ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਲਾਸ਼ਾਂ.. ਪਿੰਜ਼ਰ… ਔਰਤਾਂ ਨਾਲ ਕੁੱਟਮਾਰ… ਪਨਾਮਾ ਦੇ ਜੰਗਲਾਂ ਦਾ ਅੱਖਾਂ ਨਾਲ ਦੇਖਿਆ ਹਾਲ

ਜਸਪਾਲ ਦੱਸਦੇ ਹਨ ਕਿ ਉਹਨਾਂ ਨੇ ਪਨਾਮਾ ਦੇ ਜੰਗਲਾਂ ਵਿੱਚ ਬਹੁਤ ਮੁਸ਼ਕਲ ਸਮਾਂ ਬਿਤਾਇਆ ਹੈ ਕਿਉਂਕਿ ਡੌਂਕਰ ਪ੍ਰਵਾਸੀਆਂ ਨਾਲ ਬਹੁਤ ਬੁਰਾ ਵਿਵਹਾਰ ਕਰਦੇ ਸਨ, ਡੌਂਕਰ ਉਨ੍ਹਾਂ ਨੂੰ ਕਈ ਤਰੀਕਿਆਂ ਨਾਲ ਤਸੀਹੇ ਦਿੰਦੇ ਰਹਿੰਦੇ ਸਨ, ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ। ਜਸਪਾਲ ਨੇ ਦੱਸਿਆ ਕਿ ਉਹਨਾਂ ਦੇ ਗਰੁੱਪ ਵਿੱਚ ਔਰਤਾਂ ਸਮੇਤ ਹੋਰ ਲੋਕ ਸਨ, ਡੌਂਕਰ ਮਹਿਲਾਵਾਂ ਨਾਲ ਵੀ ਬਹੁਤ ਬੁਰਾ ਵਿਵਹਾਰ ਕਰਦੇ ਸੀ।

ਲਾਸ਼ਾਂ.. ਪਿੰਜ਼ਰ… ਔਰਤਾਂ ਨਾਲ ਕੁੱਟਮਾਰ… ਪਨਾਮਾ ਦੇ ਜੰਗਲਾਂ ਦਾ ਅੱਖਾਂ ਨਾਲ ਦੇਖਿਆ ਹਾਲ
Follow Us
avtar-singh
| Updated On: 07 Feb 2025 16:31 PM

ਚੋਣਾਂ ਦੌਰਾਨ, ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਲਗਾਉਣ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦਾ ਵਾਅਦਾ ਕੀਤਾ ਸੀ। ਅਹੁਦਾ ਸੰਭਾਲਦੇ ਹੀ, ਉਨ੍ਹਾਂ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਉਨ੍ਹਾਂ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਦੇਸ਼ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਵਾਪਸ ਭੇਜ ਦੇਣ ਜਿੱਥੋਂ ਉਹ ਆਏ ਸਨ।

ਅਮਰੀਕੀ ਸਰਕਾਰ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕੀਤੀ ਗਈ ਕਾਰਵਾਈ ਦੇ ਕਾਰਨ, ਬੁੱਧਵਾਰ ਨੂੰ, ਅਮਰੀਕਾ ਨੇ 104 ਪ੍ਰਵਾਸੀ ਭਾਰਤੀਆਂ ਨੂੰ ਅਮਰੀਕੀ ਜਹਾਜ਼ US-C 17 ਵਿੱਚ ਬਿਠਾ ਕੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ‘ਤੇ ਉਤਾਰਿਆ, ਜਿਨ੍ਹਾਂ ਵਿੱਚੋਂ 30 ਨੌਜਵਾਨ ਪੰਜਾਬ ਦੇ ਸਨ, ਜਿਨ੍ਹਾਂ ਵਿੱਚ 5 ਅੰਮ੍ਰਿਤਸਰ ਤੋਂ, 1 ਗੁਰਦਾਸਪੁਰ ਤੋਂ, 1 ਤਰਨਤਾਰਨ ਤੋਂ, 4 ਜਲੰਧਰ ਤੋਂ, 6 ਕਪੂਰਥਲਾ ਤੋਂ, 2 ਹੁਸ਼ਿਆਰਪੁਰ ਤੋਂ, 2 ਲੁਧਿਆਣਾ ਤੋਂ, 2 ਐਸਬੀਐਸ ਨਗਰ ਤੋਂ, 4 ਪਟਿਆਲਾ ਤੋਂ, 1 ਸੰਗਰੂਰ ਤੋਂ, 1 ਐਸਏਐਸ ਨਗਰ ਤੋਂ, 1 ਵਿਅਕਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ਾਮਲ ਹੈ।

