ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਬਜ਼ੀ ਵਿਭਾਗ ਨੇ ਬਲੈਕ ਬਿਊਟੀ ਗਾਜਰ ਕੀਤੀ ਤਿਆਰ Punjabi news - TV9 Punjabi

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਬਜ਼ੀ ਵਿਭਾਗ ਨੇ ਬਲੈਕ ਬਿਊਟੀ ਗਾਜਰ ਕੀਤੀ ਤਿਆਰ

Updated On: 

23 Jan 2023 11:46 AM

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਬਜ਼ੀ ਵਿਭਾਗ ਨੇ ਬਲੈਕ ਬਿਊਟੀ ਗਾਜਰ ਕੀਤੀ ਤਿਆਰ, ਕੈਂਸਰ ਯੁਕਤ ਬਿਮਾਰੀਆਂ ਤੋਂ ਇਲਾਵਾ ਅੱਖਾਂ ਦੀ ਰੋਸ਼ਨੀ ਵੀ ਹੋਵੇਗੀ ਤੇਜ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਬਜ਼ੀ ਵਿਭਾਗ ਨੇ ਬਲੈਕ ਬਿਊਟੀ ਗਾਜਰ ਕੀਤੀ ਤਿਆਰ
Follow Us On

ਆਮਤੌਰ ਉੱਤੇ ਘਰਾਂ ਦੇ ਵਿੱਚ ਲਾਲ ਗਾਜਰਾਂ ਦੀ ਵਰਤੋਂ ਅਤੇ ਖਰੀਦ ਕੀਤੀ ਜਾਂਦੀ ਹੈ। ਲੋਕ ਆਪਣੀ ਰੌਜ਼ ਮਰਾ ਦੀ ਜਿੰਦਗੀ ਵਿੱਚ ਲਾਲ ਗਾਜਰਾਂ ਦੀ ਸਬਜ਼ੀ ਬਣਾਉਂਦੇ ਹਨ। ਮਾਰਕੀਟ ਵਿੱਚ ਵੀ ਇਸ ਕਾਰਨ ਲਾਲ ਗਾਜਰਾਂ ਦੀ ਹੀ ਜਿਆਦਾ ਵਿਕਰੀ ਹੁੰਦੀ ਹੈ ਅਕੇ ਆਸਾਨੀ ਨਾਲ ਮਾਰਕੀਟ ਵਿੱਚ ਮਿਲਦੀ ਹੈ। ਇਸ ਦੇ ਨਾਲ ਹੀ ਤੁਸੀਂ ਕਾਲੀ ਗਾਜਰ ਦਾ ਵੀ ਜ਼ਿਕਰ ਕਿਤੇ ਨਾ ਕਿਤੇ ਮਾਰਕੀਟ ਅਤੇਂ ਘਰ ਵਿੱਚ ਜ਼ਰੂਰ ਸੁਣਿਆ ਹੋਣਾ।ਪਰ ਅਸੀਂ ਤੁਹੁਾਨੂੰ ਅੱਜ ਗਾਜਰ ਦੀਆਂ ਚਾਰ ਕਿਸਮਾਂ ਬਾਰੇ ਦੱਸ ਰਹੇ ਹਾਂ। ਦਰਅਸਲ ਇਹ ਗਾਜਰਾ ਮਾਰਕੀਟ ਵਿੱਚ ਨਹੀਂ ਬਲਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਭਾਗ ਦੇ ਸਾਇੰਟਿਸਟ ਡਾਕਟਰ ਤਰਸੇਮ ਸਿੰਘ ਢਿੱਲੋਂ ਨੇ ਬਲੈਕ ਬਿਊਟੀ ਗਾਜਰ ਨੂੰ ਲੈ ਕੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਵੱਖ-ਵੱਖ ਕਿਸਮ ਦੀਆਂ ਚਾਰ ਗਾਜਰਾਂ ਦੀ ਵਰਾਇਟੀ ਤਿਆਰ ਕੀਤੀ ਗਈ ਹੈ। ਅੱਗੇ ਗੱਲ ਕਰਦਿਆਂ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਇਹ ਗਾਜਰਾਂ ਹਜੇ ਮਾਰਕੀਟ ਵਿੱਚ ਨਹੀਂ ਮਿਲਦੀ ਪਰ ਯੂਨੀਵਰਸਿਟੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਛੇਤੀ ਇਹ ਗਾਜਰਾਂ ਦੀਆਂ ਵਰਾਇਟੀਆਂ ਮਾਰਕੀਟ ਰਾਹੀ ਲੋਕਾਂ ਤੱਕ ਪਹੁੰਚਾਈ ਜਾਵੇ।

