Operation Blue Star: ‘ਭਿੰਡਰਾਂਵਾਲੇ ਨੇ ਦੱਸਿਆ ਉਹ ਵੱਖਰਾ ਖਾਲਿਸਤਾਨ ਨਹੀਂ ਚਾਹੁੰਦਾ’, ਸੀਨੀਅਰ ਪੱਤਰਕਾਰ ਨੇ ਕੀਤੀ ਕਈ ਅਹਿਮ ਖੁਲਾਸੇ

Updated On: 

07 Jun 2023 11:54 AM

39 Years of Operation Blue Star: ਦਰਬਾਰ ਸਾਹਿਬ 'ਤੇ ਹਮਲੇ ਦੀ 39ਵੀਂ ਵਰ੍ਹੇਗੰਢ 'ਤੇ, ਓਪਰੇਸ਼ਨ ਬਲੂ ਸਟਾਰ ਦੀ ਕਵਰੇਜ ਕਰਨ ਵਾਲੇ ਸੀਨੀਅਰ ਪੱਤਰਕਾਰ ਨੇ ਆਪਣਾ ਤਜਰਬਾ ਸਾਂਝਾ ਕੀਤਾ।

Operation Blue Star: ਭਿੰਡਰਾਂਵਾਲੇ ਨੇ ਦੱਸਿਆ ਉਹ ਵੱਖਰਾ ਖਾਲਿਸਤਾਨ ਨਹੀਂ ਚਾਹੁੰਦਾ, ਸੀਨੀਅਰ ਪੱਤਰਕਾਰ ਨੇ ਕੀਤੀ ਕਈ ਅਹਿਮ ਖੁਲਾਸੇ
Follow Us On

Eye witnessed Operation Blue Star: ਇੱਕ ਸੀਨੀਅਰ ਪੱਤਰਕਾਰ ਨੇ ਓਪਰੇਸ਼ਨ ਬਲੂ ਸਟਾਰ ਬਾਰੇ ਕਈ ਅਹਿਮ ਖੁਲਾਸੇ ਕੀਤੀ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ (Jarnail Singh Bhindranwale) ਨੂੰ ਮਿਲਿਆ ਸੀ।ਉਨ੍ਹਾਂ ਦੱਸਿਆ ਕਿ ਲੰਗਰ ਵਾਲੀ ਇਮਾਰਤ ਦੀ ਛੱਤ ‘ਤੇ ਭਿੰਡਰਾਂਵਾਲਾ ਆਪਣਾ ਦਰਬਾਰ ਲਗਾਉਂਦਾ ਸੀ। ਉਥੇ ਕੋਈ ਵੀ ਉਸ ਨੂੰ ਮਿਲ ਸਕਦਾ ਸੀ।

ਭਿੰਡਰਾਂਵਾਲਾ ਕੋਈ ਬਹੁਤਾ ਧਾਰਮਿਕ ਵਿਅਕਤੀ ਨਹੀਂ ਸੀ, ਭਾਵੇਂ ਉਹ ਸਭ ਤੋਂ ਵੱਕਾਰੀ ਸਿੱਖ ਧਾਰਮਿਕ ਸਿੱਖਿਆ ਸੰਸਥਾ, ਦਮਦਮੀ ਟਕਸਾਲ ਦੇ ਮੁੱਖੀ ਸੀ।ਭਿੰਡਰਾਂਵਾਲਾ ਜਦੋਂ ਸੁਰਖੀਆਂ ਵਿੱਚ ਆਇਆ ਤਾਂ ਲੋਕ ਉਸ ਨੂੰ ਇੱਕ ਖਤਰਨਾਕ ਅੱਤਵਾਦੀ ਦੇ ਰੂਪ ਵਿੱਚ ਹੀ ਜਾਣਦੇ ਸਨ। ਪਰ ਜਦੋਂ ਮੈਂ ਉਸ ਨੂੰ ਜਾਣਿਆ, ਬਦਕਿਸਮਤੀ ਨਾਲ, ਅਸੀਂ ਚੰਗੇ ਦੋਸਤ ਬਣ ਗਏ ਉਹ ਹਾਜ਼ਰ ਜਵਾਬ ਸਨ।

