ਬਿਆਸ ਦਰਿਆ ‘ਚ ਡੁੱਬਣ ਨਾਲ ਚਾਚੇ-ਭਤੀਜੇ ਦੀ ਮੌਤ, ਵਿਸਾਖੀ ਮੌਕੇ ਕਰ ਰਹੇ ਸੀ ਇਸ਼ਨਾਨ

Published: 

15 Apr 2026 10:40 AM IST

ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਢਿਲਵਾਂ ਪੁਲਿਸ ਸਟੇਸ਼ਨ ਦੇ ਇੰਚਾਰਜ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਬੁਤਾਲਾ ਤੇ ਚੱਕੋਕੀ ਮੰਡ ਵਿਚਕਾਰ ਨਹਾਉਂਦੇ ਸਮੇਂ ਦੋ ਨੌਜਵਾਨਾਂ ਦੇ ਡੁੱਬਣ ਦੀ ਸੂਚਨਾ, ਉਨ੍ਹਾਂ ਨੂੰ ਦੁਪਹਿਰ 12:00 ਵਜੇ ਦੇ ਕਰੀਬ ਮਿਲੀ ਸੀ। ਸੂਚਨਾ ਮਿਲਣ 'ਤੇ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਬਿਆਸ ਦਰਿਆ ਚ ਡੁੱਬਣ ਨਾਲ ਚਾਚੇ-ਭਤੀਜੇ ਦੀ ਮੌਤ, ਵਿਸਾਖੀ ਮੌਕੇ ਕਰ ਰਹੇ ਸੀ ਇਸ਼ਨਾਨ

ਬਿਆਸ ਦਰਿਆ 'ਚ ਡੁੱਬਣ ਨਾਲ ਚਾਚੇ-ਭਤੀਜੇ ਦੀ ਮੌਤ

ਬੀਤੇ ਦਿਨ, ਵਿਸਾਖੀ ਦੇ ਤਿਉਹਾਰ ਦੇ ਮੌਕੇ ‘ਤੇ ਪੰਜਾਬ ‘ਚ ਇੱਕ ਦੁਖਦਾਈ ਘਟਨਾ ਵਾਪਰੀ ਹੈ। ਬਿਆਸ ਦਰਿਆ ‘ਚ ਨਹਾਉਂਦੇ ਸਮੇਂ ਇੱਕ ਚਾਚਾ ਤੇ ਉਸ ਦਾ ਭਤੀਜਾ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਚਾਚਾ-ਭਤੀਜਾ ਦਰਿਆ ‘ਚ ਨਹਾ ਰਹੇ ਸਨ, ਇਸ ਦੌਰਾਨ ਇੱਕ ਪਾਣੀ ‘ਚ ਗੋਤੇ ਖਾਣ ਲੱਗਾ, ਜਿਸ ਤੋਂ ਬਾਅਦ ਦੂਜਾ ਬਚਾਉਣ ਲਈ ਗਿਆ ਤਾਂ ਇਸ ਦੌਰਾਨ ਦੋਵੇਂ ਹੀ ਚਾਚਾ-ਭਤੀਜਾ ਪਾਣੀ ‘ਚ ਡੁੱਬ ਗਏ।

ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੇ ਢਿਲਵਾਂ ਪੁਲਿਸ ਸਟੇਸ਼ਨ ਦੇ ਇੰਚਾਰਜ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਬੁਤਾਲਾ ਤੇ ਚੱਕੋਕੀ ਮੰਡ ਵਿਚਕਾਰ ਨਹਾਉਂਦੇ ਸਮੇਂ ਦੋ ਨੌਜਵਾਨਾਂ ਦੇ ਡੁੱਬਣ ਦੀ ਸੂਚਨਾ, ਉਨ੍ਹਾਂ ਨੂੰ ਦੁਪਹਿਰ 12:00 ਵਜੇ ਦੇ ਕਰੀਬ ਮਿਲੀ ਸੀ। ਸੂਚਨਾ ਮਿਲਣ ‘ਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਐਨਡੀਆਰਐਫ ਟੀਮਾਂ ਤੇ ਗੋਤਾਖੋਰਾਂ ਦੀ ਸਹਾਇਤਾ ਨਾਲ, ਲਗਭਗ ਸਾਢੇ ਤਿੰਨ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਰਮਨਦੀਪ ਸਿੰਘ (22), ਪੁੱਤਰ ਬੂਟਾ ਸਿੰਘ ਅਤੇ ਗੁਰਦੇਵ ਸਿੰਘ (30), ਪੁੱਤਰ ਤਰਸੇਮ ਸਿੰਘ ਵਾਸੀ ਬੁਤਾਲਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ।

ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਦੇ ਮੌਕਿਆਂ ‘ਤੇ ਦਰਿਆਵਾਂ ‘ਚ ਨਹਾਉਣ ਤੋਂ ਪਰਹੇਜ਼ ਕਰਨ ਤਾਂ ਜੋ ਅਜਿਹੇ ਹਾਦਸੇ ਨਾ ਵਾਪਰਨ। ਇਸ ਘਟਨਾ ਨਾਲ ਪੂਰੇ ਪਿੰਡ ਤੇ ਆਸ ਪਾਸ ਦੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ।

Loading...
Unable to load recommendations.
Follow Us
Related Stories
ਜਲੰਧਰ ‘ਚ ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਮਕਾਨ ਦੀ ਛੱਤ, 8 ਸਾਲਾ ਮਾਸੂਮ ਸਮੇਤ ਤਿੰਨ ਜੀਅ ਮਲਬੇ ਹੇਠ ਦੱਬੇ
ਪੰਜਾਬ ਪੁਲਿਸ ਦਾ ਅੰਮ੍ਰਿਤਸਰ ‘ਚ ਵੱਡਾ ਐਕਸ਼ਨ, ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਏ ਹਥਿਆਰਾਂ ਸਮੇਤ 8 ਬਦਮਾਸ਼ ਗ੍ਰਿਫ਼ਤਾਰ
2027 ਚੋਣਾਂ ਲਈ ਸਿਆਸੀ ਪਾਰਟੀਆਂ ਮੈਦਾਨ ਚ ਨਿੱਤਰੀਆਂ, AAP ਦੀ ਘਰ-ਘਰ ਮੁਹਿੰਮ ਤਾਂ BJP ਦੀ ਨਸ਼ਾ ਮੁਕਤ ਯਾਤਰਾ; ਪੜ੍ਹੋ ਪੂਰੀ ਰਿਪੋਰਟ
ਪੰਜਾਬ ਚ ਜਨਗਣਨਾ-2027 ਦੀਆਂ ਤਿਆਰੀਆਂ ਤੇਜ਼, 16 ਨਵੰਬਰ ਤੋਂ ਸਵੈ-ਗਣਨਾ ਸ਼ੁਰੂ; ਲੋਕਾਂ ਤੋਂ ਪੁੱਛੇ ਜਾਣਗੇ ਇਹ ਸਵਾਲ
ED ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ ‘ਚ ਹੋ ਸਕਦੇ ਨੇ ਸ਼ਾਮਲ, ਭਲਕੇ ਹੋ ਸਕਦਾ ਹੈ ਰਸਮੀ ਐਲਾਨ
ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਪਹੁੰਚੀ ਮੁਹਾਲੀ, ਨੌਜਵਾਨੀ ਨੂੰ ਬਚਾਉਣ ਲਈ ਸਿਆਸਤ ਤੋਂ ਉੱਪਰ ਉੱਠ ਕੇ ਅੱਗੇ ਆਉਣ ਦਾ ਸੱਦਾ