ ਚੀਕ-ਚੀਕ ਕੇ ਇਹ ਕਹਿ ਦੇਣ ਤੁਹਾਡੀ ਸਰਕਾਰ ਭ੍ਰਿਸ਼ਟਾਚਾਰ ਕਰਨ ਵਾਲਿਆਂ ਤੇ ਨਕੇਲ ਕਸਕੇ ਆਰੌਪੀਆ ਤੇ ਕਾਰਵਾਈ ਕਰਦੀ ਹੈ । ਜਦਕਿ ਅਸਲ ਸੱਚਾਈ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਹਕੀਕਤ ਲੋਕਾਂ ਸਾਹਮਣੇ ਆ ਚੁੱਕੀ ਹਨ । ਦੂਜੇ ਪਾਸੇ ਅਕਾਲੀ ਦਲ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਹੈ ਕਿ ਕੱਟੜ-ਬੇਈਮਾਨ ਪਾਰਟੀ ਦਾ ਭ੍ਰਿਸ਼ਟਾਚਾਰ ਨਾ ਰੁਕਣਾ ਨਿੱਤ ਦਾ ਮਾਮਲਾ ਬਣ ਗਿਆ ਹੈ! ਦੱਸ ਦੇਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਇੱਕ ਵਾਰ ਫਿਰ ਰਿਸ਼ਵਤ ਦੇ ਮਾਮਲੇ ਵਿੱਚ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜੋ: DM Order: ਬਗੈਰ ਪ੍ਰਵਾਨਗੀ ਤੋਂ ਕੱਚੀਆਂ ਖੂਹੀਆਂ ਪੁੱਟਣ ਤੇ ਰੋਕ

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