ਖਾਲਿਸਤਾਨ ਬਾਰੇ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕੀ ਕਿਹਾ

ਸੀਨੀਅਰ ਪੱਤਰਕਾਰ ਨੇ ਦੱਸਿਆ ਕਿ ਇੱਕ ਵਾਰ ਮੈਂ ਭਿੰਡਰਾਂਵਾਲੇ ਨੂੰ ਪੁੱਛਿਆ, ‘ਤੁਸੀਂ ਖਾਲਿਸਤਾਨ ਦਾ ਵੱਖਰਾ ਰਾਜ ਕਿਉਂ ਚਾਹੁੰਦੇ ਹੋ?’ ਅਤੇ ਉਸ ਨੇ ਕਿਹਾ, ‘ਤੁਹਾਨੂੰ ਕਿਸ ਨੇ ਕਿਹਾ ਕਿ ਮੈਂ ਖਾਲਿਸਤਾਨ ਦਾ ਵੱਖਰਾ ਰਾਜ ਚਾਹੁੰਦਾ ਹਾਂ? ਅਸੀਂ ਭਾਰਤ ਛੱਡਣਾ ਨਹੀਂ ਚਾਹੁੰਦੇ, ਪਰ ਅਸੀਂ ਆਪਣਾ ਇੱਕ ਰਾਜ ਚਾਹੁੰਦੇ ਹਾਂ ਜਿੱਥੇ ਅਸੀਂ ਆਪਣੀ ਮਰਜ਼ੀ ਨਾਲ ਰਿਹ ਸਕੀਏ।’ ਉਹ ਵੱਖਵਾਦੀ ਨਹੀਂ ਸੀ।

3 ਜੂਨ 1984 ਨੂੰ ਕੀ ਹੋਇਆ

ਪੱਤਰਕਾਰ ਨੇ ਦੱਸਿਆ ਕਿ 3 ਜੂਨ 1984 ਦੀ ਸਵੇਰ ਨੂੰ, ਮੈਂ ਇਹ ਦੇਖਣ ਲਈ ਆਪਣੇ ਹੋਟਲ ਤੋਂ ਬਾਹਰ ਨਿਕਲਿਆ ਕਿ ਹਰਿਮੰਦਰ ਸਾਹਿਬ (Golden Temple) ਦੇ ਨੇੜੇ ਕੀ ਹੋ ਰਿਹਾ ਹੈ। ਜਦੋਂ ਮੈਂ ਦੁਪਹਿਰ ਦੇ ਖਾਣੇ ਲਈ ਵਾਪਸ ਆਇਆ ਤਾਂ ਮੈਨੂੰ ਦੱਸਿਆ ਗਿਆ ਕਿ ਭਾਰਤੀ ਫੌਜ ਦਾ ਇੱਕ ਟਰੱਕ ਬ੍ਰਿਟਿਸ਼ ਅਤੇ ਅਮਰੀਕੀ ਪੱਤਰਕਾਰਾਂ ਨੂੰ ਘੇਰਨ ਲਈ ਆਇਆ ਹੈ। ਫੌਜ ਨੂੰ ਭਾਰਤੀ ਪੱਤਰਕਾਰਾਂ ਦੇ ਰਹਿਣ ‘ਤੇ ਕੋਈ ਇਤਰਾਜ਼ ਨਹੀਂ ਸੀ।

ਭਿੰਡਰਾਂਵਾਲੇ ਦੀ ਆਖਰੀ ਪ੍ਰੈਸ ਕਾਨਫਰੰਸ

4 ਜੂਨ ਨੂੰ ਭਿੰਡਰਾਂਵਾਲੇ ਨੇ ਹਰਿਮੰਦਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਇਹ ਉਨ੍ਹਾਂ ਦੀ ਆਖਰੀ ਪ੍ਰੈਸ ਕਾਨਫਰੰਸ ਸੀ। ਉਨ੍ਹਾਂ ਕਿਹਾ, ‘ਫੌਜ ਇੱਥੇ ਹੈ ਅਤੇ ਅਸੀਂ ਉਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ।’ ਉਸ ਵਿੱਚ ਕੋਈ ਡਰ ਨਹੀਂ ਸੀ। ਮੈਂ ਪੁੱਛਿਆ, ‘ਤੁਸੀਂ ਫੌਜ ਦਾ ਸਾਹਮਣਾ ਕਿਵੇਂ ਕਰੋਂ ਗਏ? ਉਨ੍ਹਾਂ ਕੋਲ ਬੰਦੂਕਾਂ ਹਨ, ਸਿਪਾਹੀ ਹਨ।’ ਉਸ ਨੇ ਕਿਹਾ, ‘ਸਾਨੂੰ ਆਪਣੇ ਗੁਰੂ ‘ਤੇ ਵਿਸ਼ਵਾਸ ਹੈ |’