45 ਲੱਖ ਤੋਂ ਬਾਅਦ ਵੀ ਹੋਇਆ ਤਸੱਦਦ

ਪੰਜਾਬ ਦੇ ਕੁੱਲ 30 ਨੌਜਵਾਨਾਂ ਵਿੱਚ ਗੁਰਦਾਸਪੁਰ ਦੇ ਪਿੰਡ ਹਰਦੋਰਵਾਲ ਦਾ ਇੱਕ ਨੌਜਵਾਨ ਜਸਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਵੀ ਸ਼ਾਮਲ ਹੈ, ਜੋ ਹੁਣ ਫਤਿਹਗੜ੍ਹ ਚੂੜੀਆਂ ਵਿੱਚ ਰਹਿ ਰਿਹਾ ਹੈ। ਜਸਪਾਲ ਸਿੰਘ ਦਾ ਵਿਆਹ 10 ਸਾਲ ਪਹਿਲਾਂ ਗੁਰਪ੍ਰੀਤ ਕੌਰ ਨਾਲ ਹੋਇਆ ਸੀ ਅਤੇ ਇਸ ਜੋੜੇ ਦੇ ਦੋ ਬੱਚੇ ਹਨ। ਜਸਪਾਲ ਸਿੰਘ ਆਪਣੇ ਬਿਹਤਰ ਭਵਿੱਖ ਲਈ 45 ਲੱਖ ਰੁਪਏ ਖਰਚ ਕਰਕੇ ਵਿਦੇਸ਼ ਅਮਰੀਕਾ ਚਲਾ ਗਿਆ ਸੀ।

ਜਸਪਾਲ ਸਿੰਘ ਨੇ ਦੱਸਿਆ ਕਿ ਉਹ ਸਪੇਨ ਦੇ ਇੱਕ ਏਜੰਟ ਨੂੰ ਮਿਲਿਆ ਸੀ। ਉਸਨੂੰ 45 ਲੱਖ ਰੁਪਏ ਵਿੱਚ ਫਲਾਈਟ ਰਾਹੀਂ ਅਮਰੀਕਾ ਭੇਜਣ ਦੀ ਗੱਲ ਚੱਲੀ ਅਤੇ ਅਗਸਤ 2022 ਵਿੱਚ, ਉਹ ਦਿੱਲੀ ਹਵਾਈ ਅੱਡੇ ਰਾਹੀਂ ਵਿਜ਼ਟਰ ਵੀਜ਼ੇ ‘ਤੇ ਇੰਗਲੈਂਡ ਗਿਆ ਜਿੱਥੇ ਉਸਨੇ ਮਜ਼ਦੂਰ ਵਜੋਂ ਕੰਮ ਕੀਤਾ।

2 ਸਾਲ ਉੱਥੇ ਰਹਿਣ ਤੋਂ ਬਾਅਦ, ਉਹ 2024 ਵਿੱਚ ਸਪੇਨ ਚਲਾ ਗਿਆ ਅਤੇ ਇੱਕ ਮਹੀਨਾ ਉੱਥੇ ਰਹਿਣ ਤੋਂ ਬਾਅਦ, ਉਹਨਾਂ ਨੇ ਅਮਰੀਕਾ ਜਾਣ ਦੀ ਯੋਜਨਾ ਬਣਾਈ, ਜਿੱਥੋਂ ਉਹ ਬਾਅਦ ਵਿੱਚ ਯੂਰਪ ਅਤੇ ਫਿਰ ਯੂਰਪ ਤੋਂ ਬ੍ਰਾਜ਼ੀਲ ਗਿਆ, ਜਿੱਥੇ ਏਜੰਟ ਨੇ ਉਹਨਾਂ ਨੂੰ ਅਮਰੀਕਾ ਭੇਜਣ ਲਈ ਪਨਾਮਾ ਦੇ ਜੰਗਲਾਂ ਵਿੱਚ ਡੌਂਕਰਾਂ ਕੋਲ ਭੇਜਿਆ। ਉਹਨਾਂ ਨੇ ਦੱਸਿਆ ਕਿ 6 ਮਹੀਨੇ ਤੱਕ ਉਹ ਪਨਾਮਾ ਦੇ ਜੰਗਲਾਂ ਵਿੱਚੋਂ ਵੱਖ-ਵੱਖ ਸਰਹੱਦਾਂ ਪਾਰ ਕਰਦੇ ਰਹੇ।