ਵੱਖ-ਵੱਖ ਰੰਗਾਂ ਦੀਆਂ ਗਾਜਰ

ਇਸ ਦੇ ਨਾਲ ਹੀ ਕਿਸਾਨ ਉਨ੍ਹਾਣ ਕੋਲੋਂ ਬੀਜ ਦੇ ਰੂਪ ਵਿਚ ਕੀਟਾ ਲੈ ਸਕਜੇ ਹਨ। ਜਿਸ ਦੇ ਨਾਲ ਕਿਸਾਨਾਂ ਨੂੰ ਖੇਤੀ ਵਿੱਚ ਵੱਧ ਤੋਂ ਵੱਧ ਮੁਨਾਫ਼ਾ ਹੋਵੇਗਾ। ਡਾ. ਢਿੱਲੋਂ ਨੇ ਕਿਹਾ ਕਿ ਇਸ ਦਾ ਝਾੜ ਵੀ ਵੱਧ ਨਿਕਲਦਾ ਹੈ ਅਤੇ ਲੋਕ ਇਸ ਨੂੰ ਆਪਣੇ ਕਿਚਨ ਗਾਰਡਨ ਦੇ ਤੌਰ ਤੇ ਵੀ ਉਗਾ ਸਕਦੇ ਹਨ। ਯੂਨੀਵਰਸਿਟੀ ਨੇ ਗਾਜਰਾਂ ਦੀਆਂ ਚਾਰ ਕਿਸਮਾਂ ਤਿਆਰ ਕੀਤੀਆਂ ਹਨ। ਜੋ ਵੱਖ-ਵੱਖ ਰੰਗਾਂ ਦੀਆਂ ਹਨ। ਪੀਲੇ ਅਤੇ ਕਾਲੇ ਰੰਗ ਤੋਂ ਇਲਾਵਾ ਦੋ ਰੰਗਾਂ ਵਾਲੀ ਗਾਜਰ ਵੀ ਯੂਨੀਵਰਸਿਟੀ ਨੇ ਤਿਆਰ ਕੀਤੀ ਹੈ ਜੋ ਕੈਂਸਰ ਯੁਕਤ ਬੀਮਾਰੀਆਂ ਤੋਂ ਇਲਾਵਾ ਅਖਾਂ ਦੀ ਰੌਸ਼ਨੀ ਅਤੇ ਸ਼ਰੀਰ ਨੂੰ ਲੋਹੇ ਦੀ ਮਜ਼ਬੂਤੀ ਪ੍ਰਦਾਨ ਕਰਦੀ ਹੈ।

ਕਿਸਾਨਾ ਨੂੰ ਵੀ ਹੋਵੇਗਾ ਮੁਨਾਫ਼ਾ

ਇਹਨਾਂ ਦੇ ਸੇਵਨ ਨਾਲ ਜਿੱਥੇ ਲੋਕ ਤੰਦਰੁਸਤ ਅਤੇ ਕਈ ਬਿਮਾਰੀਆਂ ਤੋਂ ਮੁੱਕਤ ਹੋ ਸਕਦੇ ਹਨ ਤਾਂ ਉਥੇ ਹੀ ਲੋਕ ਇਸ ਨੂੰ ਜੂਸ ਬਣਾ ਕੇ ਵੀ ਪੀ ਸਕਦੇ ਹਨ। ਡਾ. ਢਿੱਲੋਂ ਨੇ ਕਿਹਾ ਕਿ ਇੱਕ ਕਿੱਲੋ ਗਾਜਰ ਦੇ ਵਿਚੋਂ ਅੱਧਾ ਕਿੱਲੋ ਜੂਸ ਨਿਕਲ ਸਕਦਾ ਹੈ ਜਿਸ ਦੇ ਤਕਰੀਬਨ ਤਿੰਨ ਗਿਲਾਸ ਬਣ ਸਕਦੇ ਹਨ। ਇਸ ਨੂੰ ਪੀਣ ਨਾਲ ਸ਼ਰੀਰ ਲੋਹੇ ਵਰਗਾ ਅਤੇ ਦਵਾਈਆਂ ਨਾ ਖਾਣ ਦੀ ਜ਼ਰੂਰਤ ਪਵੇਗੀ ਓਥੇ ਹੀ ਇਸ ਗਾਜਰ ਨੂੰ ਸਲਾਦ ਦੇ ਰੂਪ ਵਿੱਚ ਵੀ ਖਾ ਸਕਦੇ ਹੋ। ਉਨ੍ਹਾਂ ਦੋ ਰੰਗਾਂ ਵਾਲੀ ਗਾਜਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪਹਿਲੀ ਸ਼ਰਤ ਹੈ ਜੋ ਦੇਸ਼ ਦੇ ਵਿੱਚੋਂ ਪਹਿਲੀ ਜਾਮਨੀ ਨਾਮ ਦੀ ਗਾਜਰ ਹੈ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਏਸ ਗਾਜਰ ਨੂੰ ਉਗਾਉਣ ਦੀ ਅਪੀਲ ਕੀਤੀ ਹੈ ਕਿਹਾ ਕਿ ਇਹ ਮਹਿੰਗੇ ਭਾਅ ਵਿਕਣ ਵਾਲੀ ਗਾਜਰ ਨਾਲ ਕਿਸਾਨ ਵੱਧ ਮੁਨਾਫਾ ਕਮਾ ਸਕਦੇ ਹਨ।

Input: ਰਾਜਿੰਦਰ ਅਰੋੜਾ

Exit mobile version