Corruption :ਆਪ’ ਆਗੂਆਂ ਦੀ ਰਿਸ਼ਵਤ ਲੈਣ ਦਾ ਵੀਡੀਓ ਵਾਇਰਲ, ਪਰਗਟ ਸਿੰਘ ਨੇ ਚੁੱਕੇ ਸਵਾਲ
Corruption has not ended: ਪ੍ਰਗਟ ਸਿੰਘ ਨੇ ਕਿਹਾ 'ਆਪ' ਦੇ ਵਿਧਾਇਕ ਮੰਤਰੀਆਂ ਤੇ ਉਹਨਾਂ ਦੇ ਆਗੂਆਂ ਦੀ ਸ਼ਰਮਨਾਕ ਹਰਕਤਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ ਪਰ ਇਸਦੇ ਬਾਵਜੂਦ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹਮੇਸ਼ਾ ਇਹ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਇਕ ਈਮਾਨਦਾਰ ਪਾਰਟੀ ਹੈ, ਜਦਕਿ ਇਸ ਵਿੱਚ ਕੋਈ ਵੀ ਹਕੀਕਤ ਨਹੀਂ ਹੈ।
ਆਪ’ ਆਗੂਆਂ ਦੀ ਰਿਸ਼ਵਤ ਲੈਣ ਦਾ ਵੀਡੀਓ ਵਾਇਰਲ ਤੋਂ ਹੋਣ ਤੋਂ ਬਾਅਦ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਇਮਾਨਦਾਰੀ ਦੀਆਂ ਸਿਰਫ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ,, ਹੁਣ ਲੋਕਾਂ ਸਾਹਮਣੇ ‘ਆਪ’ ਆਗੂਆਂ ਦੀ ਹਕੀਕਤ ਆ ਰਹੀ ਹੈ ਕਿ ਉਹ ਕਿੰਨੇ ਕੂ ਇਮਾਨਦਾਰ ਹਨ।
JALANDHAR NEWS: ਪੰਜਾਬ ਵਿੱਚ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂਆਂ ਨੇ ਮਾਨਸਾ ਤੋਂ ‘ਆਪ’ ਆਗੂਆਂ ਦੀ ਰਿਸ਼ਵਤ ਲੈਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਵਾਇਰਲ ਵੀਡੀਓ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਹੈ ਕਿ ਤੁਹਾਡੀ ਪਾਰਟੀ ਦੇ 3 ਆਗੂ ਰਿਸ਼ਵਤ ਲੈ ਰਹੇ ਹਨ। ਜਿਸ ਵਿੱਚ ਆਮ ਆਦਮੀ ਪਾਰਟੀ ਮਾਨਸਾ ਦੇ ਸ਼ਹਿਰੀ ਪ੍ਰਧਾਨ ਕਮਲ ਗੋਇਲ, ਆਪ ਦੇ ਸਕੱਤਰ ਅਤੇ ਮਾਨਸਾ ਮਾਰਕੀਟ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਭੁੱਚਰ ਅਤੇ ਮਾਨਸਾ ਦੇ ਯੂਥ ਪ੍ਰਧਾਨ ਕਈ ਹੋਰ ਕੰਮਾਂ ਲਈ ਰਿਸ਼ਵਤ ਲੈ ਰਹੇ ਹਨ।