ਪੱਤਰਕਾਰ ਨੇ ਕਿਹਾ ਕਿ ਸਾਡੇ ਜਾਣ ਤੋਂ ਬਾਅਦ ਫੌਜ ਨੇ ਕੁਝ ਘੰਟਿਆਂ ਵਿੱਚ ਹੀ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ।

ਪੱਤਰਕਾਰ ਮੁਤਾਬਕ 5 ਜੂਨ ਨੂੰ ਤੜਕੇ, ਫੌਜ ਅਧਿਕਾਰ ਇਸਰਾਰ ਖਾਨ ਮੁੱਖ ਗੇਟ ਰਾਹੀਂ ਸਿਪਾਹੀਆਂ ਨੂੰ ਦਰਬਾਰ ਸਹਿਬ ਅੰਦਰ ਲੈ ਗਿਆ। ਜਦੋਂ ਉਹ ਪੌੜੀਆਂ ਤੋਂ ਹੇਠਾਂ ਸਰੋਵਰ ਵੱਲ ਜਾ ਰਹੇ ਸਨ ਤਾਂ ਬੇਸਮੈਂਟ ਵਿੱਚ ਲੁਕੇ ਲੋਕਾਂ ਨੇ ਉਨ੍ਹਾਂ ਦੀਆਂ ਲੱਤਾਂ ‘ਤੇ ਗੋਲੀਆਂ ਚਲਾ ਦਿੱਤੀਆਂ। 200 ਦੇ ਕਰੀਬ ਸੈਨਿਕ ਜ਼ਖਮੀ ਹੋ ਗਏ। ਅਸੀਂ ਬਾਹਰੋਂ ਲੜਾਈ ਦੀ ਆਵਾਜ਼ ਸੁਣ ਸਕਦੇ ਸੀ।

ਅਕਾਲ ਤਖ਼ਤ ‘ਤੇ ਟੈਂਕ ਨਾਲ ਹਮਲਾ

ਅਕਾਲ ਤਖ਼ਤ ਉੱਤੇ ਹਮਲਾ ਕਰਨ ਲਈ ਟੈਂਕ ਲਿਆਂਦੇ ਗਏ। ਉਸ ਵੇਲੇ ਭਿੰਡਰਾਂਵਾਲੇ ਅਤੇ ਹੋਰ ਲੋਕ ਅੰਦਰ ਸਨ। ਜਿਸ ਦੌਰਾਨ ਭਾਰਤੀ ਫੌਜ ਉਨ੍ਹਾਂ ਸਾਰਿਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਅਗਲੀ ਹੀ ਸਵੇਰ ਕਰਫਿਊ ਹਟਾ ਦਿੱਤਾ ਗਿਆ। ਜਿਸ ਤੋਂ ਬਾਅਦ ਅਸੀਂ ਹਰਿਮੰਦਰ ਸਾਹਿਬ ਦੇ ਅੰਦਰ ਗਏ ਤਾਂ ਸਾਰੇ ਪਾਸੇ ਸਟਨਾ ਪਸਰਿਆ ਹੋਇਆ ਸੀ। ਉਸ ਵੇਲੇ ਕੋਈ ਵੀ ਗ੍ਰੰਥੀ ਨਹੀਂ ਸੀ, ਸਭ ਕੁਝ ਢਹਿ-ਢੇਰੀ ਹੋ ਚੁੱਕਾ ਸੀ। ਪਰ ਮੁੱਖ ਦਰਬਾਰ ਸਾਹਿਬ ਨੂੰ ਕੁਝ ਨਹੀਂ ਹੋਇਆ ਸੀ। ਵੱਡੇ ਵਰਾਂਡੇ ਦਾ ਬੁਰਾ ਹਾਲ ਸੀ। ਚਾਰੇ ਪਾਸੇ ਲਾਸ਼ਾਂ ਵਿਛਿਆਂ ਹੋਇਆ ਸਨ। ਪੰਜ-ਛੇ ਲਾਸ਼ਾਂ ਬੈਂਚਾਂ ‘ਤੇ ਪਈਆਂ ਸਨ।

ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਾਅਦ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਮਜ਼ਬੂਰਨ ਅਜਿਹੀ ਕਾਰਵਾਈ ਕਰਨੀ ਪਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਹੋਰ ਕੋਈ ਵਿਕਲਪ ਨਹੀਂ ਬਚਿਆ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version