dunky-route-

ਔਰਤਾਂ ਨਾਲ ਵੀ ਮਾੜਾ ਸਲੂਕ

ਜਸਪਾਲ ਦੱਸਦੇ ਹਨ ਕਿ ਉਹਨਾਂ ਨੇ ਪਨਾਮਾ ਦੇ ਜੰਗਲਾਂ ਵਿੱਚ ਬਹੁਤ ਮੁਸ਼ਕਲ ਸਮਾਂ ਬਿਤਾਇਆ ਹੈ ਕਿਉਂਕਿ ਡੌਂਕਰ ਪ੍ਰਵਾਸੀਆਂ ਨਾਲ ਬਹੁਤ ਬੁਰਾ ਵਿਵਹਾਰ ਕਰਦੇ ਸਨ, ਡੌਂਕਰ ਉਨ੍ਹਾਂ ਨੂੰ ਕਈ ਤਰੀਕਿਆਂ ਨਾਲ ਤਸੀਹੇ ਦਿੰਦੇ ਰਹਿੰਦੇ ਸਨ, ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ। ਜਸਪਾਲ ਨੇ ਦੱਸਿਆ ਕਿ ਉਹਨਾਂ ਦੇ ਗਰੁੱਪ ਵਿੱਚ ਔਰਤਾਂ ਸਮੇਤ ਹੋਰ ਲੋਕ ਸਨ, ਡੌਂਕਰ ਮਹਿਲਾਵਾਂ ਨਾਲ ਵੀ ਬਹੁਤ ਬੁਰਾ ਵਿਵਹਾਰ ਕਰਦੇ ਸੀ।

ਉਹਨਾਂ ਨੇ ਰਸਤੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਲਾਸ਼ਾਂ ਪਈਆਂ ਵੇਖੀਆਂ ਹਨ, ਬਹੁਤ ਸਾਰੇ ਲੋਕਾਂ ਦੇ ਪਿੰਜਰ ਅਜੇ ਵੀ ਉੱਥੇ ਜੰਗਲਾਂ ਵਿੱਚ ਪਏ ਹਨ ਅਤੇ ਸ਼ਾਇਦ ਉਨ੍ਹਾਂ ਦੇ ਪਰਿਵਾਰਾਂ ਨੂੰ ਕਦੇ ਉਹਨਾਂ ਬਾਰੇ ਪਤਾ ਲੱਗ ਹੀ ਨਹੀਂ ਸਕੇਗਾ।

Dunki Route Video: ਡੰਕੀ ਮਤਲਬ ਖਤਰਾ.... ਪਨਾਮਾ ਜੰਗਲਾਂ ਦਾ ਦਰਦਨਾਕ Viral ਵੀਡੀਓ

ਜਸਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਰਸਤੇ ਵਿੱਚ ਦੋ ਅਜਿਹੀਆਂ ਲਾਸ਼ਾਂ ਵੇਖੀਆਂ ਹਨ। ਜਿਨ੍ਹਾਂ ਨੇ ਆਪਣੇ ਹੱਥ ‘ਤੇ ਚੂੜੀ ਪਹਿਨੀਆਂ ਹੋਈਆਂ ਸਨ। ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਪੰਜਾਬ ਜਾਂ ਇਸ ਦੇ ਆਸ ਪਾਸ ਵਾਲੇ ਕਿਸੇ ਇਲਾਕੇ ਤੋਂ ਹਨ ਅਤੇ ਉਹਨਾਂ ਨੇ ਤਿੰਨ ਔਰਤਾਂ ਦੀਆਂ ਲਾਸ਼ਾਂ ਵੀ ਦੇਖੀਆਂ ਸਨ। ਜਸਪਾਲ ਨੇ ਦੱਸਿਆ ਕਿ ਇੱਕ ਵਾਰ ਰਸਤੇ ਵਿੱਚ ਉਹ ਵੀ ਪਾਣੀ ਵਿੱਚ ਡੁੱਬ ਗਿਆ ਸੀ ਪਰ ਪਾਣੀ ਦੇ ਵਹਾਅ ਕਾਰਨ ਉਹ ਪੱਥਰ ਦੀ ਮਦਦ ਨਾਲ ਦੁਬਾਰਾ ਪਾਣੀ ਵਿੱਚੋਂ ਬਾਹਰ ਆ ਗਿਆ ਜਿਸ ਕਾਰਨ ਉਸਦਾ ਖੱਬਾ ਹੱਥ ਜ਼ਖਮੀ ਹੋ ਗਿਆ।

