ਅੰਮ੍ਰਿਤਸਰ ‘ਚ ਗੋਦ ਲਏ ਬੱਚੇ ਦੀ ਕੁੱਟਮਾਰ ਦਾ ਵੀਡੀਓ ਵਾਇਰਲ, ਐਕਸ਼ਨ ‘ਚ ਆਏ ਅਧਿਕਾਰੀ
ਵੀਡੀਓ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਪਹੁੰਚੀ ਤਾਂ ਤੁਰੰਤ ਕਾਰਵਾਈ ਕੀਤੀ ਗਈ। ਡੀਸੀ ਦਫ਼ਤਰ ਦੇ ਕਰਮਚਾਰੀਆਂ ਨੇ ਬੱਚੇ ਨੂੰ ਘਰੋਂ ਛੁਡਾਇਆ ਅਤੇ ਆਪਣੇ ਨਾਲ ਲੈ ਗਏ। ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਬੱਚੇ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ।

Adopted Child Beaten: ਅੰਮ੍ਰਿਤਸਰ ਦੇ ਸ਼ਕਤੀ ਨਗਰ ਦੇ ਰਹਿਣ ਵਾਲੇ ਮਠਿਆਈ ਕਾਰੋਬਾਰੀ ਜੋੜੇ ਨੇ ਦੋ ਸਾਲ ਪਹਿਲਾਂ ਬੱਚੇ ਨੂੰ ਗੋਦ ਲਿਆ ਸੀ। ਵਾਇਰਲ ਵੀਡੀਓ ਵਿੱਚ ਬੱਚਾ ਕਹਿ ਰਿਹਾ ਹੈ ਕਿ ਉਸ ਦੀ ਮਾਂ ਅਤੇ ਭੈਣ ਉਸ ਨੂੰ ਕੁੱਟਦੇ ਹਨ। ਆਸ-ਪਾਸ ਦੇ ਲੋਕਾਂ ਨੇ ਵੀ ਬੱਚੇ ਦੀ ਕੁੱਟਮਾਰ ਬਾਰੇ ਦੱਸਿਆ ਹੈ।
ਅੰਮ੍ਰਿਤਸਰ ਦੇ ਸ਼ਕਤੀ ਨਗਰ ਵਿੱਚ ਇੱਕ ਜੋੜੇ ‘ਤੇ ਆਪਣੇ ਗੋਦ ਲਏ ਬੱਚੇ ਨੂੰ ਰੋਜ਼ਾਨਾ ਕੁੱਟਣ ਦਾ ਇਲਜ਼ਾਮ ਲੱਗਿਆ ਹੈ। ਬੱਚੇ ਨੇ ਸਾਰੀ ਗੱਲ ਟਿਊਸ਼ਨ ਟੀਚਰ ਨੂੰ ਦੱਸੀ ਜਿਸ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਜਦੋਂ ਇਹ ਵੀਡੀਓ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਪਹੁੰਚੀ ਤਾਂ ਤੁਰੰਤ ਕਾਰਵਾਈ ਕੀਤੀ ਗਈ। ਡੀਸੀ ਦਫ਼ਤਰ ਦੇ ਕਰਮਚਾਰੀਆਂ ਨੇ ਬੱਚੇ ਨੂੰ ਘਰੋਂ ਛੁਡਾਇਆ ਅਤੇ ਆਪਣੇ ਨਾਲ ਲੈ ਗਏ। ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਬੱਚੇ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।