ਭੇਜ ਦਿੱਤਾ ਪੰਜਾਬ

20 ਜਨਵਰੀ ਨੂੰ ਉਹ ਅਮਰੀਕੀ ਸਰਹੱਦ ‘ਤੇ ਪਹੁੰਚੇ ਜਿੱਥੇ ਉਹਨਾਂ ਨੂੰ ਅਮਰੀਕੀ ਸਰਹੱਦੀ ਫੋਰਸ ਨੇ ਫੜ ਲਿਆ ਅਤੇ ਉਹਨਾਂ ਨੂੰ 11 ਦਿਨਾਂ ਲਈ ਅਮਰੀਕੀ ਫੌਜ ਦੇ ਕੈਂਪ ਵਿੱਚ ਰੱਖਿਆ ਗਿਆ ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿੱਚ 3 ਫਰਵਰੀ ਨੂੰ ਉਸਨੂੰ ਵਾਪਸ ਭੇਜਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ।

ਅਮਰੀਕਾ ਤੋਂ ਡਿਪੋਰਟ ਹੋਏ ਹਰਵਿੰਦਰ ਸਿੰਘ ਦੇ ਪਰਿਵਾਰ ਦਾ ਬਿਆਨ, 42 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼

ਉਹਨਾਂ ਨੇ ਦੱਸਿਆ ਕਿ ਉਸਨੂੰ ਹੱਥਕੜੀ ਲਗਾ ਕੇ ਅਮਰੀਕੀ ਫੌਜ ਦੇ ਜਹਾਜ਼ ਵਿੱਚ ਬਿਠਾਇਆ ਗਿਆ। ਫਿਰ ਉਹਨਾਂ ਨੂੰ ਲੱਗਾ ਕਿ ਜਸਪਾਲ ਸਮੇਤ ਬਾਕੀ ਲੋਕਾਂ ਨੂੰ ਕਿਸੇ ਹੋਰ ਕੈਂਪ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। 4 ਫਰਵਰੀ ਦੀ ਸ਼ਾਮ ਨੂੰ ਉਹਨਾਂ ਨੇ ਇੱਕ ਫੌਜੀ ਅਧਿਕਾਰੀ ਤੋਂ ਪੁੱਛਿਆ ਕਿ ਉਹਨਾਂ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ, ਉਸਨੇ ਦੱਸਿਆ ਕਿ ਉਹਨਾਂ ਨੂੰ ਭਾਰਤ ਭੇਜਿਆ ਜਾ ਰਿਹਾ ਹੈ।

ਰਸਤੇ ਵਿੱਚ ਜਹਾਜ਼ ਵਿੱਚ ਉਹਨਾਂ ਨੂੰ ਖਾਣ ਲਈ ਫਲ, ਪਾਣੀ ਅਤੇ ਚਿਪਸ ਦਿੱਤੇ ਗਏ ਅਤੇ ਜਦੋਂ ਉਹ 5 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ ਤਾਂ ਉਹਨਾਂ ਦੀ ਹੱਥਕੜੀ ਖੋਲ੍ਹ ਦਿੱਤੀ ਗਈ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਹਨਾਂ ਨੂੰ ਵੱਖ-ਵੱਖ ਏਜੰਸੀਆਂ ਨੇ ਘੇਰ ਲਿਆ ਅਤੇ 5 ਤੋਂ 6 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਉਹਨਾਂ ਤੋਂ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਅਤੇ ਰਾਤ 9 ਵਜੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਘਰ ਛੱਡ ਦਿੱਤਾ ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਮਿਲੇ।

WITT ਸੰਮੇਲਨ ਚ ਬੋਲੇ ਕਾਂਗਰਸ ਸੰਸਦ ਇਮਰਾਨ ਪ੍ਰਤਾਪਗੜ੍ਹੀ
WITT ਸੰਮੇਲਨ ਚ ਬੋਲੇ ਕਾਂਗਰਸ ਸੰਸਦ ਇਮਰਾਨ ਪ੍ਰਤਾਪਗੜ੍ਹੀ...
WITT 'ਤੇ ਬੋਲੇ ਹਿਮੰਤ ਬਿਸਵਾ- 'ਦੇਸ਼ ਵਿੱਚ ਹਿੰਦੂ ਹਨ, ਇਸੇ ਲਈ ਇੱਥੇ ਮੁਸਲਮਾਨ ਅਤੇ ਈਸਾਈ ਹਨ'
WITT 'ਤੇ ਬੋਲੇ ਹਿਮੰਤ ਬਿਸਵਾ- 'ਦੇਸ਼ ਵਿੱਚ ਹਿੰਦੂ ਹਨ, ਇਸੇ ਲਈ ਇੱਥੇ ਮੁਸਲਮਾਨ ਅਤੇ ਈਸਾਈ ਹਨ'...
WITT 2025: Randeep Surjewala ਨੇ TV9 ਭਾਰਤਵਰਸ਼ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਕਹਿ ਇਹ ਵੱਡੀ ਗੱਲ
WITT 2025: Randeep Surjewala ਨੇ TV9 ਭਾਰਤਵਰਸ਼ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਕਹਿ ਇਹ ਵੱਡੀ ਗੱਲ...
WITT 'ਤੇ ਨਵਨੀਤ ਸਲੂਜਾ ਨੇ Oral Health ਬਾਰੇ ਦੱਸੀਆਂ ਇਹ ਮਹੱਤਵਪੂਰਨ ਗੱਲਾਂ
WITT 'ਤੇ ਨਵਨੀਤ ਸਲੂਜਾ ਨੇ Oral Health ਬਾਰੇ  ਦੱਸੀਆਂ ਇਹ ਮਹੱਤਵਪੂਰਨ ਗੱਲਾਂ...
ਸਮ੍ਰਿਤੀ ਈਰਾਨੀ ਦਾ ਅਮੇਠੀ ਬਾਰੇ ਖੁਲਾਸਾ: ਵਟ ਇੰਡੀਆ ਥਿੰਕਸ ਟੂਡੇ ਸੰਮੇਲਨ ਵਿੱਚ ਵੱਡਾ ਬਿਆਨ
ਸਮ੍ਰਿਤੀ ਈਰਾਨੀ ਦਾ ਅਮੇਠੀ ਬਾਰੇ ਖੁਲਾਸਾ: ਵਟ ਇੰਡੀਆ ਥਿੰਕਸ ਟੂਡੇ ਸੰਮੇਲਨ ਵਿੱਚ ਵੱਡਾ ਬਿਆਨ...
WITT2025: ਨਰਾਤਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਬੰਦ, ਮੁੱਖ ਮੰਤਰੀ ਮੋਹਨ ਯਾਦਵ ਦਾ ਭੋਜਨ ਸੁਰੱਖਿਆ ਕਾਨੂੰਨ 'ਤੇ ਬਿਆਨ
WITT2025: ਨਰਾਤਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਬੰਦ, ਮੁੱਖ ਮੰਤਰੀ ਮੋਹਨ ਯਾਦਵ ਦਾ ਭੋਜਨ ਸੁਰੱਖਿਆ ਕਾਨੂੰਨ 'ਤੇ ਬਿਆਨ...
WITT 2025: ਉੱਤਰਾਖੰਡ ਵਿੱਚ ਸਿਵਲ ਕੋਡ 'ਤੇ ਮੁੱਖ ਮੰਤਰੀ ਧਾਮੀ ਦਾ ਬਿਆਨ, ਕਾਨੂੰਨ ਅਤੇ ਵਿਕਾਸ 'ਤੇ ਚਰਚਾ
WITT 2025: ਉੱਤਰਾਖੰਡ ਵਿੱਚ ਸਿਵਲ ਕੋਡ 'ਤੇ ਮੁੱਖ ਮੰਤਰੀ ਧਾਮੀ ਦਾ ਬਿਆਨ, ਕਾਨੂੰਨ ਅਤੇ ਵਿਕਾਸ 'ਤੇ ਚਰਚਾ...
WITT 2025: ਮੁੱਖ ਮੰਤਰੀ ਮਾਨ ਦਾ TV9 ਇੰਟਰਵਿਊ - ਕਾਮੇਡੀ, ਰਾਜਨੀਤੀ ਅਤੇ ਗੱਠਜੋੜ 'ਤੇ ਗੱਲਬਾਤ
WITT 2025: ਮੁੱਖ ਮੰਤਰੀ ਮਾਨ ਦਾ TV9 ਇੰਟਰਵਿਊ - ਕਾਮੇਡੀ, ਰਾਜਨੀਤੀ ਅਤੇ ਗੱਠਜੋੜ 'ਤੇ ਗੱਲਬਾਤ...
WITT 2025: ਵੈਸ਼ਨਵ ਦਾ ਪ੍ਰਗਟਾਵੇ ਦੀ ਆਜ਼ਾਦੀ, ਕੁਨਾਲ ਕਾਮਰਾ ਅਤੇ ਡਿਜੀਟਲ ਨਿਯਮਾਂ ਬਾਰੇ ਬਿਆਨ
WITT 2025:  ਵੈਸ਼ਨਵ ਦਾ ਪ੍ਰਗਟਾਵੇ ਦੀ ਆਜ਼ਾਦੀ, ਕੁਨਾਲ ਕਾਮਰਾ ਅਤੇ ਡਿਜੀਟਲ ਨਿਯਮਾਂ ਬਾਰੇ ਬਿਆਨ...